ਲੀਓਨਿਦ ਕਾਂਤੋਰੋਵਿਚ

ਲੀਓਨਿਦ ਵਿਤਾਲੀਏਵਿਚ ਕਾਂਤੋਰੋਵਿਚ (ਰੂਸੀ: Леони́д Вита́льевич Канторо́вич; IPA: [lʲɪɐˈnʲit vʲɪˈtalʲɪvʲɪtɕ kəntɐˈrovʲɪtɕ] ( ਸੁਣੋ)ਰੂਸੀ: Леони́д Вита́льевич Канторо́вич; IPA: [lʲɪɐˈnʲit vʲɪˈtalʲɪvʲɪtɕ kəntɐˈrovʲɪtɕ] ( ਸੁਣੋ)) (19 ਜਨਵਰੀ 1912  – 7 ਅਪ੍ਰੈਲ 1986) ਇੱਕ ਸੋਵੀਅਤ ਗਣਿਤ ਸ਼ਾਸਤਰੀ ਅਤੇ ਅਰਥ ਸ਼ਾਸਤਰੀ ਸੀ, ਜੋ ਸ੍ਰੋਤਾਂ ਦੇ ਅਨੁਕੂਲ ਵੰਡਣ ਲਈ ਆਪਣੇ ਸਿਧਾਂਤ ਅਤੇ ਤਕਨੀਕਾਂ ਦੇ ਵਿਕਾਸ ਲਈ ਜਾਣਿਆ ਜਾਂਦਾ ਸੀ। ਉਸ ਨੂੰ ਲੀਨੀਅਰ ਪ੍ਰੋਗਰਾਮਿੰਗ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ। ਉਹ 1949 ਵਿਚ ਸਟਾਲਿਨ ਇਨਾਮ ਦਾ ਜੇਤੂ ਅਤੇ 1975 ਵਿਚ ਆਰਥਿਕ ਵਿਗਿਆਨਾਂ ਦੇ ਨੋਬਲ ਮੈਮੋਰੀਅਲ ਇਨਾਮ ਦਾ ਜੇਤੂ ਸੀ। 

ਲੀਓਨਿਦ ਕਾਂਤੋਰੋਵਿਚ
ਲੀਓਨਿਦ ਕਾਂਤੋਰੋਵਿਚ 1975 ਵਿੱਚ
ਜਨਮ(1912-01-19)19 ਜਨਵਰੀ 1912
ਮੌਤ7 ਅਪ੍ਰੈਲ 1986(1986-04-07) (ਉਮਰ 74)
ਕਬਰਨੋਵੋਡੇਵਿਚਿੀ ਕਬਰਸਤਾਨ, ਮਾਸਕੋ
ਰਾਸ਼ਟਰੀਅਤਾ ਸੋਵੀਅਤ
ਅਲਮਾ ਮਾਤਰਲੈਨਿਨਗਰਾਡ ਸਟੇਟ ਯੂਨੀਵਰਸਿਟੀ
ਲਈ ਪ੍ਰਸਿੱਧਲੀਨੀਅਰ ਪਰੋਗਰਾਮਿੰਗ
ਕਾਂਤੋਰੋਵਿਚ ਥਿਊਰਮ
ਨਾਰਮਡ ਵੈਕਟਰ ਲੈਟੀਸ (ਕਾਂਤੋਰੋਵਿਚ ਸਪੇਸ)
ਕਾਂਤੋਰੋਵਿਚ ਮੈਟਰਿਕ
ਕਾਂਤੋਰੋਵਿਚ ਅਸਮਾਨਤਾ
ਲੱਗਪੱਗਤਾ ਸਿਧਾਂਤ
ਦੁਹਰਾਈ ਵਿਧੀਆਂ
ਫੰਕਸ਼ਨਲ ਵਿਸ਼ਲੇਸ਼ਣ
ਅੰਕਕੀ ਵਿਸ਼ਲੇਸ਼ਣ
ਵਿਗਿਆਨਕ ਕੰਪਿਉਟਿੰਗ
ਪੁਰਸਕਾਰਆਲਫ੍ਰੈਡ ਨੋਬਲ ਦੀ ਯਾਦ ਵਿਚ ਆਰਥਿਕ ਵਿਗਿਆਨ ਵਿਚ ਸਵੇਰਿਗਜ ਰਿਕਸਬੈਂਕ ਪੁਰਸਕਾਰ (1975)
ਵਿਗਿਆਨਕ ਕਰੀਅਰ
ਖੇਤਰਗਣਿਤ
ਡਾਕਟੋਰਲ ਸਲਾਹਕਾਰ ਗ੍ਰਿਗੋਰੀ ਫਿਸ਼ਤੇਨਹੋਲਜ਼
ਵਲਾਦੀਮੀਰ ਸਮਿਰਨੋਵ
ਡਾਕਟੋਰਲ ਵਿਦਿਆਰਥੀਸਵੇਤਲੋਜ਼ਰ ਰਾਚੇਵ
ਫਰਮਾ:Infobox Economist

ਜੀਵਨੀ ਸੋਧੋ

ਕਾਂਤੋਰੋਵਿਚ ਦਾ ਜਨਮ 19 ਜਨਵਰੀ 1912 ਨੂੰ ਇੱਕ ਰੂਸੀ ਯਹੂਦੀ ਪਰਿਵਾਰ ਵਿੱਚ ਹੋਇਆ ਸੀ। [1] ਉਸ ਦਾ ਪਿਤਾ ਸੇਂਟ ਪੀਟਰਸਬਰਗ ਵਿੱਚ ਡਾਕਟਰ ਸੀ।[2]26 ਵਿੱਚ, ਚੌਦਾਂ ਸਾਲ ਦੀ ਉਮਰ ਵਿੱਚ, ਉਸਨੇ ਲੈਨਿਨਗ੍ਰਾਡ ਯੂਨੀਵਰਸਿਟੀ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਸਨੇ 1930 ਵਿਚ ਗਣਿਤ ਦੀ ਫੈਕਲਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਗ੍ਰੈਜੂਏਟ ਪੜ੍ਹਾਈ ਸ਼ੁਰੂ ਕੀਤੀ। 1934 ਵਿਚ 22 ਸਾਲ ਦੀ ਉਮਰ ਵਿਚ ਉਹ ਇਕ ਪੂਰਾ ਪ੍ਰੋਫੈਸਰ ਬਣ ਗਿਆ।  

ਬਾਅਦ ਵਿੱਚ, ਕਾਂਤੋਰੋਵਿਚ ਨੇ ਸੋਵੀਅਤ ਸਰਕਾਰ ਲਈ ਕੰਮ ਕੀਤਾ ਉਸ ਨੂੰ ਪਲਾਈਵੁੱਡ ਉਦਯੋਗ ਵਿਚ ਉਤਪਾਦਨ ਨੂੰ ਵੱਧ ਤੋਂ ਵੱਧ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਉਸ ਨੇ 1939 ਵਿਚ ਗਣਿਤਕ ਤਕਨੀਕ ਲਿਆਂਦੀ ਜਿਸ ਨੂੰ ਹੁਣ ਲੀਨੀਅਰ ਪ੍ਰੋਗਰਾਮਿੰਗ ਵਜੋਂ ਜਾਣਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਇਸ ਨੂੰ ਜਾਰਜ ਡਾਂਟਜਿੰਗ ਨੇ ਪੇਸ਼ ਕੀਤਾ ਸੀ। ਉਸ ਨੇ ਕਈ ਕਿਤਾਬਾਂ ਲਿਖੀਆਂ ਜਿਵੇਂ ਕਿ ਉਤਪਾਦਨ ਦੀ ਯੋਜਨਾ ਅਤੇ ਸੰਗਠਨ ਦੇ ਗਣਿਤਕ ਢੰਗ (ਰੂਸੀ ਵਿੱਚ ਮੂਲ 1939), ਆਰਥਿਕ ਸਰੋਤਾਂ ਦੇ ਸਭ ਤੋਂ ਵਧੀਆ ਇਸ਼ਤੇਮਾਲ (ਰੂਸੀ ਵਿੱਚ ਮੂਲ 1959) ਅਤੇ ਵਲਾਦੀਮੀਰ ਇਵਾਨੋਵਿਚ ਕ੍ਰਾਈਲੋਵ ਨਾਲ ਸਾਂਝੇ ਤੌਰ ਤੇ ਉੱਚ ਵਿਸ਼ਲੇਸ਼ਣ ਦੀਆਂ ਲੱਗਪੱਗ ਵਿਧੀਆਂ (ਰੂਸੀ ਵਿੱਚ ਮੂਲ 1936) ਆਪਣੇ ਕੰਮ ਲਈ, ਕਾਂਤੋਰੋਵਿਚ ਨੂੰ 1949 ਵਿੱਚ ਸਟਾਲਿਨ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 

1939 ਤੋਂ ਬਾਅਦ ਉਹ ਮਿਲਟਰੀ ਇੰਜੀਨੀਅਰਿੰਗ-ਟੈਕਨੀਕਲ ਯੂਨੀਵਰਸਿਟੀ ਦਾਪ੍ਰੋਫੈਸਰ ਬਣਿਆ। ਲੈਨਿਨਗ੍ਰਾਦ ਦੀ ਘੇਰਾਬੰਦੀ ਦੌਰਾਨ, ਕੋਂਤਾਰੋਵਿਚ ਨੇਵੀ ਦੇ VITU ਦਾ ਪ੍ਰੋਫ਼ੈਸਰ ਅਤੇ ਸੜਕ ਦੇ ਜੀਵਨ ਦੀ ਸੁਰੱਖਿਆ ਦਾ ਇੰਚਾਰਜ ਸੀ। ਉਸ ਨੇ ਬਰਫ਼ ਦੀ ਮੋਟਾਈ ਅਤੇ ਹਵਾ ਦੇ ਤਾਪਮਾਨ ਤੇ ਨਿਰਭਰ ਕਰਦਿਆਂ, ਬਰਫ਼ ਉੱਤੇ ਕਾਰਾਂ ਵਿਚਕਾਰ ਢੁਕਵੀਂ ਦੂਰੀ ਦਾ ਕਲਨ ਕੀਤਾ। ਦਸੰਬਰ 1941 ਅਤੇ ਜਨਵਰੀ 1942 ਵਿਚ, ਕਾਂਤੋਰੋਵਿਚ ਸੜਕ ਦੇ ਜੀਵਨ ਤੇ ਕਾਰਾਂ ਦਾ ਗਰਕ ਨਾ ਜਾਣਾ ਯਕੀਨੀ ਬਣਾਉਣ ਲਈ ਲਾਲੋਡਾ ਝੀਲ ਤੇ ਚਲਦੀਆਂ ਕਾਰਾਂ ਦੇ ਵਿੱਚਕਾਰ ਨਿੱਜੀ ਤੌਰ ਤੇ ਤੁਰਿਆ। ਹਾਲਾਂਕਿ, ਘੇਰਾਬੰਦੀ ਦੇ ਬਚੇ ਲੋਕਾਂ ਲਈ ਭੋਜਨ ਲੈ ਕੇ ਜਾਣ ਵਾਲੀਆਂ ਬਹੁਤ ਸਾਰੀਆਂ ਕਾਰਾਂ ਨੂੰ ਜਰਮਨ ਹਵਾਈ-ਬੰਬ ਧਮਾਕੇ ਨੇ ਤਬਾਹ ਕਰ ਦਿੱਤਾ। 1948 ਵਿਚ ਕਾਂਤੋਰੋਵਿਚ ਨੂੰ ਸੋਵੀਅਤ ਸੰਘ ਦੇ ਪ੍ਰਮਾਣੂ ਪ੍ਰਾਜੈਕਟ ਵਿਚ ਨਿਯੁਕਤ ਕੀਤਾ ਗਿਆ ਸੀ। 

1960 ਦੇ ਬਾਅਦ, ਕਾਂਤੋਰੋਵਿਚ, ਨੋਵਸਿਬਿਰਸਕ ਵਿੱਚ ਰਹਿੰਦਾ ਸੀ ਅਤੇ ਕੰਮ ਕਰਦਾ ਸੀ ਜਿੱਥੇ ਉਸ ਨੇ, ਨੋਵਸਿਬਿਰਸਕ ਸਟੇਟ ਯੂਨੀਵਰਸਿਟੀ ਵਿੱਚ ਕੰਪੂਟੇਸ਼ਨਲ ਗਣਿਤ ਵਿਭਾਗ ਦੀ ਸਥਾਪਨਾ ਕੀਤੀ ਅਤੇ ਚਾਰਜ ਸੰਭਾਲਿਆ।[3]

ਸੂਚਨਾ ਸੋਧੋ

  1. The Soviet Union: empire, nation, and system, By Aron Kat︠s︡enelinboĭgen, page 406, Transaction Publishers, 1990
  2. Gass, Saul I.; Rosenhead, J. (2011). "Leonid Vital'evich Kantorovich". Profiles in Operations Research. International Series in Operations Research & Management Science. Vol. 147. p. 157. doi:10.1007/978-1-4419-6281-2_10. ISBN 978-1-4419-6280-5.
  3. Kantorovich`s biography in Russian