ਮਹਾਂਦੋਸ਼ ਕੇਸ : ਜਦੋਂ ਕਿਸੇ ਵੱਡੇ ਅਧਿਕਾਰੀ ਜਾਂ ਪ੍ਰਸ਼ਾਸਿਕ ਅਧਿਕਾਰੀ ਤੇ ਵਿਧਾਨ ਮੰਡਲ ਦੇ ਸਾਹਮਣੇ ਦੋਸ਼ ਪੇਸ਼ ਹੁੰਦਾ ਹੈ ਤਾਂ ਇਸ ਨੁੰ ਮਹਾਂਦੋਸ਼ ਕੇਸ ਕਿਹਾ ਜਾਂਦਾ ਹੈ। ਮਹਾਂਦੋਸ਼ ਦਾ ਜਨਮ ਇੰਗਲੈਂਡ ਵਿੱਚ ਮੰਨਿਆ ਜਾਂਦਾ ਹੈ। ਪਾਰਲੀਮੈਂਟ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਨੂੰ ਕੁੱਲ ਵੋਟਾਂ ਵਿੱਚੋਂ ਦੋ ਤਿਹਾਈ ਬਹੁਮੱਤ ਦੀ ਲੋੜ ਹੁੰਦੀ ਹੈ ਤਾਂ ਹੀ ਰਾਸ਼ਟਰਪਤੀ ਜਾਂ ਕਿਸੇ ਅਧਿਕਾਰੀ ਦੇ ਖ਼ਿਲਾਫ਼ ਮਹਾਂਦੋਸ਼ ਦੇ ਮਤੇ ਨੂੰ ਸੈਨੇਟ ਕੋਲ ਭੇਜਿਆ ਜਾ ਸਕਦਾ ਹੈ। ਬ੍ਰਾਜ਼ੀਲ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਨੇ ਰਾਸ਼ਟਰਪਤੀ ਡਿਲਮਾ ਰਾਊਸਫ਼ ਦੇ ਖ਼ਿਲਾਫ਼ ਮਹਾਂਦੋਸ਼ ਲਾਉਣ ਲਈ ਸੈਨੇਟ ਕੇਸ ਹੋਇਆ। ਦੱਖਣੀ ਕੋਰੀਆ ਦੀ ਸੰਸਦ ਨੇ ਰਾਸ਼ਟਰਪਤੀ ਪਾਰਕ ਗਿਊਨ ਹੇਅ ਵਿਰੁੱਧ ਵਿਰੋਧੀ ਧਿਰ ਵਲੋਂ ਪੇਸ਼ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ। 27 ਜੁਲਾਈ, 1974 ਨੂੰ ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂਦੋਸ਼ ਕੇਸ ਚਲਾਉਣ ਦੀ ਮੰਗ ਕੀਤੀ। ਨੇਪਾਲ ਦੀ ਪਹਿਲੀ ਔਰਤ ਚੀਫ ਜਸਟਿਸ ਸੁਸ਼ੀਲਾ ਕਰਕੀ ਖ਼ਿਲਾਫ 2 ਸੱਤਾਧਾਰੀ ਪਾਰਟੀਆਂ ਵੱਲੋਂ ਮਹਾਂਦੋਸ਼ ਦਾ ਮਾਮਲਾ ਦਰਜ ਕੀਤਾ ਗਿਆ।