ਰੋਹਿਲਖੰਡ
ਰੋਹਿਲਖੰਡ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਖੇਤਰ ਹੈ। ਇਸਦਾ ਇਹ ਨਾਂਅ ਅਫ਼ਗ਼ਾਨ ਰੋਹਿੱਲਾ ਕਬੀਲਿਆਂ ਕਰਕੇ ਪਿਆ। ਇਸ ਖੇਤਰ ਨੂੰ ਮਹਾਂਭਾਰਤ ਵਿੱਚ ਮੱਧਿਆਦੇਸ਼ ਕਿਹਾ ਗਿਆ ਹੈ।[1]
ਰੋਹਿਲਖੰਡ | |
Location | ਉੱਤਰ ਪ੍ਰਦੇਸ਼ |
State established: | 1690 |
Language | ਉਰਦੂ, ਅੰਗਰੇਜ਼ੀ |
Dynasties | |
Historical capitals | ਬਰੇਲੀ, ਬਦਾਊਂ |
Separated |
ਰੋਹਿਲਖੰਡ ਗੰਗਾ ਦੇ ਉੱਪਰਲੇ ਮੈਦਾਨਾਂ ਵਿੱਚ ਤਕਰੀਬਨ 25,000 ਕੀਮੀ² ਦੇ ਰਕਬੇ ਉੱਤੇ ਸਥਿਤ ਹੈ ਜੋ ਬਰੇਲੀ ਦੇ ਆਸਪਾਸ ਦਾ ਇਲਾਕਾ ਹੈ। ਇਸਦੇ ਦੱਖਣ ਵਿੱਚ ਗੰਗਾ, ਪੱਛਮ ਵਿੱਚ ਉੱਤਰਾਖੰਡ, ਉੱਤਰ ਵਿੱਚ ਨੇਪਾਲ ਅਤੇ ਪੂਰਬ ਵੱਲ ਅਉਧ ਖੇਤਰ ਹੈ। ਇਸ ਵਿੱਚ ਬਰੇਲੀ, ਮੋਰਾਦਾਬਾਦ, ਰਾਮਪੁਰ, ਬਿਜਨੌਰ, ਪੀਲੀਭੀਤ, ਸ਼ਾਹਜਹਾਨਪੁਰ ਅਤੇ ਬਦਾਊਂ ਵਰਗੇ ਸ਼ਹਿਰ ਹਨ।
ਰਾਜੇ
ਸੋਧੋ- 1719 – 15 ਸਿਤੰਬਰ 1748: ਅਲੀ ਮੁਹੰਮਦ ਖਾਨ
- 15 ਸਿਤੰਬਰ 1748 – 24 ਜੁਲਾਈ 1793: ਫੈਜੁੱਲਾਹ ਖਾਨ
- 15 ਸਿਤੰਬਰ 1748 – 23 ਅਪ੍ਰੈਲ 1774: ਹਾਫਿਜ ਰਹਮਤ ਖਾਨ ਰੋਹਿੱਲਾ
- 24 ਜੁਲਾਈ 1793 – 11 ਅਗਸਤ 1793: ਮੁਹੰਮਦ ਅਲੀ ਖਾਨ ਰੋਹਿੱਲਾ
- 11 ਅਗਸਤ 1793 – 24 ਅਕਤੂਬਰ 1794: ਗੁਲਾਮ ਮੁਹੰਮਦ ਖਾਨ
- 24 ਅਕਤੂਬਰ 1794 – 5 ਜੁਲਾਈ 1840: ਅਹਮਦ ਅਲੀ ਖਾਨ
- 24 ਅਕਤੂਬਰ 1794 – 1811: ਨਸਰੁੱਲਾਮ ਖਾਨ
- 5 ਜੁਲਾਈ 1840 – 1 ਅਪ੍ਰੈਲ 1855: ਮੁਹੰਮਦ ਸਾਇਦ ਖਾਨ
- 1 ਅਪ੍ਰੈਲ 1855 – 21 ਅਪ੍ਰੈਲ 1865: ਮੁਹੰਮਦ ਯੁਸੁਫ ਖਾਨ
- 21 ਅਪ੍ਰੈਲ 1865 – 23 ਮਾਰਚ 1887: ਮੁਹੰਮਦ ਕਲਬ ਖਾਨ
- 23 ਮਾਰਚ 1887 – 25 ਫਰਵਰੀ 1889: ਮੁਹੰਮਦ ਮੁਸ਼ਤਾਕ ਅਲੀ ਖਾਨ
- 25 ਫਰਵਰੀ 1889 – 20 ਜੂਨ 1930: ਮੁਹੰਮਦ ਹਾਮਿਦ ਅਲੀ ਖਾਨ
- 25 ਫਰਵਰੀ 1889 – 4 ਅਪ੍ਰੈਲ 1894: ਰਾਜ-ਪ੍ਰਤਿਨਿਧੀ
- 20 ਜੂਨ 1930 – 15 ਅਗਸਤ 1947: ਮੁਹੰਮਦ ਰਜਾ ਅਲੀ ਖਾਨ