ਵਿਕੀਪੀਡੀਆ:ਵਿਕੀਪੀਡੀਆ ਮਹਿਲਾ ਮਹੀਨਾ 2018
ਵਿਕੀਪੀਡੀਆ ਮਹਿਲਾ ਮਹੀਨਾ ਪੰਜਾਬੀ ਵਿਕੀਪੀਡੀਆ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮਾਰਚ ਮਹੀਨੇ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਸਲਾਨਾ ਐਡਿਟਾਥਾਨ ਹੈ। ਇਸ ਵਾਰ ਵੀ ਇਹ ਐਡਿਟਾਥਾਨ ਮਾਰਚ 1 ਤੋਂ ਮਾਰਚ 31 ਤਕ ਚੱਲੇਗਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਨਮਾਨ ਵਿੱਚ ਪੰਜਾਬੀ ਵਿਕੀ ਭਾਈਚਾਰਾ ਕੋਸ਼ਿਸ਼ ਕਰੇਗਾ ਕਿ ਵਿਕੀਪੀਡੀਆ ਉੱਪਰ ਮੌਜੂਦ ਜੈਂਡਰ-ਗੈਪ ਨੂੰ ਘੱਟ ਕਰ ਸਕੇ। ਫਾਊਂਡੇਸ਼ਨ ਵਲੋਂ ਸਭ ਤੋਂ ਤਾਜ਼ੇ ਸਰਵੇ ਵਿੱਚ ਵਿਕੀਪੀਡੀਆ ਉੱਪਰ ਮੌਜੂਦਾ ਜੀਵਨੀ-ਮੂਲਕ ਲੇਖਾਂ ਵਿੱਚ 20 ਫੀਸਦੀ ਲੇਖ ਵੀ ਔਰਤਾਂ ਦੇ ਨਹੀਂ ਹਨ। ਇਸ ਸਭ ਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਸੰਸਾਰ ਭਰ ਦੇ ਵਿਕੀਪੀਡੀਅਨਾਂ ਵਿੱਚ 90 ਫੀਸਦੀ ਮਰਦ ਹਨ। ਇਸ ਤਰ੍ਹਾਂ ਵਿਕੀਪੀਡੀਆ ਮਹਿਲਾ ਮਹੀਨਾ ਅਜੋਕੇ ਦੌਰ ਦਾ ਇੱਕ ਬਹੁਤ ਲੋੜੀਂਦਾ ਯਤਨ ਹੈ। ਇਸ ਦੇ ਸਾਰਥਕ ਹੋ ਨਿੱਬੜਨ ਵਿੱਚ ਅਸੀਂ ਸਾਰੇ ਆਪ ਜੀ ਦੇ ਸਹਿਯੋਗ ਦੀ ਉਮੀਦ ਕਰਦੇ ਹਾਂ। ਸਭ ਨੂੰ ਖੁੱਲ੍ਹਾ ਸੱਦਾ ਹੈ। ਭਾਗ ਲੈਣ ਲਈ ਬਸ ਸਾਈਨ ਅਪ ਕਰੋ।
ਹਿੱਸਾ ਬਣੋ
ਸੋਧੋਮੁੰਹਿਮ ਨਾਲ ਜੁੜਨ ਲਈ ਹੇਠਲੇ ਬਟਨ ਉੱਪਰ ਕਲਿੱਕ ਕਰੋ।
ਸਹਾਈ ਸੂਚੀ
ਸੋਧੋਤੁਸੀਂ ਐਡਿਟਾਥਨ ਦੀ ਸ਼ਰਤਾਂ ਪੂਰੀਆਂ ਕਰਦਾ ਕੋਈ ਵੀ ਲੇਖ ਆਪਣੀ ਮਰਜੀ ਦਾ ਬਣਾ ਸਕਦੇ ਹੋ। ਪਰ ਜੇ ਲੇਖ ਲੱਭਣ ਵਿੱਚ ਕੋਈ ਮੁਸ਼ਕਿਲ ਆਵੇ ਤਾਂ ਇੱਕ ਸਹਾਈ ਸੂਚੀ ਉਪਲਭਧ ਹੈ। ਸੂਚੀ ਦੇਖਣ ਲਈ ਹੇਠਾਂ ਕਲਿੱਕ ਕਰੋ।
ਸ਼ਰਤਾਂ
ਸੋਧੋ- ਲੇਖ ਔਰਤਾਂ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ। ਉਦਾਹਰਣ ਵਜੋਂ ਚਰਚਿਤ ਔਰਤਾਂ ਦੇ ਜੀਵਨੀ-ਮੂਲਕ ਲੇਖ, ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਆਗੂ, ਸੰਸਥਾਵਾਂ ਜਾਂ ਕਾਨੂੰਨ, ਔਰਤਾਂ ਨਾਲ ਜੁੜੇ ਸਰੋਕਾਰ, ਮਸਲੇ, ਸਮੱਸਿਆ ਜਾਂ ਅੰਦੋਲਨ ਹੋ ਸਕਦੇ ਹਨ।
- ਲੇਖ ਬਣਾਉਣ ਮਗਰੋਂ ਲੇਖ ਹੇਠਾਂ "#ਵਿਕੀਪੀਡੀਆ ਮਹਿਲਾ ਮਹੀਨਾ 2018" ਸ਼੍ਰੇਣੀ ਵਜੋਂ ਪਾ ਦਿੱਤਾ ਜਾਵੇ।
- ਲੇਖ ਬਣਾਉਣ ਮਗਰੋਂ ਸੂਚੀ ਵਿੱਚ ਉਸ ਲੇਖ ਦੇ ਨਾਲ ਟਿਕ ਦਾ ਨਿਸ਼ਾਨ ਵੀ ਲਗਾ ਦਿੱਤਾ ਜਾਵੇ ਤਾਂ ਜੋ ਪਤਾ ਲੱਗ ਜਾਵੇ ਕਿ ਇਹ ਲੇਖ ਬਣ ਚੁੱਕਿਆ ਹੈ।