ਜੀ ਆਇਆਂ ਨੂੰ Mgill9814 ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 09:12, 9 ਜੁਲਾਈ 2022 (UTC)Reply

ਸ਼ਾਇਰੀ ਸੋਧੋ

ਕਾਹਦਾ ਰੋਸਾ ਕਰਦੇ

ਸੱਜਣਾਂ
ਸਾਨੂੰ ਪਹਿਲਾਂ ਹੀ ਕਰਮਾਂ 

ਮਾਰ ਲਿਆ ,

ਅਸੀਂ ਖੁਸ਼ੀਆਂ ਇਕੱਠੀਆਂ
ਕਰਨੇ ਲਈ 

ਆਪਣੇ ਦਿਲ ਦਾ ਦਾਮਨ "

ਸਾੜ ਲਿਆ
ਤੂੰ ਕੀ ਜਾਣੇ ਦੁੱਖ ਕੁਝ 

ਖੋਹਣੇ ਦਾ , ਤੂੰ ਤਾਂ ਹੋਰ ਨੂੰ ਦਿਲ ਚ ਉਤਾਰ ਲਿਆ

ਸਾਡਾ ਤੇਰੇ ਬਿਨ ਕਦੇ
ਸਰਨਾ ਨਹੀ 

ਜੋ ਤੂੰ ਪਾਸਾ ਵੱਟਕੇ ਸਾਰ ਲਿਆ ਤੇਰੀ ਇਸੇ ਖੁਸ਼ੀ ਦੀ ਖਾਤਿਰ ਹੀ ਅਸੀ ਆਪਣੇ ਆਪ ਨੂੰ

ਮਾਰ ਲਿਆ Mgill9814 (ਗੱਲ-ਬਾਤ) Mgill9814 (ਗੱਲ-ਬਾਤ) 09:20, 9 ਜੁਲਾਈ 2022 (UTC) Mgill9814 (ਗੱਲ-ਬਾਤ) 02:48, 5 ਜੁਲਾਈ 2023 (UTC)manpreetgillReply

ਸ਼ਾਇਰੀ ਸੋਧੋ

ਇਸ਼ਕਾ ਕੀਤਾ ਜਿਵੇ ਦਲਾਲੀ ਕੋਲੇ ਦੀ ਬਿਨ ਬਦਨਾਮੀ ਹੱਥ ਕੱਖ ਨਾ ਆਇਆ ਦਰ ਦਰ ਧੱਕੇ ਮੇਣੇ ਤਾਨੇ ਸਾਰੀ ਦੁਨਿਆ ਦੇ ਇਸ਼ਕ ਵੰਜ ਵਿੱਚੋ ਇਹੀ ਨਫਾ ਕਮਾਇਆ ।Mgill9814 (ਗੱਲ-ਬਾਤ) 09:29, 9 ਜੁਲਾਈ 2022 (UTC) Mgill9814 (ਗੱਲ-ਬਾਤ) 02:48, 5 ਜੁਲਾਈ 2023 (UTC)manpreetgillReply

ਪੰਜਾਬੀ ਬੋਲੀਆਂ ਸੋਧੋ

ਗਿੱਧੇ ਦੇ ਵਿਚ ਪਾਉਣ ਬੋਲੀਆਂ

ਇਕੋ ਜਿਹੀਆਂ ਮੁਟਿਆਰਾਂ

ਵਾਰੋ ਵਾਰੀ ਮਾਰਨ ਗੇੜੇ

ਹੁਸਨ ਦੀਆਂ ਸਰਕਾਰਾਂ

ਬਈ ਵਾਰੋ ਵਾਰੀ ਮਾਰਨ ਗੇੜੇ.......... Mgill9814 (ਗੱਲ-ਬਾਤ) 02:45, 5 ਜੁਲਾਈ 2023 (UTC) Mgill9814 (ਗੱਲ-ਬਾਤ) 02:48, 5 ਜੁਲਾਈ 2023 (UTC)manpreetgillReply

ਪੰਜਾਬਣਾਂ ਦੇ ਗਹਿਣੇ ਸੋਧੋ

ਸਿਰ ਤੇ ਪਹਿਨੇ ਜਾਣ ਵਾਲੇ ਪੰਜਾਬੀ ਗਹਿਣੇ -: ਸੱਗੀ-ਫਲ, ਬਘਿਆੜੀ ਇਹ ਸ਼ਿੰਗਾਰ-ਪੱਟੀ, ਚੱਕ-ਚੰਦ, ਬੋਰਲਾ, ਝੁੰਮਰਸੂਈ, ਝੂਮਰ, ਚਿੜਾ, ਛੰਗਲੀ, ਫੁੱਲ ਠੂਠੀ। ਕੰਨਾਂ 'ਚ- : ਬੁੰਦੇ, ਕਾਂਟੇ, ਲੋਟਣ, ਪਿੱਤਲ-ਪੱਤੀਆਂ, ਤੁੰਗਲ, ਸੋਨ-ਚਿੜੀਆਂ, ਬੂਜਲੀਆਂ, ਕੋਕਰੂ, ਵਾਲ਼ੀਆਂ, ਝੁਮਕੇ, ਰੇਲਾਂ, ਬਹਾਦਰਨੀਆਂ, ਡੰਡਲੀਆਂ, ਮਾਮੇ-ਮੁਰਕੀਆਂ। ਨੱਕ ਵਿੱਚ - : ਨੁਕਰਾ, ਮਛਲੀ, ਨੱਥ, ਰੇਖ, ਕੋਕਾ, ਤੀਲੀ, ਲੌਂਗ

ਗਲ ਦੇ ਗਹਿਣੇ- : ਤੰਦੀਰੇ, ਕੰਢੀ, ਮਾਲ਼ਾ, ਗਾਨੀ, ਹਾਰ, ਗੁਲੂਬੰਦ, ਰੇਸ਼ਮੀ ਡੋਰੀ, ਜੀਰੀ, ਤਵੀਤ, ਟਿਕੇ, ਮਣਕੇ, ਤੁੰਗਾ, ਹਮੇਲ, ਚੁੱਪਕਲੀ, ਹੋਲ-ਦਿਲੀ, ਟਿਉਂਟਾ, ਰਾਣੀਹਾਰ,

ਚੰਦਰਸੇਨੀ ਹਾਰ, ਚੌਕੀ, ਚਟਾਲਾ, ਢੋਲਣੇ ਤਵੀਤ,

ਛਿੰਗ-ਤਵੀਤ, ਨੌ-ਰਤਨਾ।

ਗੁੱਟ ਦੇ ਗਹਿਣੇ- : ਗੋਖੜੂ, ਸਿੰਘਾੜੇ, ਲੱਛੇ, ਘੜੀ-ਚੂੜੀ,

ਕੰਗਣ, ਬਾਂਕਾਂ, ਚੂੜੀਆਂ, ਚੂੜਾ, ਗਜਰੇ, ਬੰਦ। ਹੱਥ ਦੇ ਉੱਪਰ ਵਾਲ਼ੇ ਪਾਸੇ ਦੇ ਗਹਿਣੇ -: ਰਤਨਚੌਕ,

ਹੱਥ-ਫੁੱਲ, ਪੰਜ-ਅੰਗਲਾ ।

ਉਂਗਲਾਂ ਦੇ ਗਹਿਣੇ - : ਛਾਪਾਂ, ਮੁੰਦਰੀਆਂ, ਛੱਲੇ, ਕਲੀਚੜੀਆਂ।

ਪੈਰਾਂ ਦੇ ਗਹਿਣੇ -: ਪਟੜੀਆਂ, ਜ਼ੰਜੀਰੀਆਂ ਵਾਲ਼ੇ ਲੱਛੇ, ਗੁਸਲਪੱਟੀ, ਸ਼ਕੁੰਤਲਾ-ਚੈਨ, ਪੰਜੇਬਾਂ, ਕੁੰਡਲੀਦਾਰ ਤੋੜੇ,

ਖੋਖਲੀਆਂ, ਝਾਂਜਰਾਂ।

ਪੈਰਾਂ ਦੀਆ ਉਂਗਲਾਂ - : ਬਿਛੂਏ, ਛੱਲੇ, ਗੂਠੜੇ।

ਕੁੱਝ ਹੋਰ ਗਹਿਣੇ -: ਨੁੱਕਰਾ, ਕੰਠੀ, ਚੈਨੀ, ਪੋਲੋ-ਕੜੇ, ਵੰਗਾਂ, ਘੜੀ-ਚੜੀ, ਤੜਾਗੀ, ਤਵੀਤੜੀਆਂ, ਨਤੀਆਂ, ਮੁੰਦਰਾਂ, ਮਾਲ਼ਾ, ਮੁਰਕੀਆਂ, ਬਿੰਦੀ, ਸਾਦਾ-ਬੁਜਨੀ, ਡਾਲਾ, ਚੁ ਬੁਲਾਕ, ਲਟਕਣ, ਬਾਲ Mgill9814 (ਗੱਲ-ਬਾਤ) 07:10, 6 ਜੁਲਾਈ 2023 (UTC)Mgill9814 (ਗੱਲ-ਬਾਤ) 07:11, 6 ਜੁਲਾਈ 2023 (UTC)manpreetgillReply

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ ੧੨ ਬਖਸ਼ਿਸ਼ਾਂ ਸੋਧੋ

ਨਿਮਾਣਿਆਂ ਦੇ ਮਾਣ

ਨਿਤਾਣਿਆਂ ਦੇ ਤਾਣ

ਨਿਓਟਿਆਂ ਦੀ ਓਟ

ਨਿਆਸਰਿਆਂ ਦੇ ਆਸਰੇ

ਨਿਥਾਵਿਆਂ ਦੇ ਥਾਵ

ਨਿਲੱਜਿਆਂ ਦੀ ਲਜ

ਨਿੱਪੜਿਆਂ ਦੀ ਪੱਤ

ਨਿਗਤਿਆਂ ਦੀ ਗੱਤ

ਨਿਧਿਹਿਆਂ ਦੇ ਧਿਰ

ਨਿਥੀਹਿਆਂ ਦੀ ਥਜਿ

ਨਿਰਜੋਰਿਆਂ ਦਾ ਜੋਰ

ਪੀਰਾਂ ਦੇ ਪੀਰ

www.BaruSahib.org Mgill9814 (ਗੱਲ-ਬਾਤ) 07:17, 6 ਜੁਲਾਈ 2023 (UTC)manpreetgillReply

ਉਮਰ ਕੀ ਹੈ ? ਸੋਧੋ

ਚਾਲੀ ਦੀ ਉਮਰ ਵਿਚ ਮੇਰੇ ਸਾਰੇ ਭਰਮ ਟੁੱਟ-ਭੱਜ ਗਏ। ਪੰਜਾਹ ਦੀ ਉਮਰ ਵਿਚ ਮੇਰੇ ਵਾਲ ਝੜ ਗਏ। ਸੱਠ ਸਾਲ ਦਾ ਹੋਇਆ ਤਾਂ ਮੇਰੀਆਂ ਉਮੀਦਾਂ ਅਤੇ ਦੰਦ ਵੀ ਮੈਨੂੰ ਛੱਡ-ਛੁਡਾ ਗਏ। ਅੱਸੀ ਵਿਚ ਜ਼ਿੰਦਗੀ ਨੇ ਪੰਜਿਆਂ ਨੂੰ ਕੱਸ ਕੇ ਫੜ ਲਿਆ। ਮੈਂ ਬੇਬਸ ਹੋ ਗਿਆ। ਮੈਂ ਖਸਤਾ ਹਾਲਤ ਹੋ ਗਿਆ ਤੇ ਝੁਕ ਤੁਰਨ ਲੱਗਾ। ਪਰ ਮੈਂ ਆਪਣੇ ਪਿੰਜਰ ਨੂੰ ਛੱਡਣ ਲਈ ਤਿਆਰ ਨਾ ਹੋਇਆ ਕਿਉਂਕਿ ਮੇਰੀਆਂ ਬੇਵਕੂਫ਼ੀਆਂ ਜਿਉਂ ਦੀਆਂ ਤਿਉਂ ਕਾਇਮ ਰਹੀਆਂ। Mgill9814 (ਗੱਲ-ਬਾਤ) 02:13, 8 ਜੁਲਾਈ 2023 (UTC)Mgill9814 (ਗੱਲ-ਬਾਤ) 02:14, 8 ਜੁਲਾਈ 2023 (UTC)manpreetgillReply

ਸ਼ੁੱਧ ਪੰਜਾਬੀ ਤੋਲ-ਮਾਪ ਸੋਧੋ

ਅੱਠ ਚੌਲਾਂ ਦੇ ਦਾਣੇ = ਇੱਕ ਰੱਤੀ

  • ਅੱਠ ਰੱਤੀਆਂ = ਮਾਸਾ
  • ਬਾਰਾਂ ਮਾਸੇ = ਤੋਲਾ
  • ਪੰਜ ਤੋਲੇ - = ਛਟਾਂਕ
  • ਚਾਰ ਛਟਾਂਕਾਂ= ਪਾਈਆ
  • ਸੋਲਾਂ ਛਟਾਂਕ= ਸੇਰ
  • ਚਾਲੀ ਸੇਰ= ਇੱਕ ਮਣ

Mgill9814 (ਗੱਲ-ਬਾਤ) 02:22, 8 ਜੁਲਾਈ 2023 (UTC) Mgill9814 (ਗੱਲ-ਬਾਤ) 10:46, 9 ਜੁਲਾਈ 2023 (UTC)manpreetgillReply

ਅਰਥੀ ਸੋਧੋ

ਕੋਈ ਫੁੱਲ ਨਾ ਮੇਰੀ ਅਰਥੀ ਤੇ, ਤੋੜ ਕੇ ਚੜਾਇਓ ਬੂਟੇ ਨੂੰ ਨਾ ਕੋਈ ਦਰਦ ਕਰਵਾਇਓ ਰੁੱਖਾਂ ਦੀ ਟਾਹਣੀ ਤਾਂ ਦੂਰ ...। ਪੱਤਿਆਂ ਨੂੰ ਵੀ ਕਰ ਵੱਖ, ਐਨਾ ਜਲਾਇਓ ਕੀਮਤੀ ਆਪਣੀਆਂ ਅੱਖੀਆਂ ਦੇ, ਹੰਝੂ ਨਾ ਗਵਾਇਓ ਕੋਈ ਫੁੱਲ ਨਾ ਮੇਰੀ ਅਰਥੀ ਤੇ, ਤੋੜ ਕੇ ਚੜ੍ਹਾਇਓ

ਚਿੱਟੇ ਕੱਪੜਿਆਂ ਦਾ ਨਾ ਕੋਈ, ਕਫਨ ਸਵਾਇਓ ਅੱਖਾਂ ਮੋਰੀਆਂ ਨਾਲ ਜਹਾਨ ਕਿਸੇ ਹੋਰ ਦਾ ਰੁਸ਼ਨਾਈਏ ਅੰਗ ਹੋਰ ਵੀ ਜੇ ਕੰਮ ਆਵਣ, ਤਾਂ ਮਾਨਵਤਾ ਦੀ ਸੇਵਾ ਵਿਚ ਲਾਇਓ ਮੁਸਕਰਾਵਾਗੀ ਉਸ ਵੇਲੇ ਵੀ, ਚਿਹਰੇ ਤੇ ਕੱਪੜਾ ਨਾ ਕੋਈ ਪਾਇਓ ਕੋਈ ਫੁੱਲ ਨਾ ਮੇਰੀ ਅਰਥੀ ਤੇ, ਤੋੜ ਕੇ ਚੜ੍ਹਾਇਓ

ਰਾਖ ਮੇਰੀ ਨੂੰ, ਧਰਤੀ ਦੀ ਗੋਦ ਵਿੱਚ ਬਿਠਾਓ ਹੱਡ ਬਚ ਗਏ ਜਿਹੜੇ, ਨਾ ਐਵੇਂ ਪਾਣੀ ਵਿੱਚ ਵਹਾਇਓ ਭਰ ਕੁੱਜੇ ਵਿੱਚ ਡੂੰਘੀ, ਜ਼ਮੀਨ ਹੇਠਾਂ ਦਬਾਇਓ ਫੁੱਲ ਉੱਗਣਗੇ ਉਥੇ, ਖੁਸ਼ਬੋ ਦਾ ਮੁਫ਼ਤ ਉਠਾਇਓ ਤਾਰਾ ਬਣ ਚਮਕੇਗੀ, ਨਿਗਾਹ ਅਸਮਾਨ ਤੇ ਟਿਕਾਇਓ

1497 ਖਿਆਲਾਂ ਦੇ ਪੱਤਣMgill9814 (ਗੱਲ-ਬਾਤ)manpreetgill Mgill9814 (ਗੱਲ-ਬਾਤ) 03:47, 18 ਅਗਸਤ 2023 (UTC)Mgill9814 (ਗੱਲ-ਬਾਤ) 11:24, 6 ਜਨਵਰੀ 2024 (UTC)manpreetgillReply

ਬਲਵਿੰਦਰ ਸਿੰਘ ਜਟਾਣਾ ਸੋਧੋ

ਐੱਸਵਾਈਐੱਲ: ਬਲਵਿੰਦਰ ਜਟਾਣਾ ਕੌਣ ਸੀ ਜਿਸ ਨੇ ਨਹਿਰ ਦੀ ਉਸਾਰੀ ਕਰਵਾ ਰਹੇ ਇੰਜੀਨਿਅਰਾਂ ਨੂੰ ਕਤਲ ਕੀਤਾ ਸੀ ਸੋਧੋ

ਭਾਰਤ ਦੇ ਜਲ ਸਰੋਤ ਮੰਤਰਾਲੇ ਦੀ ਪਹਿਲਕਦਮੀ ਉੱਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਦਿੱਲੀ ਵਿੱਚ ਬੁੱਧਵਾਰ ਨੂੰ ਹੋਈ ਬੈਠਕ ਵੀ ਬੇਸਿੱਟਾ ਰਹੀ।

ਇਸ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ, "ਅਸੀਂ ਸਤਲੁਜ ਨਦੀ ਬਚਾਉਣਾ ਚਾਹੁੰਦੇ ਹਾਂ। ਅਸੀਂ ਸਾਫ਼ ਕਿਹਾ ਹੈ ਕਿ ਸਾਡੇ ਕੋਲ ਤਾਂ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਅਸੀਂ ਕਿਸੇ ਦੂਜੇ ਸੂਬੇ ਨੂੰ ਪਾਣੀ ਨਹੀਂ ਦੇ ਸਕਦੇ। ਅਸੀਂ ਸੁਪਰੀਮ ਕੋਰਟ ਵਿੱਚ ਲੜਾਂਗੇ।"

ਉਧਰ ਦੂਜੇ ਪਾਸੇ ਸੀਐੱਮ ਮਨੋਹਰ ਲਾਲ ਖੱਟਰ ਨੇ ਕਿਹਾ, "ਪਾਣੀ ਦੇ ਮੁੱਦੇ 'ਤੇ ਇਹ ਤੀਜੀ ਬੈਠਕ ਵੀ ਬੇਸਿੱਟਾ ਰਹੀ ਹੈ। ਉਹ (ਪੰਜਾਬ) ਐੱਸਵਾਈਐੱਲ ਦੇ ਮੁੱਦੇ ਨੂੰ ਏਜੰਡੇ 'ਤੇ ਲਿਆਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੰਨਣ ਤੋਂ ਵੀ ਇਨਕਾਰੀ ਹਨ।"

ਐੱਸਵਾਈਐੱਲ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਵਿਚਾਲੇ ਕਈ ਦਹਾਕਿਆਂ ਤੋਂ ਮੁੱਖ ਮਸਲਾ ਬਣਿਆ ਚਲਿਆ ਆ ਰਿਹਾ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬੀਤੇ 24 ਜੂਨ ਨੂੰ ਐੱਸਵਾਈਐੱਲ ਗਾਣਾ ਯੂਟਿਊਬ ਉੱਤੇ ਰਿਲੀਜ਼ ਹੋਇਆ ਸੀ।

ਇਸ ਗਾਣੇ ਵਿੱਚ ਪੰਜਾਬ ਦੇ ਪਾਣੀਆਂ, ਐੱਸਵਾਈਐੱਲ, ਬੰਦੀ ਸਿੰਘਾਂ ਸਣੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਸੀ।

ਇਸ ਗਾਣੇ ਵਿੱਚ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਮੋਟਰਸਾਈਕਲ 'ਤੇ ਇੱਕ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਹੈ 'ਐੱਸਵਾਈਐੱਲ'। ਇਸ ਨੌਜਵਾਨ ਦਾ ਜ਼ਿਕਰ ਗਾਣੇ ਵਿੱਚ ਵੀ ਆਉਂਦਾ ਹੈ।

ਇਹ ਨੌਜਵਾਨ ਕੌਣ ਹੈ ਅਤੇ ਐੱਸਵਾਈਐੱਲ ਦਾ ਇਤਿਹਾਸ ਅਸੀਂ ਇਸ ਲੇਖ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ।

ਵਿਵਾਦਾਂ ਵਿੱਚ ਰਹੀ ਐੱਸਵਾਈਐੱਲ ਸੋਧੋ

ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਬਣਾਈ ਜਾਣੀ ਸੀ।

ਇਹ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਣ ਲਈ ਬਣਾਈ ਗਈ ਸੀ। ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਸਿਆਸਤ ਵਿੱਚ ਉਲਝ ਗਈ।

1976 ਦੇ ਦਹਾਕੇ ਵਿੱਚ ਐਮਰਜੈਂਸੀ ਦੌਰਾਨ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ। ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਹੈ ਜਿਸ ਵਿੱਚੋਂ 122 ਕਿੱਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਸੀ ਜਦੋਂਕਿ 92 ਕਿੱਲੋਮੀਟਰ ਦਾ ਨਿਰਮਾਣ ਹਰਿਆਣਾ ਨੇ ਕਰਨਾ ਸੀ।

ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।

ਤਕਰੀਬਨ ਪੰਜ ਦਹਾਕਿਆਂ ਤੋਂ ਇਹ ਨਹਿਰ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਵੱਖ ਵੱਖ ਸਰਕਾਰਾਂ ਨੇ ਪਾਣੀ ਉੱਪਰ ਆਪਣਾ ਪੱਖ ਅਦਾਲਤਾਂ ਵਿੱਚ ਵੀ ਰੱਖਿਆ ਹੈ।

ਪੰਜਾਬ ਅਤੇ ਹਰਿਆਣਾ ਵਿਚ ਅੰਤਰਾਜੀ ਦਰਿਆਈ ਪਾਣੀਆਂ ਦਾ ਝਗੜਾ ਚੱਲਦਾ ਸੀ। ਪੰਜਾਬ ਦੇ ਸਤਲੁਜ ਦਰਿਆ ਦਾ ਪਾਣੀ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ।

ਪੰਜਾਬ ਵਿਚ ਸਾਲ 1982 ਵਿੱਚ ਅਕਾਲੀ ਦਲ ਵੱਲੋਂ ਇਸ ਲਈ ਕਪੂਰੀ ਦਾ ਮੋਰਚਾ ਲਗਾਇਆ ਗਿਆ ਜੋ ਬਾਅਦ ਵਿਚ ਹੋਰ ਕਈ ਮੰਗਾਂ ਨਾਲ ਮਿਲਕੇ ਧਰਮਯੁੱਧ ਮੋਰਚਾ ਬਣ ਗਿਆ।

ਕਿਵੇਂ ਰੁਕਿਆ ਐੱਸਵਾਈਐੱਲ ਉੱਤੇ ਕੰਮ ਸੋਧੋ

1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜੀਨੀਅਰ ਐੱਮਐੱਲ ਸੀਕਰੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ।

ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।

=====ਐੱਸਵਾਈਐੱਲ ਵਿਵਾਦ ਦਾ ਇਤਿਹਾਸ:===== ਪਾਣੀਆਂ ਦੀ ਵੰਡ ਦੇ ਵਿਵਾਦ 'ਚ ਪੰਜ ਦਹਾਕਿਆਂ ਦੌਰਾਨ ਕਿਹੜੇ ਮੋੜ ਆਏ। ਮੁੱਖ ਮੰਤਰੀਆਂ ਦੀ ਬੈਠਕ

ਸਤਲੁਜ ਯਮੁਨਾ ਲਿੰਕ ਨੂੰ ਲੈ ਕੇ 4 ਜਨਵਰੀ ਨੂੰ ਪੰਜਾਬ ਅਤੇ =====ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਬੈਠਕ ਹੈ=====


  • 6 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਇੱਕ ਮਹੀਨੇ ਦੇ ਅੰਦਰ ਬੈਠਕ ਕਰਕੇ ਕੇ ਮਸਲਾ ਸੁਲਝਾਉਣ ਲਈ ਕਿਹਾ ਸੀ।
  • ਇਸ ਮਗਰੋਂ 14 ਅਕਤੂਬਰ ਨੂੰ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਵੀ ਹੋਈ ਸੀ
  • ਦੋਵੇਂ ਸੂਬਿਆਂ ਨੂੰ 4 ਹਫ਼ਤਿਆਂ ਅੰਦਰ ਜਲ ਸਰੋਤ ਮੰਤਰਾਲੇ ਨਾਲ ਬੈਠਕ ਕਰਨ ਲਈ ਵੀ ਕਿਹਾ ਗਿਆ ਸੀ।
  • ਸੁਪਰੀਮ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ, 2023 ਨਿਰਧਾਰਿਤ ਕੀਤੀ ਹੈ।
  • ਉਸਾਰੀ ਅਧੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕਈ ਦਹਾਕਿਆਂ ਤੋਂ ਜਾਰੀ ਹੈ।
  • ਇਸ ਨਹਿਰ ਦਾ ਮੰਤਵ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣਾ ਸੀ।
ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਸੋਧੋ

ਇਸ ਕਤਲ ਕਾਂਡ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਆਇਆ। ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ।

ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੀ। ਉਨ੍ਹਾਂ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੀਆਂ ਖਾੜਕੂ ਸਫ਼ਾਂ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਨਾਲ ਮਸ਼ਹੂਰ ਹੋਏ।

ਸਤਨਾਮ ਸਿੰਘ ਸੱਤੀ ਰੋਪੜ ਤੋਂ ਸਥਾਨਕ ਪੱਤਰਕਾਰ ਹਨ, ਉਹ ਦੱਸਦੇ ਹਨ ਕਿ ਬਲਵਿੰਦਰ ਸਿੰਘ ਜਟਾਣਾ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਸਨ।

ਉਹ ਕਾਲਜ ਵਿਚ ਉਨ੍ਹਾਂ ਤੋਂ ਕਈ ਸਾਲ ਅੱਗੇ ਪੜ੍ਹਦੇ ਸਨ। ਉਹ ਪੜ੍ਹਾਈ ਵਿੱਚ ਵੀ ਕਾਫੀ ਚੰਗੇ ਅਤੇ ਹਰ ਲੋੜਵੰਦ ਨਾਲ ਖੜਨ ਵਾਲੇ ਸਨ।

ਸਤਨਾਮ ਸਿੰਘ ਦੱਸਦੇ ਹਨ, ਬਲਵਿੰਦਰ ਸਿੰਘ ਜਟਾਣਾ ਜਦੋਂ ਸੁਖਦੇਵ ਸਿੰਘ ਬੱਬਰ ਨਾਲ ਖਾਲਿਸਤਾਨ ਲਹਿਰ ਵਿੱਚ ਕੁੱਦੇ ਤਾਂ ਉਨ੍ਹਾਂ ਨਾਲ ਰੋਪੜ ਨੇੜਲੇ ਪਿੰਡਾਂ ਦੇ ਚਰਨਜੀਤ ਸਿੰਘ ਚੰਨੀ (ਮਾਹਲਾ ਝੱਲੀਆਂ), ਹਰਮੀਤ ਸਿੰਘ ਭਾਊਵਾਲ ਅਤੇ ਜਗਤਾਰ ਸਿੰਘ ਪੰਜੋਲਾ ਵਰਗੇ ਸਾਥੀ ਸਨ।

1990 ਵਿੱਚ ਐੱਸਵਾਈਐੱਲ ਦੇ ਦਫ਼ਤਰ ਉੱਤੇ ਹਮਲੇ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਨੇ ਬਲਵਿੰਦਰ ਸਿੰਘ ਜਟਾਣਾ ਨੂੰ ਖਾੜਕੂ ਜਥੇਬੰਦੀ ਦਾ ਮਾਲਵੇ ਦਾ ਕਮਾਂਡਰ ਥਾਪ ਦਿੱਤਾ ਸੀ।

ਸੁਮੇਧ ਸੈਣੀ ਉੱਤੇ ਹਮਲੇ ਵਿਚ ਨਾਂ ਆਇਆ ਸੋਧੋ

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1991 ਵਿਚ ਚੰਡੀਗੜ੍ਹ ਦੇ ਐੱਸਐੱਸਪੀ ਸਨ।

1991 ਵਿੱਚ ਹੀ ਸੁਮੇਧ ਸਿੰਘ ਸੈਣੀ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ ਉਹ ਬਚ ਗਏ ਸਨ।

ਸੈਣੀ ਉੱਤੇ ਹਮਲੇ ਵਾਲੀ ਰਾਤ ਹੀ ਬਲਵਿੰਦਰ ਜਟਾਣਾ ਦੇ ਘਰ ਉੱਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ 80 ਸਾਲਾ ਦਾਦੀ ਦਵਾਰਕੀ ਕੌਰ, 5 ਸਾਲਾ ਪੋਲੀਓਗ੍ਰਸਤ ਭਾਣਜੇ ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਦੀ ਚਾਚੀ ਜਸਮੇਰ ਕੌਰ, ਭੈਣ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਸ ਹਮਲੇ ਦਾ ਇਲਜ਼ਾਮ ਨਿਹੰਗ ਅਜੀਤ ਸਿੰਘ ਪੂਹਲਾ ਉੱਤੇ ਲਗਿਆ ਸੀ। ਅਜੀਤ ਸਿੰਘ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਤੇ ਬਾਅਦ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਦੋ ਸਾਥੀਆਂ ਕੈਦੀਆਂ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ। ਪੰਜਾਬ ਪੁਲਿਸ ਮੁਤਾਬਕ 4 ਸਿਤੰਬਰ 1991 ਨੂੰ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨੀ ਕਿੱਧਰੇ ਜਾ ਰਹੇ ਸਨ।

ਅੱਗੇ ਪੁਲਿਸ ਚੌਕੀ ਹੋਣ ਕਰਕੇ ਉਨ੍ਹਾਂ ਆਪਣਾ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਖੇਤਾਂ ਵਿਚੋਂ ਭੱਜ ਪਏ।

ਪੁਲਿਸ ਨਾਲ ਜਟਾਣਾ ਅਤੇ ਚੰਨੀ ਦਾ ਮੁਕਾਬਲਾ ਹੋਇਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਜਦੋਂ ਬਲਵਿੰਦਰ ਸਿੰਘ ਜਟਾਣਾ ਪੁਲਿਸ ਨਾਲ ਮੁਕਾਬਲੇ ਦੌਰਾਨ ਮਰਿਆ, ਉਸ ਵੇਲੇ ਉਸ ਦੇ ਸਿਰ ਉੱਤੇ 16 ਲੱਖ ਰੁਪਏ ਦਾ ਇਨਾਮ ਸੀ। https://www.bbc.com/punjabi/india-61911077 ਬੀਬੀਸੀ ਨਿਊਜ਼ ਪੰਜਾਬੀ ~ਮਨਪ੍ਰੀਤਗਿੱਲ Mgill9814 (ਗੱਲ-ਬਾਤ) 07:52, 6 ਜਨਵਰੀ 2024 (UTC)Mgill9814 (ਗੱਲ-ਬਾਤ) 11:24, 6 ਜਨਵਰੀ 2024 (UTC)manpreetgillReply