ਲਿਲੀਮਾ ਮਿੰਜ
ਲਿਲੀਮਾ ਮਿੰਜ ਇੱਕ ਭਾਰਤੀ ਹਾਕੀ ਖਿਡਾਰਨ ਅਤੇ ਟੀਮ ਵਿੱਚ ਉੜੀਸਾ ਦੀ ਖਿਡਾਰਨ ਹੈ। ਉਹ ਪਿੰਡ ਬਿਹਾਬੰਧ-ਤਾਨਾਤੋਲੀ, ਬਲਾਕ ਲਾੰਜੀਬੇਰਨਾ, ਜਿਲ੍ਹਾ ਸੁੰਦਰਗੜ੍ਹ, ਉੜੀਸਾ ਨਾਲ ਸਬੰਧਿਤ ਹੈ। . ਉਸਦੇ ਪਿਤਾ ਦਾ ਐਂਜਲਸ ਮਿੰਜ ਅਤੇ ਮਾਤਾ ਦਾ ਨਾਮ ਸਿਲਵਿਆ ਮਿੰਜ ਹੈ। ਉਹ ਆਪਣੀ ਖੇਡ ਦਾ ਅਭਿਆਸ ਪਣਪੋਸ਼, ਰੁੜਕੇਲਾ, ਓੜੀਸਾ ਕਰਦੀ ਹੈ। [2]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਲਿਲੀਮਾ ਮਿੰਜ |
ਰਾਸ਼ਟਰੀਅਤਾ | ਭਾਰਤ |
ਜਨਮ | ਉੜੀਸਾ, ਭਾਰਤ | ਅਪ੍ਰੈਲ 10, 1994
ਖੇਡ | |
ਦੇਸ਼ | ਭਾਰਤ |
ਖੇਡ | ਹਾਕੀ |
ਕਲੱਬ | ਓੜੀਸਾ, ਰੇਲਵੇ[1] |
ਕਰੀਅਰ
ਸੋਧੋ10 ਅਪ੍ਰੈਲ 1994 ਨੂੰ ਜਨਮੀ ਲਿਲੀਮਾ ਮਿੰਜ ਨੇ ਸਪੋਰਟਸ ਹੋਸਟਲ, ਪਨਪੋਸ਼, ਰਾਊਰਕੇਲਾ, ਓਡੀਸ਼ਾ ਵਿਖੇ ਸਿਖਲਾਈ ਪ੍ਰਾਪਤ ਕੀਤੀ। ਲਿਲੀਮਾ ਨੇ ਅਰਜਨਟੀਨਾ ਵਿੱਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੌਰਾਨ 2011 ਵਿੱਚ ਪਹਿਲੀ ਵਾਰ ਭਾਰਤੀ ਸੀਨੀਅਰ ਟੀਮ ਦੀ ਨੁਮਾਇੰਦਗੀ ਕੀਤੀ। ਉਹ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਸੀ ਜਿਸਨੇ 2013 ਵਿੱਚ ਪਹਿਲੀ ਵਾਰ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮਾਰਚ 2018 ਵਿੱਚ, ਮਿਨਜ਼ ਨੇ ਰਾਸ਼ਟਰੀ ਟੀਮ ਲਈ ਆਪਣੇ 100 ਪ੍ਰਦਰਸ਼ਨ ਪੂਰੇ ਕੀਤੇ। ਮਿੰਜ ਵੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ 36 ਸਾਲਾਂ ਬਾਅਦ 2016 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ 2017 ਵਿੱਚ ਏਸ਼ੀਅਨ ਕੱਪ ਜੇਤੂ ਟੀਮ ਦਾ ਵੀ ਹਿੱਸਾ ਸੀ। ਲਿਲੀਮਾ ਉਨ੍ਹਾਂ ਚਾਰ ਖਿਡਾਰੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਰੀਓ ਓਲੰਪਿਕ ਤੋਂ ਘਰ ਵਾਪਸੀ ਦੇ ਰਸਤੇ ਵਿੱਚ ਰੇਲਵੇ ਟਿਕਟ ਦੀ ਪੁਸ਼ਟੀ ਨਾ ਹੋਣ ਕਾਰਨ ਇੱਕ ਘੰਟੇ ਲਈ ਰੇਲਗੱਡੀ ਦੇ ਫਰਸ਼ 'ਤੇ ਬੈਠਣਾ ਪਿਆ ਸੀ।
ਪ੍ਰਾਪਤੀਆਂ
ਸੋਧੋਉਸ ਨੇ ਨਾਮ 74 ਇੰਟਰਨੈਸ਼ਨਲ ਕੈਪਸ ਅਤੇ 6 ਗੋਲ ਹਨ।[3]
ਅੰਤਰਰਾਸ਼ਟਰੀ
ਸੋਧੋ- ਬੈਂਕਾਕ, ਥਾਈਲੈਂਡ (ਸਤੰਬਰ 25, 2011) ਨੂੰ ਮਹਿਲਾ ਯੂ-18 ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਦਿਵਾਇਆ।[4][5]
- 18 ਫਰਵਰੀ ਤੋਂ 24 ਫਰਵਰੀ 2013 ਤੱਕ ਦਿੱਲੀ ਵਿੱਚ ਐਫ ਆਈ ਐਚ ਵਿਸ਼ਵ ਲੀਗ ( ਗੋਲ 2) ਦੌਰਾਨ ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਦੀ ਨੁਮਾਇੰਦਗੀ।
- ਭਾਰਤ ਲਈ ਪਹਿਲਾਂ ਵਾਰ 4 ਜੁਲਾਈ, 2013 ਨੂੰ ਜਰਮਨੀ ਵਿਚ ਮੋਨਚੇਂਗਲਾਦਬਚ ਵਿਖੇ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮਹਿਲਾ ਜੂਨੀਅਰ ਹਾਕੀ ਦੀ ਮੈਂਬਰ ਸੀ।[6][7]
- ਉਸ ਭਾਰਤੀ ਟੀਮ ਦੀ ਮੈਂਬਰ ਰਹੀ ਜੋ ਕਿ ਕੁਲਾਲਉਮਪੁਰ ਮਲੇਸ਼ੀਆ ਵਿੱਚ 9 ਜੂਨ ਤੋਂ 17 ਜੂਨ 2014 ਵਿੱਚ ਹੋਈ ਮਹਿਲਾ ਹਾਕੀ ਟੈਸਟ ਲੜੀ ਵਿੱਚ 6-0 ਨਾਲ ਜਿੱਤੀ।
- 23 ਜੁਲਾਈ ਤੋਂ 3 ਅਗਸਤ 2014 ਤੱਕ ਗਲਾਸਗੋ ਵਿੱਚ ਹੋਇਆ 20ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਟੀਮ ਨੂੰ ਪੰਜਵਾਂ ਸਥਾਨ ਹਾਸਿਲ ਹੋਇਆ।
- 1 ਅਕਤੂਬਰ 2014 ਇੰਚੇਓਨ,ਸਾਊਥ ਕੋਰੀਆ ਵਿੱਚ ਹੋਇਆ 17ਵੀਆਂ ਏਸੀਆਂ ਖੇਡਾਂ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਜਿਤਾਉਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।
- ਅਪ੍ਰੈਲ 11 ਤੋਂ 19, 2015 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈ ਕੇ ਚੀਨ ਦੇ ਖਿਲਾਫ ਭਾਰਤੀ ਮਹਿਲਾ ਹਾਕੀ ਟੀਮ ਲਈ ਉਸਨੇ 50ਵਾਂ ਮੈਚ ਖੇਡ ਕੇ ਆਪਣੇ ਕੈਰੀਅਰ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪ੍ਰਾਪਤ ਕੀਤਾ।[8]
- ਅਪ੍ਰੈਲ 11 ਤੋਂ 19, 2015 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈਣ ਵਾਲੀ ਸੱਤਵੇ ਸਥਾਨ ਉੱਤੇ ਰਹਿਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[9]
- ਭਾਰਤੀ ਮਹਿਲਾ ਹਾਕੀ ਟੀਮ ਦਾ ਇੱਕ ਸਦੱਸ ਸੀ ਜਿਸਨੇ 20 ਫਰਵਰੀ ਤੋਂ 1 ਮਾਰਚ, 2016 ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ ਪੰਜ ਮੈਚ ਜਿੱਤੇ , ਇੱਕ ਡ੍ਰਾਅ ਖੇਡਿਆ ਅਤੇ ਇੱਕ ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
- ਅਪ੍ਰੈਲ 2 ਤੋਂ 10, 2016 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[10]
ਰਾਸ਼ਟਰੀ
ਸੋਧੋਹੋਰ ਖਾਸ ਜਾਣਕਾਰੀ
ਸੋਧੋਹਵਾਲੇ
ਸੋਧੋ- ↑ "Senior Women Core Probables". hockeyindia.org. Archived from the original on 14 ਸਤੰਬਰ 2016. Retrieved 1 August 2016.
{{cite web}}
: Unknown parameter|dead-url=
ignored (|url-status=
suggested) (help) - ↑ "Hockey cradle celebrates Rio entry" Archived 2016-08-16 at the Wayback Machine.. newindianexpress.com.
- ↑ "Senior Women Core Probables" Archived 2016-09-14 at the Wayback Machine.. hockeyindia.org.
- ↑ "Bronze for India in the U-18 Girls Asia Cup" Archived 2016-08-14 at the Wayback Machine.. thefansofhockey.com.
- ↑ "India Get Bronze Medal in u-18 Asia Cup Women's Hockey". bharatiyahockey.org.
- ↑ "India win historic bronze at junior women hockey World Cup". thehindu.com.
- ↑ "Sushila to Lead India at Junior Women's Hockey World Cup in Mönchengladbach" Archived 2016-08-07 at the Wayback Machine.. thefansofhockey.com.
- ↑ "Lilima Minz Completes 50 Matches In The Hawke's Bay Cup 2015" Archived 2017-05-10 at the Wayback Machine.. hockeyindia.org.
- ↑ "Hawkes Bay Cup 2015 (Women)" Archived 2016-06-14 at the Wayback Machine.. hockeyindia.org.
- ↑ "PERSONALITIES".
- ↑ "Odisha hockey player Deep, Lilima, Sunita, Namita gets Rio ticket". sportslogon.com.