ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਅਕਤੂਬਰ

ਨੁਸਰਤ ਫ਼ਤਿਹ ਅਲੀ ਖ਼ਾਨ (13 ਅਕਤੂਬਰ 1948- 16 ਅਗਸਤ 1997) ਪਾਕਿਸਤਾਨ ਦੇ ਇੱਕ ਗਾਇਕ ਅਤੇ ਸੰਗੀਤਕਾਰ ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਹੁਣ ਫ਼ੈਸਲਾਬਾਦ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ। ਇਹਨਾ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੈ। ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਨ੍ਹਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ। ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ 'ਚ ਕਈ ਰੰਗ ਭਰੇ। ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ। ਕਵਾਲੀ ਨੂੰ ਨੌਜਵਾਨਾਂ ਵਿਚਕਾਰ ਲੋਕਪ੍ਰਿਯ ਨੁਸਰਤ ਨੇ ਹੀ ਬਣਾਇਆ। ਸੰਗੀਤ ਦੇ ਇਸ ਬੇਤਾਜ ਬਾਦਸ਼ਾਹ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂ 'ਚ ਕੋਈ ਐਬ ਨਹੀਂ ਸੀ। ਇਸ ਸ਼ਖਸੀਅਤ 'ਤੇ ਲੋਕ ਹੈਰਾਨ ਹੋ ਜਾਂਦੇ ਸਨ। ਹਿੰਦੋਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ। ਗੁਰਦੇ ਫੇਲ ਹੋ ਜਾਣ ਨਾਲ 16 ਅਗਸਤ, 1997 'ਚ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ ਹੋ ਗਿਆ।