ਰੂਨਾ ਲੈਲਾ
ਰੂਨਾ ਲੈਲਾ ਇੱਕ ਬੰੰਗਲਾਦੇਸ਼ੀ ਗਾਇਕ ਹੈ, ਜਿਸਨੂੰ ਦੱਖਣੀ ਏਸ਼ੀਆ ਦੇ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਸਨੇ ਦੇਰ 1960ਵਿਆਂ ਵਿਚ ਪਾਕਿਸਤਾਨ ਦੇ ਫਿਲਮ ਉਦਯੋਗ ਵਿਚ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਉਸ ਦੀ ਗਾਉਣ ਸ਼ੈਲੀ ਪਾਕਿਸਤਾਨੀ ਪਿੱਠਵਰਤੀ ਗਾਇਕ ਅਹਿਮਦ ਰੁਸ਼ਦੀ ਤੋਂ ਪ੍ਰੇਰਿਤ ਹੈ ਅਤੇ ਬਾਅਦ ਨੂੰ ਗਾਇਕਾ ਮਾਲਾ ਦੀ ਥਾਂ ਉਸ ਦੇ ਨਾਲ ਅਹਿਮਦ ਰੁਸ਼ਦੀ ਦੀ ਪ੍ਰਸਿੱਧ ਜੋੜੀ ਵੀ ਬਣਾਈ।[1][2][3][4][5][6]
ਰੂਨਾ ਲੈਲਾ ꠞꠥꠘꠣ ꠟꠣꠁꠟꠣ | |
---|---|
ਜਾਣਕਾਰੀ | |
ਜਨਮ | ਸਿਲਹੇਟ, ਪੂਰਬੀ ਬੰਗਾਲ, ਪੂਰਬੀ ਪਾਕਿਸਤਾਨ (ਹੁਣ - ਬੰਗਲਾਦੇਸ਼) | 17 ਨਵੰਬਰ 1952
ਵੰਨਗੀ(ਆਂ) | ਗ਼ਜ਼ਲ, ਮਿਸ਼ਰਿਤ ਸੰਗੀਤ, ਪੌਪ |
ਕਿੱਤਾ | ਪਿੱਠਵਰਤੀ ਗਾਇਕ |
ਸਾਜ਼ | ਰਾਗ |
ਸਾਲ ਸਰਗਰਮ | ੧੯੬੯–੧੯੯੧ ੨੦੦੮–੨੦੧੦ |
ਮੁਢਲੀ ਜ਼ਿੰਦਗੀ
ਸੋਧੋਲੈਲਾ ਦਾ ਜਨਮ ਸਿਲਹੇਟ, ਬੰਗਲਾਦੇਸ਼ ਵਿੱਚ ੧੯੫੨ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੂੰ ਉਸਦੇ ਨੱਚਣ ਵਾਲੀ ਬਣਨ ਦੀ ਆਸ ਸੀ ਅਤੇ ਉਸ ਨੂੰ ਕਥਕ ਅਤੇ ਭਰਤਨਾਟਿਅਮ ਸਿਖਾਇਆ। ਉਸ ਦੀ ਵੱਡੀ ਭੈਣ ਦੀਨਾ ਲੈਲਾ ਸ਼ਾਸਤਰੀ ਸੰਗੀਤ ਸਿੱਖ ਰਹੀ ਸੀ ਅਤੇ ਰੂਨਾ ਨੇ ਉਸ ਦੇ ਸਬਕਾਂ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ। ਤਦ ਦੀਨਾ ਦੇ ਅਧਿਆਪਕ ਨੇ ਲੈਲਾ ਨੂੰ ਸਿਖਾਉਣ ਦਾ ਫੈਸਲਾ ਕੀਤਾ। ਉਸ ਦੇ ਪਿਤਾ, ਸਈਅਦ ਮੁਹੰਮਦ ਇਮਦਾਦ ਅਲੀ ਨੂੰ ਇੱਕ ਸਿਵਲ ਸੇਵਕ ਵਜੋਂ ਕਰਾਚੀ ਵਿੱਚ ਤਾਇਨਾਤੀ ਹੋਈ ਸੀ। ਉਹ ਅਤੇ ਉਸ ਦੀ ਭੈਣ ਕਰਾਚੀ ਦੇ ਸਕੂਲ ਵਿੱਚ ਪੜ੍ਹੀਆਂ। ਉਸ ਜ਼ਮਾਨੇ ਵਿੱਚ, ਅਹਿਮਦ ਰੁਸ਼ਦੀ ਫਿਲਮ ਸੰਗੀਤ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੇ ਹਿਪ-ਹੋਪ, ਰਾਕ ਐਨ ਰੋਲ, ਡਿਸਕੋ ਅਤੇ ਦੱਖਣੀ ਏਸ਼ੀਆਈ ਸੰਗੀਤ ਵਿਚ ਹੋਰ ਆਧੁਨਿਕ ਵਿਧਾਵਾਂ ਲਿਆਂਦੀਆਂ ਅਤੇ ਫਿਰ ਬਾਅਦ ਨੂੰ ਬੰਗਲਾਦੇਸ਼, ਭਾਰਤ ਅਤੇ ਹਾਲ ਹੀ ਵਿੱਚ ਨੇਪਾਲ ਦੇ ਆਪੋ ਆਪਣੇ ਪੌਪ ਸਭਿਆਚਾਰ ਵਿੱਚ ਇੱਕ ਨਵੇੇ ਵਿਚਾਰਾਂ ਨੂੰ ਸ਼ਾਮਲ ਕਰਨ ਵਾਲੇ ਪ੍ਰਭਾਵ ਦੇ ਤੌਰ ਤੇ ਅਪਣਾਇਆ ਗਿਆ। ਰੁਸ਼ਦੀ ਦੀ ਸਫਲਤਾ ਦੇ ਬਾਅਦ, ਜੈਜ਼ ਵਿੱਚ ਮੁਹਾਰਤ ਹਾਸਲ ਕਰ ਰਹੇ ਇਸਾਈ ਬੈਂਡ - ਕਰਾਚੀ, ਹੈਦਰਾਬਾਦ, ਮੁੰਬਈ, ਢਾਕਾ ਅਤੇ ਲਾਹੌਰ ਵਿੱਚ ਵੱਖ ਵੱਖ ਰਾਤ ਕਲੱਬਾਂ ਅਤੇ ਹੋਟਲ ਲੌਬੀਆਂ ਵਿਖੇ ਪ੍ਰਦਰਸ਼ਨ ਕਰਨ ਲੱਗੇ। [7] ਉਹ ਗਾਇਕ ਅਹਿਮਦ ਰੁਸ਼ਦੀ ਦੀ ਪ੍ਰਸ਼ੰੰਸਕ ਬਣ ਗਈ ਜਿਸ ਨੂੰ ਉਹ ਆਪਣਾ ਗੁਰੂ (ਅਧਿਆਪਕ) ਮੰਨਦੀ ਸੀ, ਅਤੇ ਨਾ ਸਿਰਫ਼ ਉਸ ਦੀ ਗਾਉਣ ਸ਼ੈਲੀ ਦੀ, ਸਗੋਂ ਮੰਚ ਤੇ ਉਸਦੀ ਅਦਾਇਗੀ ਦੀ ਵੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਸੀ।[8]
ਨਿੱਜੀ ਜ਼ਿੰਦਗੀ
ਸੋਧੋਲੈਲਾ ਦਾ ਤਿੰਨ ਵਾਰ ਵਿਆਹ ਹੋਇਆ ਹੈ। ਉਸਨੇ ਪਹਿਲਾਂ ਖ਼ਵਾਜਾ ਜਾਵੇਦ ਕਾਇਸਰ ਨਾਲ ਵਿਆਹ ਕੀਤਾ, ਦੂਜਾ ਸਵਿਸ ਨਾਗਰਿਕ ਰਨ ਡੈਨੀਅਲ ਦੇ ਨਾਲ਼ ਅਤੇ ਫਿਰ ਅਭਿਨੇਤਾ ਆਲਮਗੀਰ ਕੀਤਾ।[9] ਉਸ ਦੀ ਤਾਨੀ ਨਾਮ ਦੀ ਇੱਕ ਧੀ ਹੈ।
ਹਵਾਲੇ
ਸੋਧੋ- ↑ Sanskriti Website. "Runa Laila". KOA Music Section. Kashmiri Overseas Association (KOA). Retrieved 16 June 2015.
- ↑ Staff. "Culture - POP Music". pakistantumhetoho.com. Ufone GSM. Retrieved 17 June 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Roy, Gargi. "Top Nine Singers of Bangladesh (With Pictures)". yourarticlelibrary.com. The Next Generation Library. Retrieved 16 June 2015.
- ↑ Staff. "Runa Laila". gaana.com. Times Internet Limited. Retrieved 16 June 2015.
- ↑ "Socio-political History of Modern Pop Music in Pakistan". Chowk. Archived from the original on 23 July 2008. Retrieved 7 November 2015.
{{cite web}}
: Unknown parameter|deadurl=
ignored (|url-status=
suggested) (help) - ↑ Sharma, Devesh. "Beyond borders Runa Laila". Filmfare.com. Times Internet Limited. Retrieved 16 June 2015.
- ↑ "Beyond borders Runa Laila | filmfare.com". www.filmfare.com. Retrieved 2019-01-19.
<ref>
tag defined in <references>
has no name attribute.