ਨੁਸਰਤ ਫ਼ਤਿਹ ਅਲੀ ਖ਼ਾਨ (13 ਅਕਤੂਬਰ 1948- 16 ਅਗਸਤ 1997) ਪਾਕਿਸਤਾਨ ਦੇ ਇੱਕ ਗਾਇਕ ਅਤੇ ਸੰਗੀਤਕਾਰ ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ। ਇਹਨਾਂ ਦਾ ਜਨਮ ਪੰਜਾਬ, ਪਾਕਿਸਤਾਨ ਦੇ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ।[1][2] ਇਹਨਾਂ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। 13 ਅਕਤੂਬਰ 2015 ਨੂੰ ਉਹਨਾਂ ਦੇ ਜਨਮ ਦਿਨ ਉੱਪਰ ਗੂਗਲ ਨੇ ਉਹਨਾਂ ਨੂੰ ਇੱਕ ਡੂਡਲ ਬਣਾ ਸ਼ਰਧਾਂਜਲੀ ਭੇਂਟ ਕੀਤੀ।[3]

ਨੁਸਰਤ ਫ਼ਤਿਹ ਅਲੀ ਖ਼ਾਨ
Nusrat Fateh Ali Khan 03 1987 Royal Albert Hall.jpg
ਜਾਣਕਾਰੀ
ਜਨਮ ਦਾ ਨਾਂਪਰਵੇਜ਼ ਫ਼ਤਿਹ ਅਲੀ ਖ਼ਾਨ
ਜਨਮ13 ਅਕਤੂਬਰ 1948
ਫ਼ੈਸਲਾਬਾਦ, ਪੰਜਾਬ, ਪਾਕਿਸਤਾਨ
ਮੌਤ16 ਅਗਸਤ 1997(1997-08-16) (ਉਮਰ 48)
ਲੰਦਨ, ਇੰਗਲੈਂਡ
ਵੰਨਗੀ(ਆਂ)ਕੱਵਾਲੀ, ਗ਼ਜ਼ਲ, ਫਿਊਜ਼ਨ ਸੰਗੀਤ
ਕਿੱਤਾਗਾਇਕ, ਕੱਵਾਲ, ਸੰਗੀਤਕਾਰ
ਸਾਜ਼ਹਰਮੋਨੀਅਮ
ਸਰਗਰਮੀ ਦੇ ਸਾਲ1965-1997

ਜੀਵਨਸੋਧੋ

ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਹੁਣ ਫ਼ੈਸਲਾਬਾਦ ਵਿੱਚ ਹੋਇਆ। ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਹਨਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ।

ਕੈਰੀਅਰਸੋਧੋ

ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ। ਉਹਨਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ 'ਚ ਕਈ ਰੰਗ ਭਰੇ। ਉਹਨਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ। ਕਵਾਲੀ ਨੂੰ ਨੌਜਵਾਨਾਂ ਵਿਚਕਾਰ ਲੋਕਪ੍ਰਿਯ ਨੁਸਰਤ ਨੇ ਹੀ ਬਣਾਇਆ। ਸੰਗੀਤ ਦੇ ਇਸ ਬੇਤਾਜ ਬਾਦਸ਼ਾਹ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹਨਾਂ 'ਚ ਕੋਈ ਐਬ ਨਹੀਂ ਸੀ। ਇਸ ਸ਼ਖਸੀਅਤ 'ਤੇ ਲੋਕ ਹੈਰਾਨ ਹੋ ਜਾਂਦੇ ਸਨ। ਹਿੰਦੋਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਉਹਨਾਂ ਦੀ ਗਾਇਕੀ ਦੇ ਦੀਵਾਨੇ ਹਨ।

ਐਲਬਮਾਂ / ਡਿਸਕੋਗ੍ਰਾਫੀਸੋਧੋ

ਦੇਹਾਂਤਸੋਧੋ

ਗੁਰਦੇ ਫੇਲ ਹੋ ਜਾਣ ਨਾਲ 16 ਅਗਸਤ, 1997 'ਚ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ ਹੋ ਗਿਆ ਪਰ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਅੱਜ ਵੀ ਫਿਜ਼ਾਵਾਂ 'ਚ ਮਹਿਕ ਰਹੀ ਹੈ।

ਹਵਾਲੇਸੋਧੋ

  1. USA (17 October 2002). "Nusrat Fateh Ali Khan: National Geographic World Music". Worldmusic.nationalgeographic.com. Retrieved 2012-11-07. 
  2. By Ustad Ghulam Haider Khan (6 January 2006). "A Tribute By Ustad Ghulam Haider Khan, Friday Times". Thefridaytimes.com. 
  3. "Google Doodle remembers Ustad Nusrat Fateh Ali Khan on 67th birth anniversary". Retrieved 17 ਅਕਤੂਬਰ 2015.  Check date values in: |access-date= (help)