ਰੋਜ਼ਨਾਮਾ ਨਈ ਬਾਤ
ਰੋਜ਼ਨਾਮਾ ਨਈ ਬਾਤ ਲਾਹੌਰ, ਪਾਕਿਸਤਾਨ ਤੋਂ ਛਪਦਾ ਇੱਕ ਉਰਦੂ- ਭਾਸ਼ਾਈ ਰੋਜ਼ਾਨਾ ਅਖ਼ਬਾਰ ਹੈ। ਇਹ ਨਵੰਬਰ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਦਾ ਮੁੱਖ ਦਫਤਰ ਗੁਲਬਰਗ, ਲਾਹੌਰ ਵਿੱਚ ਸਥਿਤ ਹੈ। ਅਖਬਾਰ ਰੋਜ਼ਾਨਾ ਦੁਬਈ, ਫੈਸਲਾਬਾਦ, ਗੁਜਰਾਂਵਾਲਾ, ਇਸਲਾਮਾਬਾਦ, ਕਰਾਚੀ, ਲਾਹੌਰ, ਮੁਲਤਾਨ, ਪੇਸ਼ਾਵਰ, ਕੋਇਟਾ ਅਤੇ ਸਰਗੋਧਾ ਤੋਂ ਪ੍ਰਕਾਸ਼ਤ ਹੁੰਦਾ ਹੈ। ਚੌਧਰੀ ਅਬਦੁੱਲ ਰਹਿਮਾਨ ਰੋਜ਼ਾਨਾ ਨਈ ਬਾਤ ਦਾ ਸੰਸਥਾਪਕ ਹੈ ਅਤੇ ਅਖਬਾਰ ਦਾ ਮੁੱਖ ਸੰਪਾਦਕ ਵੀ ਹੈ। ਰੋਜ਼ਾਨਾ ਨਈ ਬਾਤ ਸੁਪੀਰੀਅਰ ਗਰੁੱਪ ਆਫ਼ ਕਾਲਜਿਜ ਨਾਲ ਜੁੜੀ ਸੰਸਥਾ ਹੈ। [1]
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਪ੍ਰਿੰਟ, ਔਨਲਾਈਨ |
ਮਾਲਕ | ਚੌਧਰੀ ਅਬਦੁਲ ਰਹਿਮਾਨ |
ਸਥਾਪਨਾ | 2011 |
ਰਾਜਨੀਤਿਕ ਇਲਹਾਕ | ਆਜ਼ਾਦ ਖਿਆਲ |
ਭਾਸ਼ਾ | ਉਰਦੂ |
ਵੈੱਬਸਾਈਟ | https://www.naibaat.pk/ |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Nai Baat News Portal
- Nai Baat EPaper Archived 2016-05-23 at the Wayback Machine.