ਮੁੱਖ ਮੀਨੂ ਖੋਲ੍ਹੋ

ਵਲਾਦੀਸਲਾਵ ਸਤਾਨੀਸੌਆਵ ਰੇਮੌਂਤ (ਪੋਲੈਂਡੀ: [vwaˈdɨswaf staˈɲiswaf ˈɾɛjmɔnt], ਜਨਮ Rejment; 7 ਮਈ 1867 – 5 ਦਸੰਬਰ 1925) ਇੱਕ ਪੋਲਿਸ਼ ਨਾਵਲਕਾਰ ਅਤੇ 1924 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਸੀ।[1] ਉਸ ਦੀ ਸਭ ਤੋਂ ਮਸ਼ਹੂਰ ਰਚਨਾ ਹੈ ਅਵਾਰਡ ਜੇਤੂ ਚਾਰ ਜਿਲਦੀ ਨਾਵਲ 'ਚਲੋਪੀ (ਕਿਸਾਨ)। 

ਵਲਾਦੀਸਲਾਵ ਰੇਮੌਂਤ
ਜਨਮ ਵਲਾਦੀਸਲਾਵ ਰੇਹਮੈਂਤ
7 ਮਈ 1867(1867-05-07)
ਕੋਬੀਅਲ ਵਾਈਲਕੀ, Petrokov Governorate, ਕਾਂਗਰਸ ਪੋਲੈਂਡ
ਮੌਤ 5 ਦਸੰਬਰ 1925(1925-12-05) (ਉਮਰ 58)
ਵਾਰਸਾ, ਪੋਲੈਂਡ
ਕੌਮੀਅਤ ਪੋਲਿਸ਼
ਲਹਿਰ ਯੁਵਕ ਪੋਲੈਂਡ
ਇਨਾਮ

ਸਾਹਿਤ ਲਈ ਨੋਬਲ ਇਨਾਮ
1924

ਦਸਤਖ਼ਤ
ਵਿਧਾ ਯਥਾਰਥਵਾਦ

ਵਿਸ਼ਾ ਸੂਚੀ

ਉਪਨਾਮ ਸੋਧੋ

ਰੇਮੌਂਤ ਦੇ ਬਪਤਿਸਮੇ ਦਾ ਸਰਟੀਫਿਕੇਟ ਉਸ ਦੇ ਜਨਮ ਦਾ ਨਾਂ Stanisław Władysław Rejment ਲਿਖਿਆ ਹੈ। "Rejment" ਤੋਂ "Reymont" ਵਿੱਚ ਉਪਨਾਮ ਦਾ ਬਦਲਣਾ ਲੇਖਕ ਦੁਆਰਾ ਆਪਣੀ ਪ੍ਰਕਾਸ਼ਨਾ ਦੀ ਸ਼ੁਰੂਆਤ ਵਿੱਚ ਕੀਤਾ ਗਿਆ ਸੀ, ਕਿਉਂਕਿ ਇਸਨੇ ਪੋਲੈਂਡ ਦੇ ਰੂਸੀ ਹਿੱਸੇ ਵਿੱਚ ਉਸਦੀ ਰੱਖਿਆ ਕਰਨੀ ਸੀ, ਗੈਲੀਸੀਆ ਨਾਮ ਦੀ ਇੱਕ ਰਚਨਾ ਪਹਿਲਾਂ ਹੀ ਪ੍ਰਕਾਸ਼ਿਤ ਕਰ ਦਿੱਤੀ ਸੀ ਜਦ ਕਿ ਜ਼ਾਰ ਦੀ ਸੈਂਸਰਸ਼ਿਪ ਦੇ ਅਧੀਨ ਆਗਿਆ ਨਹੀਂ ਮਿਲੀ ਸੀ। ਇਸ ਲਈ ਕਿਸੇ ਵੀ ਸੰਭਾਵੀ ਸਮੱਸਿਆ ਤੋਂ ਬਚਾਓ ਲਈ ਰੇਮੌਂਤ ਨੇ ਖ਼ੁਦ ਇਹ ਬਦਲ ਲਿਆ ਸੀ।

ਜ਼ਿੰਦਗੀਸੋਧੋ

ਰੇਮੌਂਤ ਦਾ ਜਨਮ ਪੋਲੈਂਡ ਦੇ ਉਸ ਹਿੱਸੇ ਵਿੱਚ ਜੋ ਰੂਸੀ ਸਾਮਰਾਜ ਦੇ ਅਧੀਨ ਸੀ ਦੇ ਕੋਬੀਅਲ ਵਾਈਲਕੀ ਨਾਮ ਦੇ ਪਿੰਡ ਵਿਚ ਹੋਇਆ ਸੀ। ਉਹ ਜੋਜਫ ਰੇਹਮੈਂਟ, ਜੋ ਇਕ ਆਰਗੈਨਿਸਟ ਸੀ, ਦੇ 9 ਬੱਚਿਆਂ ਵਿਚੋਂ ਇਕ ਸੀ। ਉਸ ਦੀ ਮਾਂ, ਐਂਟੋਨੀਨਾ ਕੁਪਜ਼ੰਸਕਾ, ਕਹਾਣੀ-ਕਹਿਣ ਦੀ ਕਲਾ ਦੀ ਧਨੀ ਸੀ। ਉਹ ਕ੍ਰਾਕੋ ਖੇਤਰ ਤੋਂ ਇੱਕ ਗਰੀਬ ਹੋਏ ਅਮੀਰਸ਼ਾਹ ਪੋਲਿਸ਼ ਖ਼ਾਨਦਾਨ ਵਿੱਚ ਜਨਮੀ ਸੀ। ਰੇਮੌਂਤ ਨੇ ਆਪਣੇ ਬਚਪਨ ਲੌਡਜ਼ ਦੇ ਨੇੜੇ ਤੁਜ਼ੀਨ ਵਿੱਚ ਬਿਤਾਇਆ, ਜਿਥੇ ਉਸਦਾ ਪਿਤਾ ਇੱਕ ਵਧੇਰੇ ਅਮੀਰ ਚਰਚ ਵਿੱਚ ਕੰਮ ਕਰਨ ਲਈ ਚਲਿਆ ਗਿਆ ਸੀ। ਰੇਮੌਂਤ ਬਹੁਤ ਜ਼ਿੱਦੀ ਕਿਸਮ ਦਾ ਬਾਲਕ ਸੀ; ਸਥਾਨਕ ਸਕੂਲ ਵਿਚ ਕੁੱਝ ਸਾਲ ਦੀ ਪੜ੍ਹਾਈ ਤੋਂ ਬਾਅਦ, ਉਸ ਦੇ ਪਿਤਾ ਨੇ ਉਸਨੂੰ ਆਪਣੀ ਵੱਡੀ ਭੈਣ ਅਤੇ ਉਸਦੇ ਪਤੀ ਕੋਲ ਵਾਰਸਾ ਭੇਜ ਦਿੱਤਾ ਤਾਂ ਜੋ ਉਹ ਕੋਈ ਕੰਮ ਸਿੱਖ ਲਵੇ। 1885 ਵਿਚ, ਸੁਹਣਾ ਕੋਟ ਬਣਾ ਕੇ ਦਿਖਾਉਣ ਦੇ ਬਾਅਦ ਉਸਨੇ ਪ੍ਰੀਖਿਆ ਪਾਸ ਕਰ ਲਈ ਅਤੇ ਉਸਨੂੰ ਤਜਰਬੇਕਾਰ ਟੇਲਰ ਦਾ ਸਰਟੀਫਿਕੇਟ ਦਿੱਤਾ ਗਿਆ ਸੀ, ਜੋ ਉਸ ਦਾ ਸਿੱਖਿਆ ਦਾ ਇਕੋ ਇਕ ਰਸਮੀ ਸਰਟੀਫਿਕੇਟ ਸੀ।[2]

ਰੇਮੌਂਤ ਨੇ ਇੱਕ ਦਿਨ ਵੀ ਟੇਲਰ ਦੇ ਰੂਪ ਵਿੱਚ ਕੰਮ ਨਹੀਂ ਕੀਤਾ। ਇਸ ਦੀ ਬਜਾਏ ਉਹ ਪਹਿਲਾਂ ਚਲਦੇ ਫਿਰਦੇ ਥੀਏਟਰ ਵਿੱਚ ਕੰਮ ਕਰਨ ਲਈ ਭੱਜ ਗਿਆ ਅਤੇ ਫਿਰ ਬਾਗ ਥੀਏਟਰਾਂ ਵਿੱਚ ਕੰਮ ਕਰਨ ਲਈ ਗਰਮੀਆਂ ਵਿੱਚ ਵਾਪਸ ਵਾਰਸਾ ਆ ਗਿਆ। ਉਸਦੇ ਕੋਲ ਇਕ ਪੈਨੀ ਵੀ ਨਹੀਂ ਸੀ, ਜਦੋਂ ਉਹ ਇਕ ਸਾਲ ਦੇ ਬਾਅਦ ਤੁਜ਼ੀਨ ਵਾਪਸ ਆਇਆ ਅਤੇ ਆਪਣੇ ਪਿਤਾ ਦੇ ਸੰਬੰਧਾਂ ਸਦਕਾ ਕੋਲੂਜ਼ਜ਼ਕੀ ਦੇ ਨੇੜੇ ਇੱਕ ਰੇਲਵੇ ਫਾਟਕ ਤੇ ਮਹੀਨੇ ਵਿੱਚ 16 ਰੂਬਲ ਤੇ ਨੌਕਰੀ ਕਰਨ ਲੱਗ ਪਿਆ। ਉਹ ਦੋ ਵਾਰ ਫਿਰ ਘਰੋਂ ਭੱਜਿਆ: 1888 ਵਿਚ ਪੈਰਿਸ ਅਤੇ ਲੰਡਨ ਇੱਕ ਜਰਮਨ ਅਧਿਆਤਮਵਾਦੀ ਦੇ ਚੱਕਰ ਵਿੱਚ ਅਤੇ ਬਾਅਦ ਵਿੱਚ ਇੱਕ ਥੀਏਟਰ ਟਰੂਪ ਵਿੱਚ ਸ਼ਾਮਲ ਹੋਣ ਲਈ। ਕਾਮਯਾਬੀ ਨਾ ਮਿਲਣ ਦੇ ਬਾਅਦ (ਉਹ ਪ੍ਰਤਿਭਾਸ਼ਾਲੀ ਅਦਾਕਾਰ ਨਹੀਂ ਸੀ), ਉਹ ਫਿਰ ਘਰ ਵਾਪਸ ਆ ਗਿਆ। ਰੈਮੋਂਟ ਵੀ ਲਿਪਸੇ ਦੇ ਕੋਲ ਕੋਰੋਨੋਵ ਵਿੱਚ ਵੀ ਕੁਝ ਸਮੇਂ ਲਈ ਠਹਿਰਿਆ ਸੀ ਅਤੇ ਕੁਝ ਸਮੇਂ ਲਈ ਉਸਨੇ ਚੈਸਤੋਚੋਵਾ ਵਿੱਚ ਸੇਂਟ ਪੌਲ ਸੰਪਰਦਾ ਵਿੱਚ ਸ਼ਾਮਲ ਹੋਣ ਬਾਰੇ ਵੀ ਸੋਚਿਆ ਸੀ। ਉਹ ਕੋਲਕਾਜ਼ੋਵੋ ਵਿਚ ਰਹਿੰਦਾ ਰਿਹਾ, ਜਿੱਥੇ ਉਸ ਨੇ ਇਕ ਹਵੇਲੀ ਖਰੀਦ ਲਈ।

ਕੰਮਸੋਧੋ

 
Reymont

ਨੋਬਲ ਪੁਰਸਕਾਰਸੋਧੋ

 
Reymont, by Wyczółkowski

ਸਵੀਡਿਸ਼ ਅਕੈਡਮੀ ਦੇ ਇੱਕ ਮੈਂਬਰ ਆਂਡਰੇਸ ਓਸਟਲਿੰਗ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਨਵੰਬਰ 1924 ਵਿੱਚ ਉਸ ਨੂੰ ਥਾਮਸ ਮਾਨ, ਜਾਰਜ ਬਰਨਾਰਡ ਸ਼ਾਅ ਅਤੇ ਥਾਮਸ ਹਾਰਡੀ ਦੇ ਨਾਲ ਮੁਕਾਬਲੇ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [3] ਪੋਲੈਂਡ ਵਿਚ ਜਨਤਾ ਦੀ ਰਾਇ ਸਟੀਫਨ ਜ਼ੇਰੋਮਸਕੀ ਦੇ ਹੱਕ ਵਿੱਚ ਸੀ, ਪਰ ਇਨਾਮ ਚੋਲੋਪੀ ਦੇ ਲੇਖਕ ਕੋਲ ਗਿਆ। ਜ਼ੇਰੋਮਸਕੀ ਨੂੰ, ਕਥਿਤ ਤੌਰ ਤੇ ਜਰਮਨ ਵਿਰੋਧੀ ਭਾਵਨਾਵਾਂ ਦਾ ਧਾਰਨੀ ਹੋਣ ਕਰਕੇ ਇਹ ਸਨਮਾਨ ਨਹੀਂ ਦਿੱਤਾ ਗਿਆ ਸੀ। ਪਰ, ਰੇਮੌਂਤ ਦਿਲ ਦੀ ਬਿਮਾਰੀ ਦੇ ਕਾਰਨ ਸਵੀਡਨ ਵਿਖੇ ਪੁਰਸਕਾਰ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਿਆ। ਅਵਾਰਡ ਅਤੇ 116,718 ਸਵੀਡਿਸ਼ ਕਰੋਨੋਰ ਦਾ ਚੈੱਕ ਫ਼ਰਾਂਸ ਵਿੱਚ ਰੇਮੌਂਤ ਨੂੰ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਚੱਲ  ਰਿਹਾ ਸੀ। 

ਮੁੱਖ ਕਿਤਾਬਾਂਸੋਧੋ

ਬਗਾਵਤਸੋਧੋ

ਕੰਮ ਸੋਧੋ

  • Komediantka (ਧੋਖੇਬਾਜ਼, 1896)
  • Fermenty (ਖਮੀਰ, 1897)
  • Ziemia obiecana (ਇਕਰਾਰਾਂ ਵਾਲੀ ਧਰਤੀ, 1898)
  • Chłopi (ਕਿਸਾਨ, 1904-1909), ਸਾਹਿਤ ਦੇ ਲਈ ਨੋਬਲ ਪੁਰਸਕਾਰ, 1924
  • Marzyciel (, Dreamer, 1910),
  • Rok 1794 (1794, 1914-1919)
    • ਭਾਗ I: Ostatni Sejm Rzeczypospolitej (ਗਣਰਾਜ ਦਾ ਆਖਰੀ  ਸੇਜਮ)
    • ਭਾਗ II: Nil desperandum
    • ਭਾਗ III: Insurekcja (ਵਿਦਰੋਹ), Kościuszko ਬਗ਼ਾਵਤ ਦੇ ਬਾਰੇ
  • Wampir – powieść grozy (ਪਿਸ਼ਾਚ, 1911)
  • Bunt (ਬਗਾਵਤ, 1924)

ਇਹ ਵੀ ਵੇਖੋਸੋਧੋ

  • ਦੰਤ ਕਥਾ 
  • ਨੌਜਵਾਨ ਹੰਗਰੀ
  • ਪੋਲਿਸ਼ ਲੇਖਕਾਂ ਦੀ ਸੂਚੀ 

ਹਵਾਲੇਸੋਧੋ

  1. "The Nobel Prize in Literature 1924. Wladyslaw Reymont". The Official Web Site of the Nobel Prize. Retrieved March 20, 2012. 
  2. Wladyslaw Reymont. "Autobiography". The Official Web Site of the Nobel Prize. Retrieved March 20, 2012. This autobiography/biography was written at the time of the award and first published in the book series Les Prix Nobel. It was later edited and republished in Nobel Lectures. 
  3. https://www.nobelprize.org/nomination/archive/show.php?id=6109

ਬਾਹਰੀ ਲਿੰਕਸੋਧੋ