ਵਿੱਦਿਆਧਰ ਸੂਰਜਪ੍ਰਸਾਦ ਨੈਪਾਲ

ਸਰ ਵਿੱਦਿਆਧਰ ਸੂਰਜਪ੍ਰਸਾਦ ਨੈਪਾਲ (/ˈnpɔːl/[1], ਅੰਗਰੇਜ਼ੀ: Vidiadhar Surajprasad Naipaul; 17 ਅਗਸਤ ਸਨ 1932 - 11 ਅਗਸਤ ਸਨ 2018) ਨਵੇਂ ਯੁਗ ਦੇ ਪ੍ਰਸਿੱਧ ਅੰਗ੍ਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ।

ਸਰ

ਵਿੱਦਿਆਧਰ ਸੂਰਜਪ੍ਰਸਾਦ ਨੈਪਾਲ
ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਢਾਕਾ ਵਿੱਚ, 2016
ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਢਾਕਾ ਵਿੱਚ, 2016
ਮੂਲ ਨਾਮ
Vidiadhar Surajprasad Naipaul
ਜਨਮਵਿੱਦਿਆਧਰ ਸੂਰਜਪ੍ਰਸਾਦ ਨੈਪਾਲ[1]
(1932-08-17)17 ਅਗਸਤ 1932
ਚਗਵਾਨਸ, ਤ੍ਰਿਨੀਦਾਦ ਅਤੇ ਤੋਬਾਗ਼ੋ
ਮੌਤ11 ਅਗਸਤ 2018(2018-08-11) (ਉਮਰ 85)
ਕਿੱਤਾਨਾਵਲਕਾਰ, ਯਾਤ੍ਰਾ ਲੇਖਕ, ਨਿਬੰਧਕਾਰ
ਰਾਸ਼ਟਰੀਅਤਾਤ੍ਰਿਨੀਡਾਡੀਅਨ, ਬਰਤਾਨਵੀ
ਸ਼ੈਲੀਨਾਵਲ, ਨਿਬੰਧ
ਪ੍ਰਮੁੱਖ ਕੰਮA House for Mr. Biswas
A Bend in the River
The Enigma of Arrival
In a Free State
ਪ੍ਰਮੁੱਖ ਅਵਾਰਡਬੁਕਰ ਪੁਰਸਕਾਰ
1971
ਸਾਹਿਤ ਵਿੱਚ ਨੋਬਲ ਪੁਰਸਕਾਰ
2001
ਜੀਵਨ ਸਾਥੀਪੈਟ੍ਰੀਸੀਅਸ ਐਨ. ਹੇਲ ਨੈਪਾਲ (1955 - 1996)
ਨਾਦਿਰਾ ਖ਼ਾਨੁਮ ਅਲਵੀ ਨੈਪਾਲ (1996 - ਅੱਜ)

ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਦਾ ਜਨਮ 17 ਅਗਸਤ 1932 ਨੂੰ ਤ੍ਰਿਨੀਦਾਦ ਅਤੇ ਤੋਬਾਗ਼ੋ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੂਤਨ ਅੰਗ੍ਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਪੁਰਸਕਾਰ ਨਾਲ਼ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਜੋਨ ਲਿਲਵੇਲੀਨ ਰੀਜ ਪੁਰਸਕਾਰ (1958), ਦ ਸੋਮਰਸੇਟ ਮੋਗਮ ਅਵਾਰਡ (1980), ਦ ਹੋਵਥੋਰਡਨ ਪੁਰਸਕਾਰ (1964, ਦ ਡਬਲਿਊ ਐਚ ਸਮਿਥ ਸਾਹਿਤਕ ਅਵਾਰਡ (1968), ਦ ਬੁਕਰ ਪੁਰਸਕਾਰ (1971) ਅਤੇ ਦ ਡੇਵਿਡ ਕੋਹੇਨ ਪੁਰਸਕਾਰ (1993) ਬ੍ਰਿਟਿਸ਼ ਸਾਹਿਤ ਵਿੱਚ ਜੀਵਨ ਭਰ ਕੰਮ ਦੇ ਲਈ, ਪ੍ਰਮੁੱਖ ਹਨ। ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਨੂੰ 2001 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

2008 ਵਿੱਚ ਟਾਈਮਜ਼ ਨੇ ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਨੂੰ ਆਪਣੀ 50 ਮਹਾਨ ਬ੍ਰਿਟਿਸ਼ ਸਾਹਿਤਕਾਰਾਂ ਦੀ ਸੂਚੀ ਵਿੱਚ ਸੱਤਵਾਂ ਸਥਾਨ ਦਿੱਤਾ।

ਹਵਾਲੇ

ਸੋਧੋ
  1. 1.0 1.1 ਅੰਗ੍ਰੇਜ਼ੀ ਉੱਚਾਰਨ: /ˈvɪd.jɑːˌdər/ /ˈsˌrə//ˌprəˈsɑːd/ (ਦੂਜੇ ਨਾਮ ਵਿੱਚ ਦੋ ਸ਼ਬਦ ਜੁੜੇ ਹੋਏ ਹਨ) ਅਰਥ: विद्याधर (ਹਿੰਦੀ ਅਤੇ ਸੰਸਕ੍ਰਿਤ "ਵਿੱਦਿਆ ਦਾ ਪਕੜ" (ਪੰਨਾ 921) विद्या (ਹਿੰਦੀ ਅਤੇ ਸੰਸਕ੍ਰਿਤ "ਗਿਆਨ, ਸਿੱਖਿਆ", ਪੰਨਾ 921) ਤੋਂ + धर (ਸੰਸਕ੍ਰਿਤ "ਪਕੜ, ਅਧਾਰ", ਪੰਨਾ 524)); सूरज प्रसाद (सूरज (ਹਿੰਦੀ "ਸੂਰਜ," ਪੰਨਾ 1036) + प्रसाद (ਹਿੰਦੀ ਅਤੇ ਸੰਸਕ੍ਰਿਤ "ਉਪਹਾਰ, ਵਰਦਾਨ, ਅਸੀਸ", ਪੰਨਾ 666) ਤੋਂ) McGregor, R. S. (1993), The Oxford Hindi-English Dictionary, ਆਕਸਫ਼ੋਰਡ ਯੁਨੀਵਰਸਿਟੀ ਪ੍ਰੈੱਸ ਤੋਂ