ਲੰਬੀ, ਪੰਜਾਬ, ਭਾਰਤ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮਲੋਟ ਤਹਿਸੀਲ ਦਾ ਇੱਕ ਪਿੰਡ ਹੈ।

ਲੰਬੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੁਕਤਸਰ
ਆਬਾਦੀ
 (2011)
 • ਕੁੱਲ5,053
ਭਾਸ਼ਾਵਾਂ
 • ਦਫ਼ਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
152113

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਚਾਰ ਵਾਰ ਜਿੱਤ ਹਾਸਲ ਕੀਤੀ ਹੈ।

ਭੂਗੋਲ

ਸੋਧੋ

ਲੰਬੀ ਪੰਜਾਬ ਰਾਜ ਨੈਸ਼ਨਲ ਹਾਈਵੇ ਨੰ: 9 ਤੇ ਮਲੋਟ ਅਤੇ ਮੰਡੀ ਡੱਬਵਾਲੀ ਦੇ ਵਿਚਕਾਰ ਸਥਿਤ ਹੈ।

ਜਨਸੰਖਿਆ

ਸੋਧੋ

 2011 ਦੀ ਜਨਗਣਨਾ ਭਾਰਤ ਦੇ ਅਨੁਸਾਰ ਲੰਬੀ ਦੀ ਕੁੱਲ ਆਬਾਦੀ 5,053 ਸੀ ਜਿਸ ਵਿੱਚ 2,602 (53%) ਮਰਦ ਸਨ, ਅਤੇ 2,451 (47%) ਔਰਤਾਂ ਸਨ। 6 ਸਾਲ ਤੋਂ ਹੇਠ ਆਬਾਦੀ 563 ਸੀ। ਸਾਖਰਤਾ ਦਰ  6 ਸਾਲ ਤੋਂ ਵੱਧ ਆਬਾਦੀ ਦਾ 62.14% ਸੀ। ਲਿੰਗ ਅਨੁਪਾਤ ਹਜ਼ਾਰ ਮਰਦਾਂ ਪ੍ਰਤੀ  942 ਔਰਤਾਂ ਸੀ।[1][2]

ਆਵਾਜਾਈ

ਸੋਧੋ

ਲੰਬੀ ਪੰਜਾਬ ਰਾਜ ਨੈਸ਼ਨਲ ਹਾਈਵੇ ਨੰ: 9 ਤੇ ਸਥਿਤ ਹੋਣ ਕਰਕੇ ਸੜਕ ਨੈੱਟਵਰਕ ਦੇ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਰੇਲਵੇ

ਸੋਧੋ

ਲੰਬੀ ਦੇ ਨਜ਼ਦੀਕੀ ਰੇਲਵੇ ਸਟੇਸ਼ਨ ਮਲੋਟ ਰੇਲਵੇ ਸਟੇਸ਼ਨ ਅਤੇ ਮੰਡੀ ਡੱਬਵਾਲੀ ਰੇਲਵੇ ਸਟੇਸ਼ਨ ਹਨ।

ਡਾਕ ਸੇਵਾ

ਸੋਧੋ

ਲੰਬੀ ਪੋਸਟ ਆਫਿਸ ਭਾਰਤੀ ਡਾਕ ਸੇਵਾ ਦਾ ਇੱਕ ਸਬ ਆਫਿਸ  ਹੈ। ਲੰਬੀ ਪਿੰਡ ਦਾ ਪਿੰਨ ਕੋਡ 152113 ਹੈ।[3]

ਹਵਾਲੇ

ਸੋਧੋ
  1. "2011 Census of India". Retrieved 15 Nov 2016.
  2. "Census 2011-India". Retrieved 15 Nov 2016.
  3. "India Pin Codes". Retrieved 15 Nov 2016.