ਸਭਿਆਚਾਰਕ ਖੇਤਰ
ਸਭਿਆਚਾਰ ਖੇਤਰ ਤੋਂ ਭਾਵ ਮਾਨਵ ਵਿਗਿਆਨ ਅਤੇ ਭੂਗੋਲ ਦੇ ਸੰਦਰਭ ਵਿੱਚ ਅਜਿਹੇ ਭੂਗੋਲਿਕ ਖੇਤਰ ਤੋਂ ਹੈ। ਜਿਥੇ ਇਕੋ ਜਿਹੀਆਂ ਗੁੰਝਲਦਾਰ ਕਿਰਿਆਵਾਂ ਦਾ ਸੁਮੇਲ ਹੋਵੇ। ਕਿਸੇ ਖਾਸ ਪ੍ਰਕਾਰ ਦਾ ਸਭਿਆਚਾਰ ਜ਼ਰੂਰੀ ਨਹੀਂ ਕਿ ਹੱਦਾਂ ਵਿੱਚ ਹੀ ਹੋਵੇ। ਇਹ ਅਕਸਰ ਜਾਤੀ-ਭਾਸ਼ਾਈ ਸ਼੍ਰੇਣੀ ਨੂੰ ਜਾਂ ਖੇਤਰ ਨੂੰ ਸੰਬੋਧਿਤ ਕਰਦਾ ਹੈ। ਕਿਸੇ ਪ੍ਰਮੁੱਖ ਸਭਿਆਚਾਰ ਦੀਆਂ ਹੱਦਾਂ ਕਿਸੇ ਰਾਜ ਦੀਆਂ ਹੱਦਾਂ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ। ਸਭਿਆਚਾਰ ਦਾ ਪ੍ਰਭਾਵੀ ਖੇਤਰ ਵੱਡੇ ਸਭਿਆਚਾਰ ਦਾ ਹਿੱਸਾ ਵੀ ਹੁੰਦਾ ਹੈ ਜੋ ਕਿ ਵੱਖ-ਵੱਖ ਛੋਟੇ ਸਭਿਆਚਾਰ ਦਾ ਸੁਮੇਲ ਹੁੰਦਾ ਹੈ। ਇਸ ਦੀਆਂ ਹੱਦਾਂ ਕਿਸੇ ਵਿਸ਼ੇਸ਼ ਪੱਖ ਜਿਵੇਂ ਕਿ ਭਾਸ਼ਾ, ਜੀਵਨ ਸ਼ੈਲੀ, ਭਵਨ ਨਿਰਮਾਣ ਦੇ ਅਧਾਰ ਤੇਅ ਕੀਤੀਆਂ ਜਾਂਦੀਆਂ ਹਨ।
ਪਰਿਭਾਸ਼ਾ
ਸੋਧੋਭੁਪਿੰਦਰ ਸਿੰਘ ਖਹਿਰਾ ਅਨੁਸਾਰ ਸਭਿਆਚਾਰਕ ਖੇਤਰ ਉਸ ਖਿੱਤੇ ਨੂੰ ਕਹਿੰਦੇ ਹਨ। ਜਿੱਥੇ ਰਲਦੇ -ਮਿਲਦੇ ਸਭਿਆਚਾਰ ਜਾਂ ਉੱਪ-ਸਭਿਆਚਾਰ ਪ੍ਰਚਲਿਤ ਹੋਣ,ਸਭਿਆਚਾਰਕ ਖੇਤਰ ਦਾ ਨਿਰਣਾ ਪਹਿਰਾਵੇ,ਖੁਰਾਕ,ਰਿਹਾਇਸ਼,ਰਸਮਾਂ-ਰੀਤਾਂ ਆਦਿ ਸਭਿਆਚਾਰਕ ਅੰਗਾਂ ਦੇ ਤੁਲਨਾਤਮਕ ਐਧਿਐਨ ਦੁਆਰਾ ਕੀਤਾ ਜਾਂਦਾ ਹੈ। ਪੰਜਾਬ ਵੀ ਇੱਕ ਸਭਿਆਚਾਰਕ ਖੇਤਰ ਹੈ। ਸਭਿਆਚਾਰਕ ਖੇਤਰ ਦੀ ਸਿਰਜਣਾ ਵਿੱਚ ਸਥਾਨਕ ਭੂਗੋਲ ਦਾ ਮਹੱਤਵਪੂਰਨ ਹੱਥ ਹੈ। ਸਭਿਆਚਾਰਕ ਖੇਤਰ ਕੋਈ ਧਰਤੀ ਦਾ ਖਿੱਤਾ ਨਹੀਂ ਹੁੰਦਾ। ਇਹ ਤਾਂ ਸਭਿਆਚਾਰ ਦੇ ਵੱਖ-ਵੱਖ ਅੰਗਾਂ ਦੀ ਤੁਲਨਾ ਦੇ ਪ੍ਰਸੰਗ ਅਤੇ ਸਾਪੇਖ ਵਿੱਚ ਸਿਰਜਿਆ ਜਾਂਦਾ ਹੈ।[1]
ਇਤਿਹਾਸ
ਸੋਧੋਇੱਕ ਰਸਮੀ ਸਭਿਆਚਾਰਕ ਖੇਤਰ ਉਹ ਖੇਤਰ ਹੈ। ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਸਾਂਝੀਆਂ ਸਭਿਆਚਾਰਕ ਗਤੀਵਿਧੀਆਂ ਹੋਣ ਜਿਵੇਂ -ਭਾਸ਼ਾ,ਧਰਮ,ਜੀਵਨ ਸ਼ੈਲੀ,ਆਦਿ, ਇਹ ਇੱਕ ਖੇਤਰ ਹੈ। ਜਿਸ ਵਿੱਚ ਇੱਕੋ ਜਿਹੀਆਂ ਸਭਿਆਚਾਰਕ ਗਤੀਵਿਧੀਆਂ ਮੋਜੂਦ ਹੁੰਦੀਆਂ ਹਨ। ਉਹ ਭੁਗੋਲ੍ਕਾਰ ਜਿਸਨੇ ਰਸਮੀ ਸਭਿਆਚਾਰ ਦੀ ਜਾਂਚ ਕਰ ਕੇ ਕਿਹਾ ਕਿ ਸਭਿਆਚਾਰਕ ਖੇਤਰ, ਸਭਿਆਚਾਰਕ ਸੀਮਾ ਨੂੰ ਦਰਸਾਉਂਦਾ ਹੈ। ਕਿਊਕਿ ਸਭਿਆਚਾਰਕ ਸੀਮਾਵਾਂ ਬਹੁਤ ਘੱਟ ਤਿੱਖੀਆਂ ਹਨ।
ਭਾਸ਼ਾ ਅਤੇ ਸਭਿਆਚਾਰ
ਸੋਧੋਭਾਸ਼ਾ ਤੇ ਸਭਿਆਚਾਰ ਦੋਵੇਂ ਮਨੁੱਖ ਦੁਆਰਾ ਸਿਰਜਿਤ ਸਿਸਟਮ ਹਨ। ਸਮੂਹਿਕ ਅਵਚੇਤਨ ਦਾ ਦੋਹਾ ਦੀ ਸਿਰਜਨ ਪ੍ਰਕਿਰਿਆ ਵਿੱਚ ਭਾਰੂ ਰੋਲ ਹੌੈ।[2] ਭਾਸ਼ਾ ਤੇੋਂ ਬਿਨਾ ਸਭਿਆਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਵ-ਵਿਆਪਕ ਹੈ, ਪਰ ਹਰ ਮਨੁੱਖੀ ਸਮਾਜ ਦਾ ਆਪਣਾ ਸਭਿਆਚਾਰ ਹੁੰਦਾ ਹੈ। ਇਹ ਦੇੋਵੇਂ ਲੱਛਣ ਭਾਸ਼ਾ ਦੇ ਵੀ ਹਨ ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿੱਚ ਭਾਸ਼ਾ ਦਾ ਆਪਣਾ ਰੋਲ ਹੈ। ਸਭਿਆਚਾਰ ਦੇ ਦੂ਼ਜੇ ਮਹੱਤਵਪੂਰਨ ਲੱਛਣ ਹਨ ਕਿ ਇਹ ਸਾਂਝਾ ਕੀਤਾ ਜਾਂਦਾ ਹੈ, ਸੰਚਿਤ ਹੇੋ ਸਕਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਸਕਦਾ ਹੈ। ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦੇ ਹਨ। ਪਦਾਰਥਕ ਵਸਤਾਂ ਦੇ ਰੂਪ ਵਿੱਚ ਸੰਚਿਤ ਹੋਇਆ ਸਭਿਆਚਾਰ ਵੀ ਭਾਸ਼ਾ ਦੇ ਮਾਧਿਅਮ ਰਾਹੀਂ ਵਿਆਖਿਆ ਪਾਉਂਦਾ ਹੈ। ਕਿਸੇ ਜਨ-ਸਮੂਹ ਦੇ ਇਤਿਹਾਸ ਵਿੱਚ ਜੋ ਕੁਝ ਵਾਪਰਦਾ ਹੈ, ਉਸ ਦਾ ਪ੍ਰਤਿਬਿੰਬ ਉਸ ਦੀ ਭਾਸ਼ਾ ਵਿਚੋਂਂ ਲੱਭਿਆ ਜਾ ਸਕਦਾ ਹੈ। ਇਸੇ ਲਈ ਭਾਸ਼ਾ ਨੂੰ ਸੰਬੰੰਧਿਤ ਸਭਿਆਚਾਰ ਦਾ ਮੁਹਾਫ਼ਜ਼ਖਾਨਾ ਕਿਹਾ ਜਾਂਦਾ ਹੈ।[3] ਭਾਸ਼ਾ ਕਿਸੇ ਸਭਿਆਚਾਰ ਦਾ ਮੁਆਫਜ਼ਖਾਨਾ ਹੀ ਨਹੀਂ ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਰਗਟ ਕਰਨ ਦੇ ਪਰਵਰਗਾ ਨੂੰ ਵੀ ਪੇਸ਼ ਕਰਦੀ ਹੈ।
ਭਾਸ਼ਾ ਅਤੇ ਸਭਿਆਚਾਰ ਮਨੁੱਖ ਦੀ ਸਮਾਜਕ ਪੈਦਾਵਾਰ ਹਨ।ਕਿੳਂਕਿ ਸਮਾਜ ਹੀ ਸਭਿਆਚਾਰ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ।ਭਾਸ਼ਾ ਅਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਣ ਵਾਲੇ ਵਰਤਾਰੇ ਹਨ।ਇੱਥੋਂ ਤਕ ਕਿ ਭਾਸ਼ਾ ਦਾ ਸਿਸਟਮ ਖੁਦ ਮੁਖਤਿਆਰ ਹੁੰਦਾ ਹੋਇਆ ਵੀ ਸਭਿਆਚਾਰ ਸਿਸਟਮ ਦੇ ਅੰਤਰਗਤ ਹੀ ਅਰਥ ਰੱਖਦਾ ਹੈ।ਕਿੳਂਕਿ ਭਾਸ਼ਾ ਅਤੇ ਸਭਿਆਚਾਰ ਦਾ ਆਪਣਾ - ਆਪਣਾ ਸਿਸਟਮ ਹੈ। ਭਾਸ਼ਾ ਅਤੇ ਸਭਿਆਚਾਰ ਵਿੱਚ ਪਰਿਵਰਤਨ ਆਉਣਾ ਵੀ ਲਾਜ਼ਮੀ ਹੁੰਦਾ ਹੈ।ਭਾਸ਼ਾ ਅਤੇ ਸਭਿਆਚਾਰ ਦੇ ਪਰਿਵਰਤਨ ਦੇ ਕਾਰਨ ਤਾਂ ਵੱਖ -ਵੱਖ ਹੁੰਦੇ ਹਨ ਪਰ ਇਹ ਕਾਰਨ ਇੱਕ ਦੂਜੇ ਨੂੰ ਪ੍ਰਭਾਵਿਤ ਜਰੂਰ ਕਰਦੇ ਹਨ ਤੇ ਵੰਨ-ਸੁਵੰਨੇ ਸਭਿਆਚਾਰ ਨੂੰ ਗ੍ਰਹਿਣ ਕਰਨ ਅਤੇ ਅਗਲੀ ਪੀੜ੍ਹੀ ਲਈ ਉਸਦਾ ਸੰਚਾਰ ਕਰਨ ਲਈ ਭਾਸ਼ਾ ਅੰਦਰ ਵੀ ਵੰਨ-ਸੁਵੰਨਤਾ ਦਾ ਗੁਣ ਪੈਦਾ ਹੋ ਜਾਂਦਾ ਹੈ।ਸਭਿਆਚਾਰ ਦੇ 'ਸਭਿਆਚਾਰੀਕਰਨ਼਼'ਅਤੇ ਅੰਸ਼ ਪਾਸਾਰ ਜਿਹੇ ਅਮਲ ਭਾਸ਼ਾ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸਭਿਆਚਾਰੀਕਰਨ ਅਤੇ ਸਭਿਆਚਾਰਕ ਅੰਸ਼ ਪਾਸਾਰ ਦੇ ਅਮਲ ਦੌਰਾਨ ਦੂਜੇ ਸਭਿਆਚਾਰੀਕਰਨ' ਦੀ ਸ਼ਬਦਾਵਲੀ ਸਥਾਨਕ ਭਾਸ਼ਾ ਵਿੱਚ ਸ਼ਾਮਲ ਹੁੰਦੀ ਰਹਿੰਦੀ ਹੈ।ਇਉ ਭਾਸ਼ਾ ਦਾ ਖੇਤਰ ਪੂਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ।ਭਾਸ਼ਾ ਸਭਿਆਚਾਰ ਨਾਲ ਦੂਹਰਾ ਸੰਬੰਧ ਰੱਖਦੀ ਹੈ।ਕਿਸੇ ਵੀ ਸਭਿਆਚਾਰ ਨੂੰ ਜਾਨਣ, ਉਸਦਾ ਇਤਿਹਾਸ ਲਿਖਣ ਅਤੇ ਲਿਖੇ ਇਤਿਹਾਸ ਨੂੰ ਸੰਭਾਲਣ ਵਰਗੇ ਕਾਰਜ ਭਾਸ਼ਾ ਰਾਹੀ ਹੀ ਸੰਭਵ ਹਨ। ਭਾਸ਼ਾ ਅੰਦਰ ਹੀ ਪੈਟਰਨ ਬਣਾਉਣ ਤੇ ਵੱਖ -ਵੱਖ ਵਰਤਾਰਿਆਂ ਨੂੰ ਵੱਖ-ਵੱਖ ਪੈਟਰਨਾਂ ਵਿੱਚ ਪ੍ਰਗਟਾਉਣ ਦੀ ਸ਼ਮਰੱਥਾ ਹੁੰਦੀ ਹੈ। ਭਾਸ਼ਾ ਸਭਿਆਚਾਰ ਦੇ ਸੰਚਾਰ ਦੇ ਗੁਣਾ ਨੂੰ ਪ੍ਰਗਟ ਕਰਦੀ ਹੈ।ਭਾਵ ਭਾਸ਼ਾ ਸਭਿਆਚਾਰਕ ਸਿਰਜਣਾ ਹੈ, ਸਭਿਆਚਾਰ ਭਾਸ਼ਾ ਦੀ ਸਿਰਜਣਾ ਨਹੀਂ।[4]
ਭਾਸ਼ਾ ਤੋਂ ਬਿਨਾਂ ਕੋਈ ਸਭਿਆਚਾਰ ਹੋਂਦ ਵਿੱਚ ਨਹੀਂ ਆ ਸਕਦਾ।ਇਹ ਵੀ ਸਪਸ਼ਟ ਹੈ ਕਿ ਸਭਿਆਚਾਰ ਚੌਗਿਰਦੇ ਤੋਂ ਬਿਨਾਂ ਭਾਸ਼ਾ ਸੰਚਾਰ ਨਹੀਂ ਕਰ ਸਕਦੀ। ਭਾਸ਼ਾ ਦਾ ਮਾਧਿਅਮ ਧੁਨੀ ਚਿੰਨ੍ਹ ਹਨ, ਪਰ ਸਭਿਆਚਾਰ ਦੇ ਚਿੰਨ੍ਹ ਵਿਸਤਿ੍ਤ ਵੰਨਗੀਆ ਦੇ ਹੁੰਦੇ ਹਨ। ਭਾਸ਼ਾ ਜਿਥੇ ਭਾਵਾਂ ਤੇ ਵਿਚਾਰਾਂ ਦੇ ਵਟਾਂਦਰੇ ਤੱਕ ਸੀਮਿਤ ਹੈ,ਉਥੇ ਸਭਿਆਚਾਰ ਦਾ ਘੇਰਾ, ਵਸਤੂ ਵਟਾਂਦਰਾ, ਸਮਾਜਕ ਸੰਸਥਾਵਾਂ,ਲੋਕ ਰੂੜੀਆਂ, ਲੋਕ-ਵਿਸ਼ਵਾਸਾ ਅਤੇ ਕਦਰਾਂ ਕੀਮਤਾਂ ਦੀ ਸਿਰਜਣਾ ਤੇ ਸੰਸਾਰ ਤੱਕ ਪਸਰਿਆ ਹੋਇਆ ਹੈ।ਇਸੇ ਤਰ੍ਹਾਂ ਭਾਸ਼ਾ ਅਤੇ ਸਭਿਆਚਾਰ ਦੇ ਪ੍ਮੁੱਖ ਬਿੰਦੂ ਅਨੁਭਵ ਤੇ ਭਾਵ, ਸਾਂਝੀਆ ਮੁਹਿੰਮਾਂ,ਸ਼ਬਦ ਸਿਰਜਨਾ ਭਾਵ ਸੰਗੀਤ ਆਦਿ ਹਨ[5] ਇਸ ਤਰਾਂ ਹਰ ਭਾਸ਼ਾ ਆਪਣੇ ਸਭਿਆਚਾਰ ਦੇ ਪ੍ਰਸੰਗ ਵਿੱਚ ਅਰਥ ਰੱਖਦੀ ਹੈ,ਜਿਸ ਕਰਕੇ ਇਸਦਾ ਕਿਸੇ ਦੂਜੀ ਭਾਸ਼ਾ ਵਿੱਚ ਹੂਬਹੂ ਅਨੁਵਾਦ ਲਗਭਗ ਅਸੰਭਵ ਹੁੰਦਾ ਹੈ।ਭਾਸ਼ਾ ਅਤੇ ਸਭਿਆਚਾਰ ਸਮਾਜਕ ਪ੍ਰਾਪਤੀਆਂ ਹਨ।ਦੋਵੇਂ ਇੱਕ ਦੂਜੇ ਦੇ ਪੂਰਕ ਅਤੇ ਅਨੁਪੂਰਕ ਹਨ।ਸਭਿਆਚਾਰ ਦੇ ਮੁਕਾਬਲੇ ਤੇ ਭਾਸ਼ਾ ਪਰਿਵਰਤਨਸ਼ੀਲ ਹੈ।ਸੋਚ-ਵਿਚਾਰ ਅਤੇ ਆਦਾਨ- ਪ੍ਰਦਾਨ ਦੋਵੇਂ ਹੀ ਭਾਸ਼ਾ ਦਾ ਖਜ਼ਾਨਾ ਭਰਪੂਰ ਕਰਦੇ ਹਨ ਅਤੇ ਸਭਿਆਚਾਰ ਨੂੰ ਨਿਖਾਰਦੇ ਹਨ।[6]
ਸਭਿਆਚਾਰ ਪਰਿਵਰਤਨ ਅਤੇ ਵਿਕਾਸ ਵਿੱਚ ਤੇ ਭਾਸ਼ਾਈ ਪਰਿਵਰਤਨ ਅਤੇ ਵਿਕਾਸ ਵਿੱਚ ਸਮਾਂਤਰ ਅਮਲ ਚਲਦੇ ਦੇਖੇ ਜਾ ਸਕਦੇ ਹਨ।ਸਭਿਆਚਾਰਕ ਵਰਗਾ ਅਮਲ ਭਾਸ਼ਾਵਾਂ ਵਿੱਚ ਉਦੋਂ ਦੇਖਿਆ ਜਾ ਸਕਦਾ ਹੈ,ਜਦੋਂ ਦੋ ਭਾਸ਼ਾਵਾਂ ਇੱਕ ਦੂਜੀ ਉੱਤੇ ਭਾਰੂ ਹੋਣ ਲਈ ਇੱਕ ਦੂਜੀ ਨਾਲ ਗਹਿ- ਗਚ ਹੋ ਰਹੀਆ ਹੁੰਦੀਆ ਹਨ, ਜਿਸਨੂੰ ਅੰਗਰੇਜ਼ੀ ਵਿੱਚ 'crossing of the languages 'ਕਹਿੰਦੇ ਹਨ।ਇਸੇ ਤਰ੍ਹਾਂ ਦੋਵੇਂ ਭਾਸ਼ਾਵਾਂ ਕਾਇਮ ਰਹਿੰਦੀਆਂ ਇੱਕ ਦੂਜੀ ਉੱਤੇ ਲਗਾਤਾਰ ਪ੍ਰਭਾਵ ਪਾ ਸਕਦੀਆਂ ਹਨ,ਅਤੇ ਉਸ ਸਮੇਂ ਦੋਵੇਂ ਭਾਸ਼ਾਵਾਂ ਵਿੱਚ ਤਬਦੀਲੀਆ ਵੀ ਆ ਸਕਦੀਆਂ ਹਨ।ਦੋਹਾਂ ਭਾਸ਼ਾਵਾਂ ਤੋਂ ਮਿਲ ਕੇ ਕੋਈ ਵੱਖਰੀ ਭਾਸ਼ਾ ਵੀ ਬਣ ਸਕਦੀ ਹੈ, ਜਿਸ ਦੀ ਉਦਾਹਰਨ ਉਰਦੂ ਜ਼ੁਬਾਨ ਹੈ। ਇਸੇ ਤਰ੍ਹਾਂ ਜਦੋਂ ਕਿਸੇ ਸਭਿਆਚਾਰ ਵਿਚਲਾ ਕੋਈ ਅੰਸ਼ ਵਰਤੋਂ ਵਿੱਚ ਨਹੀਂ ਰਹਿੰਦਾ ਤਾਂ ਉਸਨੂੰ ਪ੍ਰਗਟ ਕਰਦਾ ਭਾਸ਼ਾ ਦਾ ਸ਼ਬਦ ਵੀ ਅਲੋਪ ਹੋ ਜਾਂਦਾ ਹੈ।ਭਾਵ ਸਭਿਆਚਾਰ ਖਤਮ ਹੋਣ ਤੇ ਭਾਸ਼ਾ ਵੀ ਖਤਮ ਹੋ ਜਾਂਦੀ ਹੈ। ਆਮ ਕਰਕੇ ਭਾਸ਼ਾ ਦਾ ਅਧਿਐਨ ਤਿੰਨ ਪੱਖਾ ਵਿੱਚ ਵੰਡ ਕੇ ਕੀਤਾ ਜਾਂਦਾ ਹੈ -ਧੁਨੀ, ਸ਼ਬਦ,ਵਿਆਕਰਣ।[7]
ਸਭਿਆਚਾਰ ਅਤੇ ਭਾਸ਼ਾ ਦੋਵੇਂ ਰੂਹ ਅਤੇ ਕਲਬੂਤ ਹਨ।ਸਭਿਆਚਾਰ ਕਿਸੇ ਇਲਾਕੇ ਦੀ ਜਨ-ਸਮੂਹ ਦੀ ਸ਼ਖਸ਼ੀਅਤ ਨੂੰ ਰੂਪਮਾਨ ਕਰਦਾ ਹੈ ਅਤੇ ਇਸ ਸ਼ਖਸ਼ੀਅਤ ਦੀ ਪ੍ਰਮੁੱਖ ਪਛਾਣ ਭਾਸ਼ਾ ਹੁੰਦੀ ਹੈ।ਹਰ ਸਭਿਆਚਾਰ ਦਿਸਦੇ ਤੇ ਅਣ-ਦਿਸਦੇ ਸੰਸਾਰ ਦੇ ਸਥੂਲ ਅਤੇ ਸੂਖਮ ਪਦਾਰਥਾਂ,ਸੰਕਲਪਾਂ ਨੂੰ ਆਪਣੀ ਰੁਚੀ ਅਨੁਸਾਰ ਸ਼੍ਰੇਣੀ ਬੱਧ ਕਰਦਾ ਹੈ, ਅਤੇ ਇਨ੍ਹਾਂ ਸ਼੍ਰੇਣੀਆ ਤੇ ਉੱਪ ਸ਼੍ਰੇਣੀਆਂ ਨੂੰ ਕਿਸੇ ਧੁਨੀ ਚਿੰਨ੍ਹ ਨਾਲ ਅੰਕਿਤ ਕਰਦਾ ਹੈ।ਸ਼੍ਰੇਣੀਆਂ ਤੇ ਉਪ ਸ਼੍ਰੇਣੀਆਂ ਦੀਆਂ ਹੱਦਾਂ ਹਰ ਸਭਿਆਚਾਰ ਵਿੱਚ ਵੱਖੋ -ਵੱਖਰੀਆਂ ਹੁੰਦੀਆਂ ਹਨ।ਕਿਸੇ ਦੋ ਸਭਿਆਚਾਰਾਂ ਵਿੱਚ ਸ਼੍ਰੇਣੀਆਂ ਦੇ ਰੂਪ ਤੇ ਹੱਦਾਂ ਠੀਕ -ਠੀਕ ਸਾਵੀਆਂ ਨਹੀਂ ਹੁੰਦੀਆਂ।[8] ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਪਹਿਲੀ ਵਾਰ ਪ੍ਰਗਟਾ ਨਾਵਾਂ ਜੋੜੀਆਂ ਦੀ ਕਵਿਤਾਂ ਵਿੱਚ ਹੋਇਆਂ ਜੋ ਬ੍ਰਾਹਮਣਵਾਦ ਦੀ ਵਿਰੋਧੀ ਸੀ ਅਤੇ ਜਾਗੀਰਦਾਰੀ ਸਮਾਜ ਦੀ ਸੋਚ ਦੀ ਪ੍ਰਤੀਨਿਧਤਾ ਕਰਦੀ ਸੀ।ਸੰਚਾਰ ਭਾਸ਼ਾ ਦੀ ਪ੍ਰਾਥਮਿਕ ਵਿਸ਼ੇਸ਼ਤਾ ਹੈ ਸਭਿਆਚਾਰ ਦੀ ਨਹੀਂ। ਦੋਵਾਂ ਦਾ ਆਧਾਰ ਪ੍ਰਤੀਕਾਂ ਦਾ ਸਿਸਟਮ ਹੈ।ਭਾਸ਼ਾ ਸਭਿਆਚਾਰ ਦੇ ਅਧਿਐਨ ਲਈ ਇੱਕ ਯੋਗ ਸਾਧਨ ਅਤੇ ਨਿਸ਼ਚਿਤ ਪ੍ਰਮਾਣ ਹੈ।ਇਸ ਦੀਆਂ ਪਰਤਾਂ ਅਤੇ ਗੁੰਝਲਦਾਰ ਰੂਪ ਕਿਸੇ ਵੀ ਸਭਿਆਚਾਰ ਦੀ ਸੰਰਚਨਾ ਵਿੱਚ ਪਰਿਵਰਤਨ ਅਤੇ ਹੋਰ ਘਟਨਾ ਦੇ ਅਧਿਐਨ ਲਈ ਪ੍ਰਮਾਣਿਕ ਹਨ।[9] ਜਿੱਥੇ ਸਭਿਆਚਾਰ ਹਰੇਕ ਵਿਸ਼ੇਸ਼ ਭਾਈਚਾਰੇ ਦੀ ਯੂਨੀਕ ਰਹਿਤਲ,ਸੱਚੀ -ਸੁੱਚੀ ਇਨਸਾਨੀ ਸਿਰਜਣਾ ਤੇ ਇਸਦਾ ਪ੍ਰਤੀਨਿਧ ਬਿੰਬ ਹੁੰਦਾ ਹੈ, ਉੱਥੇ ਭਾਸ਼ਾ ਇਸਦਾ ਬਹੁਤ ਖੂਬਸੂਰਤ ਬਹੁ -ਪੱਖੀ, ਬਹੁ -ਪਰਤੀ ਮੰਤਵਾਂ ਨਾਲ ਸੰਜੋਇਆ ਹੋਇਆ ਪ੍ਰਗਟਾਵਿਆਂ ਦਾ ਰੂਪ ਹੀ ਨਹੀਂ ਹੁੰਦਾ, ਸਗੋਂ ਇਹਨਾਂ ਪ੍ਰਗਟਾਵਿਆਂ ਤੋਂ ਵੀ ਬਹੁਤ ਵਧੇਰੇ ਉਹਨਾਂ ਲੋਕਾਂ ਦੇ ਅੰਤਰ-ਮਨ, ਸੁਪਨਿਆਂ,ਸਿਰਜਣਾਵਾਂ, ਸੁਹਜਤਾਵਾਂ,ਦਾ ਅਕਸ ਹੁੰਦਾ ਹੈ।
ਭਾਸ਼ਾ ਅਤੇ ਸਭਿਆਚਾਰ ਦੇ ਪਰਸਪਰ ਜੀਵੰਤ ਰਹਿਣ ਦੀ ਸਥਿਤੀ ਦੇ ਹਵਾਲੇ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੋਹਾਂ ਦੀ ਨਿਰੰਤਰਤਾ ਅਤੇ ਪ੍ਰਫੁੱਲਤਾ ਜੁੜਵੀਂ ਹੈ।ਸਭਿਆਚਾਰ ਦੇ ਮੂਲ ਪਛਾਣ-ਚਿੰਨ੍ਹਾਂ ਦਾ ਵਿਗਿਆਨਕ ਆਧਾਰ ਅਧਿਕਤਰ ਭਾਸ਼ਾ ਹੀ ਹੈ ਅਤੇ ਇਹ ਨਾ ਸਿਰਫ ਸਭਿਆਚਾਰ ਅਤੇ ਭਾਸ਼ਾ ਦੀ ਅਨਿਖੜ ਅਤੇ ਪ੍ਤਿਪੂਰਕ ਹੋਂਦ ਦਾ ਪਰਿਣਾਮ ਹੈ ਸਗੋਂ ਪਰਸਪਰ ਨਿਰਮਾਣਕਾਰੀ ਤੱਤਾਂ ਦਾ ਰੂਪ ਵੀ ਹੈ।ਅਸੀਂ ਪੰਜਾਬੀ ਸਭਿਆਚਾਰ, ਬੰਗਾਲੀ ਸਭਿਆਚਾਰ ਆਦਿਕ ਭਾਸ਼ਾਈ ਨੁਕਤੇ ਤੋਂ ਹੀ ਵਿਸ਼ੇਸ਼ ਸਭਿਆਚਾਰ ਦੀ ਨਿਵੇਕਲੀ ਪਛਾਣ ਸਥਾਪਿਤ ਕਰਦੇ ਹਾਂ। ਵਿਸ਼ੇਸ਼ ਭੂਗੋਲਿਕ ਅਤੇ ਇਤਿਹਾਸਿਕ ਅਨੁਭਵ ਅਨੁਕੂਲ ਸ਼ਬਦਾਵਲੀ ਦੀ ਘਾੜਤ ਪੱਖੋਂ ਭਾਸ਼ਾ ਅਤੇ ਸਭਿਆਚਾਰ ਸੰਬੰਧੀ ਹੈਰਾਨੀਜਨਕ ਪਹਿਲੂ ਉਭਰਦੇ ਹਨ ਅਤੇ ਦੋ ਵੱਖ-ਵੱਖਰੇ ਸਭਿਆਚਾਰਾਂ ਅਤੇ ਦੋ ਵੱਖੋ -ਵੱਖਰੀਆਂ ਭਾਸ਼ਾਵਾਂ ਵਿੱਚ ਇਹਨਾਂ ਦਾ ਵਿਗਿਆਨਕ ਸੰਦਾਂ ਵਾਂਗ ਮਕਾਨਕੀ ਬਦਲ ਸੰਭਵ ਨਹੀਂ ਹੁੰਦਾ।ਜਿਹੜੀਆਂ ਪਰਿਸਥਿਤੀਆਂ ਨੇ ਸੱਭਿਆਚਾਰ ਵਿਕਾਸ ਦਾ ਰਾਹ ਰੋਕਿਆ।ਕੁਦਰਤੀ ਤੌਰ ਤੇ ਉਹ ਹੀ ਪਰਿਸਥਿਤੀਆਂ ਭਾਸ਼ਾਂ ਦੇ ਵਿਕਾਸ ਵਿੱਚ ਵੀ ਰੋਕ ਸਿੱਧ ਹੋਈਆਂ।ਭਾਸ਼ਾ ਅਤੇ ਸਭਿਆਚਾਰ ਵਿੱਚ ਮੂਲ ਵਸਤੂ ਦਾ ਭਾਸ਼ਾਈ ਅਤੇ ਸਭਿਆਚਾਰ ਚਿੰਨ੍ਹ ਦੋ ਵੱਖ-ਵੱਖ ਪ੍ਰਕਿਰਿਆ ਵਾਂਗ ਰਾਹੀ ਹੁੰਦਾ ਹੈ,ਫਿਰ ਵੀ ਇਹਨਾਂ ਵਿਚਕਾਰ ਕੋਈ ਠੋਸ ਲਕੀਰ ਨਹੀਂ ਖਿੱਚੀ ਜਾ ਸਕਦੀ।
ਸਭਿਆਚਾਰ, ਆਰਥਿਕਤਾ ਅਤੇ ਰਾਜਨੀਤੀ
ਸੋਧੋਮਨੁੱਖ ਦਾ ਆਪਣੀ 'ਕੁਦਰਤੀ ਮਨੁੱਖੀ ਹੋਂਦ' ਤੇੋ 'ਸਮਾਜਿਕ ਮਨੁੱਖ ਹੋਂਦ' ਦੇ ਵਿਕਾਸ ਦੌਰਾਨ ਉਸ ਦੀ ਚੇਤਨਾ ਦਾ ਕੁਦਰਤ ਨਾਲ ਦਵੰਦਾਤਮਕ ਰਿਸ਼ਤਾ ਬੱਝਦਾ ਹੈ। ਜਿਸ ਨਾਲ ਉਹ ਕੁਦਰਤ ਦੇ ਕੁਦਰਤੀ ਰੂਪ ਨੂੰ ਮਨੁੱਖੀਕ੍ਰਿਤ ਕੁਦਰਤ ਦਾ ਰੂਪ ਦੇਣਾ ਜਾਂ ਕੁਦਰਤ ਦਾ ਗੁਣਾਤਮਕ ਰੂਪਾਂਤਰਣ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਨਾਲ ਸਭਿਆਚਾਰ ਦੀ ਨੀਂਹ ਰੱਖੀ ਜਾਂਦੀ ਹੈ ਅਤੇ ਇਸ ਨੀਂਹ ਦੌਰਾਨ ਪੈਦਾਵਾਰ ਦੇ ਸਾਧਨ ਅਤੇ ਪੈਦਾਵਾਰੀ ਰਿਸ਼ਤੇ ਇਸ ਸਭਿਆਚਾਰਕ-ਸਮਾਜਕ ਉਸਾਰੀ ਦਾ ਕਾਰਨ ਬਣਦੇ ਹਨ।
ਕੁਦਰਤ ਦੇ ਨਾਲ ਸਮੂਹਕ ਸੰਘਰਸ਼ ਵਿੱਚ ਰੁੱਝਿਆ ਜਨ-ਸਮੂਹ ਪੈਦਾਵਾਰ ਦੇ ਸਾਧਨਾਂ ਦੀ ਅਸਾਂਵੀਂ ਵੰਡ ਅਤੇ ਉਹਨਾਂ ਦੇ ਸਮਾਂਤਰ ਲੁੱਟ-ਚੋਂਘ ਦੇ ਸਮਾਜਕ ਰਿਸ਼ਤੇ, ਜਮਾਤੀ-ਸਮਾਜ ਵਿੱਚ ਆਰਥਿਕ ਪੱਖੋਂ ਭਾਰੂ ਸਮਾਜ ਦੇ ਸਭਆਚਾਰ ਦੀ ਪ੍ਰਭੂਤਾ ਸਥਾਪਤ ਹੁੰਦੀ ਹੈ। ਪੰਜਾਬ ਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਉਪਰੰਤ ਸਾਮੰਤਵਾਦੀ ਅਰਥਚਾਰਾ ਆਪਣੇ ਇਤਿਹਾਸਕ ਵੇਗ ਦੀ ਪਰਿਪੱਕ ਸਿਖਰ ਤੇ ਨਾ ਪਹੁੰਚ ਕੇ ਆਪਣੇ ਅਗਲੇ ਪੜਾਅ ਪੂੰਜੀਵਾਦੀ ਆਰਥਿਕ ਬਣਤਰ ਵਿੱਚ ਰੂਪਾਂਤਰਿਤ ਨਹੀਂ ਹੋਇਆ ਸਗੋਂ ਵਿਦੇਸ਼ੀ ਸਰਮਾਏਦਾਰੀ ਅਤੇ ਸਾਮਰਾਜੀ ਬਸਤੀਵਾਦ ਦੇ ਇਤਿਹਾਸਕ ਦਖਲ ਕਾਰਨ ਆਧੁਨਿਕਤਾ ਦਾ ਮੁੱਢ ਬੱਝਾ। ਜਿਸ ਨਾਲ ਪੂਰਵ ਪੂੰਜੀਵਾਦੀ (ਜਾਗੀਰਦਾਰੀ ਸੰਸਕਾਰਾਂ), ਪੂੰਜੀਵਾਦੀ (ਪੈਟੀ-ਬੁਰਜੂਆ ਅਮਲਾ) ਅਤੇ ਖੱਬੇਪੱਖੀ ਵਿਚਾਰਧਾਰਕ ਪ੍ਰਤੀਬੱਧਤਾ ਜਾਂ ਆਦਰਸ਼ਾਂ ਵਿਚਲਾ ਤਣਾਉ ਸਭਿਆਚਾਰਕ ਸਿਰਜਣਾਵਾਂ ਵਿੱਚ ਮੂਲੋਂ ਵੱਖਰੇ ਸੁਭਅ ਵਾਲੀਆਂ ਬਣਤਰਾਂ ਨੂੰ ਜਨਮ ਦਿੰਦਾ ਹੈ।
ਭਾਰਤੀ ਬ੍ਰਾਹਮਣਕ ਸਭਿਆਚਾਰ ਵਿਚਲਾ ਵਪਾਰੀ ਵਰਗ ਜਿਹੜਾ ਸਨਅਤ ਵਿੱਚ ਪੂੰਜੀ ਲਾ ਕੇ ਪੂੰਜੀਵਾਦੀ ਅਰਥ-ਵਿਵਸਥਾ ਅਤੇ ਬੁਰਜੂਆ ਸਮਾਜਿਕ ਬਣਤਰ ਨੂੰ ਇਤਿਹਾਸਕ ਲੋੜਾਂ ਉਸਾਰਨ ਅਤੇ ਢਾਲਣ ਦਾ ਯਤਨ ਕਰਦਾ ਹੈ। ਆਪਣੇ ਆਰਥਿਕ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਸਥਾਨਕ ਮੰਡੀ ਨੂੰ ਆਪਣੇ ਮੁਨਾਫੇ ਲਈ ਉਸਾਰ ਕੇ ਕੇਂਦਰ ਦੇ ਵਿਰੋਧ ਵਿੱਚ ਅਤੇ ਕੇਂਦਰ ਹੋਣ ਦੀ ਹੈਸੀਅਤ ਵਿੱਚ ਸੰਸਾਰ ਬੁਰਜੂਆਜੀ ਦੇ ਵਿਰੋਧ ਨਾਲ ਆਪਣੀ ਵੱਖਰੀ ਸ਼ਨਾਖ਼ਤ ਬਣਾਉਣ ਦਾ ਯਤਨ ਕਰਦੀ ਹੈ। ਬੁਰਜੂਆ ਬਣ ਰਹੇ ਹਿੰਦੂ ਵਪਾਰਕ ਵਰਗ ਦਾ ਅਗਲੇਰਾ ਵਿਕਾਸ ਆਰਥਿਕ ਅਧਾਰਾਂ ਉੱਤੇ ਹੋਣ ਦੇ ਉਲਟ ਮਜ਼ਬੀ-ਤੁਅੱਸਬ ਰਾਹੀਂ ਨਿਯੰਤਰਿਤ ਅਤੇ ਸੰਚਾਲਿਤ ਹੋਇਆ। ਖੱਬੀ ਲਹਿਰ ਦੇ ਮੁਕਾਬਲਤਨ ਕਮਜ਼ੋਰ ਅਤੇ ਇਤਿਹਾਸਕ ਉਸਾਰੀ ਵਿੱਚ ਆਪਣੀ ਭੂਮਿਕਾ ਦੀ ਘੱਟ ਸੋਝੀ ਹੋਣ ਕਾਰਨ ਬੁਰਜੂਆ ਹੋ ਰਿਹਾ ਸਿੱਖ ਵਪਾਰੀ ਵਰਗ ਵੀ ਇਸੇ ਸਮਾਜ ਦੇ ਅਧੀਨ ਹੋ ਤੁਰਿਆ। ਆਪਣੀ ਸੌੜੀ ਸੋਝੀ ਕਾਰਨ ਸੰਪਰਦਾਇਕ ਰੂਪ ਵਿੱਚ ਸੀਮਿਤ ਹੋ ਕੇ ਇਹ ਵਰਗ ਸਮੁੱਚੀ ਸਮੱਸਿਆ ਨੂੰ ਪੰਜਾਬ ਥਾਂ ਫਿਰਕੇ ਦੀਆਂ ਸਮੱਸਿਆਵਾਂ ਦੇ ਰੂਪ ਵਿੱਚ ਉਭਰਿਆ। ਪਰ-ਉਸਾਰ ਦੇ ਪੱਧਰ ਤੇ ਆਜ਼ਾਦੀ ਤੋਂ ਬਾਅਦ ਖੇਤੀ ਆਰਥਿਕਤਾ ਦੇ ਵਿਕਾਸ ਲਈ ਆਰਥਿਕ-ਸਮਾਜਕ ਜੁਗਾੜ ਅਤੇ ਸੰਸਥਾਈ ਸਹੂਲਤਾਂ ਵਿਚਲਾ ਵਾਧਾ ਜਿਸ ਦੌਰਾਨ ਪੰਜਾਬ ਵਿੱਚ ਭਾਰਤ ਦੇ ਹੋਰਨਾਂ ਕਈ ਪ੍ਰਾਂਤਾ ਨਾਲੋਂ ਅਮਨੁੱਖੀ ਲੁੱਟ-ਚੌਂਗ ਮੁਕਾਬਲਤਨ ਘੱਟ ਸੀ। ਧਾਰਮਿਕ, ਰਾਜਨੀਤਕ ਲਹਿਰਾਂ ਦੇ ਰੂਪ ਵਿੱਚ ਆਪਣੀ ਲੋਕਤੰਤਰੀ ਚੇਤਨਾ ਨਾਲ ਕਿਸਾਨ-ਮੁਜਾਹਰਾ ਸੰਬੰਧਾਂ ਨੂੰ ਮੂਲੋਂ ਨਿਘਰਨ ਤੋਂ ਬਚਾਉਦੀ ਹੈ। ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੇ ਅੰਤਰਗਤ ਖੇਤੀ ਅਰਥਚਾਰੇ ਵਿੱਚ ਘੱਟ ਵਿਕਸਤ ਸਰਮਾਏਦਾਰੀ ਉਤਪਾਦਨ ਪ੍ਰਣਾਲੀ ਅਧੀਨ ਖੇਤੀ ਅਰਥਚਾਰੇ ਤੋਂ ਪੈਦਾ ਹੋਣ ਵਾਲੇ ਕੱਚੇ ਮਾਲ ਦਾ ਸਨਅੱਤ ਖੇਤਰ ਵਿੱਚ ਖ਼ਪਤ ਨਾ ਹੋ ਸਕਣਾ, ਬੁਰਜੂਆ ਪੈਂਤੜੇ ਤੋਂ ਹੀ ਲੋੜੀਂਦੇ ਜ਼ਮੀਨੀ ਸੁਧਾਰਾਂ ਦੀ ਥਾਂ ਕੇਵਲ ਸੀਮਤ ਜ਼ਮੀਨੀ ਸੁਧਾਰ, ਪੈਦਾਵਾਰ ਸਾਧਨਾਂ ਦੀ ਅਸਾਵੀਂ ਵੰਡ ਅਤੇ ਪੈਦਾਵਾਰੀ ਰਿਸ਼ਤਿਆਂ ਵਿੱਚ ਲੋੜੀਂਦੀ ਤਬਦੀਲੀ ਦੀ ਅਣਹੋਂਦ ਕਾਰਨ ਆਰਥਿਕ ਵਿਕਾਸ ਜਲਦੀ ਹੀ ਖੜੋਤ ਦਾ ਸ਼ਿਕਾਰ ਹੁੰਦਾ ਨਜ਼ਰ ਆਉਂਦਾ ਹੈ।[10]
ਭੂਗੋਲ ਅਤੇ ਸਭਿਆਚਾਰ (ਅੰਤਰ-ਸੰਬੰਧ)
ਸੋਧੋਸਭਿਆਚਾਰ ਖਿੱਤੇ ਦੀ ਇਲਾਕਾਈ ਸਥਿਤੀ ਅਤੇ ਉਸ ਖਿੱਤੇ ਜਾਂ ਇਲਾਕੇ ਵਿੱਚ ਧਰਤੀ ਦੇ ਉਪਰ ਅਤੇ ਹੇਠਾਂ ਜੋ ਪ੍ਰਕਿਰਤਕ ਹਾਲਤਾਂ ਮਿਲਦੀਆਂ ਹਨ ਉਸਨੂੰ ਭੂਗੋਲ ਕਿਹਾ ਜਾਂਦਾ ਹੈ[11]
ਭੂਗੇੋਲ ਦੀ ਬੁਨਿਆਦੀ ਮਹੱਤਤਾ ਸਭਿਆਚਾਰ ਦੇ ਪ੍ਰਸੰਗ ਵਿੱਚ ਆਦਿਮ ਕਾਲ ਤੇੋਂ ਅਜੋਕੇ ਯੁੱਗ ਤੱਕ ਲਗਾਤਾਰ ਰਹੀ ਹੈ। ਭੂਗੇੋਲਿਕ ਖਿੱਤੇ ਨਾਲ ਕਿਸੇ ਵੀ ਸਭਿਆਚਾਰ ਦੀ ਪਛਾਣ ਜੁੜੀ ਹੁੰਦੀ ਹੈ। ਕਈ ਵਿਸ਼ੇਸ਼ ਸਭਿਆਚਾਰਾਂ ਦਾ ਨਾਮਕਰਨ ਵੀ ਭੂਗੇੋਲ ਜਾਂ ਖਿੱਤੇ ਤੋਂ ਤਹਿ ਹੁੰਦਾ ਆਇਆ ਹੈ, ਜਿਵੇਂ ਪੰਜਾਬ ਤੋਂ ਪੰਜਾਬੀ ਸਭਿਆਚਾਰ, ਬੰਗਾਲ ਤੋਂ ਬੰਗਾਲੀ ਸਭਿਆਚਾਰ।[12]
ਅੰਤਰ ਸੰਬੰਧ
ਸੋਧੋਜਿਸ ਵੇਲੇ ਸਭਿਆਚਾਰ ਅਤੇ ਭੂਗੋਲ ਦੇ ਅੰਤਰਗਤ ਸੰਬੰਧਾਂ ਦੀ ਗੱਲ ਕੀਤੀ ਜਾਂਦੀ ਹੈ,ਤਾਂ ਭੂਗੋਲ ਤੋਂ ਭਾਵ ਉਹ ਪ੍ਰਕਿਰਤਕ ਹਾਲਤਾਂ ਹੁੰਦੀਆਂ ਹਨ, ਜਿਹੜੀਆਂ ਸਭਿਆਚਾਰ ਵਿਸ਼ੇਸ਼ ਦੇ ਖਿੱਤੇ ਵਿੱਚ ਮਿਲਦੀਆਂ ਹਨ।ਕੁਝ ਮਾਨਵ ਵਿਗਿਆਨੀ ਐਸੇ ਹਨ ਜਿਹੜੇ ਇਹ ਮੱਤ ਰੱਖਦੇ ਹਨ ਕਿ ਭੂਗੋਲਕ ਹਾਲਤਾਂ ਸਭਿਆਚਾਰ ਦੀ ਰੂਪ ਰੇਖਾ ਨਿਰਧਾਰਤ ਕਰਦੀਆਂ ਹਨ।ਪਰ ਬਹੁਤੇ ਵਿਗਿਆਨੀ ਭੂਗੋਲ ਨੂੰ ਨਿਰਧਾਰਣੀ ਮਹੱਤਤਾ ਨਹੀਂ ਦਿੰਦੇ, ਇਹਨਾਂ ਦੇ ਡੂੰਘੇ ਅੰਤਰ ਸੰਬੰਧ ਤੋਂ ਕੋਈ ਵੀ ਮੁਨਕਰ ਨਹੀਂ।ਅਸੀ ਸਭਿਆਚਾਰ ਨੂੰ ਪ੍ਰਕਿਰਤੀ ਦੇ ਖਿਲਾਫ਼ ਮਨੁੱਖ ਦੇ ਘੋਲ ਦੀ ਉਪਜ ਕਿਹਾ ਹੈ।[13] ਮਨੁੱਖ ਪ੍ਰਕਿਰਤੀ ਤੋਂ ਨਿਜਾਤ ਕਦੇ ਵੀ ਪ੍ਰਾਪਤ ਨਹੀਂ ਕਰ ਸਕੇਗਾ।ਮਨੁੱਖ ਦੇ ਪ੍ਰਕਿਰਤੀ ਨਾਲ ਸੰਘਰਸ਼ ਅਤੇ ਮੁਕਾਬਲਤਨ ਭਾਰੂ ਸ਼ਕਤੀ ਨਾਲ ਸਮਤਲ ਮਨੁੱਖ ਦੇ ਹੱਥ ਵਿੱਚ ਜਰੂਰ ਆ ਗਿਆ ਹੈ।ਇਵੇਂ ਹੀ ਇਹ ਸੱਚ ਹੈ ਕਿ ਭੂਗੋਲਿਕ ਤੱਤਾਂ ਦੀ ਮਨੁੱਖੀ ਸਭਿਆਚਾਰ ਦੇ ਨਿਰਮਾਣਕਾਰੀ ਤੱਤਾਂ ਵਜੋਂ ਰੋਲ ਵਿੱਚ ਤਬਦੀਲੀ ਆਈ ਹੈ।[14]
ਸ਼ੁਰੂ ਸ਼ੁਰੂ ਵਿੱਚ ਨਿਸ਼ਚੇ ਹੀ ਪ੍ਰਕਿਰਤੀ ਸਭਿਆਚਾਰ ਨੂੰ ਨਿਰਧਾਰਿਤ ਕਰਨ ਵਾਲਾ ਇੱਕੋ ਇੱਕ ਮਹੱਤਵਪੂਰਨ ਅੰਸ਼ ਸੀ,ਅਤੇ ਮਨੁੱਖ ਦਾ ਇੱਕੋ ਇੱਕ ਫਿਕਰ ਮਿਲਦੀਆਂ ਪ੍ਰਕਿਰਤਕ ਹਾਲਤਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣਾ ਅਤੇ ਇਸ ਤਰ੍ਹਾਂ ਆਪਣੀ ਹੋਂਦ ਕਾਇਮ ਰੱਖਣਾ ਸੀ।ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ।ਪ੍ਰਕਿਰਤੀ ਨਾਲੋਂ ਸਭਿਆਚਾਰ ਮਨੁੱਖ ਲਈ ਨਿਰਧਾਰਣੀ ਅੰਸ਼ ਬਣਦਾ ਜਾਂਦਾ ਹੈ।ਭੂਗੋਲ ਮਨੁੱਖ ਲਈ ਕੱਚਾ ਪਦਾਰਥ ਮੁਹੱਈਆ ਕਰਦਾ ਹੈ, ਪਰ ਇਹ ਜਰੂਰੀ ਨਹੀਂ ਕਿ ਉਹ ਕੱਚਾ ਪਦਾਰਥ ਵਰਤਿਆ ਹੀ ਜਾਏਗਾ।ਉਸਨੂੰ ਵਰਤਣਾ ਹੈ ਜਾਂ ਨਹੀਂ ਜਾਂ ਕਿਵੇ ਵਰਤਣਾ ਹੈ, ਇਹ ਭੂਗੇੋਲ ਉੱਤੇ ਨਹੀਂ ਸਭਿਆਚਾਰ ਉੱਤੇ ਨਿਰਭਰ ਕਰਦਾ ਹੈ।ਇਹ ਸਭਿਆਚਾਰ ਵਿਕਾਸ ਉੱਤੇ ਹੀ ਨਿਰਭਰ ਕਰਦਾ ਹੈ ਕਿ ਪ੍ਰਕਿਰਤੀ ਵਿੱਚ ਮਿਲਦੇ ਪਦਾਰਥ ਮਨੁੱਖ ਕਿਥੋਂ ਤੱਕ ਵਰਤ ਸਕਦਾ ਹੈ।ਮਨੁੱਖ ਲਈ ਪ੍ਰਕਿਰਤਕ ਮਾਹੌਲ ਨਾਲੋ ਸਭਿਆਚਾਰ ਮਾਹੌਲ ਪ੍ਰਥਮ ਮਹੱਤਤਾ ਰਖਦਾ ਹੈ।[15] ਬਹੁਤੇ ਵਿਦਵਾਨ ਇਸੇ ਭੂਗੋਲਿਕ ਪਹਿਲੂ ਨੂੰ ਨਾ ਸਿਰਫ ਨਿਰਜਿੰਦ ਵਰਤਾਰੇ ਵਜੋਂ ਹੀ ਪਛਾਣਦੇ ਹਨ,ਸਗੋਂ ਇਸਦੇ ਸਰੂਪ ਤੇ ਅਮਲ ਪ੍ਰਤਿ ਅਗਿਆਨਤਾ ਕਾਰਨ ਇਸ ਅਹਿਮ ਅਸਰ ਨੂੰ ਨਜਰ ਅੰਦਾਜ਼ ਕਰਦੇ ਹੋਏ ਸਿਰਫ ਇਸ ਦੇ ਬਾਹਰੀ,ਉਪਰੇ, ਫੌਰੀ ਅਤੇ ਥੌੜਚਿਰੇ ਸਿੱਧੇ ਪ੍ਰਭਾਵਾਂ ਪ੍ਤਿ ਅਧਿਕ ਰੁਚੀ ਅਤੇ ਉਲਾਰ ਦ੍ਰਿਸ਼ਟੀ ਅਪਣਾਉਂਦੇ ਹਨ।ਸਭਿਆਚਾਰਕ ਸਿਰਜਣਾ ਵਾਂਗ ਦੇ ਸਮੁੱਚੇ ਮੁਹਾਵਰੇ ਅਤੇ ਅਮਲ ਪਿੱਛੇ ਕਾਰਜਸ਼ੀਲ ਮਨੁੱਖੀ ਅਨੁਭਵ ਦੇ ਮੂਲ ਪ੍ਰੇਰਣਾ ਸਰੋਤਾ ਵਿੱਚੋਂ ਭੂਗੋਲਿਕ ਚੌਗਿਰਦਾ ਅਹਿਮ ਹੈ, ਇਥੋਂ ਤਕ ਕਿ ਕਲਾਤਮਕ ਅਥਵਾ ਕਲਪਿਤ ਸੰਸਾਰ ਸਿਰਜਣਾ ਵਿੱਚ ਪ੍ਰਾਪਤ /ਅਪ੍ਰਾਪਤ, ਯਥਾਰਥ, ਇੱਛਾ ਪਿੱਛੇ ਵੀ ਅਹਿਮ ਗੀਤਕਾਰ ਅਤੇ ਘਾਤਕ ਇਹੀ ਪ੍ਰਾਪਤ ਪਰਾਕਿਰਤਕ ਵਰਤਾਰਾ ਹੁੰਦਾ ਹੈ।[16] ਬਹੁਤ ਸਾਰੇ ਮਾਨਵ ਵਿਗਿਆਨੀ ਅਤੇ ਸਮਾਜ ਵਿਗਿਆਨੀ ਇਸ ਗੱਲ ਤੇ ਜੋਰ ਦਿੰਦੇ ਹਨ ਕਿ ਚੁਗਿਰਦਾ ਮਨੁੱਖੀ ਜੀਵਨ ਉੱਤੇ ਸਬ ਤੋਂ ਵੱਧ ਪ੍ਰਭਾਵ ਪਾਉਂਦਾ ਹੈ। ਮਨੁੱਖ ਦੀ ਦਿੱਖ, ਉਸ ਦਾ ਕੰਮਕਾਜ, ਉਸਦੀ ਮਾਨਸਿਕ ਬਣਤਰ, ਭੂਗੋਲਿਕ ਪ੍ਰਭਾਵਾਂ ਉੱਤੇ ਨਿਰਭਰ ਕਰਦੀ ਹੈ।
ਸੰਬੰਧਾਂ ਬਾਰੇ ਵੱਖਰੇ ਮਤ
ਸੋਧੋਭੂਗੋਲਿਕ ਹਾਲਤਾਂ ਤੇ ਸਭਿਆਚਾਰ ਵਿਚਲੇ ਸੰਬੰਧਾਂ ਬਾਰੇ ਤਿੰਨ ਮਤ ਪ੍ਰਚਲਿਤ ਹਨ-
- ਪਹਿਲਾ ਮਤ ਭੂਗੋਲਿਕ ਸਥਿਤੀ ਸਭਿਆਚਾਰਕ ਰੂਪ-ਰੇਖਾ ਨੂੰ ਨਿਸਚਿਤ ਕਰਨ ਵਾਲੀ ਮੁੱਢਲੀ ਚੀਜ਼ ਹੈ। ਇਸ ਵਿਚਾਰਧਾਰਾ ਦੇ ਸਮਰਥਕ ਇਸ ਗੱਲ ਤੇ ਜੋਰ ਦਿੰਦੇ ਹਨ ਕਿ ਪ੍ਰਕਿਰਤੀ ਦੇ ਬਹੁਤ ਸਾਰੇ ਪੱਖਾਂ ਵਿੱਚ ਤਬਦੀਲੀ ਲਿਆਉਣਾ ਮਨੁੱਖੀ ਸ਼ਕਤੀ ਤੋਂ ਪਰ੍ਹੇ ਹੈ। ਬਕਲ ਨੇ ‘ਹਿਸਟਰੀ ਆਫ ਸਿਵਲਾਈਜੇਸ਼ਨ ਇਨ ਇੰਗਲੈਂਡ’ ਲਿਖਦਿਆਂ ਇਸੇ ਗੱਲ ਉੱਤੇ ਜੋਰ ਦਿੱਤਾ ਹੈ ਕਿ ਸਭਿਆਚਾਰ ਉਤੇ ਭੂਗੋਲਿਕ ਤੱਥਾਂ ਦਾ ਸਭ ਤੋਂ ਵਧੇਰੇ ਪ੍ਰਭਾਵ ਪੈਂਦਾ ਹੈ।
- ਦੂਜਾ ਮਤ ਭੂਗੋਲਿਕ ਸਥਿਤੀ ਅਤੇ ਸਭਿਆਚਾਰ ਵਿਚਕਾਰ ਕਿਲੇ ਵੀ ਤਰ੍ਹਾਂ ਦਾ ਸੰਬੰਧ ਮੰਨਣ ਤੋਂ ਇਨਕਾਰੀ ਹੈ। ਸਭਿਆਚਾਰ ਇੱਕ ਨਿਰੰਤਰ ਗਤੀਸ਼ੀਲ ਪ੍ਰਕਿਰਿਆ ਹੈ, ਜਦੋਂ ਕਿ ਭੂਗੋਲਿਕ ਹਾਲਤਾਂ ਵਿੱਚ ਪਰਿਵਰਤਨ ਬਹੁਤ ਹੀ ਘੱਟ ਹੁੰਦਾ ਹੈ। ਨਵੀਨ ਯੁੱਗ ਵਿੱਚ ਵਿਸ਼ਵ ਪੱਧਰ ਤੇ ਹੋ ਰਹੇ ਸਭਿਆਚਾਰਕ ਸੁਮੇਲ ਦੇ ਯਤਨਾਂ ਕਾਰਨ ਭੂਗੋਲਿਕ ਸਥਿਤੀ ਦਾ ਪ੍ਰਭਾਵ ਹੋਰ ਵੀ ਘੱਟ ਗਿਆ ਹੈ। ਇਸ ਲਈ ਭੂਗੋਲ ਦਾ ਸਭਿਆਚਾਰ ਉਤੇ ਪ੍ਰਭਾਵ ਨਿਗੂਣਾ ਹੁੰਦਾ ਹੈ।
- ਤੀਸਰਾ ਮਤ ਭੂਗੋਲਿਕ ਹਾਲਤਾਂ ਦੇ ਪ੍ਰਭਾਵ ਨੂੰ ਨਾ ਤਾਂ ਤੁੱਛ ਹੀ ਮੰਨਦਾ ਹੈ ਨਾ ਹੀ ਸਭਿਆਚਾਰਕ ਰੂਪ-ਰੇਖਾ ਨਿਸ਼ਚਿਤ ਕਰਨ ਵਾਲਾ ਮੁੱਢਲਾ ਅਤੇ ਅੰਤਿਮ ਤੱਤ ਹੀ ਪ੍ਰਵਾਨ ਕਰਦਾ ਹੈ। ਇਸ ਮਤ ਦੇ ਸਮਰਥਕ ਭੂਗੋਲਿਕ ਵਾਤਾਵਰਨ ਨੂੰ ਸੰਪੂਰਨ ਸਭਿਆਚਾਰ ਦਾ ਹੀ ਇੱਕ ਅੰਗ ਮੰਨਦੇ ਹਨ।
ਮੈਕਈਵਰ ਅਤੇ ਪੇਜ ਅਨੁਸਾਰ ਮਨੁੱਖ ਦੇ ਸਭਿਆਚਾਰਕ ਪੱਖ ਨੂੰ ਸਮਝਣ ਲਈ ਕੇਵਲ ਭੂਗੋਲਿਕ ਹਾਲਤਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਵਾਤਾਵਰਨ ਨੂੰ ਸਮਝਣਾ ਜਰੂਰੀ ਹੁੰਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਭੂਗੋਲਿਕ ਸਥਿਤੀ ਸਭਿਆਚਾਰ ਨੂੰ ਪ੍ਰਭਾਵਿਤ ਤਾਂ ਕਰਦੀ ਹੈ, ਪਰੰਤੂ ਇਹ ਸਭਿਆਚਾਰ ਨੂੰ ਨਿਰਧਾਰਿਤ ਕਰਨ ਵਾਲਾ ਮੁੱਢਲਾ ਤੇ ਇਕੋ ਇੱਕ ਤੱਤ ਨਹੀਂ ਹੈ। ਭੂਗੋਲਿਕ ਹਾਲਤਾਂ ਸਭਿਆਚਾਰ ਦੇ ਕਿਸੇ ਪੱਖ ਉੱਤੇ ਪ੍ਰਤੱਖ ਪ੍ਰਭਾਵ ਪਾਉਂਦੀਆਂ ਹਨ ਤੇ ਕਿਸੇ ਦੂਸਰੇ ਪੱਖ ਉੱਪਰ ਅਪ੍ਰਤੱਖ ਰੂਪ ਵਿੱਚ ਇਹ ਪ੍ਰਭਾਵ ਪੈਂਦਾ ਹੈ। ਇਸ ਲਈ ਕਿਸੇ ਖਿੱਤੇ ਦੇ ਸਭਿਆਚਾਰਕ ਅਧਿਐਨ ਸਮੇਂ ਉਸ ਦੀ ਭੂਗੋਲਿਕ ਸਥਿਤੀ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਸ ਧਰਤੀ ਅਤੇ ਸਮੁੱਚੇ ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਦੀ ਉਸਾਰੀ ਵਿੱਚ ਇਤਿਹਾਸਕ ਰੋਲ ਅਦਾ ਕੀਤਾ ਹੈ।<ref>ਡਾ.ਸੁਰਿੰਦਰ ਸਿੰਘ ਸ਼ੇਰਗਿੱਲ, ਪੰਜਾਬੀ ਸਭਿਆਚਾਰ ਦੀ ਰੂਪ-ਰੇਖਾ, ਲਾਹੌਰ ਬੁੱਕਸ਼ਾਪ,ਲੁਧਿਆਣਾ, ਪੰਨਾ-36
ਸਭਿਆਚਾਰ, ਆਰਥਿਕਤਾ ਅਤੇ ਰਾਜਨੀਤੀ
ਸੋਧੋਮਨੁੱਖ ਦਾ ਆਪਣੀ 'ਕੁਦਰਤੀ ਮਨੁੱਖੀ ਹੋਂਦ' ਤੇੋ 'ਸਮਾਜਿਕ ਮਨੁੱਖ ਹੋਂਦ' ਦੇ ਵਿਕਾਸ ਦੌਰਾਨ ਉਸ ਦੀ ਚੇਤਨਾ ਦਾ ਕੁਦਰਤ ਨਾਲ ਦਵੰਦਾਤਮਕ ਰਿਸ਼ਤਾ ਬੱਝਦਾ ਹੈ। ਜਿਸ ਨਾਲ ਉਹ ਕੁਦਰਤ ਦੇ ਕੁਦਰਤੀ ਰੂਪ ਨੂੰ ਮਨੁੱਖੀਕ੍ਰਿਤ ਕੁਦਰਤ ਦਾ ਰੂਪ ਦੇਣਾ ਜਾਂ ਕੁਦਰਤ ਦਾ ਗੁਣਾਤਮਕ ਰੂਪਾਂਤਰਣ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਨਾਲ ਸਭਿਆਚਾਰ ਦੀ ਨੀਂਹ ਰੱਖੀ ਜਾਂਦੀ ਹੈ ਅਤੇ ਇਸ ਨੀਂਹ ਦੌਰਾਨ ਪੈਦਾਵਾਰ ਦੇ ਸਾਧਨ ਅਤੇ ਪੈਦਾਵਾਰੀ ਰਿਸ਼ਤੇ ਇਸ ਸਭਿਆਚਾਰਕ-ਸਮਾਜਕ ਉਸਾਰੀ ਦਾ ਕਾਰਨ ਬਣਦੇ ਹਨ।
ਕੁਦਰਤ ਦੇ ਨਾਲ ਸਮੂਹਕ ਸੰਘਰਸ਼ ਵਿੱਚ ਰੁੱਝਿਆ ਜਨ-ਸਮੂਹ ਪੈਦਾਵਾਰ ਦੇ ਸਾਧਨਾਂ ਦੀ ਅਸਾਂਵੀਂ ਵੰਡ ਅਤੇ ਉਹਨਾਂ ਦੇ ਸਮਾਂਤਰ ਲੁੱਟ-ਚੋਂਘ ਦੇ ਸਮਾਜਕ ਰਿਸ਼ਤੇ, ਜਮਾਤੀ-ਸਮਾਜ ਵਿੱਚ ਆਰਥਿਕ ਪੱਖੋਂ ਭਾਰੂ ਸਮਾਜ ਦੇ ਸਭਆਚਾਰ ਦੀ ਪ੍ਰਭੂਤਾ ਸਥਾਪਤ ਹੁੰਦੀ ਹੈ। ਪੰਜਾਬ ਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਉਪਰੰਤ ਸਾਮੰਤਵਾਦੀ ਅਰਥਚਾਰਾ ਆਪਣੇ ਇਤਿਹਾਸਕ ਵੇਗ ਦੀ ਪਰਿਪੱਕ ਸਿਖਰ ਤੇ ਨਾ ਪਹੁੰਚ ਕੇ ਆਪਣੇ ਅਗਲੇ ਪੜਾਅ ਪੂੰਜੀਵਾਦੀ ਆਰਥਿਕ ਬਣਤਰ ਵਿੱਚ ਰੂਪਾਂਤਰਿਤ ਨਹੀਂ ਹੋਇਆ ਸਗੋਂ ਵਿਦੇਸ਼ੀ ਸਰਮਾਏਦਾਰੀ ਅਤੇ ਸਾਮਰਾਜੀ ਬਸਤੀਵਾਦ ਦੇ ਇਤਿਹਾਸਕ ਦਖਲ ਕਾਰਨ ਆਧੁਨਿਕਤਾ ਦਾ ਮੁੱਢ ਬੱਝਾ। ਜਿਸ ਨਾਲ ਪੂਰਵ ਪੂੰਜੀਵਾਦੀ (ਜਾਗੀਰਦਾਰੀ ਸੰਸਕਾਰਾਂ), ਪੂੰਜੀਵਾਦੀ (ਪੈਟੀ-ਬੁਰਜੂਆ ਅਮਲਾ) ਅਤੇ ਖੱਬੇਪੱਖੀ ਵਿਚਾਰਧਾਰਕ ਪ੍ਰਤੀਬੱਧਤਾ ਜਾਂ ਆਦਰਸ਼ਾਂ ਵਿਚਲਾ ਤਣਾਉ ਸਭਿਆਚਾਰਕ ਸਿਰਜਣਾਵਾਂ ਵਿੱਚ ਮੂਲੋਂ ਵੱਖਰੇ ਸੁਭਅ ਵਾਲੀਆਂ ਬਣਤਰਾਂ ਨੂੰ ਜਨਮ ਦਿੰਦਾ ਹੈ।
ਭਾਰਤੀ ਬ੍ਰਾਹਮਣਕ ਸਭਿਆਚਾਰ ਵਿਚਲਾ ਵਪਾਰੀ ਵਰਗ ਜਿਹੜਾ ਸਨਅਤ ਵਿੱਚ ਪੂੰਜੀ ਲਾ ਕੇ ਪੂੰਜੀਵਾਦੀ ਅਰਥ-ਵਿਵਸਥਾ ਅਤੇ ਬੁਰਜੂਆ ਸਮਾਜਿਕ ਬਣਤਰ ਨੂੰ ਇਤਿਹਾਸਕ ਲੋੜਾਂ ਉਸਾਰਨ ਅਤੇ ਢਾਲਣ ਦਾ ਯਤਨ ਕਰਦਾ ਹੈ। ਆਪਣੇ ਆਰਥਿਕ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਸਥਾਨਕ ਮੰਡੀ ਨੂੰ ਆਪਣੇ ਮੁਨਾਫੇ ਲਈ ਉਸਾਰ ਕੇ ਕੇਂਦਰ ਦੇ ਵਿਰੋਧ ਵਿੱਚ ਅਤੇ ਕੇਂਦਰ ਹੋਣ ਦੀ ਹੈਸੀਅਤ ਵਿੱਚ ਸੰਸਾਰ ਬੁਰਜੂਆਜੀ ਦੇ ਵਿਰੋਧ ਨਾਲ ਆਪਣੀ ਵੱਖਰੀ ਸ਼ਨਾਖ਼ਤ ਬਣਾਉਣ ਦਾ ਯਤਨ ਕਰਦੀ ਹੈ। ਬੁਰਜੂਆ ਬਣ ਰਹੇ ਹਿੰਦੂ ਵਪਾਰਕ ਵਰਗ ਦਾ ਅਗਲੇਰਾ ਵਿਕਾਸ ਆਰਥਿਕ ਅਧਾਰਾਂ ਉੱਤੇ ਹੋਣ ਦੇ ਉਲਟ ਮਜ਼ਬੀ-ਤੁਅੱਸਬ ਰਾਹੀਂ ਨਿਯੰਤਰਿਤ ਅਤੇ ਸੰਚਾਲਿਤ ਹੋਇਆ। ਖੱਬੀ ਲਹਿਰ ਦੇ ਮੁਕਾਬਲਤਨ ਕਮਜ਼ੋਰ ਅਤੇ ਇਤਿਹਾਸਕ ਉਸਾਰੀ ਵਿੱਚ ਆਪਣੀ ਭੂਮਿਕਾ ਦੀ ਘੱਟ ਸੋਝੀ ਹੋਣ ਕਾਰਨ ਬੁਰਜੂਆ ਹੋ ਰਿਹਾ ਸਿੱਖ ਵਪਾਰੀ ਵਰਗ ਵੀ ਇਸੇ ਸਮਾਜ ਦੇ ਅਧੀਨ ਹੋ ਤੁਰਿਆ। ਆਪਣੀ ਸੌੜੀ ਸੋਝੀ ਕਾਰਨ ਸੰਪਰਦਾਇਕ ਰੂਪ ਵਿੱਚ ਸੀਮਿਤ ਹੋ ਕੇ ਇਹ ਵਰਗ ਸਮੁੱਚੀ ਸਮੱਸਿਆ ਨੂੰ ਪੰਜਾਬ ਥਾਂ ਫਿਰਕੇ ਦੀਆਂ ਸਮੱਸਿਆਵਾਂ ਦੇ ਰੂਪ ਵਿੱਚ ਉਭਰਿਆ। ਪਰ-ਉਸਾਰ ਦੇ ਪੱਧਰ ਤੇ ਆਜ਼ਾਦੀ ਤੋਂ ਬਾਅਦ ਖੇਤੀ ਆਰਥਿਕਤਾ ਦੇ ਵਿਕਾਸ ਲਈ ਆਰਥਿਕ-ਸਮਾਜਕ ਜੁਗਾੜ ਅਤੇ ਸੰਸਥਾਈ ਸਹੂਲਤਾਂ ਵਿਚਲਾ ਵਾਧਾ ਜਿਸ ਦੌਰਾਨ ਪੰਜਾਬ ਵਿੱਚ ਭਾਰਤ ਦੇ ਹੋਰਨਾਂ ਕਈ ਪ੍ਰਾਂਤਾ ਨਾਲੋਂ ਅਮਨੁੱਖੀ ਲੁੱਟ-ਚੌਂਗ ਮੁਕਾਬਲਤਨ ਘੱਟ ਸੀ। ਧਾਰਮਿਕ, ਰਾਜਨੀਤਕ ਲਹਿਰਾਂ ਦੇ ਰੂਪ ਵਿੱਚ ਆਪਣੀ ਲੋਕਤੰਤਰੀ ਚੇਤਨਾ ਨਾਲ ਕਿਸਾਨ-ਮੁਜਾਹਰਾ ਸੰਬੰਧਾਂ ਨੂੰ ਮੂਲੋਂ ਨਿਘਰਨ ਤੋਂ ਬਚਾਉਦੀ ਹੈ। ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੇ ਅੰਤਰਗਤ ਖੇਤੀ ਅਰਥਚਾਰੇ ਵਿੱਚ ਘੱਟ ਵਿਕਸਤ ਸਰਮਾਏਦਾਰੀ ਉਤਪਾਦਨ ਪ੍ਰਣਾਲੀ ਅਧੀਨ ਖੇਤੀ ਅਰਥਚਾਰੇ ਤੋਂ ਪੈਦਾ ਹੋਣ ਵਾਲੇ ਕੱਚੇ ਮਾਲ ਦਾ ਸਨਅੱਤ ਖੇਤਰ ਵਿੱਚ ਖ਼ਪਤ ਨਾ ਹੋ ਸਕਣਾ, ਬੁਰਜੂਆ ਪੈਂਤੜੇ ਤੋਂ ਹੀ ਲੋੜੀਂਦੇ ਜ਼ਮੀਨੀ ਸੁਧਾਰਾਂ ਦੀ ਥਾਂ ਕੇਵਲ ਸੀਮਤ ਜ਼ਮੀਨੀ ਸੁਧਾਰ, ਪੈਦਾਵਾਰ ਸਾਧਨਾਂ ਦੀ ਅਸਾਵੀਂ ਵੰਡ ਅਤੇ ਪੈਦਾਵਾਰੀ ਰਿਸ਼ਤਿਆਂ ਵਿੱਚ ਲੋੜੀਂਦੀ ਤਬਦੀਲੀ ਦੀ ਅਣਹੋਂਦ ਕਾਰਨ ਆਰਥਿਕ ਵਿਕਾਸ ਜਲਦੀ ਹੀ ਖੜੋਤ ਦਾ ਸ਼ਿਕਾਰ ਹੁੰਦਾ ਨਜ਼ਰ ਆਉਂਦਾ ਹੈ।[10]
- ↑ ਭੁਪਿੰਦਰ ਸਿੰਘ ਖਹਿਰਾ. ਲੋਕਧਾਰਾ,ਭਾਸ਼ਾ ਅਤੇ ਸਭਿਆਚਾਰ.2013(ਪੰਜਵਾਂ ਸੰਸਮਰਨ).ਪੈਪਸੂ ਬੁੱਕ ਡਿਪੂ, ਪਟਿਆਲਾ.ਪੰਨਾ ਨੰਬਰ -178
- ↑ ਡਾ.ਜਸਵਿੰਦਰ ਸਿੰਘ, ਸਭਿਆਚਾਰ ਅਤੇ ਹੋਰ ਖੇਤਰ(ਲੇਖ), ਪੰਜਾਬੀ ਸਭਿਆਚਾਰ:ਪਛਾਣ ਚਿੰਨ੍ਹ, ਪੁਨੀਤ ਪ੍ਰਕਾਸ਼ਨ ਪਟਿਆਲਾ, ਪੰਨਾ-77
- ↑ ਪ੍ਰੋ.ਗੁਰਬਖਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੇਸ਼ਨ, ਪੰਨਾ-81
- ↑ ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ ਪਟਿਆਲਾ,ਪੰਨਾ-34
- ↑ ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੈਪਸੂ ਬੁੱਕ ਡਿਪੂ ਪਟਿਆਲਾ,ਪੰਨਾ ਨੰ.127
- ↑ ਅਜੀਤ ਸਿੰਘ ਕੱਕੜ,ਪੰਜਾਬੀ ਸਭਿਆਚਾਰ, (ਲੇਖ ਰਾਜ ਪਰਵਾਨਾ),ਭਾਸ਼ਾ ਵਿਭਾਗ ਪਟਿਆਲਾ, ਪੰਨਾ ਨੰ:40
- ↑ ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਪੰਨਾਨੰ:82,83
- ↑ ਸੰ:ਪ੍ਰੋ:ਸ਼ੈਰੀ ਸਿੰਘ, ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ,ਪ੍ਰਕਾਸ਼ਨ ਗੁਰੂ ਤੇਗ ਬਹਾਦਰ ਨਗਰ, ਡਾਕਖਾਨਾ ਖਾਲਸਾ ਕਾਲਜ ਅੰਮ੍ਰਿਤਸਰ, ਪੰਨਾ ਨੰ:36
- ↑ ਪ੍ਰੋਫੈਸਰ ਜੀਤ ਸਿੰਘ ਜੋਸ਼ੀ,ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ ਨੰ:39
- ↑ 10.0 10.1 ਰਵਿੰਦਰ ਸਿੰਘ ਰਵੀ, ਵਿਰਸਾ ਤੇ ਵਰਤਮਾਨ, ਪੰਜਾਬ ਪ੍ਰਕਾਸ਼ਨ, ਚੰਡੀਗੜ੍ਹ,
- ↑ ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ, ਪੰਨਾ ਨੰ:70
- ↑ ਡਾ.ਜਸਵਿੰਦਰ ਸਿੰਘ,ਪੰਜਾਬੀ ਸਭਿਆਚਾਰ ਪਛਾਣ -ਚਿੰਨ੍ਹ, ਪੁਨੀਤ ਪ੍ਰਕਾਸ਼ਨ ਪਟਿਆਲਾ, ਪੰਨਾ ਨੰ117:
- ↑ ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ, ਪੰਨਾ ਨੰ:71
- ↑ ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ ਪਛਾਣ-ਚਿੰਨ੍ਹ, ਪੁਨੀਤ ਪ੍ਰਕਾਸ਼ਨ, ਪਟਿਆਲਾ, ਪੰਨਾ ਨੰ:94-95
- ↑ ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ, ਪੰਨਾ ਨੰ:71,72
- ↑ ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ ਪਛਾਣ- ਚਿੰਨ੍ਹ,ਪੁਨੀਤ ਪ੍ਰਕਾਸ਼ਨ, ਪਟਿਆਲਾ, ਪੰਨਾ ਨੰ:95-96