ਰੂਚੀ ਨਰਾਇਣ
ਰੂਚੀ ਨਰਾਇਣ (ਜਨਮ 1976) ਇੱਕ ਮੁੰਬਈ ਵਿੱਚ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨ ਲੇਖਕ ਹੈ ਜੋ ਫ਼ਿਲਮ "ਹਜ਼ਾਰੋਂ ਖਵਾਇਸ਼ੇਂ ਐਸੀ" ਦੀ ਲੇਖਿਕਾ ਵਜੋਂ (2003) ਅਤੇ ਕਲ- ਯਸਟਰਡੇ ਅਤੇ ਟੂਮਾਰੋ (2005) ਦੀ ਨਿਰਦੇਸ਼ਕ ਵਜੋਂ ਜਾਣੀ ਜਾਂਦੀ ਹੈ।
ਮੁੱਢਲਾ ਜੀਵਨ
ਸੋਧੋਰੂਚੀ ਦਾ ਜਨਮ 1976 ਵਿੱਚ ਹੋਇਆ ਅਤੇ ਇਸਨੇ ਆਪਣਾ ਮੁੱਢਲਾ ਜੀਵਨ ਮਸਕਟ, ਓਮਨ ਅਤੇ ਦੁਬਈ ਵਿੱਚ ਬਿਤਾਇਆ ਜਿੱਥੇ ਇਸਨੇ ਸੁਲਤਾਨ ਦੇ ਸਕੂਲ ਵਿੱਚ ਪੜ੍ਹਾਈ ਕੀਤੀ।
ਕੈਰੀਅਰ
ਸੋਧੋਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫ਼ਿਲਮ ਇਸ ਰਾਤ ਕੀ ਸੁਬਹਾ ਨਹੀਂ (1996) ਵਿੱਚ ਸੁਧੀਰ ਮਿਸ਼ਰਾ ਦੀ ਸਹਿਯੋਗੀ ਵਜੋਂ ਕੀਤੀ। ਬਾਅਦ ਵਿੱਚ, ਇਸਨੇ ਫ਼ਿਲਮ ਹਜ਼ਾਰੋਂ ਖਵਾਇਸ਼ੇਂ ਐਸੀ ਵਿੱਚ ਸਹਾਇਕ ਨਿਰਮਾਤ, ਸਹਾਇਕ ਨਿਰਦੇਸ਼ਕ ਅਤੇ ਸਕ੍ਰੀਨਪਲੇ ਲੇਖਕ ਵਜੋਂ ਕੰਮ ਕੀਤਾ। ਇਸ ਨੂੰ ਬੇਸਟ ਸਕ੍ਰੀਨਪਲੇ ਫ਼ਿਲਮਫ਼ੇਅਰ ਅਵਾਰਡ, ਜ਼ੀ ਸੀਨ ਅਤੇ ਸਟਾਰ ਸਕ੍ਰੀਨ ਅਵਾਰਡ ਜਿੱਤੇ। ਇਹ ਫ਼ਿਲਮ ਕਲ- ਯਸਟਰਡੇ ਅਤੇ ਟੂਮਾਰੋ ਦੀ ਲੇਖਕ-ਨਿਰਦੇਸ਼ਕ ਹੈ।[1]
ਫ਼ਿਲਮੋਗ੍ਰਾਫੀ
ਸੋਧੋਲਿਖਤਾਂ
ਸੋਧੋ- ਕਲ- ਯਸਟਰਡੇ ਅਤੇ ਟੂਮਾਰੋ (2005)
- ਹਜ਼ਾਰੋਂ ਖਵਾਇਸ਼ੇਂ ਐਸੀ (2003)
- ਕਲਕੱਤਾ ਮੇਲ (2003) (ਸਕ੍ਰੀਨਪਲੇ)
- ਸਨਿਪ! (2000) (ਕਥਾ)
ਨਿਰਦੇਸ਼ਕ
ਸੋਧੋ- ਕਲ- ਯਸਟਰਡੇ ਅਤੇ ਟੂਮਾਰੋ (2005)
ਅਵਾਰਡ
ਸੋਧੋ- ਫ਼ਿਲਮਫ਼ੇਅਰ ਇਨਾਮ
- ਫਿਲਮਫੇਅਰ ਸਭ ਤੋਂ ਵਧੀਆ ਕਹਾਣੀ- ਹਜ਼ਾਰੋਂ ਖਵਾਇਸ਼ੇਂ ਐਸੀ[2]
ਹਵਾਲੇ
ਸੋਧੋ- ↑ "Tomorrow full of promise". Business Line. Sep 30, 2005.
- ↑ Awards IMDB.