ਵਿਕੀਪੀਡੀਆ:ਮੁੱਖ ਸਫ਼ਾ/Selected article/3

ਰਾਮੋਨ ਸਾਮਪੇਦਰੋ
ਰਾਮੋਨ ਸਾਮਪੇਦਰੋ

ਰਾਮੋਨ ਸਾਮਪੇਦਰੋ (5 ਜਨਵਰੀ 1943 – 12 ਜਨਵਰੀ 1998) ਇੱਕ ਸਪੇਨੀ ਮਛਿਆਰਾ ਅਤੇ ਲੇਖਕ ਸੀ। 25 ਸਾਲ ਦੀ ਉਮਰ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਇਸਦੇ ਸਰੀਰ ਦੇ ਲਗਭਗ ਸਾਰੇ ਅੰਗ ਕੰਮ ਕਰਨਾ ਹੱਟ ਗਏ ਸੀ। ਇਸ ਹਾਦਸੇ ਤੋਂ ਬਾਅਦ ਇਹ 29 ਸਾਲ ਖੁਦਕਸ਼ੀ ਦੇ ਹੱਕ ਲਈ ਲੜਿਆ। ਇਸਦੇ ਜੀਵਨ ਅਤੇ ਮੌਤ ਉੱਤੇ ਆਧਾਰਿਤ ਸਪੇਨੀ ਫ਼ਿਲਮ ਮਾਰ ਆਦੇਨਤਰੋ (2004) ਬਣਾਈ ਗਈ ਜਿਸ ਵਿੱਚ ਰਾਮੋਨ ਦਾ ਕਿਰਦਾਰ ਖਾਵੀਏਰ ਬਾਰਦੇਮ ਦੇ ਨਿਭਾਇਆ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ਹੂਰ ਹੋਈ ਅਤੇ 77ਵੇਂ ਅਕਾਦਮੀ ਇਨਾਮਾਂ ਉੱਤੇ ਇਸਨੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਜਿੱਤਿਆ।