ਰੋਜ਼ਨਾਮਾ ਜੰਗ
ਰੋਜ਼ਨਾਮਾ ਜੰਗ ਕਰਾਚੀ, ਪਾਕਿਸਤਾਨ ਵਿੱਚ ਛਪਦਾ ਇੱਕ ਉਰਦੂ ਅਖਬਾਰ ਹੈ। ਇਹ 1939 ਵਿਚ ਇਸ ਦੀ ਸਥਾਪਨਾ ਤੋਂ ਲੈ ਕੇ ਲਗਾਤਾਰ ਪ੍ਰਕਾਸ਼ਤ ਹੋ ਰਿਹਾ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਅਖ਼ਬਾਰ ਹੈ। ਇਸ ਸਮੂਹ ਦਾ ਕਾਰਜਕਾਰੀ ਅਤੇ ਮੁੱਖ ਸੰਪਾਦਕ ਮੀਰ ਸ਼ਕੀਲ-ਉਰ-ਰਹਿਮਾਨ ਹੈ । ਪਿਛਲੇ ਸੰਪਾਦਕਾਂ ਅਤੇ ਯੋਗਦਾਨ ਦੇਣ ਵਾਲਿਆਂ ਵਿੱਚ ਮਹਿਮੂਦ ਸ਼ਾਮ, ਨਜ਼ੀਰ ਨਾਜੀ ਅਤੇ ਸ਼ਫੀ ਅਕੀਲ ਸ਼ਾਮਲ ਹਨ । [1]
ਮਾਲਕ | ਜੰਗ ਅਖ਼ਬਾਰ ਸਮੂਹ |
---|---|
ਸੰਸਥਾਪਕ | ਮੀਰ ਸ਼ਕੀਰ ਉਰ ਰਹਮਾਨ |
ਸੰਪਾਦਕ | ਮੀਰ ਸ਼ਕੀਰ ਉਰ ਰਹਮਾਨ |
ਸਥਾਪਨਾ | 1939 |
ਰਾਜਨੀਤਿਕ ਇਲਹਾਕ | ਪਰੰਪਰਾਵਾਦੀ |
ਭਾਸ਼ਾ | ਉਰਦੂ |
ਮੁੱਖ ਦਫ਼ਤਰ | ਕਰਾਚੀ, ਪਾਕਿਸਤਾਨ |
ਵੈੱਬਸਾਈਟ | http://www.jang.com.pk/jang/ |
ਰੋਜ਼ਨਾਮਾ ਜੰਗ, ਜੰਗ ਗਰੁੱਪ ਆਫ਼ ਨਿਊਜ਼ ਪੇਪਰ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ। ਸਮੂਹ ਦਾ ਪ੍ਰਮੁੱਖ ਅਖ਼ਬਾਰ ਰੋਜ਼ਨਾਮਾ ਜੰਗ ਪਾਕਿਸਤਾਨ ਦਾ ਰਾਸ਼ਟਰੀ ਉਰਦੂ ਅਖਬਾਰ ਹੈ। [2]
ਇਹ ਕਰਾਚੀ, ਲਾਹੌਰ, ਰਾਵਲਪਿੰਡੀ, ਕੋਏਟਾ, ਮੁਲਤਾਨ, ਸ਼ੇਖੂਪੁਰਾ, ਬਹਾਵਲਪੁਰ, ਗੁਜਰਾਤ, ਸਿਆਲਕੋਟ, ਗੁਜਰਾਂਵਾਲਾ, ਸਰਗੋਧਾ, ਸੁੱਕੁਰ, ਫੈਸਲਾਬਾਦ, ਡੇਰਾ ਗਾਜ਼ੀ ਖਾਨ ਅਤੇ ਬਰਮਿੰਘਮ, ਯੂਕੇ ਤੋਂ ਪ੍ਰਕਾਸ਼ਤ ਹੁੰਦਾ ਹੈ।
ਹਵਾਲੇ
ਸੋਧੋ- ↑ Jang Group of Newspapers intimidated by Government Committee to Protect Journalists website, Published 15 December 1998, Retrieved 17 July 2018
- ↑ Daily Jang newspaper info and location on All Pakistan Newspapers Society website Retrieved 17 July 2018