ਵਿਆਨਾ ਯੂਨੀਵਰਸਿਟੀ
ਵਿਆਨਾ ਯੂਨੀਵਰਸਿਟੀ (German: Universität Wien) ਇੱਕ ਜਨਤਕ ਯੂਨੀਵਰਸਿਟੀ ਜੋ ਵਿਆਨਾ, ਆਸਟਰੀਆ ਵਿੱਚ ਸਥਿਤ ਹੈ। ਇਹ 1365 ਵਿੱਚ ਡਿਊਕ ਰੂਡੋਲਫ ਚੌਥੇ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਜਰਮਨ ਬੋਲਣ ਵਾਲੇ ਸੰਸਾਰ ਵਿੱਚ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਆਪਣੇ ਲੰਬੇ ਅਤੇ ਅਮੀਰ ਇਤਿਹਾਸ ਦੇ ਨਾਲ, ਵਿਆਨਾ ਯੂਨੀਵਰਸਿਟੀ ਯੂਰਪ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਜੋਂ ਵਿਕਸਤ ਹੋ ਗਈ ਹੈ, ਅਤੇ ਇਹ ਹੈ ਵੀ ਸਭ ਤੋਂ ਪ੍ਰਸਿੱਧ, ਖਾਸ ਕਰਕੇ ਹਿਊਮੈਨਟੀਜ਼ ਦੇ ਖੇਤਰ ਵਿੱਚ। ਇਹ 15 ਨੋਬਲ ਪੁਰਸਕਾਰ ਜੇਤੂਆਂ ਨਾਲ ਸੰਬੰਧਿਤ ਹੈ ਅਤੇ ਇਤਿਹਾਸਿਕ ਦੇ ਨਾਲ-ਨਾਲ ਅਕਾਦਮਿਕ ਮਹੱਤਵ ਦੇ ਬਹੁਤ ਸਾਰੇ ਵਿਦਵਾਨਾਂ ਲਈ ਇਹ ਅਕਾਦਮਿਕ ਘਰ ਵੀ ਰਿਹਾ ਹੈ।
Universität Wien | |
ਤਸਵੀਰ:Uni-Vienna-seal.png | |
ਕਿਸਮ | ਪਬਲਿਕ |
---|---|
ਸਥਾਪਨਾ | 1365 |
ਬਜ਼ਟ | € 544 ਮਿਲੀਅਨ[1] |
ਪ੍ਰਧਾਨ | Sebastian Schütze |
ਵਿੱਦਿਅਕ ਅਮਲਾ | 6,765 |
ਵਿਦਿਆਰਥੀ | 94,000[2] |
ਪੋਸਟ ਗ੍ਰੈਜੂਏਟ]] | 16,490 |
8,945 | |
ਟਿਕਾਣਾ | , 48°12′47″N 16°21′35″E / 48.21306°N 16.35972°E |
ਕੈਂਪਸ | ਅਰਬਨ |
ਰੰਗ | ਨੀਲਾ ਅਤੇ ਚਿੱਟਾ |
ਮਾਨਤਾਵਾਂ | ਕੈਂਪਸ ਯੂਰੋਪਾਏ, ਈਯੂਏ, ਯੂ ਐਸ ਐਨ ਆਈ ਸੀ ਏ |
ਵੈੱਬਸਾਈਟ | www |
ਡਾਟਾ 2016 ਤੱਕ [update] |
ਇਤਿਹਾਸ
ਸੋਧੋਮੱਧਕਾਲੀਨ ਜੁੱਗ ਤੋਂ ਰੋਸ਼ਨਖ਼ਿਆਲੀ ਦੇ ਜੁੱਗ ਤੱਕ
ਸੋਧੋਯੂਨੀਵਰਸਿਟੀ ਦੀ ਸਥਾਪਨਾ 12 ਮਾਰਚ 1365 ਨੂੰ ਆਸਟਰੀਆ ਦੇ ਡਿਊਕ ਰੂਡੋਲਫ ਚੌਥੇ ਅਤੇ ਉਸਦੇ ਦੋ ਭਰਾਵਾਂ ਡਿਊਕਸ ਅਲਬਰਟ III ਅਤੇ ਲੀਓਪੋਲਡ III ਨੇ ਕੀਤੀ ਸੀ। ਇਸ ਲਈ ਵਾਧੂ ਨਾਂ "ਅਲਮਾ ਮੇਟਰ ਰੂਡੋਲਫਿਨਾ" ਵੀ ਸੀ। ਪਰਾਗ ਵਿੱਚ ਚਾਰਲਸ ਯੂਨੀਵਰਸਿਟੀ ਅਤੇ ਕਰਾਕੋ ਵਿੱਚ ਜਾਗਿਆਲੋਨੀਅਨ ਯੂਨੀਵਰਸਿਟੀ ਤੋਂ ਬਾਅਦ, ਵਿਆਨਾ ਯੂਨੀਵਰਸਿਟੀ ਕੇਂਦਰੀ ਯੂਰਪ ਵਿੱਚ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਤੇ ਸਮਕਾਲੀ ਜਰਮਨ ਬੋਲਣ ਵਾਲੇ ਸੰਸਾਰ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ; ਪਰ ਇਹ ਪਰਿਭਾਸ਼ਾ ਦਾ ਇੱਕ ਸਵਾਲ ਹੈ, ਜਦੋਂ ਪਰਾਗ ਵਿੱਚ ਚਾਰਲਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਉਸ ਸਮੇਂ ਉਹ ਵੀ ਜਰਮਨ-ਬੋਲਦੀ ਸੀ।
ਵਿਆਨਾ ਯੂਨੀਵਰਸਿਟੀ, ਪੈਰਿਸ ਦੀ ਯੂਨੀਵਰਸਿਟੀ ਦੇ ਮਾਡਲ ਤੇ ਤਿਆਰ ਕੀਤੀ ਗਈ ਸੀ। ਹਾਲਾਂਕਿ, ਪੋਪ ਅਰਬਨ ਪੰਜਵਾਂ ਨੇ ਬੁਨਿਆਦ ਦੀ ਉਸ ਡੀਡ ਦੀ ਤਸ਼ਦੀਕ, ਖਾਸ ਕਰਕੇ ਧਰਮ ਸ਼ਾਸਤਰ ਵਿਭਾਗ ਦੇ ਸੰਬੰਧ ਵਿੱਚ ਨਹੀਂ ਕੀਤੀ ਸੀ, ਜਿਸਨੂੰ ਰੂਡੋਲਫ ਚੌਥਾ ਨੇ ਮਨਜੂਰੀ ਦਿੱਤੀ ਸੀ। ਇਹ ਸ਼ਾਇਦ ਚਾਰਲਸ ਚੌਥੇ, ਪਵਿੱਤਰ ਰੋਮਨ ਸਮਰਾਟ ਦੁਆਰਾ ਪਾਏ ਗਏ ਦਬਾਅ ਕਾਰਨ ਸੀ, ਜੋ ਪਰਾਗ ਵਿਚਲੀ ਚਾਰਲਸ ਯੂਨੀਵਰਸਿਟੀ ਲਈ ਮੁਕਾਬਲਾ ਤੋਂ ਬਚਣ ਦੀ ਇੱਛਾ ਦਾ ਧਾਰਨੀ ਸੀ। ਆਖ਼ਿਰਕਾਰ 1384 ਵਿੱਚ ਪੋਪ ਤੋਂ ਪ੍ਰਵਾਨਗੀ ਪ੍ਰਾਪਤ ਹੋਈ ਅਤੇ ਵਿਆਨਾ ਯੂਨੀਵਰਸਿਟੀ ਨੂੰ ਪੂਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ, ਜਿਸ ਵਿੱਚ ਕੈਥੋਲਿਕ ਥੀਓਲਾਜੀ ਦੀ ਫੈਕਲਟੀ ਵੀ ਸ਼ਾਮਲ ਸੀ। ਪਹਿਲੀ ਯੂਨੀਵਰਸਿਟੀ ਇਮਾਰਤ ਦਾ 1385 ਵਿੱਚ ਉਦਘਾਟਨ ਹੋਇਆ ਸੀ। ਇਹ ਪਵਿੱਤਰ ਰੋਮਨ ਸਾਮਰਾਜ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਣ ਨਿਬੜੀ ਅਤੇ 15 ਵੀਂ ਸਦੀ ਦੇ ਅੱਧ ਵਿੱਚ ਮਨੁੱਖਤਾਵਾਦ ਦੇ ਆਗਮਨ ਸਮੇਂ 6000 ਤੋਂ ਵੱਧ ਵਿਦਿਆਰਥੀਆਂ ਦਾ ਟਿਕਾਣਾ ਸੀ।
ਆਪਣੇ ਸ਼ੁਰੂਆਤੀ ਸਾਲਾਂ ਵਿੱਚ, ਯੂਨੀਵਰਸਿਟੀ ਦਾ ਅੰਸ਼ਕ ਤੌਰ ਤੇ ਹੇਰਾਰਕੀ ਵਾਲਾ, ਅੰਸ਼ਕ ਤੌਰ ਤੇ ਸਹਿਕਾਰਤਾ ਵਾਲਾ ਢਾਂਚਾ ਸੀ, ਜਿਸ ਵਿੱਚ ਰੈੈਕਟਰ ਸਿਖਰ ਤੇ ਸੀ, ਜਦੋਂ ਕਿ ਵਿਦਿਆਰਥੀਆਂ ਦੀ ਪੁਛ-ਪ੍ਰਤੀਤ ਨਹੀਂ ਸੀ ਅਤੇ ਉਹ ਸਭ ਤੋਂ ਥੱਲੇ ਰੱਖੇ ਹੋਏ ਸਨ। ਮੈਜਿਸਟਰ ਅਤੇ ਡਾਕਟਰ ਚਾਰ ਫੈਕਲਟੀਆਂ ਦੀ ਸਥਾਪਨਾ ਕਰਦੇ ਅਤੇ ਆਪਣੀਆਂ ਸਫਾਂ ਦੇ ਵਿਚੋਂ ਅਕਾਦਮਿਕ ਅਧਿਕਾਰੀਆਂ ਦੀ ਚੋਣ ਕਰਦੇ। ਵਿਦਿਆਰਥੀ, ਪਰੰਤੂ ਹੋਰ ਸਾਰੇ ਸੁਪੋਸੀਟਾ (ਯੂਨੀਵਰਸਿਟੀ ਦੇ ਮੈਂਬਰ) ਨੂੰ ਚਾਰ ਅਕਾਦਮਿਕ ਰਾਸ਼ਟਰਾਂ ਵਿੱਚ ਵੰਡਿਆ ਗਿਆ ਸੀ। ਉਹਨਾਂ ਦੇ ਚੁਣੇ ਹੋਏ ਬੋਰਡ ਮੈਂਬਰਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਖ਼ੁਦ ਗ੍ਰੈਜੂਏਟ ਹੁੰਦੇ ਸਨ, ਉਨ੍ਹਾਂ ਨੂੰ ਰੈੈਕਟਰ ਦੀ ਚੋਣ ਕਰਨ ਦਾ ਅਧਿਕਾਰ ਪ੍ਰਾਪਤ ਸੀ। ਉਹ ਕਾਨਸਿਸਟਰੀ ਦੀ ਪ੍ਰਧਾਨਗੀ ਕਰਦਾ ਜਿਸ ਵਿੱਚ ਹਰ ਨੇਸ਼ਨ ਦੇ ਪ੍ਰੌਕਿਊਰੇਟਰ ਅਤੇ ਫੈਕਲਟੀ ਡੀਨ ਸ਼ਾਮਲ ਹੁੰਦੇ ਅਤੇ ਯੂਨੀਵਰਸਿਟੀ ਵਿਧਾਨ ਸਭਾ ਦੀ ਵੀ ਉਹੀ ਪ੍ਰਧਾਨਗੀ ਕਰਦਾ ਸੀ ਜਿਸ ਵਿੱਚ ਸਾਰੇ ਯੂਨੀਵਰਸਿਟੀ ਅਧਿਆਪਕ ਹਿੱਸਾ ਲੈਂਦੇ। ਵਿਦਿਆਰਥੀਆਂ ਦੀਆਂ ਫੈਕਲਟੀ ਦੇ ਫੈਸਲਿਆਂ ਦੇ ਵਿਰੁੱਧ ਸ਼ਿਕਾਇਤਾਂ ਜਾਂ ਅਪੀਲਾਂ ਨੂੰ ਇੱਕ ਮੈਜਿਸਟਰ ਜਾਂ ਡਾਕਟਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਸੀ।
ਹਵਾਲੇ
ਸੋਧੋ- ↑ "Facts & folders". www.univie.ac.at.
- ↑ "Figures and Facts". University of Vienna. Retrieved 25 May 2016.