ਰੜੇ ਭੰਬੀਰੀ ਬੋਲੇ
ਲੇਖਕ | ਡਾ. ਨਾਹਰ ਸਿੰਘ |
---|---|
ਪ੍ਰਕਾਸ਼ਨ | ੨੦੦੦ |
ਪ੍ਰਕਾਸ਼ਕ | ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਸਫ਼ੇ | ੪੬੭ |
ਤਤਕਰਾ
ਸੋਧੋਦੋ ਸ਼ਬਦ
ਸੋਧੋਡਾ. ਜਸਬੀਰ ਸਿੰਘ ਆਹਲੂਵਾਲੀਆ :- ਮਾਲਵੇ ਦੇ ਲੋਕ ਗੀਤਾਂ ਦੇ ਵੱਖ-ਵੱਖ ਰੂਪਾਂ ਦੇ ਇਕਤਰਣ ਤੇ ਸੰਪਾਦਨ ਅਤੇ ਅਧਿਐਨ ਨਾਲ ਸਬੰਧਤ ਇਹ ਖੋਜ-ਪ੍ਜੈਕਟ ਪੰਜਾਬੀ ਸੱਭਿਆਚਾਰ ਦੇ ਉੱਘੇ ਵਿਦਵਾਨ ਡਾ. ਨਾਹਰ ਸਿੰਘ ਨੂੰ ਸੌਂਪਿਆ ਗਿਆ,ਜੋ ਦਸ ਜਿਲਦਾਂ ਵਿੱਚ ਮੁਕੰਮਲ ਹੋਣਾ ਹੈ । ਇਸ ਦੀਆਂ ਪਹਿਲੀਆਂ ਚਾਰ ਜਿਲਦਾਂ ਛਪ ਚੁੱਕੀਆਂ ਹਨ। 'ਰੜੇ ਭੰਬੀਰੀ ਬੋਲੇ' ਇਸ ਲੜੀ ਅਧੀਨ ਤਿਆਰ ਕੀਤੀ ਗਈ ਛੇਵੀਂ ਜਿਲਦ ਹੈ। ਇਸ ਪੁਸਤਕ ਵਿਚ ਲਗਭਗ ੫੫੦ ਸਿੱਠਣੀਆਂ ਅਤੇ ੪੮੫ ਹੇਅਰੇ ਸ਼ਾਮਲ ਹਨ ਜੋ ਪੰਜਾਬਣਾਂ ਦੀ ਕਲਾਵੰਤ ਸਿਰਜਨਾਤਮਕ ਪ੍ਰਤਿਭਾ ਨੂੰ ਦਰਸਾਉਦੀਆਂ ਹਨ। ਲੋਕ-ਵਿਰਸੇ ਦੀ ਇਸ ਮੁੱਲਵਾਨ ਸਮੱਗਰੀ ਨੂੰ ਡਾ. ਨਾਹਰ ਸਿੰਘ ਨੇ ਆਉਦੀਆਂ ਪੀੜੀਆਂ ਲਈ ਸਾਂਭ ਦਿੱਤਾ ਹੈ।
ਖੋਜ ਪ੍ਰਜੈਕਟ ਬਾਰੇ
ਸੋਧੋਮਾਲਵੇ ਦੇ ਲੋਕਗੀਤਾਂ ਦੇ ਇਕੱਤਰਣ,ਸੰਪਾਦਨ ਅਤੇ ਅਧਿਐਨ ਨਾਲ ਸਬੰਧਤ ਖੋਜ ਪ੍ਜੈਕਟ ਦੀਆਂ ਪਹਿਲੀਆਂ ਛੇ ਜਿਲਦਾਂ ਮੁਕੰਮਲ ਹੋ ਗਈਆਂ ਹਨ ਜਿਨਾਂ ਦਾ ਸੰਖੇਪ ਵੇਰਵਾ ਇਸ ਪ੍ਕਾਰ ਹੈ।
- ਜਿਲਦ ਪਹਿਲੀ:-
ਕਾਲ਼ਿਆਂ ਹਰਨਾਂ ਰੋਹੀਏਂ ਫਿਰਨਾ(ਮਾਲਵੇ ਵਿਚ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ)
- ਜਿਲਦ ਦੂਜੀ :-
ਲੌਂਗ ਬੁਰਜੀਆ ਵਾਲ਼ਾ(ਮਲਵੈਣਾਂ ਦੇ ਗਿੱਧੇ ਦੀਆਂ ਬੋਲੀਆਂ)
- ਜਿਲਦ ਤੀਜੀ:-
ਚੰਨਾ ਵੇ ਤੇਰੀ ਚਾਨਣੀ(ਮਲਵੈਣਾਂ ਦੇ ਲੰਮੇ ਗੌਣ, ਝੇੜੇ ਅਤੇ ਬਿਰਹੜੇ-1)
- ਜਿਲਦ ਚੌਥੀ:-
ਖੂੰਨੀ ਨੈਣ ਜਲ ਭਰੇ(ਮਲਵੈਣਾਂ ਦੇ ਲੰਮੇ ਗੌਣ, ਝੇ ੜੇ ਅਤੇ ਬਿਰਹੜੇ-2)
- ਜਿਲਦ ਪੰਜਵੀ:-
ਬਾਗੀਂ ਚੰਬਾ ਖਿੜ ਰਿਹਾ( ਸੁਹਾਗ,ਘੋੜੀਆਂ, ਵਧਾਵੇ ਅਤੇ ਛੰਦ ਪਰਾਗੇ)
- ਜਿਲਦ ਛੇਵੀਂ :-
ਰੜੇ ਭੰਬੀਰੀ ਬੋਲੇ( ਸਿੱਠਣੀਆਂ ਅਤੇ ਹੇਅਰੇ)
- ਜਿਲਦ ਸੱਤਵੀਂ:-
- ਜਿਲਦ ਅੱਠਵੀਂ:-
- ਜਿਲਦ ਨੌਵੀਂ:-
- ਜਿਲਦ ਦਸਵੀਂ:-
ਰੋਹੀਆਂ ਦੇ ਬੋਲ। ਇਹ ਖੋਜ ਕਾਰਜ ਦਾ ਕੰਮ ਨਾਹਰ ਸਿੰਘ ਨੇ 1976 ਵਿਚ ਆਰੰਭ ਕੀਤਾ ਸੀ ਅਤੇ ਸਹਿਜੇ-2 ਹੁੰਦਾ ਗਿਆ ਜਿਵੇਂ ਧੀਆਂ, ਮੁਟਿਆਰਾਂ ਹੋ ਜਾਂਦੀਆਂ ਹਨ; ਨਿੱਕੀ-2 ਕਣੀ ਨਾਲ ਢਾਬ ਭਰ ਜਾਂਦੀ ਹੈ :-
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਚੂਲ਼ੀਏਂ, ਚੂਲ਼ੀਏਂ ਢਾਬ ਭਰੀ
ਨੀ ਤੇਰਾ ਕਦ ਮੁਕਲਾਵਾ ਭਾਗਭਰੀ
ਭਾਗ ਪਹਿਲਾ : ਸਿੱਠਣੀਆਂ ਅਤੇ ਹੇਅਰਿਆਂ ਦਾ ਅਧਿਐਨ
ਸੋਧੋ- ਸਿੱਠਣੀਆਂ ਦੀ ਲੋਕ-ਪਰੰਪਰਾ ਅਤੇ ਇਸ ਦੇ ਸਭਿਆਚਾਰਕ ਪਰੇਰਕ
- ਸਿੱਠਣੀਆਂ ਅਤੇ ਪੰਜਾਬੀ ਕਿੱਸਾ-ਕਾਵਿ ਧਾਰਾ
- ਹੁਣ ਕਿੱਧਰ ਗਈਆਂ ਸਿੱਠਣੀਆਂ
- ਸਿੱਠਣੀਆਂ : ਸਭਿਆਚਾਰਕ ਪ੍ਰਤੀਮਾਨਾਂ ਤੋਂ ਪਾਰ
- ਸਿੱਠਣੀ:- ਰੂਪ ਰਚਨਾ
- ਵਰਗਵੰਡ ਅਤੇ ਸੰਪਾਦਨ
- ਹੇਅਰਾ:- ਰੂਪ ਰਚਨਾ
- ਹੇਅਰੇ:- ਨਿਭਾਓ ਸੰਦਰਭ, ਗਾਇਨ ਸ਼ੈਲੀ ਅਤੇ ਪ੍ਕਾਰਜ
- ਹੇਅਰੇ:- ਵਰਗ ਵੰਡ
- ਹੇਅਰੇ:- ਸਭਿਆਚਾਰ ਦੀਆਂ 'ਮਹਾਜਨੀ' ਮਾਨਤਾਵਾਂ ਦਾ ਗਾਨ
ਭਾਗ ਦੂਜਾ : ਸਿੱਠਣੀਆਂ: ਖੇਲ੍ਹ ਮਿੱਟੀ ਦੇ ਲਿਆਈ ਵੇ ਲੋਕੋ=
ਸੋਧੋ- ਲਾੜਾ ਬੜਾ ਲੜਾਕੇਦਾਰ
- ਲਾੜੇ ਭੈਣਾਂ ਚੜਗੀ ਡੇਕ
- ਕੁੜਮਾਂ ਜੋਰੋ ਤੇਰੇ ਤੇੜ ਤੇਲਾ
- ਨਾਨਕੀਆਂ ਦੀ ਰੜੇ ਭੰਬੀਰੀ ਬੋਲੇ
- ਮਿੰਦਿਆ ਢੋਲਕੀ ਬਣਾ ਲੈ ਵੇ
- ਰਾਤੀਂ ਚੋਰ ਲੱਗੇ ਪਰੀਤੋ ਕੁੜੀ ਦੇ ਵੇਹੜੇ
ਭਾਗ ਤੀਜਾ : ਹੇਅਰੇ : ਚਟਕੀ ਵੀ ਮਾਰਾਂ ਰਾਖ ਦੀ=
ਸੋਧੋ- [1]ਕਿੱਥੋਂ ਦੋਹਾ ਜਰਮਿਆ
- ਵੇ ਵੀਰਜੁ ਮੇਰਿਆ ਵੇ
- ਤੇਰਾ ਮੇਰਾ ਦਿਉਰਾ ਇਕ ਮਨ ਵੇ
- ਤੈਨੂੰ ਵੀ ਮਾਰਾਂ ਜੀਜਾ ਚੱਕ ਕੇ
- ਵੇ ਕੁੜਮੋਂ ਉੱਚਿਓ ਵੇ
- ਵੇ ਸੁਣਦਿਓ ਜਾਨੀਓਂ ਵੇ
- ਚੁੱਟਕੀ ਵੀ ਮਾਰਾਂ ਰਾਖ ਦੀ
- ਨੀ ਭੈਣਜੁ ਮੇਰੀਏ ਨੀ
- ਨੀ ਉੱਤਰ ਭਾਬੋ ਡੋਲ਼ਿਓਂ
ਅੰਤਕਾਵਾਂ
ਸੋਧੋ- ਸਿੱਠਣੀਆਂ ਦੀ ਸਿਰਲੇਖ ਅਨੁਕ੍ਮਣਿਕਾ
- ਹੇਅਰਿਆਂ ਦੀ ਸਿਰਲੇਖ ਅਨੁਕ੍ਮਣਿਕਾ
- ਸਿੱਠਣੀਆਂ ਵਿਚਲੀਆਂ ਰੂੜ-ਤੁਕਾਂ ਦੀ ਅਨੁਕ੍ਮਣਿਕਾ
- ਹੇਅਰਿਆਂ ਵਿਚਲੀਆਂ ਰੂੜ-ਤੁਕਾਂ ਦੀ ਅਨੁਕਮਣਿਕਾ
ਭਾਗ ਪਹਿਲਾ : ਸਿੱਠਣੀਆਂ ਅਤੇ ਹੇਅਰਿਆਂ ਦਾ ਅਧਿਐਨ
ਸੋਧੋਸਿੱਠਣੀਆਂ ਦੀ ਲੋਕ-ਪਰੰਪਰਾ ਅਤੇ ਇਸ ਦੇ ਸਭਿਆਚਾਰਕ ਪਰੇਰਕ
ਸੋਧੋਪੰਜਾਬੀ ਲੋਕ-ਕਾਵਿ-ਰੂਪ ਅਤੇ ਸਿੱਠਣੀ
ਸੋਧੋਸੁਹਾਗ, ਘੋੜੀਆਂ ਅਤੇ ਸ਼ਗਨਾਂ ਦੇ ਹੋਰ ਰੀਤੀ ਮੂਲਕ ਗੀਤਾਂ ਵਾਂਗ ਹੀ ਸਿੱਠਣੀ ਵਿਆਹ ਨਾਲ ਸਬੰਧਤ ਔਰਤਾਂ ਵਲੋਂ ਉਚਾਰਿਆ ਜਾਣ ਵਾਲਾ ਗੀਤ-ਰੂਪ ਹੈ ਜਿਸ ਵਿਚ ਦੂਸਰੀ ਧਿਰ ਨੂੰ ਅਨੈਤਿਕ, ਅਸ਼ਿਸ਼ਟ, ਅਯੋਗ ਅਤੇ ਆਰਥਕ ਪਖੋਂ ਹੀਣੀ ਮਿਥ ਕੇ ਉਸ ਉੱਤੇ ਚੋਟ ਜਾਂ ਵਿਅੰਗ ਕਰ ਕੇ ਠਿੱਠ ਕੀਤਾ ਜਾਂਦਾ ਹੈ । ਪਰ ਸਿੱਠਣੀ ਦੇਣ ਵਾਲਾ ਦੂਸਰੇ ਨੂੰ ਸੁਣਾ ਕੇ 'ਸਵਾਦ' ਲੈਂਦਾ ਹੈ ਅਤੇ ਸੁਣਨ ਵਾਲਾ 'ਠਿੱਠ' ਜਾਂ 'ਪਰੇਸ਼ਾਨ' ਹੁੰਦਾ ਹੈ। ਇਸ ਗੀਤ-ਰੂਪ ਦੀ ਕਾਵਿਕ ਮਾਰ ਦੂਸਰੇ ਗੀਤ-ਰੂਪਾਂ ਨਾਲੋਂ ਵਧੇਰੇ ਸਿੱਧੀ, ਵਿਅੰਗ ਜਾਂ ਮਸ਼ਕਰੀ ਭਰੀ, ਕਾਟਵੀਂ ਅਤੇ ਕਰਾਰੀ ਹੁੰਦੀ ਹੈ ।
ਸਿੱਠਣੀ ਦਾ ਲੋਕਧਾਰਕ ਤੇ ਸਾਹਿਤਕ ਪਿਛੋਕੜ
ਸੋਧੋਸਿੱਠਣੀ ਦੇ ਲੋਕਧਾਰਕ ਤੇ ਸਾਹਿਤਕ ਮਹੱਤਵ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਸ ਗੀਤ- ਰੂਪ ਅਤੇ ਇਸ ਨਾਲ ਜੁੜੇ ਰੀਤੀ-ਮੂਲਕ ਵਿਆਹ ਸੰਦਰਭਾਂ ਨੂੰ ਸਭਿਆਚਾਰਕ-ਮਾਨਵ ਵਿਗਿਆਨ ਦੇ ਚੌਖਟੇ ਵਿਚ ਰਖ ਕੇ ਵੇਖਿਆ ਜਾਵੇ।
ਸਾਕਾਦਾਰੀ ਸਬੰਧਾਂ ਦੀ ਸਥਾਪਨਾ
ਸੋਧੋਇਸ ਤਰਾਂ ਕਬੀਲਿਆਂ ਦੇ ਵਿਚਕਾਰ ਇਸਤਰੀਆਂ ਦੇ ਨੇਮਬੱਧ ਅਤੇ ਸੁਚਾਰੂ ਵਟਾਂਦਰੇ ਦੁਆਰਾ ਸਾਕਾਦਾਰੀ ਸੰਗਠਨ ਪੱਕੇ ਹੋਣ ਲੱਗੇ।
ਧੀ ਦਾ ਵਿਆਹ-ਇਕ ਪਵਿੱਤਰ ਕਾਰਜ
ਸੋਧੋਖੇਤੀ ਕੇਂਦਰਤ ਅਰਥ ਵਿਵਸਥਾ ਅਤੇ ਮਰਦ ਪ੍ਧਾਨ ਸਮਾਜਕ ਵਿਵਸਥਾ ਵਿਚ ਧੀਆਂ ਨੂੰ ਪਿਤਰੀ ਭੋਇੰ ਵਿਚੋਂ ਹਿੱਸਾ ਨਹੀਂ ਦਿੱਤਾ ਜਾਂਦਾ ਸੀ।ਇਸ ਲਈ ਧੀ ਦੇ ਵਿਆਹ ਵਿਚ ਦਿੱਤੇ ਜਾਣ ਵਾਲੇ ਦਾਜ ਅਤੇ ਅੱਗੋਂ ਭੈਣ ਦੀ ਧੀ ਦੇ ਵਿਆਹ ਸਮੇਂ ਲਈ ਲਾਈ ਜਾਣ ਵਾਲੀ 'ਨਾਨਕ ਛੱਕ' ਦੇ ਰੂਪ ਵਿਚ ਭੋਇੰ ਦੇ ਹਿੱਸੇ ਦੀ ਥਾਵੇਂ ਸੁਗਾਤਾਂ ਦੇ ਰੂਪ ਵਿਚ ਕੁਝ ਕੁ ਹਿੱਸਾ ਦਿੱਤਾ ਜਾਣ ਲੱਗ ਪਿਆ।ਇਸ ਮਹਾਂਦਾਨ ਦੀ ਪ੍ਰੋੜਤਾ ਸਾਡੀਆਂ ਲੋਕ-ਸਿਆਣਪਾਂ ਅਤੇ ਲੋਕਗੀਤਾਂ ਵਿਚ ਥਾਂ, ਥਾਂ ਕੀਤੀ ਮਿਲਦੀ ਹੈ :-
ਬਾਪ ਤਾਂ ਮੇਰਾ ਲੱਖ ਦਾਤਾ
ਤੂੰ ਕੁਸ਼ ਮੰਗਦਾ ਕਿਉਂ ਨਹੀਂ ਵੇ
ਉਹ ਤਾਂ ਗਊਆਂ ਦੇ ਦਾਨ ਕਰੇਦਾਂ
ਵੇ ਕੁਸ਼ ਮੰਗਦਾ ਕਿਉਂ ਨਹੀਂ ਵੇ।
( ਬੇਦੀ ਦਾ ਗੀਤ/ਸੁਹਾਗ)
ਸਿੱਠਣੀਆ ਦੇ ਹੋਰ ਸਭਿਆਚਾਰਕ ਪਰੇਰਕ
ਸੋਧੋ- ਰੀਤਾਂ ਦਾ ਰੂਪਾਂਤਰਣ
- ਸਭਿਆਚਾਰ ਪ੍ਤੀਮਾਨਾਂ ਦਾ ਉਲਟਾਉ
- ਵਟਾਂਦਰੇ ਦਾ ਅਸਮਤੋਲ
- ਔਰਤ ਦਾ ਦੂਜੈਲਾ ਸਥਾਨਾ
- ਔਰਤ ਦਾ ਸੰਤਾਪ
ਸਿੱਠਣੀਆਂ ਅਤੇ ਪੰਜਾਬੀ ਕਿੱਸਾ-ਕਾਵਿ ਧਾਰਾ
ਸੋਧੋਪੰਜਾਬੀ ਸਭਿਆਚਾਰ ਦੇ ਅੰਤਰਗਤ, ਵਿਆਹ ਦੀ ਸੰਸਥਾ ਨਾਲ ਸਬੰਧਤ ਇਸ ਗੀਤ-ਰੂਪ -ਸਿੱਠਣੀ -ਦੀ ਪਰੰਪਰਾ ਕਾਫ਼ੀ ਪੁਰਾਣੀ ਹੈ। ਇਸ ਗੀਤ-ਰੂਪ ਦੀ ਪ੍ਰਾਚੀਨਤਾ ਦਾ ਅੰਦਾਜ਼ਾ ਹੇਠ ਲਿਖੇ ਪ੍ਮਾਣਾਂ ਤੋਂ ਲੱਗ ਜਾਂਦਾ ਹੈ :- ੳ) ਇਸ ਦਾ ਵਿਆਹ ਦੀਆਂ ਵਿਸ਼ੇਸ਼ ਰੀਤਾਂ ਅਤੇ ਲੋਕ-ਵਿਸ਼ਵਾਸਾਂ ਨਾਲ ਸਬੰਧਤ ਹੋਣਾ। ਅ) ਇਸ ਵਿਚ ਕਬੀਲਾ/ਗੋਤ/ਖਾਨਦਾਨ ਮੂਲਕ ਭਾਵਨਾਵਾਂ ਦਾ ਹੋਣਾ। ੲ) ਇਸ ਦੇ ਵਿਸ਼ਿਆਂ ਦਾ ਮੱਧਕਾਲੀ ਨੈਤਿਕਤਾ ਅਤੇ ਸਭਿਆਚਾਰਕ ਪ੍ਤੀਮਾਨਾਂ (ਖਾਸ ਕਰਕੇ ਜਾਤ,ਗੋਤ,ਪਿੰਡ ਬਾਰੇ) ਨਾਲ ਸਬੰਧਤ ਹੋਣਾ। ਸ) ਇਸ ਗੀਤ-ਰੂਪ ਦੇ ਪੇਸ਼ਕਾਰੀ ਦੇ ਪ੍ਸੰਗਾਂ ਅਤੇ ਗਾਇਨ ਵਿਧੀਆਂ ਦੇ ਪੱਖੋਂ ਮੱਧਕਾਲੀ ਲੋਕਧਾਰਕ ਪਰੰਪਰਾਵਾਂ ਨਾਲ ਸਬੰਧਤ ਹੋਣਾ। ਹ) ਇਸ ਦੇ ਪੰਜਾਬ ਦੇ ਸਾਰੇ ਉਪਭਾਸ਼ਾਈ ਖਿੱਤਿਆਂ ਵਿਚ ਪ੍ਚਲਤ ਹੋਣਾ। ਕ) ਮੱਧਕਾਲੀ ਕਾਵਿ ਵਿਚ ਸਿੱਠਣੀਆਂ ਦੇਣ ਦੇ ਅਨੇਕਾਂ ਹਵਾਲਿਆਂ ਦਾ ਮਿਲਣਾ। ਖ)ਇਸ ਦੇ ਰਚਨਾ-ਨੇਮਾਂ ਦਾ ਪ੍ਰਾਚੀਨਤਮ ਲੋਕ-ਰੂੜੀਆਂ ਉੱਤੇ ਉਸਰਿਆ ਹੋਣਾ ਆਦਿ।
ਹੁਣ ਕਿੱਧਰ ਗਈਆਂ ਸਿੱਠਣੀਆਂ
ਸੋਧੋਸਿੱਠਣੀਆਂ ਦੇਣ ਦੀ ਇਹ ਬਲਵਾਨ ਪਰੰਪਰਾ ਮਾਲਵੇ ਵਿਚ ਹਰੇ ਇਨਕਲਾਬ ਤੋਂ ਬਾਅਦ ਤੇਜੀ ਨਾਲ ਅਲੋਪ ਹੁੰਦੀ ਚਲੀ ਗਈ ਹੈ।ਵੀਹਵੀਂ ਸਦੀ ਵਿਚ ਇਸ ਪਰੰਪਰਾ ਨੂੰ ਜਾਰੀ ਰਖਣ ਵਿਚ, ਹੋਰਨਾਂ ਅਨੇਕਾਂ ਕਾਰਨਾਂ ਤੋਂ ਇਲਾਵਾ ਇਸ ਪਰੰਰਪਾ ਨੂੰ ਜਾਰੀ ਰਖਣ ਵਿਚ, ਹੋਰਨਾਂ ਅਨੇਕਾਂ ਕਾਰਨਾਂ ਤੋਂ ਇਲਾਵਾ ਇਸ ਪਰੰਪਰਾ ਦੇ ਚਾਰ ਪਰੇਰਕ ਪ੍ਤੱਖ ਰੂਪ ਵਿਚ ਨਜ਼ਰ ਆਉਂਦੇ ਹਨ :ਇਸ ਨਵੇਂ ਮਾਹੌਲ ਵਿਚ ਸਿੱਠਣੀਕਾਰਾਂ ਨੂੰ ਖੜਕਵੀਆਂ, ਕਰਾਰੀਆਂ ਅਤੇ ਠੋਕਵੀਆਂ ਸਿੱਠਣੀਆਂ ਦੇਣ ਵਿਚ ਸੰਗ ਲੱਗਣ ਲੱਗ ਪਈ।ਹੁਣ ਬਹੁਤ ਥਾਵਾਂ ਉੱਤੇ ਪੜੇ ਲਿਖੇ ਲਾੜਿਆਂ ਅੱਗੇ ਸਿੱਧੀਆਂ ਸਾਦੀਆਂ ਮਲਵੈਣਾਂ ਸਿੱਠਣੀਆਂ ਦੁਆਰਾ 'ਪੇਂਡੂਪੁਣਾ' ਵਿਖਾਉਣ ਵਿਚ ਝਿਜਕਣ ਲੱਗੀਆਂ ।
ਸਿੱਠਣੀਆਂ ਸੱਭਿਆਚਾਰਕ ਪ੍ਰਤੀਮਾਨਾਂ ਤੋਂ ਪਾਰ
ਸੋਧੋ(ਸਿੱਠਣੀਆਂ ਦਾ ਸਾਂਸਕ੍ਰਿਤਕ ਮਹੱਤਵ) ਪੰਜਾਬੀ ਲੋਕ- ਕਾਵਿ ਵਿਚ ਬਹੁਤ ਸਾਰੇ ਰੂਪ ਸਾਡੇ ਸੱਭਿਆਚਾਰ ਦੇ ਸਥਾਪਤ ਪ੍ਰਤੀਮਾਨਾਂ ਨੂੰN ਆਦਰਸ਼ ਵਜੋਂ ਦੁਹਰਾਉਂਦੇ ਹਨ ਪਰ ਸਿੱਠਣੀਆਂ ਦਾ ਵਿਸ਼ਾ ਸੱਭਿਆਚਾਰ ਦੇ ਉਸ ਪੱਖ ਨੂੰ ਪੇਸ਼ ਕਰਨਾ ਹੈ ਜੋ ਅਪ੍ਰਵਾਨਤ ਹੈ।ਜਿਸ ਤੋਂ ਸਾਡੇ 'ਸਿਆਣੇ' ਭੱਜਦੇ ਹਨ, ਸਿੱਠਣੀ ਉਜ ਨੂੰ ਖਲੋ ਕੇ ਫੜਦੀ ਹੈ ਅਤੇ ਸਿੲਣਿਆਂ ਅੱਗੇ 'ਪਰੋਸਦੀ' ਹੈ। ਇਹ ਵਿਅੰਗ ਜਾਂ ਠੱਠਾ ਤਿੰਨ ਪੱਧਰਾਂ ਉਤੇ ਸਭਿਆਚਾਰਕ ਮੁੱਲਾਂ ਦੇ ਉਲਟਾਉ ਦੁਆਰਾ ਉਤਪੰਨ ਕੀਤਾ ਜਾਂਦਾ ਹੈ,ਇਹ ਹਨ:- 1 ਵਿਅਕਤੀ ਦਾ ਉਲਟਾਉਵ 2 ਉਸਦੀ ਆਰਥਕ ਹੈਸੀਅਤ ਦਾ ਉਲਟਾਉ 3 ਸਥਾਪਤ ਨੈਤਿਕ ਵਿਧਾਨ ਦਾ ਉਲਟਾਉ।
ਸਿੱਠਣੀ:- ਰੂਪ ਰਚਨਾ
ਸੋਧੋਸਿੱਠਣੀ ਦੇ ਨਿਭਾਓ ਸੰਦਰਭ ਦੀ ਵਾਕਫ਼ੀ ਡਾ ਵਣਜਾਰਾ ਬੇਦੀ ਇਸ ਤਰ੍ਹਾਂ ਕਰਾਉਂਦਾ ਹੈ ਕਿ,"ਜੰਝ ਦੇ ਢੁਕਾਉ ਵੇਲੇ, ਕੰਨਿਆ ਪੱਖ ਵਾਲੇ ਸਿੱਠਣੀਆਂ ਬੋਲਦੇ ਹਨ।ਇਨ੍ਹਾਂ ਗੀਤਾਂ ਵਿੱਚ ਹਾਸ- ਰਸ ਤੇ ਵਿਅੰਗ ਹੁੰਦਾ ਹੈ ਅਤੇ ਲਾੜੇ, ਉਸ ਦੇ ਅੰਗਾਂ ਸਾਕਾਂ ਤੇ ਬਰਾਤੀਆਂ ਦਾ ਹਾਸਾ ਠੱਠਾ ਉਡਾਇਆ ਜਾਂਦਾ ਹੈ,ਪਰ ਸਇਨ੍ਹਾਂ ਗੀਤਾਂ ਦਾ ਕੋਈ ਬੁਰਾ ਨਹੀਂ ਮਨਾਉਂਦਾ।"
ਰੂਪ ਦੇ ਬਾਹਰੀ ਪੱਖ ਤੋਂ ਵੇਖਿਆਂ ਸਿੱਠਣੀ ਵੀ ਟੱਪੇ, ਬੋਲੀ, ਹੇਅਰੇ ਜਾਂ ਲੰਮੇ ਗੀਤ ਵਰਗੀ ਹੁੰਦੀ ਹੈ, ਪਰ ਫੇਰ ਵੀ ਇਸ ਦਾ ਮੂਲ ਸੁਭਾਅ ਇਨ੍ਹਾਂ ਸਾਰੇ ਗੀਤ - ਰੂਪਾਂ ਤੋਂ ਵੱਖਰਾ ਹੈ।ਸਿੱਠਣੀਕਾਰ ਦਾ ਧਿਆਨ ਅਸਚਰਜਤਾ ਭਰੇ ਸਮਾਜਕ ਵਰਤਾਰੇ ਨੂੰ ਚਿਤਰ ਕੇ, ਸੰਬੋਧਤ ਧਿਰ ਦਾ ਠੱਠਾ ਉਡਾਉਣਾ ਹੁੰਦਾ ਹੈ:-
ਮਿੰਦਿਆ ਢੋਲਕੀ ਬਣਾ ਲੈ ਵੇ ਬੱਜੂਗੀ ਸਾਰੀ ਰਾਤ
ਉੱਤੇ ਬੇਬੇ ਨੂੰ ਨਚਾ ਲੈ ਵੇ ਨੱਚੂਗੀ ਸਾਰੀ ਰਾਤ
ਸਿੱਠਣੀ਼ ਦੀ ਪਰਿਭਾਸ਼ਾ
ਸੋਧੋਸਿੱਠਣੀ, ਵਿਅੰਗ ਵੇਲੇ ਧੀ ਵਾਲੀ ਧਿਰ ਵਲੋਂ ਪੁੱਤ ਵਾਲੀ ਧਿਰ ਨੂੰ ਸਿੱਧਾ ਸੰਬੋਧਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰਿਆ ਅਜੇਹਾ ਪ੍ਰਕਾਰਜ-ਮੂਲਕ ਗੀਤ ਰੂਪ ਹੈ ਜਿਸ ਵਿਚ ਅਸਾਧਾਰਨ ਬਿੰਬ ਸਿਰਜ ਕੇ, ਨੈਤਿਕ ਜੀਵਨ ਮੁੱਲਾਂ ਨੂੰ ਅਨੈਤਿਕ ਬਣਾ ਕੇ, ਪੁੱਤ ਵਾਲੀ ਧਿਰ ਨਾਲ ਸਬੰਧਤ ਕਰ ਕੇ ਚੋਟ ਮਾਰੀ ਜਾਂਦੀ ਹੈ ਅਤੇ ਦੂਜੀ ਧਿਰ ਨੂੰ ਨੈਤਿਕ ਪੱਧਰ ਤੇ ਠਿੱਠ ਕਰਕੇ ਹੱਸਿਆ ਜਾਂਦਾ ਹੈ।ਇਸ ਕਰਕੇ ਸਿੱਠਣੀ ਅੰਤਮ ਰੂਪ ਵਿੱਚ ਭਾਵ-ਵਿਰੇਚਕ ਗੀਤ-ਰੂਪ ਹੈ।
•ਸਿੱਠਣੀਆਂ:-ਵਰਗਵੰਡ ਅਤੇ ਸੰਪਾਦਨ:-
ਸੋਧੋਆਪਣੀ ਪੁਸਤਕ ' ਲੋਕ-ਕਾਵਿ ਦੀ ਸਿਰਜਨ-ਪ੍ਰਕਿਰਿਆ ਵਿਚ ਮੈਂ ਲੋਕ-ਕਾਵਿ ਨੂੰ ਇਸਦੀ ਸਿਰਜਨ ਪ੍ਰਕਿਰਿਆ ਦੇ ਆਧਾਰ ਤੇ ਦੋ ਸ਼੍ਰੇਣੀਆਂ ਵਿਚ ਵੰਡਿਆ ਹੈ:-(੧)ਬੰਦ ਰੂਪ - ਰਚਨਾ ਦੇ ਕਾਵਿ - ਰੂਪ ਅਤੇ (੨)ਖੁੱਲ੍ਹੀ ਰੂਪ-ਰਚਨਾ ਵਾਲੇ ਕਾਵਿ - ਰੂਪ।ਇਸ ਵੰਡ ਦੇ ਅੰਤਰਗਤ ਸਿੱਠਣੀਆਂ ਨੂੰ ਖੁੱਲ੍ਹੇ ਰਚਨਾ ਵਿਧਾਨ ਵਾਲੇ ਕਾਵਿ-ਰੂਪਾਂ ਵਿਚ ਸ਼ੁਮਾਰ ਕੀਤਾ ਹੈ: ਕਿਉਂਕਿ ਸਿੱਠਣੀ ਦੀ ਰਚਨਾ ਸਮੇਂ ਤੱਟ ਫੱਟ ਸਿਰਜਣ ਦੀ ਅਤਿਅੰਤ ਲੋੜ ਹੁੰਦੀ ਹੈ। ਸਿੱਠਣੀ ਅਗਲੀ ਧਿਰ ਨੂੰ ਸਿੱਧੀ ਸੰਬੋਧਤ ਹੁੰਦੀ ਹੈ।
•ਸਿੱਠਣੀਆਂ ਨੂੰ ਪ੍ਰਮੁਖ ਤੌਰ ਤੇ ਹੇਠ ਲਿਖੇ ਆਧਾਰਾਂ ਉੱਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ:-
(੧)ਨਿਭਾਉ-ਸੰਦਰਭਾਂ ਅਨੁਸਾਰ
(੨)ਉਚਾਰਨ-ਵਿਧੀ ਅਨੁਸਾਰ
(੩)ਸੰਬੋਧਕ- ਸੰਬੋਧਤ ਰਿਸ਼ਤਿਆਂ ਅਨੁਸਾਰ
(੪)ਵਿਸ਼ਿਆਂ ਅਨੁਸਾਰ
ਹੇਅਰਾ:ਰੂਪ ਰਚਨਾ
ਸੋਧੋ'ਹੇਅਰਾ' ਮਲਵਈ ਲੋਕ-ਗੀਤ ਰੂਪਾਂ ਵਿਚ ਇਕ ਨਿਵੇਕਲਾ ਗੀਤ - ਰੂਪ ਹੈ ਜਿਹੜਾ ਵਿਅਾਹ ਨਾਲ ਸਬੰਧਤ ਵਖੋ ਵੱਖਰੇ ਮੌਕਿਆਂ ਉਤੇ ਸਵਾਣੀਆਂ ਵਲੋਂ ਉਚਾਰਿਆਂ ਜਾਂਦਾ ਹੈ।ਜਿਵੇਂ:-
"ਗੱਡੀ ਵੀ ਵੀਰਾ ਤੇਰੀ ਰੁਣ ਝੁਣੀ ਵੇ ਕੋਈ ਬੈਲ ਕਲੈਹਰੀ ਵੇ ਮੋਰ,
ਬਾਗਾਂ ਦੀ ਕੋਇਲ ਕੂਕਦੀ ਵੀਰਨ ਮੇਰਿਆ-ਵੇ ਕੋਈ-ਮਹਿਲੀ ਕੂਕਣ-ਵੇ ਅਨਤੋਂ ਪਿਆਰਿਆ ਵੇ ਮੋਰ"
ਮਲਵਈ ਦੋਹੇ (ਹੇਅਰੇ) ਨੂੰ ਰੂਪ-ਰਚਨਾ ਪੱਖੋਂ ਦੋ ਗੁੱਟਾਂ ਵਿਚ ਵੰਡ ਸਕਦੇ ਹਾਂ:-(ਓ) ਤਨਾਉ-ਯੁਕਤ
(ਅ) ਤਨਾਉ-ਮੁਕਤ
ਹੇਅਰਾ :ਨਿਭਾਓ ਸੰਦਰਭ,ਗਾਇਨ ਸ਼ੈਲੀ ਅਤੇ ਪ੍ਰਕਾਰਜ
ਸੋਧੋ- ਹੇਅਰਾ:ਮਾਲਵੇ ਦਾ ਅਨੋਖਾ ਗੀਤ-ਰੂਪ:- ਪੰਜਾਬ ਦੇ ਮਾਲਵਾ ਉਪ ਖੇਤਰ ਦੇ ਲੋਕ ਗੀਤਾਂ ਵਿਚ 'ਹੇਅਰਾ' ਜਾਂ 'ਦੋਹਾਂ' ਵਿਲੱਖਣ ਅੰਦਾਜ ਵਿਚ ਗਾਇਆ।ਉਚਾਰਿਆ ਜਾਣ ਵਾਲਾ ਗੀਤ-ਰੂਪ ਹੈ । ਕੁੱਝ ਖਾਸ ਮੌਕਿਆਂ ਅਤੇ ਰੀਤਾਂ ਦੇ ਨਿਭਾਉ ਸਮੇਂ ਹੀ ਹੇਅਰੇ ਗਾਏ ਜਾਂਦੇ ਹਨ;ਜਿਵੇਂ:-ਮੰਗਣੇ ਦੀ ਰਸਮ,ਜੰਝ ਚੜ੍ਹਨ ਸਮੇਂ,ਡੋਲੀ ਦੀ ਵਿਦਾਇਗੀ ਸਮੇਂ ਅਤੇ ਲਾੜੀ ਦੇ ਸੁਆਗਤ ਸਮੇਂ ਆਦਿ । ਉਂਝ ਵੀ ਹੇਅਰਾ, ਠਹਿਰਾਉ ਭਰੇ ਸਭਿਆਚਾਰਕ ਸੰਦਰਭਾ ਵਿਚ ਗਾਇਆ ਜਾਣ ਵਾਲਾ, ਧੀਰੇ ਸੁਭਾਉ ਵਾਲਾ ਗੀਤ-ਰੂਪ ਹੈ। ਇਸ ਨੂੰ ਮਠਾਰ ਕੇ,ਲਮਕਾ ਕੇ,ਮਟਕਾ ਗਾਉਣ ਵਾਲੇ ਕਲਾਕਾਰ ਦੁਰਲੱਭ ਹੁੰਦੇ ਜਾ ਰਹੇ ਹਨ।
ਮਲਵੈਣਾਂ ਇਸ ਗੀਤ ਨੂੰ 'ਹੇਅਰਾ' ਜਾਂ 'ਦੋਹਾ' ਕਹਿ ਕੇ ਗਾਉਂਦੀਆਂ ਹਨ।ਜਿਵੇਂ ਕਿ:-
•ਸੁਆਲ:- "ਕਿੱਥੋਂ ਦੋਹਾਂ ਉੱਗਿਆ ਅੜੀਏ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜ ਇਹਦੀ
ਨੀ ਸਖੀਏ ਪਿਆਰੀਏ ਨੀ - ਮਾਂ"
• ਜਵਾਬ:-"ਦਿਲ ਚੋ ਦੋਹਾ ਜਰਮਿਆ
ਚਿੱਤ ਚੋ ਲਿਆ ਬਣਾ
ਧਰਤੀ ਦੋਹੇ ਦੀ
ਵੇ ਸਮਝ ਗਿਆਨੀਆਂ ਵੇ -ਮਾਂ"
ਹੇਅਰੇ:ਵਰਗ ਵੰਡ
ਸੋਧੋਲੋਕ-ਕਾਵਿ ਦੇ ਬਾਕੀ ਰੂਪਾਂ ਵਾਂਗ ਹੇਅਰਿਆਂ ਨੂੰ ਵੀ ਹੇਠ ਲਿਖੇ ਆਧਾਰਾਂ ਉਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ:-
- ਨਿਭਾਉ-ਸੰਦਰਭਾਂ ਅਨੁਸਾਰ
- ਕਾਵਿ-ਪ੍ਰਕਾਰਜਾ ਅਨੁਸਾਰ
- ਸੰਬੋਧਕ-ਸੰਬੋਧਤ ਰਿਸ਼ਤਿਆਂ ਅਨੁਸਾਰ
ਪ੍ਰਮੁੱਖ ਵਿਸ਼ਿਆਂ ਅਨੁਸਾਰ
੧ ਸੰਪਾਦਨਾ ਵਿਉਂਤ:-ਇਸ ਸੰਗ੍ਰਹਿ ਵਿਚ ਅਸੀਂ ਹੇਅਰਿਆਂ ਦੀ ਵਰਗ ਵੰਡ ਲਈ ਸੰਬੋਧਕ-ਸੰਬੋਧਤ ਧਿਰਾਂ ਦੇ ਰਿਸ਼ਤਿਆਂ ਨੂੰ ਪ੍ਰਮੁਖ ਆਧਾਰ ਬਣਾਇਆ ਹੈ।ਇਸ ਦਾ ਸੰਕੇਤ ਇਨ੍ਹਾਂ ਕਾਂਡਾਂ ਦੇ ਸਿਰਲੇਖਾਂ ਦੇ ਸੰਬੋਧਨੀ ਰਿਸ਼ਤਿਆਂ ਅਤੇ ਸੰਬੋਧਤ ਧਿਰਾਂ ਤੋਂ ਮਿਲਦਾ ਹੈ।
੨ਪੰਜਾਬੀ ਲਾੜੇ ਦੀ ਮਹਿਮਾ ਦਾ ਗਾਨ:-ਇਹ ਹੇਅਰੇ ਭੈਣਾਂ ਵੱਲੋਂ ਵੀਰ ਦੇ ਪਿਆਰ ਨੂੰ ਸਮਰਪਤ ਹਨ।ਇਹ ਹੇਅਰੇ ਭੈਣਾਂ ਵੱਲੋਂ ਵੀਰ ਦੇ ਸ਼ਗਨਾਂ ਸਮੇਂ ਮੌਕੇ ਅਨੁਸਾਰ ਗਾਏ ਜਾਂਦੇ ਹਨ।ਜਿਵੇਂ:-
"ਪੰਜੇ ਭਾਈ ਚੌਧਰੀ ਵੀਰਾ
ਪੰਜੇ ਭਾਈ ਵੇ ਠਾਣੇਦਾਰ
ਮਾਰ ਪਲਾਕੀ ਬੈਠਦੇ
ਵੇ ਕੋਈ ਉੱਠਦੇ ਪੱਬਾਂ ਦੇ
ਵੇ ਅਨਤੋਂ ਪਿਆਰਿਆ ਵੇ-ਭਾਰ"
੩ ਲਾਡੇ ਦਿਉਰ ਨੂੰ ਝਹੇਡਾਂ:ਜਿਵੇਂ:-
"ਤੈਨੂੰ ਵੀ ਦਿਉਰਾ ਮੈਂ ਬੁਲਾਂਮਦੀ
ਵੇ ਕੋਈ ਮੇਰਾ ਬੁਲਾਇਆ ਬੋਲ
ਤੇਰੇ ਤੇ ਮੈਂ ਅੈਂ ਘੁੰਮਾਂ
ਜਿਮੇਂ ਲਾਟੂ ਤੇ ਘੁੰਮੇ
ਵੇ ਸਮਝ ਸਿਆਣਿਆਂ ਵੇ-ਡੋਰ"
੪ ਜੀਜੇ ਉੱਤੇ ਸਾਲ਼ੀਆਂ ਦੇ ਕਾਮਣ :ਜਿਵੇਂ:-
"ਚੁੱਲਾ ਵੀ ਜੀਜਾ ਮੇਰਾ ਚੱਕਮਾਂ
ਕੋਈ ਗਿਣ-ਗਿਣ ਦੇਮਾਂ ਵੇ ਵਾਰ
ਭੈਣ ਜੁ ਮੇਰੀ ਨੂੰ ਅੈਂ ਰੱਖੀ
ਜਿਉਂ ਰੱਖਿਆ ਫੁੱਲਾਂ ਦਾ
ਵੇ ਜੀਜਾ ਪਿਆਰਿਆ ਵੇ-ਹਾਰ"
੫ ਲਾੜੀ -ਧੀ ਨੂੰ ਦਿਲਾਸੇ ਅਤੇ ਅਸੀਮਾਂ:ਜਿਵੇਂ:-
"ਨਾ ਰੋ ਬੀਬੀ ਨਾ ਰੋ ਨੀ
ਨੀ ਕੋਈ ਗੁੱਝੜੇ ਰੋਣੇ ਰੋ
ਮਾਪਿਆਂ ਡੋਲੀ ਪਾ ਦਿੱਤੀ
ਨੀ ਤੂੰ ਬੁੱਢ ਸੁਹਾਗਣ
ਨੀ ਬੀਬੀ ਲਾਡ ਲੀਏ ਨੀ-ਹੋ"
੬ ਪੰਜਾਬਣ ਲਾੜੀ ਦੇ ਹੁਸਨ ਦੀ ਮਹਿਮਾ:ਜਿਵੇਂ:-
" ਅੱਖਾਂ ਵੀ ਤੇਰੀਆਂ ਮੋਟੀਆਂ ਭਾਬੋ
ਕੋਈ ਮੱਥੇ ਨੀ ਤੇਰੇ ਨੂਰ
ਸਾਡਾ ਚਿੱਤ ਦੇਖ ਕੇ ਖਿਪ ਗਿਆ
ਕੋਈ ਉਤਰੀ ਅਰਸ਼ ਦੀ
ਨੀ ਨਮੀਏਂ ਭਾਬੀਏ ਨੀ-ਹੂਰ"
ਹੇਅਰਿਆਂ ਦੇ ਇਸ ਸੰਗ੍ਰਹਿ ਵਿਚਲੇ ਪਾਠ ਵਿਚ ਰਿਸ਼ਤਿਆਂ ਦੀ ਲੜੀ ਜੋ 'ਜਿੱਦੇਂ ਵੀਰਾ ਵੇ ਤੂੰ ਜਰਮਿਆਂ' ਤੋਂ ਸ਼ੁਰੂ ਹੋਈ ਸੀ ਇੱਥੇ ਆ ਕੇ ਉਸਦੀ ਪਤਨੀ ਜੋ ਸਜੇ ਵੀਰ ਦੇ ਬਾਰ ਦੇ ਆਉਣ ਉਪਰੰਤ ਆ ਕੇ ਸੰਪੂਰਨ ਹੋ ਜਾਂਦੀ ਹੈ।
ਭਾਗ-ਦੂਜਾ : ਸਿੱਠੀਣੀਆਂ:ਖੇਲ੍ਹ ਮਿੱਟੀ ਦੇ ਲਿਆਈ ਵੇ ਲੋਕੋ
ਸੋਧੋਰੜੇ ਭੰਬੀਰੀ ਬੋਲੇ ਦੇ ਭਾਗ ਦੂਜੇ ਦਾ ਸਿਰਲੇਖ ਸਿੱਠਣੀਆ:ਖੇਲ੍ਹ ਮਿੱਟੀ ਦੇ ਲਿਆਈ ਵੇ ਲੋਕੋ ਨੂੰ ਡਾ· ਨਾਹਰ ਸਿੰਘ ਨੇ ਛੇ ਭਾਗਾਂ ਵਿਚ ਵੰਡਿਆਂ ਹੈ। ਇਹ ਵੰਡ ਸਿੱਠਣੀਆਂ ਦੇ ਸੰਦਰਭ ਵਿਚ ਕੀਤੀ ਗਈ ਹੈ।
੧ ਲਾੜਾ ਬੜਾ ਲੜਾਕੇਦਾਰ :-ਇਸ ਵਿਚ ਉਨ੍ਹਾਂ ਸਿੱਠਣੀਆਂ ਨੂੰ ਡਾ·ਨਾਹਰ ਸਿੰਘ ਨੇ ਸ਼ਾਮਿਲ ਕੀਤਾ ਹੈ ਜਿਹੜੀਆਂ ਲਾੜੇ ਨੂੰ ਵਿਆਹ ਸਮੇਂ ਔਰਤਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ।ਇਸ ਵਿਚ ਲਾੜੇ ਦੀ ਮਾਂ ਭੈਣ,ਭਰਾ, ਪਿਉ ਆਦਿ,ਨੂੰ ਸਿੱਠਣਿਆਂ ਰਾਹੀਂ ਵਿਅੰਗ ਰੀਤਾ ਜਾਂਦਾ ਹੈ ਜਿਵੇਂ:-
"ਤੇਰੀ ਮਦ ਵਿਚ ਮਦ ਵਿਚ ਵੇ
ਬੂਟਾ ਕਿੱਕਰ ਦਾ
ਤੂੰ ਪੁੱਤ ਹੈ ਲਾੜਿਆ ਵੇ
ਤੇਰੀ ਮਾਂ ਦੇ ਮਿੱਤਰ ਦਾ"
੨ ਲਾੜੇ ਭੈਣਾਂ ਚੜ੍ਹਗੀ ਡੇਕ:- ਇਸ ਭਾਗ ਵਿਚ ਡਾ·ਨਾਹਰ ਸਿੰਘ ਨੇ ਉਨ੍ਹਾਂ ਸਿੱਠਣੀਆਂ ਨੂੰ ਸ਼ਾਮਿਲ ਕੀਤਾ ਹੈ ਜੋ ਭੈਣ ਨੂੰ ਦਿੱਤੀਆਂ ਜਾਂਦੀਆਂ ਹਨ ਜਿਵੇਂ:-
"ਮੇਰੇ ਇਨੂੰ ਦੀ ਲੰਮੀ,ਲੰਮੀ ਡੋਰ
ਤੋੜੀ ਹੋਠੀ ਨਾ ਟੁੱਟਦੀ
ਲਾੜੇ ਦੀ ਭੈਣ ਬਹੇਲ
ਮੋੜੀ ਹੋਈ ਨਾ ਮੁੜਦੀ"
੩ ਕੁੜਮਾਂ ਜੋਰੋ ਤੇਰੇ ਤੜੇ ਤੇਲਾਂ:- ਇਸ ਭਾਗ ਵਿਚ ਉਨ੍ਹਾਂ ਸਿੱਠਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਵਿਚ ਇਕ ਕੁੜਮ ਇਕਾਈ ਦੂਜੀ ਕੁੜਮ ਇਕਾਈ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਮ ਜਿਵੇਂ:-
" ਕੁੜਮਾ ਖੜਾ ਵੇ ਖੜੋਤਾਂ ਤੇਰਾ ਲੱਕ ਥੱਕ ਜੂ
ਮਗਰ ਜੋਰੂ ਨੂੰ ਖੜ੍ਹਾ ਲੈ ਵੇ ਅੜੋਕਣ ਲੱਗ ਜੂ"
੪ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ:-ਇਨ੍ਹਾਂ ਸਿੱਠਣੀਆਂ ਵਿਚ ਨਾਨਕਿਆ ਨੂੰ ਦਿੱਤੀਆਂ ਜਾਣ ਵਾਲੀਆਂ ਸਿੱਠਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਵੇਂ:-
"ਕਰਤਾਰ ਕੁਰ ਨਖਰੋਂ
ਦਰਾਂ ਵਿਚ ਤੇਲ ਚੁਆ ਦਾਰੀਏ
ਏਨ੍ਹਾਂ ਆਈਆ ਦੇ
ਸ਼ਗਨ ਮਨਾ ਦਾਰੀਏ
ਇਨ੍ਹਾਂ ਸੂਰੀਆਂ ਦੇ
ਸ਼ਗਨ ਮਨਾ ਦਾਰੀਏ
ਛੱਜ ਓਹਲੇ ਛਾਲ਼ਣੀ ਪਰਾਤ ਓਹਲੇ ਡੋਈ ਵੇ
ਨਾਨਕਿਆ ਦਾ ਮੇਲ ਆਇਆ
ਚੱਜ ਦਾ ਨਾ ਕੋਈ ਵੇ"
੫ ਮਿੱਦਿਆਂ ਢੋਲਕੀ ਬਣਾ ਲੈ ਵੇ :- ਜਿਵੇਂ :-
" ਇੱਕ ਗੱਲ ਪੁੱਛਾਂ ਵੇ
ਮਿੰਦਿਆ ਇਕ ਗੱਲ ਪੁੱਛਾਂ ਵੇ
ਨਾ ਤੇਰੀ ਦਾੜ੍ਹੀ ਭੌਂਦੂਆ ਵੇ
ਨਾ ਤੇਰੇ ਮੁੱਛਾਂ ਵੇ
ਬੋਕ ਦੀ ਲਾ,ਲਾ ਦਾੜ੍ਹੀ
ਚੂਹੇ ਦੀਆਂ ਮੁੱਛਾਂ ਵੇ"
ਭਾਗ-ਤੀਜਾ:-ਹੇਅਰੇ:ਚੁਟਕੀ ਵੀ ਮਾਰਾਂ ਰਾਖ ਦੀ
ਹੇਅਰੇ :ਚੁਟਕੀ ਵੀ ਮਾਰਾਂ ਰਾਖ ਦੀ ਇਸਦਾ ਮੁੱਖ ਸਿਰਲੇਖ ਹੈ। ਇਸ ਨੂੰ ਅੱਗੋ ੯ ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਹੇਅਰਿਆਂ ਦੀ ਵੰਡ ਡਾ·ਨਾਹਰ ਸਿੰਘ ਨੇ ਨਿਭਾਓ ਦੇ ਸੰਦਰਭ ਅਧੀਨ ਕੀਤੀ ਹੈ:-
- ਕਿੱਥੋ ਦੋਹਾ ਜਰਮਿਆ
- ਵੇ ਵੀਰਜੁ ਮੇਰਿਆ ਵੇ
- ਤੇਰੇ ਮੇਰਾ ਦਿਉਰ ਇਕ ਮਨ ਵੇ
- ਤੈਨੂੰ ਵੀ ਮਾਰਾਂ ਜੀਜਾ ਚੱਕ ਕੇ
- ਵੇ ਕੁੜਮੋਂ ਉੱਚਿਓ ਵੇ
- ਵੇ ਸੁਣਦਿਓ ਜਾਨੀਓ ਵੇ
- ਚੁਟਕੀ ਵੀ ਮਾਰਾਂ ਰਾਖ ਦੀ
- ਨੀ ਭੈਣ ਜੁ ਮੇਰੀਏ ਨੀ
- ਨੀ ਉੱਤਰ ਭਾਬੋ ਡੋਲ਼ਿਓ
ਸਿੱਟਾ:- ਇਹ ਹੇਅਰੇ ਮਾਨਣੀ ਕਦਰਾਂ-ਕੀਮਤਾਂ,ਰਿਸ਼ਤਾਂ-ਨਾਤਾ ਪ੍ਰਣਾਲੀ ਨੂੰ ਰੂਪਮਾਨ ਕਰਦੇ ਹਨ। ਇਨ੍ਹਾਂ ਹੇਅਰਿਆਂ ਤੋਂ ਸਾਨੂੰ ਪੰਜਾਬੀ ਲੋਕਾਂ ਦੀ ਮਾਨਸਿਕਤਾ ਅਤੇ ਔਰਤਾਂ ਦੀਆਂ ਦੱਬੀਆਂ ਭਾਵਨਾਵਾਂ ਦਾ ਪ੍ਰਗਟਾਵ ਪ੍ਰਤੀਤ ਹੁੰਦਾ ਹੈ।ਜਿਵੇਂ:-
"ਕਿੱਥੋ ਦੋਹਾ ਉੱਗਿਆ ਅੜੀਏ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜ ਇਹਦੀ
ਨੀ ਸਖੀਏ ਪਿਆਰੀਏ ਨੀ"
੨ "ਜਿੱਦਣ ਵੀਰਾ ਵੇ ਤੂੰ ਜਰਮਿਆ
ਆਪਣੀ ਮਾਂ ਨੇ ਖਾਧੀ ਖੰਡ
ਕੋਈ ਕੰਧੀਂ ਚਾਨਣ ਹੋ ਗਿਆ
ਕੋਈ ਵਿਹੜੇ ਚੜ੍ਹ ਗਿਆ
ਵੇ ਵੀਰਨ ਮੇਰਿਆ ਵੇ-ਚੰਦ"
੩ "ਤੇਰਾ ਮੇਰਾ ਦਿਉਰਾ ਇਕ ਮਨ ਵੇ
ਵੇ ਕੋਈ ਲੋਕਾਂ ਭਾਣੇ ਵੇ ਦੋ
ਕੰਡਾ ਫੜ ਕੇ ਤੋਲ ਲੈ
ਵੇ ਕੋਈ ਬਰਾ ਬਰੋਬਰ
ਵੇ ਦਿਉਰਜ ਮੇਰਿਆ ਵੇ-ਹੋ "
੪ "ਇੱਟਾਂ ਦਾ ਭਰਦੀ ਜੀਜਾ ਟੋਕਰਾਂ
ਵੇ ਕੋੋਈ ਰੋੜਿਆਂ ਭਰਦੀ ਵੇ ਖੂਹ
ਤੇਰੇ ਨਾਲ ਦੋਹਾ ਕੀ ਲਾਮਾਂ
ਤੇ ਬਾਂਦਰ ਵਰਗਾ
ਵੇ ਜੀਜਾ ਮੇਰਿਆ ਵੇ-ਮੂੰਹ"
ਇਨ੍ਹਾਂ ਉਪਰੋਕਤ ਹੇਅਰਿਆਂ/ਦੋਹਿਆਂ ਦੇ ਤਹਿਤ ਸਾਨੂੰ ਹੇਠ ਲਿਖੇ ਮਾਨਵੀ ਰਿਸ਼ਤਿਆਂ:- ਜਿਵੇਂ ਵੀਰ,ਭੈਣ,ਦਿਉਰ-ਭਰਜਾਈ,ਜੀਜਾ-ਸਾਲੀ,ਕੁੜਮੋਂ-ਕੁੜਮੀ,ਔਰਤ-ਮਰਦ ਅਾਦਿ ਰਿਸ਼ਤਾ-ਨਾਤਾ ਪ੍ਰਬੰਧ ਨੂੰ ਵਿਖਿਆਨ ਕੀਤਾ ਗਿਆ ਹੈ।
ਹਵਾਲੇ
ਸੋਧੋ- ↑ ਰੜੇ ਭੰਬੀਰੀ ਬੋਲੇ. ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ(ਪਟਿਆਲਾ).