ਲੁਈਸ ਅਲਫੋਂਸੋ ਰੋਡਰਿਗੁਜ਼ ਲੋਪੇਜ਼-ਸੇਪਰੋ (ਜਨਮ 15 ਅਪ੍ਰੈਲ 1978) ਆਪਣੇ ਸਟੇਜੀ ਨਾਮ ਲੁਈਸ ਫੋਂਸੀ ਤੋਂ ਜਾਣਿਆ ਜਾਣ ਵਾਲਾ ਪੁਇਰਤੋ ਰੀਕੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। ਫੋਂਸੀ ਆਪਣੇ 2017 ਦੇ ਵਿਸ਼ਵ ਪ੍ਰਸਿੱਧ ਗਾਣੇ ਦੇਸਪਤਸੀਤੋ ਕਰਕੇ ਮਸ਼ਹੁੂਰ ਹੋਇਆ ਸੀ। ਇਸ ਗਾਣੇ ਵਿੱਚ ਪੁਇਰਤੋ ਰੀਕੀ ਰੈਪਰ ਡੈਡੀ ਯਾਂਕੀ ਨੇ ਰੈਪ ਕੀਤਾ ਅਤੇ ਗਾਣੇ ਨੇ ਚਾਰ ਲੈਟਿਨ ਗ੍ਰੈਮੀ ਅਵਾਰਡ ਜਿੱਤੇ ਸਨ। ਇਸ ਗਾਣੇ ਨੂੰ ਰਿਲੀਜ਼ ਤੋਂ ਤਿੰਨ ਮਹੀਨੇ ਬਾਅਦ ਜਸਟਿਨ ਬੀਬਰ ਨੇ ਰੀਮਿਕਸ ਕੀਤਾ ਸੀ। ਬਾਅਦ ਵਿੱਚ ਫੋਂਸੀ ਨੇ ਡੇਮੀ ਲੋਵਾਟੋ ਨਾਲ ਏਕਾਮੇ ਲਾ ਕੁਲਪਾ ਗਾਣਾ ਗਾਇਆ।

ਲੁਈਸ ਫੋਂਸੀ
ਜਨਮ ਦਾ ਨਾਮਲੁਈਸ ਅਲਫੋਂਸੋ ਰੋਡਰਿਗੁਜ਼ ਲੋਪੇਜ਼-ਸੇਪਰੋ
ਜਨਮ (1978-04-15) ਅਪ੍ਰੈਲ 15, 1978 (ਉਮਰ 45)
ਸਾਨ ਹੁਆਨ, ਪੁਇਰਤੋ ਰੀਕੋ
ਕਿੱਤਾ
  • ਗਾਇਕ
  • ਗੀਤਕਾਰ
  • ਅਦਾਕਾਰ
ਸਾਜ਼
  • ਵੋਕਲਜ਼
  • ਪਿਆਨੋ
  • ਗਿਟਾਰ
ਸਾਲ ਸਰਗਰਮ1998–ਹੁਣ ਤੱਕ
ਲੇਬਲਯੂਨੀਵਰਸਲ ਲੈਟਿਨ
ਵੈਂਬਸਾਈਟluisfonsi.com

ਹਵਾਲੇ ਸੋਧੋ