ਹੀਰੋਸ਼ੀਮਾ
ਹੀਰੋਸ਼ੀਮਾ ਜਾਪਾਨ ਦਾ ਇੱਕ ਸ਼ਹਿਰ ਹੈ ਜਿਸ ਤੇ ਦੂਜੀ ਸੰਸਾਰ ਜੰਗ ਮੁੱਕਣ ਦੇ ਐਨ ਨੇੜਲੇ ਸਮੇਂ 6 ਅਗਸਤ 1945 ਨੂੰ 8:15 ਸਵੇਰੇ ਪਹਿਲਾ ਐਟਮ ਬੰਬ ਸੁਟਿਆ ਗਿਆ ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ ਸੀ।[1] ਇਸ ਵਿਭਿਸ਼ਕਾ ਦੇ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਜਾਪਾਨ ਦੇ ਇੱਕ ਦੂਜੇ ਨਗ ਨਾਗਾਸਾਕੀ ਉੱਤੇ ਵੀ ਪਰਮਾਣੁ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਦਾ ਨਤੀਜਾ ਹੈ ਕਿ ਜਾਪਾਨ ਨੇ ਪ੍ਰਮਾਣੂ ਹਥਿਆਰ ਕਦੇ ਨਾ ਬਣਾਉਣ ਦੀ ਨੀਤੀ ਅਪਣਾਈ ਹੈ।
ਹੀਰੋਸ਼ੀਮਾ
広島市 | ||
---|---|---|
ਹੀਰੋਸ਼ੀਮਾ ਸ਼ਹਿਰ | ||
ਦੇਸ਼ | ਜਪਾਨ | |
ਖੇਤਰ | Chūgoku (San'yō) | |
Prefecture | Hiroshima Prefecture | |
ਸਰਕਾਰ | ||
• Mayor | Kazumi Matsui | |
ਖੇਤਰ | ||
• ਕੁੱਲ | 905.01 km2 (349.43 sq mi) | |
ਆਬਾਦੀ (January 2010) | ||
• ਕੁੱਲ | 11,73,980 | |
• ਘਣਤਾ | 1,297.2/km2 (3,360/sq mi) | |
ਸਮਾਂ ਖੇਤਰ | ਯੂਟੀਸੀ+9 (Japan Standard Time) | |
- Tree | Camphor Laurel | |
- Flower | Oleander | |
Phone number | 082-245-2111 | |
Address | 1-6-34 Kokutaiji, Naka-ku, Hiroshima-shi 730-8586 | |
ਵੈੱਬਸਾਈਟ | Hiroshima City |
ਇਤਿਹਾਸ
ਸੋਧੋਦੂਜੀ ਸੰਸਾਰ ਜੰਗ ਸਮੇਂ ਜਪਾਨ ਉੱਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ, 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ ਸੀ ਜਿਸ ਨੂੰ ਜਪਾਨ ਨੇ ਨਜ਼ਰਅੰਦਾਜ਼ ਕੀਤਾ ਸੀ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ, ਹੀਰੋਸ਼ੀਮਾ ਉੱਤੇ 6 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ। ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸ਼ਹਿਰਾਂ ਹੀਰੋਸ਼ੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਤਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਪਹਿਲੀ ਤਰਜੀਹ ‘ਹੀਰੋਸ਼ੀਮਾ’ ਸੀ। ਇਹ ਉਦਯੋਗਿਕ ਅਤੇ ਸੈਨਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਸ਼ਹਿਰ ਸੀ।
ਐਟਮ ਬੰਬ
ਸੋਧੋ6 ਅਗਸਤ, 1945 ਸਵੇਰ ਦੇ 2 ਵੱਜ ਕੇ 40 ਮਿੰਟ ’ਤੇ ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ਼ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ।ਇਸ ਲੜਾਕੂ ਜਹਾਜ਼ ਵਿੱਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਸੀ। ਇਹ ਬੰਬ ਯੂਰੇਨੀਅਮ-235 ਤੋਂ ਬਣਿਆ ਸੀ। ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਮੌਸਮ ਦਾ ਜਾਇਜ਼ਾ ਲੈਣ ਲਈ ਤਿੰਨ ਹੋਰ ਜਹਾਜ਼ ਭੇਜੇ ਜਾ ਚੁੱਕੇ ਸਨ। ਦੋ ਹੋਰ ਜਹਾਜ਼ ਜੋ ਕਿ ਕੈਮਰਿਆਂ ਅਤੇ ਹੋਰ ਮਾਪਕ ਯੰਤਰਾਂ ਨਾਲ ਲੈਸ ਸਨ, ਇਸ ਜਹਾਜ਼ ਦੇ ਨਾਲ-ਨਾਲ ਜਾ ਰਹੇ ਸਨ। ਹੀਰੋਸ਼ੀਮਾ ਸ਼ਹਿਰ ਉੱਤੇ ਸਵੇਰ ਦੇ 8 ਵੱਜ ਕੇ 50 ਮਿੰਟ ’ਤੇ ਐਟਮ ਬੰਬ ਸੁੱਟਿਆ ਗਿਆ। ਇਹ ਜ਼ਮੀਨ ਤੋਂ ਲਗਪਗ 600 ਮੀਟਰ ਦੀ ਉੱਚਾਈ ’ਤੇ ਫਟਿਆ। ਪੂਰਾ ਸ਼ਹਿਰ ਧੰੂਏਂ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਇਸ ਨਾਲ ਸ਼ਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। ਤਾਪਮਾਨ ਇੰਨਾ ਵਧ ਗਿਆ ਕਿ ਮਿੱਟੀ, ਪੱਥਰ, ਧਾਤਾਂ ਸਭ ਕੁਝ ਪਿਘਲ ਗਿਆ। ਪਲ ਭਰ ਵਿੱਚ ਇਹ ਸ਼ਹਿਰ ਉੱਜੜ ਗਿਆ। ਸ਼ਹਿਰ ਦਾ 4 ਤੋਂ 5 ਵਰਗ ਮੀਲ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਸ ਸਮੇਂ ਹੀਰੋਸ਼ੀਮਾ ਦੀ ਅਬਾਦੀ ਕਰੀਬ ਸਾਢੇ ਤਿੰਨ ਲੱਖ ਸੀ, ਜਿਸ ਵਿੱਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿੱਚ ਰੇਡੀਏਸ਼ਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1,40,000 ਤੋਂ ਵੱਧ ਜਾਨਾਂ ਚਲੀਆਂ ਗਈਆਂ।[2]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Hakim, Joy (1995). A History of Us: War, Peace and all that Jazz. New York: Oxford University Press. ISBN 0-19-509514-6.
- ↑ ਡਾ. ਅਰੁਣ ਮਿੱਤਰਾ (2018-08-08). "ਹੁਣ ਪਰਮਾਣੂ ਹਥਿਆਰ ਤੱਜਣ ਦੀਆਂ ਘੜੀਆਂ". pnjabi ਟ੍ਰਿਬਿਊਨ. Retrieved 2018-08-08.
{{cite news}}
: Cite has empty unknown parameter:|dead-url=
(help)[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |