Balvindra Kathuria
ਮੈ ਬਲਿਵੰਦਰ ਕਥੂਰਿਆ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੰਮ ਕਰ ਰਿਹਾ ਇੱਕ ਸਮਾਨਿਤ ਲੇਖਾਕਾਰ ਹਾ. ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ ਤੇ ਮੈਨੂੰ ਇਸ ਤੇ ਮਾਣ ਹੈ. ਮੈਨੂੰ ਕੁਦਰਤੀ ਨਜਾਰੇ, ਖਾਣ ਪੀਣ, ਕਿਤਾਬਾ ਪੜ੍ਹਨ, ਫੈਸ਼ਨ ਅਤੇ ਲੇਖਾਕਰ ਦਾ ਬਹੁਤ ਸ਼ੋਕ ਹੈ. ਮੈ ਇੱਕ 29 ਸਾਲਾ ਬੇਹਦ ਜਿੰਦਾਦਿਲ ਨੋਜਵਾਨ ਹਾ ਜੋ ਲੇਖਾਕਾਰ ਦੇ ਖੇਤਰ ਵਿੱਚ ਵੱਡਾ ਨਾ ਕਮਾਉਣਾ ਚਾਹੁੰਦਾ ਹਾ. ਮੇਰਾ ਜਨਮ ਭਾਰਤ ਦੇ ਕੇਦਰੀ ਸ਼ਾਸਤ ਪਰਦੇਸ ਚੰਡੀਗੜ੍ਹ ਵਿੱਚ ਹੋਇਆ ਹੈ , ਜੋ ਕੇ ਪੰਜਾਬ ਦੀ ਰਾਜਧਾਨੀ ਵੀ ਹੈ. ਮੈ ਆਪਣੇ ਜਨਮ ਸਥਾਨ ਚੰਡੀਗੜ੍ਹ ਵਿੱਚ ਹੀ ਆਪਣੀ ਸਕੂਲੀ ਸਿਖੀਆ ਪਾਪਤ੍ ਕੀਤੀ, ਇਸ ਤੋ ਬਾਅਦ ਆਪਣਾ ਗਿਆਨ ਅਤੇ ਵਿਦਿਅਕ ਯੋਗਤਾ ਅੱਗੇ ਵਧਾਉਣ ਲਈ ਆਪਣੀ ਸਨਾਤਕ ਤੱਕ ਦੀ ਪੜ੍ਹਾਈ ਆਪਣੇ ਗ੍ਹਹ ਸਥਾਨ ਤੋ ਹੀ ਪੂਰੀ ਕੀਤੀ. ਆਪਣੇ ਗ੍ਹਹ ਸਥਾਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋ ਲੇਖਾਕਾਰ ਸਨਾਤਕ ਦੀ ਡਿਗਰੀ ਲੈਣ ਤੋ ਬਾਅਦ ਕੰਮ ਦੀ ਭਾਲ ਵਿੱਚ ਮੈ ਰਾਜਧਾਨੀ ਦਿੱਲੀ ਵਿੱਚ ਆ ਗਿਆ. ਇਸ ਤੋ ਬਾਅਦ ਮੈ ਕਈ ਵੱਡੀਆਂ ਅਤੇ ਛੋਟੀਆ ਕੰਪਨੀਆ ਵਿੱਚ ਕਈ ਤਰ੍ਹਾਂ ਦੇ ਲੇਖਾਕਾਰ ਅਤੇ ਵਿਤੱ ਸੰਬਧਿਤ ਨੋਕਰੀਆ ਕੀਤੀਆਂ. ਸ਼ੁਰੂਆਤ ਇੱਕ ਛੋਟੀ ਜਹੀ ਲੇਖਾਕਾਰ ਕਲਰਕ ਦੀ ਨੋਕਰੀ ਤੋ ਕੀਤੀ. ਸਮੇ ਦੇ ਨਾਲ ਨਾਲ ਕੰਮ ਵਿੱਚ ਤਰੱਕੀ ਮਿਲੀ ਤੇ ਮੈ ਲੇਖਾਕਾਰ ਵਿੱਚ ਹੀ ਵਿਤ ਪ੍ਰੰਬਧਨ ਅਤੇ ਬਜਟਿਗ ਵਿੱਚ ਸਫਲਤਾ ਪੂਰਵਕ ਕੰਮ ਕਰ ਰਿਹਾ ਹਾ. ਆਪਣੇ ਲੇਖਾਕਾਰ ਕੰਮ ਦੇ ਨਾਲ ਸੰਬਧਿਤ ਮੈਨੂੰ ਕੁਝ ਬਹੁਤ ਹੀ ਵਧੀਆ ਅਨੁਭਵ ਹੋਏ. ਠੀਕ ਉਸੇ ਤਰ੍ਹਾਂ ਜਿਵੇਂ ਸਿੱਕੇ ਦੇ ਦੋ ਪਹਿਲੁ ਹੁੰਦੇ ਹਨ ਵਧੀਆ ਅਨੁਭਵਾ ਨਾਲ ਕੰਮ ਦੇ ਕਟੁ ਅਨੁਭਵ ਹੋਣੇ ਵੀ ਲਾਜਮੀ ਸਨ. ਮੈਨੂੰ ਆਪਣੇ ਇਹ ਜਿਦਗੀ ਦੇ ਅਨੁਭਵ ਲੋਕਾ ਨਾਲ ਸ਼ੇਅਰ ਕਰਨਾ ਬਹੁਤ ਪਸੰਦ ਹੈ. ਇਸੇ ਲਈ ਮੈ ਇਹ ਚੰਗੇ ਮੰਦੇ ਜਿਦੰਗੀ ਦੇ ਵਾਕੇ ਲੋਕਾਂ ਨਾਲ ਸਾਝੇ ਕਰਨ ਲਈ ਬਲਾਗ ਲਿਖਦਾ ਹਾ.