ਵੈਲਨਟਾਈਨ ਡੇ
ਵੇਲੇਨਟਾਈਨ ਡੇ ਇੱਕ ਉਤਸਵ ਦਿਵਸ ਹੈ। ਇਸਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਔਫ ਸੇਂਟ ਵੈਲਨਟਾਈਨ ਡੇ ਵੀ ਕਿਹਾ ਜਾਂਦਾ ਹੈ।[1] ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁਟੀ ਨਹੀਂ ਹੁੰਦੀ। 14 ਫ਼ਰਵਰੀ ਸੰਨ 278 ਦੇ ਦਿਨ ਰੋਮ ਦੇ ਰਾਜੇ ਕਲੌਡੀਅਸ ਨੇ ਪਾਦਰੀ ਵੈਲਨਟਾਈਨ ਦਾ ਸਿਰ ਵੱਢ ਕੇ ਉਸ ਨੂੰ ਸਜ਼ਾ-ਏ-ਮੌਤ ਦਿਤੀ। ਉਨ੍ਹੀਂ ਦਿਨੀਂ ਰੋਮ ਦਾ ਰਾਜਾ ਇੱਕ ਵੱਡੀ ਫ਼ੌਜ ਬਣਾਉਣੀ ਚਾਹੁੰਦਾ ਸੀ ਪਰ ਲੋਕ ਫ਼ੌਜ ਵਿੱਚ ਭਰਤੀ ਨਹੀਂ ਸਨ ਹੋਣਾ ਚਾਹੁੰਦੇ। ਰਾਜੇ ਕਲੌਡੀਅਸ ਦਾ ਖ਼ਿਆਲ ਸੀ ਕਿ ਲੋਕ ਆਪਣੀਆਂ ਬੀਵੀਆਂ ਅਤੇ ਪਰਵਾਰ ਨਾਲ ਮੋਹ ਹੋਣ ਕਰ ਕੇ ਫ਼ੌਜ ਵਿੱਚ ਭਰਤੀ ਨਹੀਂ ਹੁੰਦੇ। ਇਸ ਲਈ ਉਸ ਨੇ ਵਿਆਹ ਤੇ ਮੰਗਣੀਆਂ 'ਤੇ ਪਾਬੰਦੀ ਲਾ ਦਿਤੀ। ਪਾਦਰੀ ਇਸ ਨੂੰ ਬੇਇਨਸਾਫ਼ੀ ਸਮਝਦਾ ਸੀ। ਇਸ ਲਈ ਉਸ ਨੇ ਚੋਰੀ ਚੋਰੀ ਵਿਆਹ ਕਰਨੇ ਜਾਰੀ ਰੱਖੇ। ਅਖ਼ੀਰ ਇਸ ਦਾ ਰਾਜ਼ ਖੁੱਲ੍ਹ ਗਿਆ ਅਤੇ ਵੈਲਨਟਾਈਨ ਨੂੰ ਗਿ੍ਫ਼ਤਾਰ ਕਰ ਕੇ ਉਸ ਨੂੰ ਸਜ਼ਾ-ਏ-ਮੋਤ ਦਿਤੀ ਗਈ। ਉਸ ਨੂੰ ਸੋਟੀਆਂ ਮਾਰ-ਮਾਰ ਕੇ ਖ਼ਤਮ ਕਰ ਕੇ ਉਸ ਦਾ ਸਿਰ ਵੱਢ ਦਿਤਾ ਗਿਆ। ਲੋਕ ਕਥਾ ਅਨੁਸਾਰ, ਆਪਣੇ ਜੇਲ੍ਹ ਦੇ ਸਮੇਂ ਜੇਲਰ ਦੀ ਬੇਟੀ ਦਾ ਇਲਾਜ ਕਰ ਕੇ ਉਸ ਦੀ ਬਿਮਾਰੀ ਨੂੰ ਠੀਕ ਕਰ ਦਿੱਤਾ। ਜਦ ਉਹ ਜੇਲ ਵਿੱਚ ਸੀ ਤਾਂ ਇਸ ਦੌਰਾਨ ਜੇਲਰ ਦੀ ਕੁੜੀ ਨੂੰ ਉਸ ਨਾਲ ਪਿਆਰ ਹੋ ਗਿਆ। ਮਾਰੇ ਜਾਣ ਤੋਂ ਪਹਿਲਾਂ ਉਸ ਨੇ ਉਸ ਕੁੜੀ ਨੂੰ ਇੱਕ ਰੁੱਕਾ ਲਿਖਿਆ ਜਿਸ 'ਤੇ ਲਿਖਿਆ ਸੀ 'From your Valentine (ਤੇਰੇ ਵੈਲਨਟਾਈਨ ਵਲੋਂ)'। ਮਰਨ ਮਗਰੋਂ ਉਸ ਨੂੰ 'ਸੇਂਟ' ਦਾ ਰੁਤਬਾ ਦਿਤਾ ਗਿਆ। 14 ਫ਼ਰਵਰੀ ਨਾਲ ਇੱਕ ਹੋਰ ਘਟਨਾ ਵੀ ਜੁੜੀ ਹੋਈ ਹੈ। ਪੇਗਨ ਲੋਕ (ਰੱਬ ਅਤੇ ਧਰਮ 'ਤੇ ਯਕੀਨ ਨਾ ਰੱਖਣ ਵਾਲੇ ਲੋਕ ਯਾਨੀ ਨਾਸਤਕ) ਇਸ ਦਿਨ ਨੂੰ 'ਫ਼ੀਸਟ ਆਫ਼ ਲੂਪਰਕੈਲੀਆ' ਦੇ ਨਾਂ ਹੇਠ ਪਿਆਰ ਦੇ ਤਿਉਹਾਰ ਵਜੋਂ ਮਨਾਉਾਦੇ ਸਨ। ਇਹ ਦਿਨ ਇਕੋ ਹੋਣ ਕਾਰਨ, ਲੋਕ ਇਸ ਨੂੰ ਨਾਸਤਕਾਂ ਦਾ ਦਿਨ ਸਮਝ ਕੇ ਮਨਾਉਣ ਲੱਗ ਪਏ। ਅਖ਼ੀਰ 496 ਵਿੱਚ ਪੋਪ ਗੇਲਾਸੀਅਸ ਨੇ ਇਸ ਦਿਨ ਨੂੰ 'ਸੇਂਟ ਵੈਲਨਟਾਈਨ' ਦਿਨ ਵਜੋਂ ਮਨਾਉਣਾ ਸ਼ੁਰੂ ਕੀਤਾ ਤਾਂ ਜੋ ਲੋਕ ਨਾਸਤਕਾਂ ਦਾ ਦਿਨ ਨਾ ਮਨਾਇਆ ਕਰਨ ਇਸ ਦਿਨ ਸੇਂਟ ਐਂਗਲੀਕਨ ਫਿਰਕੇ ਦੀ ਸਰਕਾਰੀ ਛੁਟੀ ਹੁੰਦੀ ਹੈ।[2] ਕਈ ਹੋਰ ਚਰਚ ਵੀ ਹੁਣ ਇਸਨੂੰ ਮਾਨਤਾ ਦਿੰਦੇ ਹਨ ਜਿਵੇਂ ਲੂਥਰਨ ਚਰਚ,[3] ਈਸਟਰਨ ਔਰਥੋਡੋਕਸ ਚਰਚ।
ਸੇਂਟ ਵੈਲਨਟਾਈਨ ਡੇ Saint Valentine's Day | |
---|---|
ਵੀ ਕਹਿੰਦੇ ਹਨ | ਵੈਲਨਟਾਈਨ ਡੇ (Valentine's Day) ਫੀਸਟ ਆਫ਼ ਸੇਂਟ ਵੈਲਨਟਾਈਨ ਡੇ (Feast of Saint Valentine) |
ਮਨਾਉਣ ਵਾਲੇ | ਬਹੁਤ ਦੇਸ਼ਾਂ ਦੇ ਲੋਕ; ਐਂਗਲੀਕਨ ਕਮਿਊਨੀਅਨ (ਦੇਖੋ ਸੂਚੀ ਐਂਗਲੀਕਨ ਚਰਚ ਕੈਲੰਡਰ), ਈਸਟਰਨ ਆਰਥੋਡੌਕਸ ਚਰਚ (ਦੇਖੋ ਈਸਟਰਨ ਆਰਥੋਡੌਕਸ ਲਿਟਰਜੀਕਲ ਕੈਲੰਡਰ), ਲੂਥਰੀ ਚਰਚ (ਦੇਖੋ ਸੇਂਟ ਕੈਲੰਡਰ (ਲੂਥਰੀਅਨ) |
ਕਿਸਮ | ਸਭਿਆਚਾਰਕ, ਈਸਾਈ, ਤਜਾਰਤੀ |
ਮਹੱਤਵ | ਸੇਂਟ ਵੈਲਨਟਾਈਨ ਦੀ ਦਾਅਵਤ ਦਾ ਦਿਨ; ਮੁਹੱਬਤ ਅਤੇ ਪਿਆਰ ਦੇ ਜਸ਼ਨ |
ਪਾਲਨਾਵਾਂ | ਗਰੀਟਿੰਗ ਕਾਰਡ ਅਤੇ ਤੋਹਫ਼ੇ ਭੇਜਣਾ, ਡੇਟਿੰਗ, ਚਰਚ ਸਰਵਿਸ |
ਮਿਤੀ | 14 ਫ਼ਰਵਰੀ (ਕੈਥੋਲਿਕ ਚਰਚ ਵਲੋਂ ਮੁਕੱਰਰ); 7 ਜੁਲਾਈ (ਆਰਥੋਡੌਕਸ ਚਰਚ ਵਲੋਂ ਮੁਕੱਰਰ) |
ਬਾਰੰਬਾਰਤਾ | ਸਾਲਾਨਾ |
ਭਾਰਤ ਵਿੱਚ ਵੇਲੇਨਟਾਈਨ ਡੇ
ਸੋਧੋਭਾਰਤ ਵਿੱਚ, ਪ੍ਰਾਚੀਨ ਕਾਲ ਦੀ ਪਰੰਪਰਾ ਅਨੁਸਾਰ ਕਾਮਦੇਵ ਨੂੰ ਕਾਮ ਦਾ ਦੇਵਤਾ ਮੰਨਿਆ ਜਾਂਦਾ ਸੀ। ਖਜੂਰਾਹੁ ਦੀਆ ਮੂਰਤੀਆਂ ਵਿੱਚ ਕਮਿਕ ਮੂਰਤੀਆਂ ਵੀ ਦੇਖਿਆ ਜਾ ਸਕਦੀਆਂ ਹਨ। ਆਚਾਰਿਆ ਬੱਤਸੀਅਨ ਦੇ ਕਾਮਸੂਤਰ ਨਾਮਕ ਗ੍ਰੰਥ ਵਿੱਚ ਵੀ ਇਸਦਾ ਉਲੇਖ ਕੀਤਾ ਗਿਆ।[4] ਮੱਧ ਕਾਲ ਵਿੱਚ ਕਾਮਦੇਵ ਦੀ ਪੂਜਾ ਖਤਮ ਹੋ ਗਈ। ਰਾਮਚ੍ਰਿੱਤਮਾਨਸ ਵਿੱਚ ਰਤਿ ਦੇ ਪਤੀ ਕਾਮਦੇਵ ਨੂੰ ਸ਼ਿਵ ਵਲੋਂ ਭਸਮ ਕੀਤੇ ਜਾਂ ਦਾ ਜਿਕਰ ਹੈ। 1990 ਦੇ ਦਾਸਕ ਵਿੱਚ ਭਾਰਤ ਵਿੱਚ ਕਾਮਦੇਵ ਦੀ ਪੂਜਾ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ ਸੀ।[4]
1992 ਦੇ ਦਹਾਕੇ ਵਿੱਚ ਰੰਗੀਨ ਟੀ. ਵੀ. ਚੈਨਲਾਂ ਦੇ ਪਸਾਰ ਹੋਣ ਨਾਲ ਖ਼ਾਸ ਕਰਕੇ ਐਮ. ਟੀ. ਵੀ. ਚੈਨਲਾਂ ਨੇ ਵੇਲੇਨਟਾਈਨ ਡੇ ਵੱਲ ਲੋਕਾਂ ਦੀ ਖਿੱਚ ਨੂੰ ਵਧਾਇਆ।[4] ਵਿਸ਼ਵੀਕਰਨ ਅਤੇ ਆਰਥਿਕ ਉਧਾਰੀਕਰਨ ਨੇ ਅੱਗ ਦਾ ਕੰਮ ਕੀਤਾ। ਇਸ ਤਰ੍ਹਾ ਮੱਧ ਯੁੱਗ ਵਿੱਚ ਵਿੱਚ ਜਿਸ ਪਰੰਪਰਾ ਨੂੰ ਭਾਰਤ ਤਿਆਗ ਚੁੱਕਾ ਸੀ। ਉਸਨੂੰ ਯੁਵਾ ਵਰਗ ਨੇ ਫਿਰ ਦੋ ਜੀਵਤ ਕਰ ਦਿੱਤਾ।[4] ਵੇਲੇਨਟਾਈਨ ਡੇ ਪੱਛਮ ਦਾ ਰਵਾਇਤੀ ਤਿਉਹਾਰ ਹੈ। ਇਸ ਦਿਨ ਨੇ ਹੁਣ ਆਪਣੀਆਂ ਜੜ੍ਹਾਂ ਸਾਡੇ ਮੁਲਕ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਵੀ ਪਸਾਰ ਲਈਆ ਹਨ।
ਸ਼ਿਵ ਸੈਨਾ ਅਤੇ ਸੰਘ ਪਰਿਵਾਰ ਦੇ ਕਈ ਸੰਗਠਨਾਂ ਨੇ ਇਸਨੂੰ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਸਮਝਦਿਆਂ ਕਈ ਮਹਾਨਗਰਾਂ ਵਿੱਚ ਇਸਦਾ ਵਿਰੋਧ ਕੀਤਾ।[5]
ਭਾਰਤ ਵਿੱਚ ਇਸਦੀ ਲੋਕਪ੍ਰਿਅਤਾ ਦੇ ਕਾਰਨ ਲੱਭਨ ਪਿੱਛੇ ਚਿੰਤਕਾਂ ਦੇ ਅਲੱਗ ਅਲੱਗ ਵਿਚਾਰ ਹਨ। ਭਾਰਤ ਵਿੱਚ ਇਹ ਦਿਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।[6]
ਹਵਾਲੇ
ਸੋਧੋ- ↑ Chambers 21st Century Dictionary, Revised ed., Allied Publishers, 2005 ISBN 9780550142108
- ↑ "Holy Days". Church of England (Anglican Communion). 2012. Archived from the original on 25 ਦਸੰਬਰ 2018. Retrieved 27 October 2012.
February 14 Valentine, Martyr at Rome, c.269
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ 4.0 4.1 4.2 4.3 "India's fascination with Valentine's Day. The BBC's Vijay Rana explains how Valentine's Day has replaced more traditional celebrations of love in India". BBC. 14 फ़रवरी 2002.
{{cite web}}
: Check date values in:|date=
(help) ਹਵਾਲੇ ਵਿੱਚ ਗ਼ਲਤੀ:Invalid<ref>
tag; name "rana" defined multiple times with different content - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ "Hindu and Muslim anger at Valentine's". BBC. 2003-02-11.
{{cite journal}}
: Cite journal requires|journal=
(help)
<ref>
tag defined in <references>
has no name attribute.