ਸਯਦ ਮੁਸ਼ਤਾਕ ਅਲੀ ਟਰਾਫੀ[1] ਭਾਰਤ ਦੀ ਇੱਕ ਘਰੇਲੂ ਟਵੰਟੀ-20 ਕ੍ਰਿਕਟ ਚੈਂਪੀਅਨਸ਼ਿਪ ਹੈ, ਜਿਸ ਦਾ ਆਯੋਜਨ ਰਣਜੀ ਟਰਾਫੀ ਦੀਆਂ ਟੀਮਾਂ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਕੀਤਾ ਜਾਂਦਾ ਹੈ। 2008-09 ਦਾ ਸੀਜ਼ਨ ਇਸ ਟਰਾਫੀ ਦਾ ਉਦਘਾਟਨੀ ਸੀਜ਼ਨ ਸੀ। ਇਸ ਦਾ ਨਾਮ ਮਸ਼ਹੂਰ ਭਾਰਤੀ ਕ੍ਰਿਕਟਰ ਸਯਦ ਮੁਸ਼ਤਾਕ ਅਲੀ ਦੇ ਨਾਮ 'ਤੇ ਰੱਖਿਆ ਗਿਆ ਹੈ। ਜੂਨ 2016 ਵਿੱਚ, ਬੀਸੀਸੀਆਈ ਨੇ ਐਲਾਨ ਕੀਤਾ ਕਿ ਚੈਂਪੀਅਨਸ਼ਿਪ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਇਸਦੀ ਥਾਂ ਤੇ ਇੱਕ ਜ਼ੋਨ ਅਧਾਰਤ ਟੂਰਨਾਮੈਂਟ ਕਰਵਾਇਆ ਜਾਇਆ ਕਰੇਗਾ।[2] ਅਗਲੇ ਸੀਜ਼ਨ ਵਿੱਚ ਬੀਸੀਸੀਆਈ ਨੇ ਸਾਰੀਆਂ ਡੋਮੇਟਿਕ ਟੀਮਾਂ ਨੂੰ ਇਸ ਵਿੱਚ ਸ਼ਾਮਿਲ ਕਰ ਲਿਆ ਸੀ।

ਸਯਦ ਮੁਸ਼ਤਾਕ ਅਲੀ ਟਰਾਫੀ
ਦੇਸ਼ ਭਾਰਤ
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ
ਫਾਰਮੈਟਟਵੰਟੀ20
ਪਹਿਲਾ ਖੇਡ ਮੁਕਾਬਲਾ2009/10
ਅੰਤਿਮ ਖੇਡ ਮੁਕਾਬਲਾ2018/19
ਖੇਡ ਦਾ ਫਾਰਮੈਟਰਾਊਂਡ-ਰੌਬਿਨ, ਮਗਰੋਂ ਨਾੱਕ ਆਊਟ
ਟੀਮਾਂ ਦੀ ਗਿਣਤੀ27
ਮੌਜੂਦਾ ਜੇਤੂਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਪਹਿਲਾ ਖਿਤਾਬ)
ਸਭ ਤੋਂ ਵੱਧ ਜੇਤੂਬੜੌਦਾ (2 ਖਿਤਾਬ)
ਗੁਜਰਾਤ (2 ਖਿਤਾਬ)
ਵੈੱਬਸਾਈਟਬੀਸੀਸੀਆਈ
2018–19 ਸਯਦ ਮੁਸ਼ਤਾਕ ਅਲੀ ਟਰਾਫੀ

ਇਤਿਹਾਸਸੋਧੋ

ਬੀਸੀਸੀਆਈ ਨੇ 2006-07 ਦੇ ਸੀਜ਼ਨ ਵਿੱਚ ਆਪਣਾ ਰਾਜ ਢਾਂਚਾ ਤਿਆਰ ਕੀਤਾ ਸੀ ਜਿਸ ਵਿੱਚ 27 ਰਣਜੀ ਟੀਮਾਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਸੀ, ਜਿਸਦਾ ਨਾਂ ਉਨ੍ਹਾਂ ਨੇ ਅੰਤਰਰਾਜੀ ਟੀ -20 ਚੈਂਪੀਅਨਸ਼ਿਪ ਰੱਖਿਆ ਸੀ ਪਰ ਮਗਰੋਂ ਇਸਨੂੰ ਸਯਦ ਮੁਸ਼ਤਾਕ ਅਲੀ ਟਰਾਫੀ ਦੇ ਨਾਮ ਨਾਲ ਦੁਬਾਰਾ ਸ਼ੁਰੂ ਕੀਤਾ ਗਿਆ। ਹਰੇਕ ਜ਼ੋਨ ਦੇ ਜੇਤੂ ਅਤੇ ਉਪ ਜੇਤੂ ਨਾੱਕਆਊਟ ਪੜਾਅ ਲਈ ਕੁਆਲੀਫਾਈ ਕਰਦੇ ਹਨ। 2012-13 ਦੇ ਸੀਜ਼ਨ ਵਿੱਚ ਨਾੱਕਆਊਟ ਪੜਾਅ ਨੂੰ ਇੱਕ ਸੂਪਰ ਲੀਗ ਵਿੱਚ ਤਬਦੀਲ ਕੀਤਾ ਗਿਆ ਸੀ ਜਿੱਥੇ ਜ਼ੋਨਲ ਜੇਤੂ ਅਤੇ ਉਪ ਜੇਤੂਆਂ ਨੂੰ 2 ਸਮੂਹਾਂ ਵਿੱਚ ਵੰਡ ਦਿੱਤਾ ਗਿਆ ਅਤੇ ਹਰੇਕ ਸਮੂਹ ਦੇ ਜੇਤੂ ਨੇ ਫਾਈਨਲ ਖੇਡਿਆ। 2015-16 ਦੇ ਸੀਜ਼ਨ ਵਿੱਚ ਟੀਮਾਂ ਨੇ ਜ਼ੋਨਲ ਅਧਾਰ 'ਤੇ ਮੁਕਾਬਲੇ ਨਹੀਂ ਖੇਡੇ, ਅਤੇ ਪਿਛਲੇ ਸੀਜ਼ਨਾਂ ਦੇ ਉਲਟ ਉਨ੍ਹਾਂ ਨੂੰ 4 ਸਮੂਹਾਂ ਵਿੱਚ ਵੰਡਿਆ ਗਿਆ। 2016-17 ਦੇ ਸੀਜ਼ਨ ਵਿੱਚ ਸੰਯੁਕਤ ਜੋਨਲ ਟੀਮਾਂ ਨੇ ਜ਼ੋਨਲ ਜੇਤੂਆਂ ਦੀ ਬਜਾਏ ਸੁਪਰ ਲੀਗ ਖੇਡੀ।

9 ਨਵੀਂਆਂ ਟੀਮਾਂ ਨੂੰ 2018-19 ਦੇ ਸੀਜ਼ਨ ਵਿੱਚ ਘਰੇਲੂ ਢਾਂਚੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਜ਼ੋਨਲ ਪ੍ਰਣਾਲੀ ਖਤਮ ਕਰ ਦਿੱਤੀ ਗਈ ਅਤੇ ਟੀਮਾਂ ਨੂੰ 5 ਗਰੁੱਪਾਂ ਵਿੱਚ ਵੰਡ ਦਿੱਤਾ ਗਿਆ, ਜਿਸ ਵਿੱਚ ਗਰੁੱਪ ਜੇਤੂ ਅਤੇ ਉਪ-ਜੇਤੂ ਸੂਪਰ ਲੀਗ ਲਈ ਕੁਆਲੀਫਾਈ ਹੋਣਗੇ। 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਅਤੇ ਸੁਪਰ ਲੀਗ ਗਰੁੱਪ ਜੇਤੂਆਂ ਨੇ ਫਾਈਨਲ ਖੇਡਿਆ।

ਮੌਜੂਦਾ ਟੀਮਾਂਸੋਧੋ

ਇਸ ਪ੍ਰਤਿਯੋਗਿਤਾ ਵਿੱਚ ਭਾਰਤ ਦੀਆਂ ਸਾਰੀਆਂ 37 ਘਰੇਲੂ ਟੀਮਾਂ ਸ਼ਾਮਲ ਹਨ।

ਜੇਤੂਸੋਧੋ

ਸੀਜ਼ਨ ਜੇਤੂ ਉਪ ਜੇਤੂ
ਅੰਤਰ-ਰਾਜ ਟੀ -20 ਚੈਂਪੀਅਨਸ਼ਿਪ
2006/07 ਤਾਮਿਲਨਾਡੂ (ਚੇਨਈ) ਪੰਜਾਬ
ਸਯਦ ਮੁਸ਼ਤਾਕ ਅਲੀ ਟਰਾਫੀ
2009-10 ਮਹਾਂਰਾਸ਼ਟਰ ਹੈਦਰਾਬਾਦ
2010/11 ਬੰਗਾਲ ਮੱਧ ਪ੍ਰਦੇਸ਼
2011/12 ਬੜੌਦਾ ਪੰਜਾਬ
2012/13 ਗੁਜਰਾਤ ਪੰਜਾਬ
2013/14 ਬੜੌਦਾ ਉੱਤਰ ਪ੍ਰਦੇਸ਼
2014/15 ਗੁਜਰਾਤ ਪੰਜਾਬ
2015/16 ਉੱਤਰ ਪ੍ਰਦੇਸ਼ ਬੜੌਦਾ
2016/17 ਪੂਰਬੀ ਜ਼ੋਨ ਕੇਂਦਰੀ ਜ਼ੋਨ
2017/18 ਦਿੱਲੀ ਰਾਜਸਥਾਨ
2018/19 ਕਰਨਾਟਕ ਮਹਾਂਰਾਸ਼ਟਰ
ਸੀਜ਼ਨ ਜ਼ੋਨ ਜੇਤੂ
ਕੇਂਦਰੀ ਪੂਰਬੀ ਉੱਤਰੀ ਦੱਖਣੀ ਪੱਛਮੀ
ਅੰਤਰਰਾਜੀ ਟਵੰਟੀ-20 ਟੂਰਨਾਮੈਂਟ
2016/17 ਮੱਧ ਪ੍ਰਦੇਸ਼ ਬੰਗਾਲ ਦਿੱਲੀ ਕਰਨਾਟਕ ਮੁੰਬਈ

ਟੂਰਨਾਮੈਂਟ ਕ੍ਰਿਕਟ ਟੀਮਸੋਧੋ

ਟੀਮ ਰਿਕਾਰਡਸੋਧੋ

ਟੀਮ ਰਿਕਾਰਡ[3]
ਸਭ ਤੋਂ ਵੱਧ ਖਿਤਾਬ 2 ਬੜੌਦਾ, ਗੁਜਰਾਤ
ਲਗਾਤਾਰ ਜਿੱਤਾਂ 14 ਕਰਨਾਟਕ
ਲਗਾਤਾਰ ਹਾਰਾਂ 22 ਜੰਮੂ ਅਤੇ ਕਸ਼ਮੀਰ
ਸਫ ਤੋਂ ਨੇੜਲੀ ਜਿੱਤ (ਦੌੜਾਂ ਨਾਲ) 112 ਦੌੜਾਂ ਨਾਲ Delhi ਗੁਜਰਾਤ
ਸਭ ਤੋਂ ਵੱਡੀ ਜਿੱਤ (ਵਿਕਟਾਂ ਨਾਲ) 10 ਵਿਕਟਾਂ ਨਾਲ ਝਾਰਖੰਡ ਤ੍ਰਿਪੁਰਾ
ਸਭ ਤੋਂ ਨੇੜਲੀ ਜਿੱਤ (ਗੇਂਦਾਂ ਨਾਲ) 100 ਗੇਂਦਾਂ ਨਾਲ ਝਾਰਖੰਡ ਤ੍ਰਿਪੁਰਾ

ਸਭ ਤੋਂ ਵੱਧ ਟੀਮ ਸਕੋਰਸੋਧੋ

ਸਕੋਰ ਤੋਂ ਵਿਰੁੱਧ ਜਗ੍ਹਾ ਸ਼ਹਿਰ ਸਾਲ ਹਵਾਲਾ
233/3 ਗੁਜਰਾਤ ਕੇਰਲ ਐਮਰਾਲਡ ਹਾਈ ਸਕੂਲ ਗਰਾਊਂਡ ਇੰਦੌਰ 2013 [4]
219/4 ਬੰਗਾਲ ਤ੍ਰਿਪੁਰਾ ਟਾਟਾ ਦਿਗਵਦੀਹ ਸਟੇਡੀਅਮ ਧਨਬਾਦ 2009 [5]
215/5 ਮਹਾਂਰਾਸ਼ਟਰ ਮੁੰਬਈ ਸਰਦਾਰ ਪਟੇਲ ਸਟੇਡੀਅਮ ਅਹਿਮਦਾਬਾਦ 2013 [6]

ਸਭ ਤੋਂ ਘੱਟ ਸਕੋਰਸੋਧੋ

ਸਕੋਰ ਤੋਂ ਵਿਰੁੱਧ ਜਗ੍ਹਾ ਸ਼ਹਿਰ ਸਾਲ ਹਵਾਲਾ
30 ਤ੍ਰਿਪੁਰਾ ਝਾਰਖੰਡ ਟਾਟਾ ਦਿਗਵਦੀਹ ਸਟੇਡੀਅਮ ਧਨਬਾਦ 2009 [7]
58 ਆਂਧਰਾ ਹੈਦਰਾਬਾਦ ਜਿਮਖਾਨਾ ਗਰਾਊਂਡ ਹੈਦਰਾਬਾਦ 2011 [8]
58 ਬੰਗਾਲ ਤਾਮਿਲਨਾਡੂ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 2012 [9]

ਇਹ ਵੀ ਵੇਖੋਸੋਧੋ

ਹਵਾਲੇਸੋਧੋ

ਬਾਹਰੀ ਲਿੰਕਸੋਧੋ