ਸੁਮਿਤਰਾ ਨਾਇਕ

ਸੋਧੋ
 

ਸੁਮਿਤਰਾ ਨਾਇਕ (ਜਨਮ 8 ਮਾਰਚ 2000) ਜੈਪੁਰ, ਉੜੀਸਾ ਦੀ ਭਾਰਤੀ ਰਗਬੀ ਖਿਡਾਰੀ ਹੈ। [1] ਉਸ ਨੇ ਭਾਰਤ ਲਈ ਤਗਮੇ  ਜਿੱਤੇ ਹਨ ਅਤੇ ਉਸ ਨੇ ਸਿੰਗਾਪੁਰ ਖਿਲਾਫ਼ ਸਖ਼ਤ ਮੁਕਾਬਲੇ ਵਿੱਚ ਪੈਨਲਟੀ ਕਿੱਕ ਦੇ ਕੇ ਸਾਲ 2019 ਦੀ ਏਸ਼ੀਅਨ ਮਹਿਲਾ ਚੈਂਪੀਅਨਸ਼ਿਪ ਵਿੱਚ ਦੇਸ਼ ਦੀ ਕਾਂਸੀ ਦੇ ਤਗਮੇ  ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। [2]

ਨਿੱਜੀ ਜ਼ਿੰਦਗੀ ਅਤੇ ਪਿਛੋਕੜ

ਸੋਧੋ

ਨਾਇਕ ਦਾ ਜਨਮ 8 ਮਾਰਚ 2000 ਨੂੰ ਉੜੀਸਾ ਦੇ ਜੈਪੁਰ ਜ਼ਿਲ੍ਹੇ ਦੇ ਡੁਬੂਰੀ ਪਿੰਡ ਵਿੱਚ ਹੋਇਆ ਸੀ। ਹਾਲਾਂਕਿ, ਉਸ ਦੀ ਮਾਂ ਨੇ ਆਪਣੇ ਪਤੀ ਦੇ ਹੱਥੋਂ ਹਿੰਸਾ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੇ ਜਵਾਨ ਹੋ ਰਹੇ ਬੱਚਿਆਂ ਨਾਲ ਭੁਵਨੇਸ਼ਵਰ ਜਾਣ ਦਾ ਫੈਸਲਾ ਕੀਤਾ। ਨਾਇਕ ਦੇ ਪਿਤਾ ਨੇ ਇੱਕ ਵਾਰ ਪਰਿਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਕੈਦ ਕਰਕੇ ਜਿਉਂਦਾ ਸਾੜਨ ਦੀ ਕੋਸ਼ਿਸ ਕੀਤੀ ਸੀ, ਪਰ ਉਹ ਬਚ ਗਏ। ਉਸ ਦੀ ਮਾਂ ਨੂੰ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਹੋਰਨਾਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਨਾ ਪਿਆ।[1] ਉਸਦੀ ਮਾਂ ਹੁਣ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ।

ਭੁਵਨੇਸ਼ਵਰ ਵਿੱਚ ਨਾਇਕ ਕਲਿੰਗ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ (ਕੇਆਈਐੱਸਐੱਸ) ਵਿੱਚ ਸ਼ਾਮਲ ਹੋ ਗਈ ਜੋ ਆਦਿਵਾਸੀ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਖੇਡਾਂ ਦੀ ਸਿਖਲਾਈ ਪ੍ਰਦਾਨ ਕਰਦਾ ਹੈ।[1] ਉਹ ਇਸ ਸਮੇਂ

ਸੁਮਿਤਰਾ ਨਾਇਕ
ਜਨਮ8 ਮਾਰਚ 2000
ਪਿੰਡ ਡੁਬੂਰੀ, ਜ਼ਿਲ੍ਹਾ ਜੈਪੁਰ, ਉੜੀਸਾ
ਰਾਸ਼ਟਰੀਅਤਾਭਾਰਤੀ

ਸੰਸਥਾ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥਣ ਹੈ।[3]

ਨਾਇਕ ਨੇ 2008 ਵਿੱਚ ਕੇਆਈਐੱਸਐੱਸ ਵਿੱਚ ਰਗਬੀ ਖੇਡਣੀ ਸ਼ੁਰੂ ਭਾਵੇਂ ਕਿ ਉਸਦੇ ਮਾਂ ਇਸਦੇ ਹੱਕ ਵਿੱਚ ਨਹੀਂ ਸੀ।[1]

ਨਾਇਕ ਹੁਣ ਕੇਆਈਐੱਸਐੱਸ ਅਤੇ ਉਸ ਦੇ ਪਿੰਡ ਦੀਆਂ ਕੁੜੀਆਂ ਨੂੰ ਰਗਬੀ ਸਿਖਾਉਂਦੀ ਹੈ ਅਤੇ ਉਸ ਨੇ ਪੁਣੇ ਵਿੱਚ ਟੇਡ ਟਾਕ ਵਿੱਚ ਭਾਸ਼ਣ ਵੀ ਦਿੱਤਾ ਸੀ।[3]

ਪੇਸ਼ੇਵਰ ਕੈਰੀਅਰ

ਸੋਧੋ

ਨਾਇਕ ਨੇ ਕੋਚ ਰੁਦਰਕੇਸ਼ ਜੇਨਾ ਦੀ ਅਗਵਾਈ ਹੇਠ ਕੇਆਈਐੱਸਐੱਸ ਵਿਖੇ ਸਿਖਲਾਈ ਲਈ। ਸਾਲ 2012 ਵਿੱਚ ਆਪਣੀ ਰਾਜ ਪੱਧਰੀ ਸ਼ੁਰੂਆਤ ਤੋਂ ਬਾਅਦ ਉੜੀਸਾ ਦੀ ਇਸ ਕੁੜੀ ਨੇ 2014 ਵਿੱਚ ਅੰਡਰ-13 ਮਹਿਲਾ ਰਗਬੀ ਵਿਸ਼ਵ ਕੱਪ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਰਾਸ਼ਟਰੀ ਸਕੂਲ ਖੇਡਾਂ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਆਈ। ਉਸ ਨੇ ਦੁਬਈ ਵਿੱਚ 2016 ਦੀਆਂ ਏਸ਼ੀਅਨ ਕੁੜੀਆਂ ਦੀ ਰਗਬੀ ਸੈਵਨ’ਜ਼ (ਅੰਡਰ 18) ਵਿੱਚ ਭਾਰਤ ਨੂੰ ਕਾਂਸੀ ਦਾ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। 2018 ਵਿੱਚ ਉਸ ਨੂੰ ਭਾਰਤ ਦੀ ਅੰਡਰ-18 ਰਗਬੀ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਸੀ।[4]

ਜੂਨ 2019 ਇਸਨੇ 15ਐੱਸ ਵਿੱਚ ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਜਿੱਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ । ਨਾਇਕ ਨੇ ਸਿੰਗਾਪੁਰ ਖਿਲਾਫ਼ ਮੈਚ ਵਿੱਚ ਉਸ ਸਮੇਂ ਵਿੱਚ ਪੈਨਲਟੀ ਕਿੱਕ ਮਾਰੀ ਜਦੋਂ ਭਾਰਤ ਦੀ ਟੀਮ ਹਾਰ ਦੇ ਬਹੁਤ ਕਰੀਬ ਸੀ ਅਤੇ ਇਸ ਕਰਕੇ ਭਾਰਤ ਨੇ ਏਸ਼ੀਆਂ ਰਗਬੀ ਮਹਿਲਾ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ 15ਐੱਸ ਫਾਰਮੈਟ ਵਿੱਚ ਵੀ ਆਪਣੀ ਪਹਿਲੀ ਜਿੱਤ ਦਰਜ ਕੀਤੀ।[2]

ਨਾਇਕ ਉਸ ਭਾਰਤੀ ਸੀਨੀਅਰ ਟੀਮ ਦਾ ਹਿੱਸਾ ਸੀ ਜਿਸ ਨੇ ਜਕਾਰਤਾ ਵਿੱਚ ਅਗਸਤ 2019 ਦੇ ਏਸ਼ੀਆ ਰਗਬੀ ਸੈਵਨ ਟਰਾਫੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ । ਉੜੀਸਾ ਖਿਡਾਰੀ ਨੇ ਏਸ਼ੀਆ ਰਗਬੀ ਅੰਡਰ-20 ਮਹਿਲਾਵਾਂ ਦੀ ਉਸੇ ਮਹੀਨੇ ਲਾਓਸ ਵਿੱਚ ਵੂਮੈੱਨ’ਜ਼ ਸੈਵਨ ਸੀਰੀਜ਼ ਵਿੱਚ ਭਾਰਤ ਦੀ ਟੀਮ ਦੀ ਅਗਵਾਈ ਕੀਤੀ।[3]


ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਾਇਕ ਨੂੰ ਏਸ਼ੀਆ ਰਗਬੀ ਅਨਸਟੋਪੇਬਲ ਮੁਕਾਬਲੇ ਲਈ ਭਾਰਤੀ ਟੀਮ ਵਿੱਚੋਂ ਚੁਣੇ ਜਾਨ ’ਤੇ ਵਧਾਈ ਵੀ ਦਿੱਤੀ।[5]

ਵਿਅਕਤੀਗਤ ਜਾਣਕਾਰੀ

ਸੋਧੋ

ਪੂਰਾ ਨਾਮ-ਸੁਮਿਤਰਾ ਨਾਇਕ

ਨਾਗਰਿਕਤਾ-ਭਾਰਤੀ

ਜਨਮ : 8 ਮਾਰਚ 2000

ਜਨਮ ਸਥਾਨ- ਪਿੰਡ ਡੁਬੂਰੀ, ਜ਼ਿਲ੍ਹਾ ਜੈਪੁਰ, ਉੜੀਸਾ

ਖੇਡ-ਰਗਬੀ

ਕੋਚ- ਰੁਦਰਕੇਸ਼ ਜੇਨਾ, ਨਾਸਿਰ ਹੁਸੈਨ

ਤਗਮੇ

ਸੋਧੋ

ਪ੍ਰਤੀਨਿਧਤਾ- ਭਾਰਤ

ਚਾਂਦੀ- 2019 ਏਸ਼ੀਆਂ ਰਗਬੀ ਸੈਵਨਜ਼ ਟਰਾਫੀ, ਜਕਾਰਤਾ

ਕਾਂਸੀ-2019 ਏਸ਼ੀਆ ਰਗਬੀ ਮਹਿਲਾ ਚੈਂਪੀਅਨਸ਼ਿਪ, ਮਨੀਲਾ

ਕਾਂਸੀ- 2016 ਏਸ਼ੀਅਨ ਗਰਲਜ਼ ਰਗਬੀ ਸੈਵਨਜ਼ (ਅੰਡਰ 18), ਦੁਬਈ

ਹਵਾਲੇ:

ਸੋਧੋ
  1. 1.0 1.1 1.2 1.3 "ਗਰੀਬੀ, ਹਿੰਸਾ ਸਣੇ ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣ ਵਾਲੀ ਰਗਬੀ ਖਿਡਾਰਨ". BBC News ਪੰਜਾਬੀ. Retrieved 2021-02-18.
  2. 2.0 2.1 Sportstar, Team. "Asia Rugby Championships: India women claim first-ever test match victory". Sportstar (in ਅੰਗਰੇਜ਼ੀ). Retrieved 2021-02-18.
  3. 3.0 3.1 3.2 "Meet Sumitra Nayak. Escaped Abuse To Lead India Rugby Team - SheThePeople TV" (in ਅੰਗਰੇਜ਼ੀ (ਅਮਰੀਕੀ)). Retrieved 2021-02-18.
  4. "Odisha CM Congratulates Rugby Player Sumitra Nayak For Selection In Indian Team". ODISHA BYTES (in ਅੰਗਰੇਜ਼ੀ (ਅਮਰੀਕੀ)). 2020-09-20. Retrieved 2021-02-18.
  5. "Odisha CM Congratulates Rugby Player Sumitra Nayak For Selection In Indian Team". ODISHA BYTES (in ਅੰਗਰੇਜ਼ੀ (ਅਮਰੀਕੀ)). 2020-09-20. Retrieved 2021-02-18.