ਰੇਜ਼ਾ ਅਬਦੋਹ ( Persian: رضا عبده; ਇਹ ਵੀ ਰੋਮਨ ਵਿਚ 'ਰੇਜ਼ਾ ਅਬਦੋਹ' ਕਿਹਾ ਜਾਂਦਾ ਹੈ) (ਜਨਮ 23 ਫਰਵਰੀ 1963 ਈਰਾਨ ਦੇ ਤਹਿਰਾਨ ਵਿੱਚ – 12 ਮਈ 1995 ਨੂੰ ਨਿਊਯਾਰਕ ਸਿਟੀ ਵਿੱਚ ) ਈਰਾਨੀ ਮੂਲ ਦਾ ਨਿਰਦੇਸ਼ਕ ਅਤੇ ਨਾਟਕਕਾਰ ਸੀ, ਜੋ ਵੱਡੇ ਪੱਧਰ 'ਤੇ ਪ੍ਰਯੋਗਾਤਮਕ ਥੀਏਟਰ ਨਾਲ ਸਬੰਧਿਤ ਪ੍ਰੋਡਕਸ਼ਨਾਂ ਲਈ ਜਾਣਿਆ ਜਾਂਦਾ ਸੀ, ਉਹ ਅਕਸਰ ਗੋਦਾਮਾਂ ਅਤੇ ਛੱਡੀਆਂ ਇਮਾਰਤਾਂ ਜਿਹੀਆਂ ਅਸਾਧਾਰਣ ਸਥਾਨਾਂ 'ਤੇ ਸਟੇਜ ਬਣਾ ਕੇ ਕੰਮ ਕਰਦਾ ਸੀ।[1]

ਰੇਜ਼ਾ ਅਬਦੋਹ
ਰੇਜ਼ਾ ਅਬਦੋਹ 90 ਦੇ ਆਰੰਭਲੇ ਸਮੇਂ ਦੌਰਾਨ।
ਜਨਮ
رضا عبده

(1963-02-23)ਫਰਵਰੀ 23, 1963
ਮੌਤਮਈ 12, 1995(1995-05-12) (ਉਮਰ 32)
ਮੌਤ ਦਾ ਕਾਰਨਐਚਆਈਵੀ/ਏਡਜ਼
ਰਾਸ਼ਟਰੀਅਤਾਇਰਾਨੀ-ਅਮਰੀਕੀ
ਅਲਮਾ ਮਾਤਰਯੂਨੀਵਰਸਿਟੀ ਆਫ ਸਾਉਥਰਨ ਕੈਲੀਫੋਰਨੀਆ
ਪੇਸ਼ਾਥੀਏਟਰ ਡਾਇਰੈਕਟਰ ਅਤੇ ਪਲੇਰਾਇਟਰ
ਲਈ ਪ੍ਰਸਿੱਧ1983-1995
ਮਾਤਾ-ਪਿਤਾਅਲੀ ਅਬਦੋਹ (ਪਿਤਾ)
ਹੋਮਾ ਮੋਹਾਜੇਰਿਨ (ਮਾਂ)
ਰਿਸ਼ਤੇਦਾਰਸਲਰ ਅਬਦੋਹ (ਭਰਾ)

ਮੁੱਢਲੀ ਜ਼ਿੰਦਗੀ ਅਤੇ ਪਰਿਵਾਰ ਸੋਧੋ

ਅਬਦੋਹ ਦਾ ਜਨਮ 1963 ਵਿੱਚ ਤਹਿਰਾਨ ਵਿੱਚ ਹੋਇਆ ਸੀ, ਅਲੀ ਅਬਦੋਹ ਦਾ ਪਹਿਲਾ ਬੱਚਾ ਸੀ, ਜੋ ਇੱਕ ਉੱਘੇ ਅਥਲੀਟ, ਕਾਰੋਬਾਰੀ ਅਤੇ ਪਰਸੀਪੋਲਿਸ ਫੁੱਟਬਾਲ ਕਲੱਬ ਦੇ ਸੰਸਥਾਪਕ ਸਨ ਅਤੇ ਰੇਜ਼ਾ ਦੀ ਮਾਂ ਹੋਮਾ ਮੋਹਾਜਜੇਰੀਨ ਸੀ। [2] ਉਸ ਦੇ ਦਾਦਾ ਜੀ ਮੁਹੰਮਦ ਅਬਦੋਹ ਬੋਰਜੇਰਦੀ ਸਨ, ਚੀਫ਼ ਜਸਟਿਸ ਅਤੇ ਰੇਜ਼ਾ ਸ਼ਾਹ ਯੁੱਗ ਵਿੱਚ ਇਸਲਾਮੀ ਕਾਨੂੰਨ ਦੇ ਮਾਹਿਰ ਸਨ। ਅਬਦੋਹ ਦੇ ਦੋ ਭਰਾ -ਸਰਦਾਰ “ਸਿਦ” ਅਬਦੋਹ ਅਤੇ ਸਲਰ ਅਬਦੋਹ ਅਤੇ ਇਕ ਭੈਣ ਨੇਗਰ ਹਨ। ਉਸਦੇ ਪਿਤਾ ਦੇ ਪਿਛਲੇ ਵਿਆਹ ਤੋਂ ਅਮਰੀਕੀ ਔਰਤ ਨਾਲ ਇੱਕ ਅੱਧੀ ਭੈਣ ਹੈ।

1977 ਵਿਚ ਰੇਜ਼ਾ ਨੂੰ ਇੰਗਲੈਂਡ ਭੇਜਿਆ ਗਿਆ ਜਿੱਥੇ ਉਸਨੇ ਆਪਣੀ ਦਾਦੀ ਨਾਲ ਰਹਿੰਦਿਆਂ ਲੰਡਨ ਦੇ ਡੇ ਸਕੂਲ ਵਿਚ ਪੜ੍ਹਾਈ ਕੀਤੀ। 1978 ਵਿੱਚ ਉਸਨੂੰ ਇੰਗਲੈਂਡ ਦੇ ਸਮਰਸੈੱਟ ਵਿੱਚ ਇੱਕ ਵਿਸ਼ੇਸ਼ ਬੋਰਡਿੰਗ ਸਕੂਲ ਵੈਲਿੰਗਟਨ ਭੇਜਿਆ ਗਿਆ। [2]

ਈਰਾਨੀ ਇਨਕਲਾਬ ਦੇ ਮੱਦੇਨਜ਼ਰ ਅਲੀ ਅਬਦੋਹ ਆਪਣੇ ਚਾਰ ਬੱਚਿਆਂ ਨਾਲ ਕੈਲੀਫੋਰਨੀਆ ਚਲੇ ਗਏ ਅਤੇ ਕੈਲੀਫੋਰਨੀਆ ਦੇ ਪੱਛਮੀ ਕੋਵਿਨਾ ਵਿੱਚ ਸੈਟਲ ਹੋ ਗਏ। ਉਸ ਸਮੇਂ ਰੇਜ਼ਾ ਦੇ ਪਿਤਾ, ਜਿਸ ਨੇ ਕ੍ਰਾਂਤੀ ਦੀ ਸ਼ੁਰੂਆਤ ਤੋਂ ਈਰਾਨ ਵਿੱਚ ਇੱਕ ਹੋਟਲ ਖੋਲ੍ਹਣ ਦੀ ਯੋਜਨਾ ਬਣਾਈ ਸੀ, ਨੂੰ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪਿਆ। [3] ਪਤਝੜ ਵਿਚ ਰੇਜ਼ਾ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਕਲਾਸਾਂ ਦੀ ਸ਼ੁਰੂਆਤ ਕੀਤੀ, ਜਿੱਥੇ ਉਸਨੇ ਇਕ ਸਮੈਸਟਰ ਪੂਰਾ ਕੀਤਾ। ਜਨਵਰੀ 1980 ਵਿੱਚ ਅਲੀ ਅਬਦੋਹ ਦੀ ਲਾਸ ਏਂਜਲਸ ਅਥਲੈਟਿਕ ਕਲੱਬ ਵਿਖੇ ਸਕੁਐਸ਼ ਕੋਰਟ ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਰੇਜ਼ਾ ਦੇ ਸਮਲਿੰਗੀ ਹੋਣ ਬਾਰੇ ਪਤਾ ਲੱਗਣ 'ਤੇ ਨਹੀਂ ਹੋਈ।[1] [4]

ਮੌਤ ਸੋਧੋ

ਅਬਦੋਹ ਦੀ ਮੌਤ 12 ਮਈ 1995 ਨੂੰ ਏਡਜ਼ ਨਾਲ ਜੁੜੇ ਕਾਰਨਾਂ ਕਰਕੇ ਹੋਈ ਸੀ। [5] [6]

ਵਿਰਾਸਤ ਸੋਧੋ

ਉਹ ਡੈਨੀਅਲ ਮੁਫਸਨ ਦੁਆਰਾ ਸੰਪਾਦਿਤ ਪੁਸਤਕ ਦਾ ਵਿਸ਼ਾ ਰੇਜ਼ਾ ਅਬਦੋਹ ਹੈ; ਉਸ ਦੇ ਕਾਗਜ਼ਾਤ ਅਤੇ ਕੁਝ ਪ੍ਰਦਰਸ਼ਨਾਂ ਦੇ ਵੀਡੀਓ ਟੇਪਾਂ ਨੂੰ ਨਿਊਯਾਰਕ ਪਬਲਿਕ ਲਾਇਬ੍ਰੇਰੀ ਵਿਖੇ ਪਰਫਾਰਮਿੰਗ ਆਰਟਸ ਲਈ ਰੱਖਿਆ ਗਿਆ ਹੈ। [7]

ਰੇਜ਼ਾ ਅਬਦੋਹ: ਥੀਏਟਰ ਵਿਜ਼ਨਰੀ, ਅਬਦੋਹ ਅਤੇ ਉਸਦੇ ਕੰਮ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਹੈ, ਜਿਸ ਨੂੰ ਨਿਰਦੇਸ਼ਕ ਐਡਮ ਸੋਚ ਨੇ 2016 ਵਿੱਚ ਪੂਰਾ ਕੀਤਾ ਸੀ। [8]

2018 ਵਿੱਚ ਮੋਮਾ ਪੀ.ਐਸ1 ਦੇ ਰੇਜ਼ਾ ਅਬਦੋਹ ਸਿਰਲੇਖ ਨੂੰ ਇੱਕ ਵਿਆਪੀ ਪ੍ਰਦਰਸ਼ਨੀ ਨੇਗਰ ਆਜ਼ਮੀ , ਟਿਫ਼ਨੀ ਮਾਲਾਕੁਟੀ ਅਤੇ ਬਾਬਕ ਰੈਡਬੋਆਏ ਦੁਆਰਾ ਕਯੂਰੇਟ ਮੇਜ਼ਬਾਨੀ ਕੀਤੀ ਸੀ। [9] [10]

ਆਲੋਚਕ ਜੈਨੀਫਰ ਕ੍ਰੈਸਿੰਸਕੀ ਨੇ ਆਰਟਫੋਰਮ ਵਿਚ ਲਿਖਿਆ "ਇਹ ਕਹਿਣ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇ ਰੇਜ਼ਾ ਅਬਦੋਹ ਇਕ ਸਾਲ ਹੋਰ ਜਿਉਂਦਾ ਹੁੰਦਾ, ਤਾਂ ਉਸ ਨੇ ਇਕ ਹੋਰ ਪ੍ਰੋਡਕਸ਼ਨ ਬਣਾ ਲੈਣਾ ਸੀ, ਜਿਸ ਨਾਲ ਅਮਰੀਕੀ ਥੀਏਟਰ ਇਸ ਸਮੇਂ ਤੱਕ ਬਹੁਤ ਵੱਖਰਾ ਦਿਖਾਈ ਦਿੰਦਾ।"

ਫ਼ਿਲਮ ਅਤੇ ਵੀਡੀਓ [2] ਸੋਧੋ

 • ਮਾਈ ਫੇਸ, ਲਘੂ, 1988
 • ਸਲੀਪਿੰਗ ਵਿਦ ਦ ਡੇਵਿਲ, ਲਘੂ, 1990
 • ਦ ਵੀਪਿੰਗ ਸੋਂਗ, ਲਘੂ, 1991
 • ਡੈਡੀ ਗਰਲ, ਲਘੂ, 1991
 • ਦ ਬਲਾਇੰਡ ਆੱਲ, ਫ਼ੀਚਰ ਫ਼ਿਲਮ, 1992
 • ਦ ਟ੍ਰਾਈਸਟ, ਅਧੂਰਾ ਫ਼ੀਚਰ ਫ਼ਿਲਮ, 1993
 • ਟ੍ਰੇਨ ਪ੍ਰੋਜੈਕਟ, ਅਧੂਰੀ ਫ਼ਿਲਮ

ਪ੍ਰਦਰਸ਼ਨ [2] ਸੋਧੋ

  • Three Plays (Pristine Love, Heads, and Saliva Milkshake), written by Howard Brenton, 1983
  • King Lear, written by William Shakespeare, 1984
  • The Farmyard, written by Franz Xaver Kroetz, 1985
  • The Sound of a Voice and As the Crow Flies, written by David Henry Hwang, directed by Abdoh, 1985
  • A Medea: Requiem for a Boy with a White White Toy, adapted from Euripides, 1986
  • Rusty Sat on a Hill One Dawn and Watched the Moon Go Down, 1986
  • King Oedipus, adapted from Sophocles, 1987
  • Eva Peron, written by Copi, 1987
  • Peep Show, written by Mira-Lani Oglesby and Reza Abdoh, 1988
  • Minamata, written by Mira-Lani Oglesby and Reza Abdoh, 1989
  • Father Was a Peculiar Man, written by Mira-Lani Oglesby and Reza Abdoh, 1990
  • The Hip-Hop Waltz of Eurydice, 1990
  • Pasos en la Obscuridad, written by Frank Ambriz and Reza Abdoh, 1990
  • Bogeyman, 1991
  • The Law of Remains, 1992
  • Simon Boccanegra, written by Giuseppe Verdi, 1992
  • Tight Right White, 1993
  • Quotations from a Ruined City, written by Salar Abdoh and Reza Abdoh, 1994
  • A Story of Infamy, written by Salar Abdoh and Reza Abdoh, did not reach production due to Abdoh's death


ਹਵਾਲੇ ਸੋਧੋ

 1. 1.0 1.1 Mufson, Daniel (1999). Reza Abdoh. Johns Hopkins University Press. ISBN 0801861241.
 2. 2.0 2.1 2.2 2.3 "Chronology". Daniel Mufson (in ਅੰਗਰੇਜ਼ੀ (ਅਮਰੀਕੀ)). 2009-10-08. Retrieved 2018-10-09.
 3. "Reza Abdoh's Cultural Compost: Negar Azimi and Tiffany Malakooti Interviewed by Sohrab Mohebbi - BOMB Magazine". bombmagazine.org. Retrieved 2018-10-09.
 4. "Imprisoned Airs: A conversation with Salar Abdoh - Bidoun". Bidoun.
 5. Holden, Stephen. "Reza Abdoh, 32, Theater Artist Known for Large-Scale Works" (in ਅੰਗਰੇਜ਼ੀ). Retrieved 2018-10-09.
 6. FOLKART, BURT A. (1995-05-12). "Reza Abdoh; Director Courted Outrage". Los Angeles Times (in ਅੰਗਰੇਜ਼ੀ (ਅਮਰੀਕੀ)). ISSN 0458-3035. Retrieved 2018-10-09.
 7. "New York Public Library Web Server 1 /All Locations". Catnyp.nypl.org. Retrieved 2018-09-20.[permanent dead link]
 8. "reza-film". reza-film (in ਅੰਗਰੇਜ਼ੀ). Retrieved 2018-10-09.
 9. "Reza Abdoh | MoMA".
 10. Cermatori, Joseph. "Reza Abdoh Today: Posthumous Reflections Fifty-Five Years after His Birth." PAJ: A Journal of Performance and Art, vol. 40 no. 3, 2018, pp. 1-15. Project MUSE, muse.jhu.edu/article/702546.

ਬਾਹਰੀ ਲਿੰਕ ਸੋਧੋ