ਸਮਭਾਰਿਕ (ਵਿਗਿਆਨ)
ਸਮਭਾਰਿਕ ਵੱਖ-ਵੱਖ ਪ੍ਰਮਾਣੂ ਸੰਖਿਆ ਵਾਲੇ ਤੱਤਾਂ ਨੂੰ ਜਿਹਨਾਂ ਦੀ ਪੁੰਜ ਸੰਖਿਆ ਬਰਾਬਰ ਹੁੰਦੀ ਹੈ, ਸਮਭਾਰਿਕ ਕਿਹਾ ਜਾਂਦਾ ਹੈ। ਇਹਨਾਂ ਪ੍ਰਮਾਣੂਆਂ ਵਿੱਚ ਇਲੈਕਟ੍ਰਾੱਨਾਂ ਦੀ ਸੰਖਿਆ ਭਿੰਨ-ਭਿੰਨ ਹੁੰਦੀ ਹੈ। ਇਹਨਾਂ ਵਿੱਚ ਕੁੱਲ ਨਿਉਕਲਿਆਨਾਂ ਦੀ ਸੰਖਿਆ ਬਰਾਬਰ ਹੁੰਦੀ ਹੈ।
ਉਦਾਹਰਨ ਲਈ: 40S, 40Cl, 40Ar, 40K, ਅਤੇ 40Ca ਇਹਨਾਂ ਸਭ ਦੀ ਪ੍ਰਮਾਣੂ ਸੰਖਿਆ ਵੱਖ ਵੱਖ ਪ੍ਰੰਤੂ ਪੁੰਜ ਸੰਖਿਆ ਸਭ ਦੀ 40 ਹੈ।[1]