ਵਿਸ਼ਨੂੰ ਗਣੇਸ਼ ਪਿੰਗਲੇ
ਵਿਸ਼ਨੂੰ ਗਣੇਸ਼ ਪਿੰਗਲੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇੱਕ ਕ੍ਰਾਂਤੀਕਾਰੀ ਸਨ। ਉਹ ਗ਼ਦਰ ਪਾਰਟੀ ਦੇ ਮੈਂਬਰ ਸਨ। ਲਾਹੌਰ ਸਾਜਿਸ਼ ਕੇਸ ਅਤੇ ਹਿੰਦੂ-ਜਰਮਨ ਸਾਜਿਸ਼ ਵਿੱਚ ਉਨ੍ਹਾਂ ਨੂੰ ਸੰਨ ੧੯੧੫ ਫਾਂਸੀ ਦੀ ਸਜਾ ਦਿੱਤੀ ਗਈ।
ਵਿਸ਼ਨੂੰ ਗਣੇਸ਼ ਪਿੰਗਲੇ | |
---|---|
ਜਨਮ | 1888 ਤਲੇਗਾਂਵ, ਪੂਨਾ |
ਮੌਤ | 16 ਨਵੰਬਰ 1915 |
ਹੋਰ ਨਾਮ | ਬਾਬੁਰਦੇ ਗਣੇਸ਼ ਪਿੰਗਲੇ |
ਸੰਗਠਨ | ਗ਼ਦਰ ਪਾਰਟੀ |
ਲਹਿਰ | ਭਾਰਤ ਦਾ ਸੁਤੰਤਰਤਾ ਸੰਗਰਾਮ, ਗ਼ਦਰ ਲਹਿਰ |
ਜੀਵਨ
ਸੋਧੋਵਿਸ਼ਨੂੰ ਦਾ ਜਨਮ 2 ਜਨਵਰੀ 1888 ਨੂੰ ਪੂਨਾ ਦੇ ਪਿੰਡ ਤਲੇਗਾਂਵ ਵਿੱਚ ਹੋਇਆ। ਸੰਨ 1911 ਵਿੱਚ ਉਹ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਪੁੱਜੇ ਜਿੱਥੇ ਉਨ੍ਹਾਂ ਨੇ ਸਿਆਟਲ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲਿਆ। ਉੱਥੇ ਲਾਲਾ ਹਰਦਿਆਲ ਵਰਗੇ ਆਗੂਆਂ ਦਾ ਉਨ੍ਹਾਂ ਨੂੰ ਮਾਰਗਦਰਸ਼ਨ ਮਿਲਿਆ। ਮਹਾਨ ਕ੍ਰਾਂਤੀਵਾਦੀ ਕਰਤਾਰ ਸਿੰਘ ਸਰਾਭਾ ਨਾਲ ਉਨ੍ਹਾਂ ਦੀ ਮਿੱਤਰਤਾ ਸੀ। ਦੇਸ਼ ਵਿੱਚ ਗਦਰ ਪੈਦਾ ਕਰਕੇ ਦੇਸ਼ ਨੂੰ ਸੁਤੰਤਰ ਕਰਵਾਉਣ ਦਾ ਸੁਨਹਰੀ ਮੌਕਾ ਵੇਖ ਕੇ ਵਿਸ਼ਨੂੰ ਗਣੇਸ਼ ਬਾਕੀ ਸਾਥੀਆਂ ਦੇ ਨਾਲ ਭਾਰਤ ਪਰਤੇ ਅਤੇ ਬ੍ਰਿਟਿਸ਼ ਇੰਡੀਆ ਦੀਆਂ ਫੌਜਾਂ ਵਿੱਚ ਕ੍ਰਾਂਤੀ ਲਿਆਉਣ ਦੀ ਤਿਆਰੀ ਵਿੱਚ ਜੁੱਟ ਗਏ। ਉਨ੍ਹਾਂ ਨੇ ਕਲਕੱਤਾ ਵਿੱਚ ਸ਼੍ਰੀ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕੀਤੀ। ਉਹ ਸਚਿੰਦਰ ਨਾਥ ਨੂੰ ਲੈ ਕੇ ਪੰਜਾਬ ਚਲੇ ਆਏ। ਉਸ ਵਕਤ ਪੰਜਾਬ, ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਫੌਜੀ ਕ੍ਰਾਂਤੀ ਦਾ ਪੂਰਾ ਪ੍ਰਬੰਧ ਹੋ ਗਿਆ ਸੀ ਪਰ ਇੱਕ ਗ਼ਦਾਰ ਦੀ ਗ਼ਦਾਰੀ ਦੇ ਕਾਰਨ ਸਾਰੀ ਯੋਜਨਾ ਅਸਫਲ ਹੋ ਗਈ। ਵਿਸ਼ਨੂੰ ਪਿੰਗਲੇ ਨੂੰ ਵੀ ਨਾਦਿਰ ਖਾਨ ਨਾਮਕ ਇੱਕ ਵਿਅਕਤੀ ਨੇ ਗ੍ਰਿਫ਼ਤਾਰ ਕਰਵਾ ਦਿੱਤਾ। ਗ੍ਰਿਫ਼ਤਾਰੀ ਦੇ ਸਮੇਂ ਉਨ੍ਹਾਂ ਦੇ ਕੋਲ ਦਸ ਬੰਬ ਸਨ। ਉਨ੍ਹਾਂ ਦੇ ਉੱਤੇ ਮੁਕੱਦਮਾ ਚਲਾਇਆ ਗਿਆ ਅਤੇ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਦੇ ਨਾਲ ਸੈਂਟਰਲ ਜੇਲ੍ਹ, ਲਾਹੌਰ ਵਿੱਚ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਗਈ।
ਇਹ ਵੀ ਵੇਖੋ
ਸੋਧੋਬਾਹਰੀ ਕੜੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |