ਲਸ਼ਕਰਗਾਹ (ਪਸ਼ਤੋ ; ਫ਼ਾਰਸੀ: لشکرگاه), ਇਤਿਹਾਸਕ ਤੌਰ 'ਤੇ ਬੋਸਤ ਜਾਂ ਬੂਸਤ ( بست، بوست ), ਦੱਖਣ-ਪੱਛਮੀ ਅਫਗਾਨਿਸਤਾਨ ਦਾ ਇੱਕ ਸ਼ਹਿਰ ਅਤੇ ਹੇਲਮੰਦ ਸੂਬੇ ਦੀ ਰਾਜਧਾਨੀ ਹੈ। ਇਹ ਲਸ਼ਕਰਗੜ੍ਹ ਜ਼ਿਲ੍ਹੇ ਵਿੱਚ ਸਥਿਤ ਹੈ, ਜਿੱਥੇ ਅਰਗੰਦਾਬ ਨਦੀ ਹੇਲਮੰਦ ਨਦੀ ਵਿੱਚ ਮਿਲ ਜਾਂਦੀ ਹੈ। 2006 ਤੱਕ ਸ਼ਹਿਰ ਦੀ ਆਬਾਦੀ 201,546 ਹੈ [1] ਲਸ਼ਕਰਗਾਹ ਪੂਰਬ ਵੱਲ ਕੰਧਾਰ, ਪੱਛਮ ਵੱਲ ਇਰਾਨ ਦੀ ਸਰਹੱਦ 'ਤੇ ਜ਼ਰਾਂਜ ਅਤੇ ਉੱਤਰ-ਪੱਛਮ ਵੱਲ ਫਰਾਹ ਅਤੇ ਹੇਰਾਤ ਨਾਲ਼ ਵੱਡੀਆਂ ਸੜਕਾਂ ਨਾਲ਼ ਜੋੜਿਆ ਗਿਆ ਹੈ। ਇਹ ਜਿਆਦਾਤਰ ਬਹੁਤ ਸੁੱਕਾ ਅਤੇ ਵਿਰਾਨ ਇਲਾਕਾ ਹੈ। ਫਿਰ ਵੀ, ਹੇਲਮੰਦ ਅਤੇ ਅਰਗੰਦਾਬ ਨਦੀਆਂ ਦੇ ਆਲੇ-ਦੁਆਲੇ ਖੇਤੀ ਹੁੰਦੀ ਹੈ। ਬੋਸਤ ਹਵਾਈ ਅੱਡਾ ਹੇਲਮੰਦ ਨਦੀ ਦੇ ਪੂਰਬੀ ਕੰਢੇ 'ਤੇ, ਹੇਲਮੰਦ ਅਤੇ ਅਰਗੰਦਾਬ ਨਦੀਆਂ ਦੇ ਜੰਕਸ਼ਨ ਤੋਂ ਪੰਜ ਮੀਲ ਉੱਤਰ ਵੱਲ ਸਥਿਤ ਹੈ। ਵਪਾਰਕ ਕੇਂਦਰਾਂ ਦੇ ਕਾਰਨ, ਇਹ ਕਾਬੁਲ ਤੋਂ ਬਾਅਦ ਅਤੇ ਕੰਧਾਰ ਤੋਂ ਪਹਿਲਾਂ, ਆਕਾਰ ਵਿੱਚ ਅਫ਼ਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਲਸ਼ਕਰਗਾਹ ਦੀ ਲੜਾਈ ਵਿੱਚ ਕਈ ਹਫ਼ਤਿਆਂ ਦੀ ਲੜਾਈ ਤੋਂ ਬਾਅਦ, 13 ਅਗਸਤ 2021 ਨੂੰ ਤਾਲਿਬਾਨ ਨੇ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ 2021 ਦੇ ਤਾਲਿਬਾਨ ਹਮਲੇ ਦੇ ਹਿੱਸੇ ਵਜੋਂ ਤਾਲਿਬਾਨ ਦੇ ਕਬਜ਼ੇ ਵਿੱਚ ਆਉਣ ਵਾਲ਼ੀ ਇਹ ਚੌਦਵੀਂ ਸੂਬਾਈ ਰਾਜਧਾਨੀ ਬਣ ਗਈ ਸੀ। [2]

ਹਵਾਲੇ

ਸੋਧੋ
  1. "B. Demography and Population" (PDF). United Nations Assistance Mission in Afghanistan and Afghanistan Statistical Yearbook 2006, Central Statistics Office. Afghanistan's Ministry of Rural Rehabilitation and Development. Retrieved 2011-01-12.
  2. Birsel, Robert (13 August 2021). "Taliban capture Afghanistan's Lashkar Gah, capital of Helmand - police official". Reuters. Archived from the original on 13 August 2021. Retrieved 13 August 2021.