ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਫ਼ਰਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 11 ਤੋਂ ਮੋੜਿਆ ਗਿਆ)
- 1556 – ਅਕਬਰ ਮੁਗਲ ਬਾਦਸ਼ਾਹ ਨੇ ਗੱਦੀ ਸੰਭਾਲੀ।
- 1847 – ਅਮਰੀਕੀ ਖੋਜੀ ਅਤੇ ਉਦਯੋਗਪਤੀ ਥਾਮਸ ਐਡੀਸਨ ਦਾ ਜਨਮ।
- 1856 – ਬਰਤਾਨਵੀ ਈਸਟ ਇੰਡੀਆ ਕੰਪਨੀ ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ ਵਾਜਿਦ ਅਲੀ ਸ਼ਾਹ ਨੂੰ ਕੈਦੀ ਬਣਾ ਲਿਆ ਜਾਂਦਾ ਹੈ।
- 1931 – ਭਾਰਤ ਦਾ ਸਿਧਾਂਤਕਾਰ, ਉਰਦੂ ਅਤੇ ਅੰਗਰੇਜ਼ੀ ਵਿੱਚ ਸਾਹਿਤਕ ਆਲੋਚਕ ਅਤੇ ਵਿਦਵਾਨ ਗੋਪੀ ਚੰਦ ਨਾਰੰਗ ਦਾ ਜਨਮ।
- 1938 – ਪੰਜਾਬੀ ਗਜ਼ਲਗੋ ਉਲਫ਼ਤ ਬਾਜਵਾ ਦਾ ਜਨਮ।
- 1942 – ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਜਮਨਾ ਲਾਲ ਬਜਾਜ ਦਾ ਦਿਹਾਂਤ।
- 1962 – ਮਸ਼ਹੂਰ ਗਾਇਕ ਗਰੁੱਪ ਦ ਬੀਟਲਜ਼ ਦਾ ਪਹਿਲਾ ਰੀਕਾਰਡ 'ਪਲੀਜ਼, ਪਲੀਜ਼, ਮੀ' ਮਾਰਕੀਟ ਵਿਚ ਆਇਆ।
- 1975 – ਐਡਵਰਡ ਹੀਥ ਨੂੰ ਹਰਾ ਕੇ ਮਾਰਗਰੇਟ ਥੈਚਰ ਕੰਜ਼ਰਵੇਟਿਵ (ਟੋਰੀ) ਪਾਰਟੀ ਦੀ ਪ੍ਰਧਾਨ ਬਣੀ।
- 1979 – ਇਰਾਨੀ ਕਰਾਂਤੀ ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
- 1990 – ਸਾਊਥ ਅਫ਼ਰੀਕਾ ਵਿਚ ਨੈਲਸਨ ਮੰਡੇਲਾ ਨੂੰ 27 ਸਾਲ ਕੈਦ ਰਹਿਣ ਮਗਰੋਂ ਰਿਹਾਅ ਕੀਤਾ ਗਿਆ।
- 1993 – ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ, ਅਤੇ ਡਾਇਲਾਗ ਲੇਖਕ ਕਮਾਲ ਅਮਰੋਹੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਫ਼ਰਵਰੀ • 11 ਫ਼ਰਵਰੀ • 12 ਫ਼ਰਵਰੀ