ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਅਗਸਤ
ਹੀਰੋਸ਼ੀਮਾ ਜਾਪਾਨ ਦਾ ਇਕ ਸ਼ਹਿਰ ਹੈ ਜਿਸ ਤੇ ਦੂਜੀ ਜੰਗ ਮੁੱਕਣ ਦੇ ਐਨ ਨੇੜਲੇ ਸਮੇਂ 6 ਅਗਸਤ 1945 ਨੂੰ 8:15 ਸਵੇਰੇ ਪਹਿਲਾ ਐਟਮ ਬੰਬ ਸੁਟਿਆ ਗਿਆ ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ ਸੀ। ਇਸ ਵਿਭਿਸ਼ਕਾ ਦੇ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਜਾਪਾਨ ਦੇ ਇੱਕ ਦੂਜੇ ਨਗਰ ਨਾਗਾਸਾਕੀ ਉੱਤੇ ਵੀ ਪਰਮਾਣੁ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਦਾ ਨਤੀਜਾ ਹੈ ਕਿ ਜਾਪਾਨ ਨੇ ਪ੍ਰਮਾਣੂ ਹਥਿਆਰ ਕਦੇ ਨਾ ਬਣਾਉਣ ਦੀ ਨੀਤੀ ਅਪਣਾਈ ਹੈ। ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ਼ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ।ਇਸ ਲੜਾਕੂ ਜਹਾਜ਼ ਵਿੱਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਸੀ। ਉਸ ਸਮੇਂ ਹੀਰੋਸ਼ੀਮਾ ਵਿੱਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿੱਚ ਰੇਡੀਏਸ਼ਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1,40,000 ਤੋਂ ਵੱਧ ਜਾਨਾਂ ਚਲੀਆਂ ਗਈਆਂ।