ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਜੁਲਾਈ
ਹੋਦ ਚਿੱਲੜ ਕਾਂਡ , ਹਰਿਆਣਾ ਦੇ ਰੇਵਾੜੀ ਜ਼ਿਲਾ ਦਾ ਇਕ ਪਿੰਡ ਹੋਦ ਚਿੱਲੜ ਜਿਸ ਵਿਚ 1984 ਦੇ ਸਿੱਖ ਕਤਲ-ਏ-ਆਮ ਦੌਰਾਨ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਇਸ ਪਿੰਡ ਵਿਚ 32 ਸਿੱਖਾਂ ਦੇ ਮਾਰੇ ਜਾਣ ਦਾ ਪਤਾ ਲੁਧਿਆਣਾ ਜ਼ਿਲ੍ਹੇ ਦੇ ਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਇਆ ਸੀ, ਜੋ ਉਸ ਸਮੇਂ ਗੁੜਗਾਓਂ ਵਿਚ ਨੌਕਰੀ ਕਰਦਾ। ਦੇਸ਼ ਦੀ ਵੰਡ ਸਮੇ 16 ਪਰਿਵਾਰ ਜੋ ਕਿ ਧਾਨੀ ਪਰਿਵਾਰ ਨਾਲ ਸੰਬੰਧਤ ਰੱਖਦੇ ਸਨ, ਉਸ ਸਮੇਂ ਇਸ ਪਿੰਡ ਵਿਖੇ ਵਸੇਰਾ ਬਣਾਕੇ ਰਹਿਣ ਲੱਗੇ। ਇਸ ਪਿੰਡ ਤੇ ਹਮਲਾ 1 ਨਵੰਬਰ , 1984 ਨੂੰ ਹੋਇਆ ਲੱਗ-ਭਗ "200-250" ਦੰਗਾਈ ਸੋਟੀਆ, ਰਾੜਾ, ਡੀਜਲ, ਮਿੱਟੀ ਦਾ ਤੇਲ ਲੈ ਕਿ ਇਸ ਪਿੰਡ 'ਚ ਪਹੁੰਚੇ ਕੇ 31 ਸਿੱਖਾਂ ਨੂੰ ਜਿੰਦਾ ਸਾੜ ਦਿਤਾ। ਉਹ ਸਾਰੇ ਪਿੰਡ ਨੂੰ ਸਾੜਦੇ ਰਹੇ ਜਦ ਤੱਕ ਸਾਰਾ ਪਿੰਡ ਨਹੀਂ ਸਾੜ ਦਿਤਾ ਗਿਆ। ਅੰਤ ਨੂੰ ਬਾਕੀਆ ਨੇ ਆਪਣੇ ਆਪ ਨੂੰ ਤਿੰਨ ਘਰਾਂ ਵਿਚ ਸੁਰੱਖਿਅਤ ਨਾ ਕਰ ਲਿਆ। ਦੰਗਾਈਆਂ ਨੇ ਦੋ ਘਰਾਂ ਨੂੰ ਮਿਟੀ ਦਾ ਤੇਲ ਪਾ ਕੇ ਸਾੜ ਦਿਤਾ। 2 ਨਵੰਬਰ ਦੀ ਰਾਤ ਨੂੰ 32 ਸਿੱਖ ਜੋ ਬਚ ਗਏ ਉਹਨਾਂ ਨੂੰ ਇਕ ਹਿੰਦੂ ਧਨੋਰਾ ਪਰਿਵਾਰ ਨੇ ਆਪਣੇ ਘਰ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਰੇਵਾੜੀ ਪਹੁੰਚੇ। ਇਸ ਕਾਂਡ 'ਚ ਬਾਕੀ ਬਚੇ ਹੋਏ ਸਿੱਖ ਅੱਜ ਕੱਲ ਬਠਿੰਡਾ ਅਤੇ ਲੁਧਿਆਣਾ ਵਿਖੇ ਰਹਿ ਰਹੇ ਹਨ। ਧਨਪਤ ਸਿੰਘ ਨੇ ਜੋ ਕਿ ਚਿੱਲੜ ਦਾ ਸਰਪੰਚ ਸੀ ਨੇ ਜਤੂਸਾਨਾ ਮਹਿੰਦਰਗੜ੍ਹ ਜ਼ਿਲਾ ਦੇ ਪੁਲਿਸ ਸਟੇਸ਼ਨ ਤੇ FIR ਦਰਜ ਕਰਵਾਈ।