ਵੁਜ਼ੂ (ਅਰਬੀ: الوضوء, ਹਿੰਦੀ: वुदू) ਸ਼ਰੀਰ ਦੇ ਅੰਗਾਂ ਨੂੰ ਧੋਣ ਲਈ ਇੱਕ ਇਸਲਾਮੀ ਪ੍ਰਕਿਰਿਆ ਹੈ, ਇਹ ਸ਼ੁੱਧਤਾ ਦਾ ਇੱਕ ਧਾਰਮਿਕ ਤਰੀਕਾ ਹੈ। ਵੁਜ਼ੂ ਵਿੱਚ ਹੱਥ, ਮੂੰਹ, ਨੱਕ (ਅੰਦਰੂਨੀ), ਬਾਹਾਂ, ਸਿਰ ਅਤੇ ਪੈਰ ਪਾਣੀ ਨਾਲ ਧੋਣੇ ਸ਼ਾਮਿਲ ਹਨ ਅਤੇ ਇਹ ਇਸਲਾਮ ਵਿੱਚ ਧਾਰਮਿਕ ਰਸਮ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਕਿਹੜੀਆਂ ਗਤੀਵਿਧੀਆਂ ਵਿੱਚ ਵੁਜ਼ੂ ਜ਼ਰੂਰੀ ਹੁੰਦਾ ਹੈ, ਇਹ ਕਿਹੜੀਆਂ ਕਿਹੜੀਆਂ ਧਾਰਮਿਕ ਵਿਧੀਆਂ ਨਾਲ ਗਠਿਤ ਹੁੰਦਾ ਹੈ ਅਤੇ ਕਿਹੜੀ ਚੀਜ਼ ਇਸ ਨੂੰ ਤੋੜਦੀ(ਭੰਗ) ਜਾਂ ਇਸ ਨੂੰ ਅਯੋਗ ਕਰ ਦਿੰਦੀ ਹੈ' ਇਹ ਸਾਰੇ ਮਾਮਲੇ ਫ਼ਿਕ਼ਹ (ਇਸਲਾਮਿਕ ਨਿਆਂਸ਼ਾਸਤਰ) ਦੇ ਅਧੀਨ ਆਉਂਦੇ ਹਨ[1] ਅਤੇ ਵਿਸ਼ੇਸ਼ ਤੌਰ 'ਤੇ ਇਹ ਨਿਯਮ ਸਫਾਈ ਨਾਲ ਸਬੰਧਤ ਹੈ।

ਅਲ-ਅਕਸਾ ਮਸਜਿਦ ਵਿੱਚ ਅਲ-ਕਾਸ ਫੁਹਾਰਾ

ਵਜ਼ੂ ਆਮ ਤੌਰ 'ਤੇ ਨਮਾਜ਼ ਦੀ ਤਿਆਰੀ ਕਰਨ ਲਈ ਪਵਿੱਤਰ ਕੁਰਾਨ ਨੂੰ ਛੂਹਣ ਜਾਂ ਪੜ੍ਹਣ ਤੋਂ ਪਹਿਲਾਂ ਕੀਤਾ ਜਾਂਦਾ ਹੈ।.[1] ਪਿਸ਼ਾਬ, ਟੱਟੀ, ਪੱਦ, ਡੂੰਘੀ ਨੀਂਦ, ਅਤੇ ਇੱਥੋਂ ਤੱਕ ਕਿ ਹਲਕਾ ਜਿਹਾ ਖੂਨ ਵਗਣਾ ਆਦਿ ਅਸ਼ੁੱਧ ਕਰਨ ਵਾਲੀਆਂ ਗਤੀਵਿਧੀਆਂ ਨਾਲ ਵੁਜ਼ੂ ਟੁੱਟ ਜਾਂਦਾ ਹੈ.[2]

ਹਵਾਲੇਸੋਧੋ

  1. 1.0 1.1 Glasse, Cyril (2001). The New Encyclopeida of Islam. Altmira Press. p. 477. 
  2. Dikmen, Mehmet (3 May 2011). "What are the things that invalidate and break wudu?". Questions on Islam. Archived from the original on 23 ਅਪ੍ਰੈਲ 2016. Retrieved 3 May 2016.  Check date values in: |archive-date= (help)