ਵਿਕੀਪੀਡੀਆ:ਵੀਡੀਓਵਿਕੀ/ਅਰੁੰਧਤੀ ਰਾਏ
ਵੀਡੀਓਵਿਕੀ/ਅਰੁੰਧਤੀ ਰਾਏ | |
---|---|
ਤਸਵੀਰ:ਵਿਕੀਪੀਡੀਆ-ਵੀਡੀਓਵਿਕੀ-ਅਰੁੰਧਤੀ ਰਾਏ.webm | |
ਕਾਮਨਜ਼ 'ਤੇ ਲਿੰਕ | |
ਵੀਡੀਓ ਬਣਾਉਣ ਦੇ ਪੜਾਅ | |
ਪਹਿਲਾ ਪੜਾਅ | ਵੌਇਸ-ਓਵਰ ਸ਼ਾਮਲ ਕਰੋ |
ਦੂਜਾ ਪੜਾਅ | ਕਾਮਨਜ਼ 'ਤੇ ਅਪਲੋਡ ਕਰੋ |
ਜਾਣ-ਪਛਾਣ
ਸੋਧੋਸੁਜ਼ਾਨਾ ਅਰੁੰਧਤੀ ਰਾਏ ਇੱਕ ਭਾਰਤੀ ਲੇਖਕ ਹੈ ਜੋ 1997 ਵਿੱਚ ਰਚਿਤ ਉਸ ਦੇ ਨਾਵਲ ਦ ਗਾਡ ਆਫ ਸਮਾਲ ਥਿੰਗਸ ਲਈ ਵਧੇਰੇ ਜਾਣੀ ਜਾਂਦੀ ਹੈ, ਜਿਸ ਨੇ ਗਲਪ ਲਈ ਮੈਨ ਬੁੱਕਰ ਇਨਾਮ ਜਿੱਤਿਆ। ਇਹ ਇੱਕ ਗ਼ੈਰ-ਪਰਵਾਸੀ ਭਾਰਤੀ ਲੇਖਕ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ।
ਮੁੱਢਲਾ ਜੀਵਨ
ਸੋਧੋਅਰੁੰਧਤੀ ਰਾਏ ਦਾ ਜਨਮ ਸ਼ਿਲਾਂਗ ਮੇਘਾਲਿਆ ਇੰਡੀਆ ਵਿੱਚ ਮੈਰੀ ਰਾਏ ਅਤੇ ਰਾਜੀਬ ਰਾਏ ਦੇ ਘਰ ਹੋਇਆ ਸੀ। ਜਦੋਂ ਉਹ ਦੋ ਸਾਲਾਂ ਦੀ ਸੀ, ਉਸ ਦੇ ਮਾਪਿਆਂ ਨੇ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭਰਾ ਨਾਲ ਕੇਰਲਾ ਵਾਪਸ ਪਰਤ ਗਈ।
ਸਕੂਲਿੰਗ
ਸੋਧੋਮੁੱਢਲੀ ਪੜ੍ਹਾਈ ਕਾਰਪਸ ਕ੍ਰਿਸਟੀ, ਕੋੱਟਾਯਾਮ ਤੋਂ ਕਰ ਕੇ ਉਹ ਤਮਿਲਨਾਡੂ ਦੇ ਨੀਲਗਿਰੀ ਖੇਤਰ ਵਿੱਚ ਲਾਰੰਸ ਸਕੂਲ, ਲਵਡੇਲ ਵਿੱਚ ਚਲੀ ਗਈ।
ਕੈਰੀਅਰ
ਸੋਧੋਸ਼ੁਰੂ ਵਿੱਚ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ 'ਚ ਅਹੁਦਾ ਸੰਭਾਲਿਆ।
ਵਿਆਹ
ਸੋਧੋ1984 ਵਿੱਚ, ਉਸ ਨੇ ਸੁਤੰਤਰ ਫ਼ਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨੂੰ ਮਿਲੀ, ਜਿਸ ਨੇ ਰਾਏ ਨੂੰ ਉਸ ਦੀ ਪੁਰਸਕਾਰ ਜੇਤੂ ਪ੍ਰਾਪਤ ਫ਼ਿਲਮ 'ਮੇਸੀ ਸਾਹਿਬ' ਵਿੱਚ ਬਤੌਰ ਆਜੜੀ ਵਜੋਂ ਭੂਮਿਕਾ ਦੀ ਪੇਸ਼ਕਸ਼ ਕੀਤੀ।[1] ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਪਰ ਆਖਰਕਾਰ ਉਹ ਵੱਖ ਹੋ ਗਏ।