ਵਿਕੀ ਕਾਨਫਰੰਸ ਭਾਰਤ ਵਿਕੀਪੀਡੀਆ ਦੀ ਭਾਰਤ ਵਿੱਚ ਕਾਰਵਾਈ ਜਾਂਦੀ ਇੱਕ ਰਾਸ਼ਟਰੀ ਕਾਨਫਰੰਸ ਹੈ[1]। ਪਹਿਲੀ ਵਿਕੀ ਕਾਨਫਰੰਸ ਨਵੰਬਰ 2011 ਵਿੱਚ ਮੁੰਬਈ ਵਿੱਚ ਹੋਈ ਸੀ। ਇਹ ਮੁੰਬਈ ਵਿਕੀਪੀਡੀਆ ਭਾਈਚਾਰੇ ਅਤੇ ਵਿਕੀਮੀਡੀਆ ਚੈਪਟਰ ਭਾਰਤ[2][3] ਦੀ ਮਦਦ ਨਾਲ ਕਰਵਾਈ ਗਈ। ਇਹ ਸਲਾਨਾ ਕਰਵਾਇਆ ਜਾਣ ਵਾਲਾ ਸਮਾਗਮ ਹੈ। ਇਸ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਇਸਦਾ ਮੁੱਖ ਕੰਮ ਭਾਰਤ ਵਿੱਚ ਵਿਕੀਪੀਡੀਆ ਅਤੇ ਇਸਦੇ ਹੋਰ ਸਹਾਇਕ ਪ੍ਰੋਜੈਕਟਾਂ ਨੂੰ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਉਤਸ਼ਾਹ ਦੇਣਾ ਹੈ।[3][4][5]

ਵਿਕੀ ਕਾਨਫਰੰਸ ਭਾਰਤ 2011ਸੋਧੋ

ਵਿਕੀ ਕਾਨਫਰੰਸ ਭਾਰਤ
 
Venueਮੁੰਬਈ ਯੂਨੀਵਰਸਿਟੀ (Fort Campus)
Location(s)ਮੁੰਬਈ, ਭਾਰਤ (2011)
Inaugurated2011
Organized byਮੁੰਬਈ ਵਿਕੀਪੀਡਿਆ ਭਾਈਚਾਰਾ,
ਵਿਕੀਮੀਡੀਆ ਭਾਰਤੀ ਸ਼ਾਖਾ
ਵਿਕੀਮੀਡੀਆ ਫ਼ਾਊਂਡੇਸ਼ਨ
Filing statusਗੈਰ-ਮੁਨਾਫਾ
Website
ਵਿਕੀ ਕਾਨਫਰੰਸ ਭਾਰਤ 2011
 
ਜਿੰਮੀ ਵੇਲਸਵਿਕੀ ਕਾਨਫਰੰਸ ਭਾਰਤ 2011 ਦੇ ਉਦਘਾਟਨੀ ਸਮਾਰੋਹ ਦੌਰਾਨ
 
ਜਿੰਮੀ ਵੇਲਸ ਵਿਕੀ ਕਾਨਫਰੰਸ ਭਾਰਤ 2011 ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਵਿਕੀਪੀਡੀਆ ਦੇ ਇੱਕ ਮੈਂਬਰ ਨਾਲ

ਪਹਿਲੀ ਵਿਕੀ ਭਾਰਤ ਕਾਨਫਰੰਸ 2011 ਵਿੱਚ 18 ਤੋਂ 20 ਨਵੰਬਰ ਦੌਰਾਨ ਮੁੰਬਈ ਵਿੱਚ ਹੋਈ ਸੀ।

ਵਿਕੀ ਕਾਨਫਰੰਸ ਭਾਰਤ, ਭਾਰਤ ਦੀਆਂ ਭਾਸ਼ਾਈ ਭਾਈਚਾਰਿਆਂ ਲਈ ਇੱਕ ਸਾਂਝਾ ਮੰਚ ਹੈ ਜਿੱਥੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਇਹ ਕਾਨਫਰੰਸ ਦੱਖਣੀ ਮੁੰਬਈ ਵਿੱਚ ਮੁੰਬਈ ਯੂਨੀਵਰਸਿਟੀ ਵਿੱਚ 18 ਤੋਂ 20 ਨਵੰਬਰ 2011 ਦੌਰਾਨ ਹੋਈ। ਇਹ ਯੂਨੀਵਰਸਿਟੀ ਦੇ ਇਤਿਹਾਸਕ ਸਭਾ ਹਾਲ ਵਿੱਚ ਵੱਡੇ ਪੱਧਰ ਦੀ ਗੱਲ-ਬਾਤ ਲਈ ਆਯੋਜਿਤ ਕੀਤੀ ਗਈ।[2][6][7]

ਬੁਲਾਰੇਸੋਧੋ

ਇਸ ਕਾਨਫਰੰਸ ਦਾ ਉਦਘਾਟਨ ਜਿੰਮੀ ਵੇਲਸ ਅਤੇ ਅਰਨਬ ਗੋਸਵਾਮੀ ਦੁਆਰਾ ਕੀਤਾ ਗਿਆ। ਅਰਨਬ ਗੋਸਵਾਮੀ ਨੂੰ ਇਸ ਲਈ ਮਹਿਮਾਨ ਵੱਜੋਂ ਸੱਦਾ ਦਿੱਤਾ ਗਿਆ ਸੀ ਅਤੇ ਉਸਨੇ "ਨਿਰਪੱਖਤਾ" ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੈਰੀ ਨਿਊਸਟੇਡ ਨੇ ਆਖਰੀ ਦਿਨ ਆਪਣੇ ਵਿਚਾਰ ਸਾਂਝੇ ਕੀਤੇ।

ਵਿਕੀ ਕਾਨਫਰੰਸ ਭਾਰਤ 2016ਸੋਧੋ

 
ਵਿਕੀ ਕਾਨਫਰੰਸ ਭਾਰਤ 2016 ਦਾ ਲੋਗੋ

ਦੂਜੀ ਵਿਕੀ ਕਾਨਫਰੰਸ ਭਾਰਤ 2016 ਮੋਹਾਲੀ, ਪੰਜਾਬ ਵਿੱਚ ਕਾਰਵਾਈ ਗਈ। ਇਹ ਕਾਨਫਰੰਸ ਸੀ.ਜੀ.ਸੀ ਲਾਂਡਰਾਂ ਕਾਲਜ, ਮੋਹਾਲੀ ਵਿੱਚ ਹੋਈ ਸੀ। ਇਹ ਕਾਨਫਰੰਸ 5 ਤੋਂ 7 ਅਗਸਤ 2016 ਦੌਰਾਨ ਕਾਰਵਾਈ ਗਈ ਸੀ। ਇਸ ਕਾਨਫਰੰਸ ਵਿੱਚ ਵਿਕੀਮੀਡੀਆ ਫ਼ਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮਹੇਰ ਅਤੇ ਬੋਰਡ ਮੈਂਬਰ ਨਤਾਲੀਆ ਤਿਮਕਿਵ ਨੇ ਭਾਗ ਲਿਆ ਸੀ। ਇਸ ਤੋਂ ਇਲਾਵਾ ਵਿਕੀਮੀਡੀਆ ਫਾਊਂਡੇਸ਼ਨ ਦੇ ਕੁਝ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ।

ਹਵਾਲੇਸੋਧੋ

  1. IANS (9 November 2011). "Wikipedia conference comes to India, set for Nov 18". Northern Voices Online. Retrieved 15 November 2011. 
  2. 2.0 2.1 IANS (9 November 2011). "Mumbai to host first WikiConference in India". India Current Affairs. Retrieved 15 November 2011. 
  3. 3.0 3.1 Unattributed (9 November 2011). "Mumbai To Host First Ever National WikiConference In India". EFY Times. EFY Enterprises. Retrieved 15 November 2011. 
  4. "Wikipedia woos India with local languages". Hindustan Times. 19 November 2011. Retrieved 19 November 2011. 
  5. Unattributed (10 November 2011). "Wikipedia eyes India for language growth". Dawn.com. Retrieved 15 November 2011. 
  6. Rajini Vaidyanathan (19 November 2011). "Wikipedia hosts India conference amid expansion push". BBC News Online. Retrieved 19 November 2011. 
  7. Deo, Sumedha (9 November 2011). "Diary India - Nov 18-20". Reuters. Retrieved 15 November 2011.