ਸਮਰਕੰਦ ਖੇਤਰ (ਉਜ਼ਬੇਕ: Lua error in package.lua at line 80: module 'Module:Lang/data/iana scripts' not found.) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਕੇਂਦਰ ਵਿੱਚ ਜ਼ਰਫ਼ਸ਼ਾਨ ਨਦੀ ਦੀ ਘਾਟੀ ਵਿੱਚ ਸਥਿਤ ਹੈ। ਇਹ ਤਾਜਿਕਸਤਾਨ, ਨਵੋਈ ਖੇਤਰ, ਜਿਜ਼ਾਖ ਖੇਤਰ ਅਤੇ ਕਸ਼ਕਾਦਾਰਯੋ ਖੇਤਰ ਦੇ ਨਾਲ ਲੱਗਦਾ ਹੈ। ਇਸ ਵਿੱਚ 16,400  ਕਿਮੀ² ਖੇਤਰ ਸ਼ਾਮਲ ਹੈ। ਅਨੁਮਾਨ ਹੈ ਕਿ ਆਬਾਦੀ 2,322,000 ਹੋ ਗਈ ਹੈ, ਜਿਸ ਵਿੱਚ ਲੱਗਪਗ 75% ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ।

ਸਮਰਕੰਦ ਖੇਤਰ
ਸਮਰਕੰਦ ਵਿਲੋਇਤੀ
ਉਜ਼ਬੇਕਿਸਤਾਨ ਵਿੱਚ ਸਮਰਕੰਦ ਦੀ ਸਥਿਤੀ
ਉਜ਼ਬੇਕਿਸਤਾਨ ਵਿੱਚ ਸਮਰਕੰਦ ਦੀ ਸਥਿਤੀ
ਗੁਣਕ: 39°50′N 66°15′E / 39.833°N 66.250°E / 39.833; 66.250
ਦੇਸ਼ਉਜ਼ਬੇਕਿਸਤਾਨ
ਰਾਜਧਾਨੀਸਮਰਕੰਦ
ਖੇਤਰ
 • ਕੁੱਲ16,400 km2 (6,300 sq mi)
ਆਬਾਦੀ
 (2014)
 • ਕੁੱਲ34,44,800
 • ਘਣਤਾ210/km2 (540/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
 • ਗਰਮੀਆਂ (ਡੀਐਸਟੀ)ਯੂਟੀਸੀ+5 (not observed)
ISO 3166 ਕੋਡUZ-SA
ਜ਼ਿਲ੍ਹਾ16
ਸ਼ਹਿਰ11

ਸਮਰਕੰਦ ਖੇਤਰ ਦੀ ਸਥਾਪਨਾ 15 ਜਨਵਰੀ 1938 ਨੂੰ ਕੀਤੀ ਗਈ ਸੀ[1] ਅਤੇ ਇਸਨੂੰ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ, ਜਿਸਦੀ ਰਾਜਧਾਨੀ ਸਮਰਕੰਦ ਹੈ।[2] ਹੋਰ ਮੁੱਖ ਸ਼ਹਿਰਾਂ ਵਿੱਚ ਬੁਲੁਨਗੁਰ, ਜੁਮਾ, ਇਸ਼ਤਿਖੋਨ, ਕੱਟਾ-ਕੁਰਗਨ, ਉਰਗੁਤ ਅਤੇ ਉਕਤੋਸ਼ ਸਾਮਿਲ ਹਨ।

ਇਸ ਖੇਤਰ ਦੀ ਜਲਵਾਯੂ ਆਮ ਤੌਰ ਤੇ ਖੁਸ਼ਕ ਮਹਾਂਦੀਪੀ ਜਲਵਾਯੂ ਵਰਗੀ ਹੀ ਹੈ।

ਕਸ਼ਕਾਦਰਯੋ ਖੇਤਰ ਤੋਂ ਸਮਰਕੰਦ ਖੇਤਰ ਦੇ ਵਿੱਚ ਅੰਦਰ ਆਉਣ ਵਾਲਾ ਦਰਵਾਜ਼ਾ।

ਸਮਰਕੰਦ ਉਜ਼ਬੇਕਿਸਤਾਨ ਵਿੱਚ ਤਾਸ਼ਕੰਤ ਤੋਂ ਬਾਅਦ ਆਰਥਿਕਤਾ, ਵਿਗਿਆਨ ਅਤੇ ਸੱਭਿਆਚਾਰ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਹੈ। ਉਜ਼ਬੇਕਿਸਤਾਨ ਗਣਤੰਤਰ ਦਾ ਵਿਗਿਆਨ ਅਕਾਦਮੀ ਵਿੱਚ ਪੁਰਾਤੱਤਵ ਵਿਭਾਗ ਦਾ ਇੰਸਟੀਚਿਊਟ ਸਮਰਕੰਦ ਵਿੱਚ ਹੈ। ਇਸ ਖੇਤਰ ਵਿੱਚ ਵਿਸ਼ਵ ਵਿਰਾਸਤ ਟਿਕਾਣਾ ਆਰਕੀਟੈਕਚਰਲ ਸਮਾਰਕਾਂ ਦੁਨੀਆ ਵਿੱਚ ਬਹੁਤ ਮਸ਼ਹੂਰ ਹਨ, ਜਿਹੜੀਆਂ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅੰਤਰ-ਰਾਸ਼ਟਰੀ ਸੈਰ-ਸਪਾਟਾ ਕੇਂਦਰ ਬਣਾਉਂਦੀਆਂ ਹਨ।

ਸਮਰਕੰਦ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਕੁਦਰਤੀ ਸੋਮੇ ਹਨ, ਜਿਹਨਾਂ ਵਿੱਚ ਮਾਰਬਲ, ਗਰੇਨਾਈਟ, ਚੂਨਾ-ਪੱਥਰ, ਕਾਰਬੋਨੇਟ ਅਤੇ ਚਾਕ ਸ਼ਾਮਿਲ ਹਨ। ਇਸ ਖੇਤਰ ਵਿੱਚ ਮੁੱਖ ਤੌਰ ਤੇ ਕਪਾਹ ਅਤੇ ਦਾਲਾਂ ਦੀ ਖੇਤੀ ਜਾਂਦੀ ਹੈ। ਇਸ ਤੋਂ ਇਲਾਵਾ ਵਾਇਨ ਬਣਾਉਣ ਅਤੇ ਰੇਸ਼ਮ ਕੀੜਾ ਪਾਲਣ ਦੇ ਧੰਦੇ ਵੀ ਕੀਤੇ ਜਾਂਦੇ ਹਨ। ਉਦਯੋਗ ਵਿੱਚ, ਧਾਤੂ ਢਾਲਣਾ (ਜਿਸ ਵਿੱਚ ਗੱਡੀਆਂ ਅਤੇ ਕੰਬਾਇਨ੍ਹਾਂ ਦੇ ਸਪੇਅਰ ਪਾਰਟ), ਭੋਜਨ ਬਣਾਉਣ ਵਾਲੇ ਉਦਯੋਗ, ਕੱਪੜਾ ਅਤੇ ਪੌਟਰੀ ਦੇ ਉਦਯੋਗ ਵੀ ਇਸ ਖੇਤਰ ਵਿੱਚ ਆਮ ਹਨ।

ਇਸ ਸ਼ਹਿਰ ਦਾ ਆਵਾਜਾਈ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ, ਜਿਸ ਵਿੱਚ 400 km ਰੇਲਵੇ ਅਤੇ 4100 km ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਇਸ ਖੇਤਰ ਦਾ ਦੂਰਸੰਚਾਰ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ।

ਪ੍ਰਸ਼ਾਸਕੀ ਵਿਭਾਗ

ਸੋਧੋ
 
ਸਮਰਕੰਦ ਦੇ ਜ਼ਿਲ੍ਹੇ
ਜ਼ਿਲ੍ਹੇ ਦਾ ਨਾਮ ਰਾਜਧਾਨੀ
1 ਬੁਲੁਨਗਰ ਜ਼ਿਲ੍ਹਾ ਬੁਲੁਨਗਰ
2 ਇਸ਼ਤਿਖੋਨ ਜ਼ਿਲ੍ਹਾ ਇਸ਼ਤਿਖੋਨ
3 ਜੋਮਬੋਏ ਜ਼ਿਲ੍ਹਾ ਜੋਮਬੋਏ
4 ਕਤਾਕੁਰਗਨ ਜ਼ਿਲ੍ਹਾ ਪੈਸ਼ਨਬਾ
5 ਕੋਸ਼ਰਾਬੋਤ ਜ਼ਿਲ੍ਹਾ ਕੋਸ਼ਰਾਬੋਤ
6 ਨਰਪੇਅ ਜ਼ਿਲ੍ਹਾ ਉਕਤੋਸ਼
7 ਨੂਰੋਬਾਦ ਜ਼ਿਲ੍ਹਾ ਨੂਰੋਬਾਦ
8 ਉਕਦਰਿਆ ਜ਼ਿਲ੍ਹਾ ਲਈਸ਼
9 ਪਖਤਾਚੀ ਜ਼ਿਲ੍ਹਾ ਜ਼ਿਆਦੀਨ
10 ਪਾਯਾਰਿਕ ਜ਼ਿਲ੍ਹਾ ਪਾਯਾਰਿਕ
11 ਪਾਸਤਦਰਗੋਮ ਜ਼ਿਲ੍ਹਾ ਜੁਮਾ
12 ਸਮਰਕੰਦ ਜ਼ਿਲ੍ਹਾ ਗੁਲਾਬਾਦ
13 ਤੋਏਲੋਕ ਜ਼ਿਲ੍ਹਾ ਤੋਏਲੋਕ
14 ਉਰਗੁਤ ਜ਼ਿਲ੍ਹਾ ਉਰਗੁਤ

ਜ਼ਿਲ੍ਹਿਆਂ ਦੇ ਨਾਂ ਦੀ ਲੈਟਿਨ ਵਿੱਚ ਤਬਦੀਲੀ ਇਸ ਸਰੋਤ ਤੋ: Samarqand regional web site on gov.uz Archived 2007-07-12 at the Wayback Machine.

ਚਾਰ ਸ਼ਹਿਰ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਦਾ ਖੇਤਰੀ ਮਹੱਤਵ ਕਰਕੇ ਹੀ ਦਰਜਾ ਹੈ: ਸਮਰਕੰਦ, ਕਤਾਕੁਰਗਨ, ਉਕਤੋਸ਼ ਅਤੇ ਉਰਗੁਤ

ਹਵਾਲੇ

ਸੋਧੋ
  1. Information about the Samarkand Region Archived 2007-10-08 at the Wayback Machine., www.samarqand.uz Archived 2009-06-05 at the Wayback Machine., accessed on 2007-07-21.
  2. "Samarqand Region web site on gov.uz". Archived from the original on 2007-07-12. Retrieved 2017-10-19. {{cite web}}: Unknown parameter |dead-url= ignored (|url-status= suggested) (help)