ਵਾਸਫ਼ ਬਖ਼ਤਾਰੀ (Persian: استاد واصف باختری) (ਜਨਮ 1942 ਵਿੱਚ ਬਲਖ਼, ਅਫਗਾਨਿਸਤਾਨ) ਇੱਕ ਅਫਗਾਨ ਕਵੀ, ਸਾਹਿਤਕ ਹਸਤੀ ਅਤੇ ਚਿੰਤਕ ਹੈ। 

ਵਾਸਫ਼ ਬਖ਼ਤਾਰੀ
واصف باختری
ਜਨਮ1942
ਨਾਗਰਿਕਤਾਅਫਗਾਨਿਸਤਾਨ
ਅਲਮਾ ਮਾਤਰਕਾਬੁਲ ਯੂਨੀਵਰਸਿਟੀ
ਪੇਸ਼ਾਪ੍ਰੋਫੈਸਰ, ਕਵੀ, ਲੇਖਕ, ਭਾਸ਼ਾ ਵਿਗਿਆਨੀ ਅਤੇ ਇਤਿਹਾਸਕਾਰ
ਖਿਤਾਬਉਸਤਾਦ
ਬੱਚੇਅਤੂਸਾ ਬਖ਼ਤਾਰੀ
ਵੈੱਬਸਾਈਟhttp://www.wasefbakhtari.com/

ਜੀਵਨ ਅਤੇ ਸਿੱਖਿਆ

ਸੋਧੋ

ਭਾਵੇਂ ਕਿ ਉਸਦਾ ਪਿਤਾ ਕਾਬੁਲ ਤੋਂ ਸੀ, ਉਸਨੇ ਆਪਣੇ ਜ਼ਿਆਦਾਤਰ ਬਚਪਨ ਮਜ਼ਾਰ-ਇ-ਸ਼ਰੀਫ ਵਿੱਚ ਬਿਤਾਇਆ. ਉਸ ਨੇ ਆਪਣੀ ਪ੍ਰਾਇਮਰੀ ਅਤੇ ਆਪਣੇ ਜ਼ਿਆਦਾਤਰ ਸੈਕੰਡਰੀ ਸਿੱਖਿਆ ਬਖ਼ਤਾਰ ਸਕੂਲ ਤੋਂ ਲਈ। ਆਪਣੇ ਪਰਿਵਾਰ ਦੇ ਕਾਬੁਲ ਵਿੱਚ ਚਲੇ ਜਾਣ ਤੋਂ ਬਾਅਦ ਉਸਨੇ 1965 ਵਿੱਚ ਹਬੀਬਿਆ ਹਾਈ ਸਕੂਲ ਤੋਂ ਆਪਣੀ ਦੱਸਵੀਂ ਕੀਤੀ। ਵਾਸਫ਼ ਬਖ਼ਤਾਰੀ ਨੇ ਕਾਬੁਲ ਯੂਨੀਵਰਸਿਟੀ ਤੋਂ ਫ਼ਾਰਸੀ ਸਾਹਿਤ ਵਿੱਚ ਬੀ.ਏ. ਕੀਤੀ। ਉਸਨੇ ਅਮਰੀਕਾ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ 1976 ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਸਿੱਖਿਆ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 1996 ਵਿੱਚ ਬਖ਼ਤਾਰੀ, ਜੋ ਕਾਬੁਲ ਯੂਨੀਵਰਸਿਟੀ ਵਿੱਚ ਸਾਹਿਤ ਦਾ ਪ੍ਰੋਫੈਸਰ ਸੀ ਅਤੇ ਉਸਦੀ ਪਤਨੀ ਨੂਰੀਆਜਾਨ ਨੂੰ ਤਾਲਿਬਾਨ ਦੀ ਅਸਹਿਣਸ਼ੀਲਤਾ ਕਾਰਨ ਅਫਗਾਨਿਸਤਾਨ ਤੋਂ ਭੱਜਣਾ ਪਿਆ ਸੀ। ਉਹ ਪਾਕਿਸਤਾਨ ਵਿੱਚ ਪਨਾਹ ਲਈ ਸੀ। ਨੂਰੀਆ ਦੇ ਦੇਹਾਂਤ ਹੋ ਜਾਣ ਤੋਂ ਥੋੜ੍ਹੀ ਦੇਰ ਬਾਅਦ ਅਤੇ ਉਸਨੇ ਸੋਰੀਆ ਬਖ਼ਤਾਰੀ ਨਾਲ ਦੂਜਾ ਵਿਆਹ ਕੀਤਾ ਪਰੰਤੂ ਉਥੇ ਵੀ ਤਾਲਿਬਾਨ ਦੇ ਪ੍ਰਭਾਵ ਵਿੱਚ ਵੀ ਵਾਧਾ ਹੋਣ ਕਰਨ, ਉਹ ਵਿਸ਼ਵ ਰਾਹ ਅਤੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨ ਦੀ ਸਹਾਇਤਾ ਨਾਲ ਅਮਰੀਕਾ ਵਾਪਸ ਪਰਤਿਆ। ਉਸ ਨੂੰ ਨਿਊ ਪੋਰਟ ਰਿਚੀ, ਫਲੋਰੀਡਾ ਵਿੱਚ ਦੁਬਾਰਾ ਵਸਾਇਆ ਗਿਆ, ਪਰ ਤਿੰਨ ਮਹੀਨਿਆਂ ਬਾਅਦ ਉਹ ਕੈਲੀਫੋਰਨੀਆ ਚਲਾ ਗਿਆ। [1]

ਕੰਮਕਾਰ 

ਸੋਧੋ

ਬਖਤਾਰੀ ਨੇ 15 ਸਾਲ ਸਿੱਖਿਆ ਮੰਤਰਾਲੇ ਲਈ ਲਿਖਣ ਅਤੇ ਪਾਠ ਪੁਸਤਕਾਂ ਦਾ ਅਨੁਵਾਦ ਕਰਨ ਦਾ ਕੰਮ ਕੀਤਾ। 1978 ਵਿੱਚ ਉਹ ਜ਼ਵਾਂਦੂਨ ਮੈਗਜ਼ੀਨ ਦਾ ਮੁੱਖ ਸੰਪਾਦਕ ਬਣ ਗਿਆ। ਉਸਨੇ ਕਾਬੁਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਰੂਪ ਵਿੱਚ ਵੀ ਸੇਵਾ ਕੀਤੀ ਹੈ ਅਤੇ ਅਫਗਾਨਿਸਤਾਨ ਵਿੱਚ ਬਹੁਤ ਸਾਰੇ ਦੂਜੇ ਫ਼ਾਰਸੀ ਲੇਖਕਾਂ ਅਤੇ ਕਵੀਆਂ ਨੂੰ ਪ੍ਰਭਾਵਿਤ ਕੀਤਾ ਹੈ। 

ਸਿਆਸੀ ਜੀਵਨ

ਸੋਧੋ

ਵਾਸਫ਼ ਬਖ਼ਤਾਰੀ ਇੱਕ ਖੱਬੇਪੱਖੀ ਅਤੇ ਮਾਓਵਾਦੀ ਪਾਰਟੀ, ਸ਼ਾਲ੍ਹ-ਯੇ ਜਾਵਿਯਦ ਦੇ ਬਾਨੀਆਂ ਅਤੇ ਆਗੂਆਂ ਵਿੱਚੋਂ ਇੱਕ ਸਨ। 1978 ਵਿਚ, ਜਦੋਂ ਖਾਲਕੀ ਸਰਕਾਰ ਨੇ ਸੱਤਾ ਸੰਭਾਲੀ, ਉਸ ਨੂੰ ਦੋ ਸਾਲਾਂ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। 1980 ਵਿੱਚ ਰਿਹਾ ਹੋਣ ਤੋਂ ਬਾਅਦ ਉਸ ਨੇ ਰਾਜਨੀਤੀ ਛੱਡ ਦਿੱਤੀ।  

ਕਵਿਤਾ ਅਤੇ ਸਾਹਿਤ

ਸੋਧੋ

ਵਾਸਫ ਬਖ਼ਤਾਰੀ ਅਫਗਾਨਿਸਤਾਨ ਵਿੱਚ ਮਸ਼ਹੂਰ ਆਧੁਨਿਕ ਫ਼ਾਰਸੀ ਕਵੀਆਂ ਅਤੇ ਲੇਖਕਾਂ ਵਿੱਚੋਂ ਇੱਕ ਹੈ। ਉਹ ਅਫਗਾਨਿਸਤਾਨ ਵਿੱਚ ਜਿਆਦਾਤਰ ਫ਼ਾਰਸੀ ਲੇਖਕਾਂ, ਕਵੀਆਂ ਅਤੇ ਭਾਸ਼ਾ ਵਿਗਿਆਨੀਆਂ ਦਾ ਸਾਹਿਤਕ ਨੇਤਾ ਸਮਝਿਆ ਜਾਂਦਾ ਹੈ। ਉਹ ਸ਼ੇਅਰ-ਏ ਨਿਮਾਈ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਫ਼ਾਰਸੀ ਕਵੀਆਂ ਵਿੱਚੋਂ ਇੱਕ ਸੀ ਅਤੇ ਉਸ ਨੂੰ ਫ਼ਾਰਸੀ ਕਵਿਤਾ ਦੀ ਆਪਣੀ ਵਿਲੱਖਣ ਸ਼ੈਲੀ ਦਾ ਕਵੀ ਸਮਝਿਆ ਜਾਂਦਾ ਹੈ। ਉਹ ਰਾਹੀ ਮੋਆਏਰੀ, ਅਮੀਰੀ ਫ਼ਿਰੋਜ਼ਕੋਹੀ, ਅਤੇ ਅਹਿਮਦ ਸ਼ਾਮਲੂ ਦੇ ਪ੍ਰਭਾਵ ਹੇਠ ਸੀ।[2]

ਹਵਾਲੇ

ਸੋਧੋ
  1. Lush, Tamara. "Afghani refugee expresses same horror as Americans". St. Petersburg Times Online. September 14, 2001. (Retrieved November 1, 2006).
  2. WWW.Afghanasamai.com

ਇਹ ਵੀ ਵੇਖੋ

ਸੋਧੋ