ਸਰਵੇਪੱਲੀ ਰਾਧਾਕ੍ਰਿਸ਼ਣਨ
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ (5 ਸਤੰਬਰ 1888–17 ਅਪ੍ਰੈਲ 1975) ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ ਜਨਮ ਦੱਖਣ ਭਾਰਤ ਦੇ ਤੀਰੁੱਟਨੀ ਸਥਾਨ ਵਿੱਚ ਹੋਇਆ ਸੀ ਜੋ ਚੇਨਈ ਤੋਂ ੬੪ ਕਿਮੀ ਉੱਤਰ-ਪੂਰਵ ਵਿੱਚ ਹੈ। ਉਨ੍ਹਾਂ ਦਾ ਜਨਮ ਦਿਨ (੫ ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਸਰਵੇਪੱਲੀ ਰਾਧਾਕ੍ਰਿਸ਼ਣਨ సర్వేపల్లి రాధాకృష్ణ | |
---|---|
ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1962 – 13 ਮਈ 1967 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ ਗੁਲਜ਼ਾਰੀ ਲਾਲ ਨੰਦਾ (Acting) ਲਾਲ ਬਹਾਦੁਰ ਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ (Acting) ਇੰਦਰਾ ਗਾਂਧੀ |
ਉਪ ਰਾਸ਼ਟਰਪਤੀ | ਜ਼ਾਕਿਰ ਹੁਸੈਨ |
ਤੋਂ ਪਹਿਲਾਂ | ਰਾਜੇਂਦਰ ਪ੍ਰਸਾਦ |
ਤੋਂ ਬਾਅਦ | ਜ਼ਾਕਿਰ ਹੁਸੈਨ |
ਭਾਰਤ ਦਾ ਉੱਪ-ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1952 – 12 ਮਈ 1962 | |
ਰਾਸ਼ਟਰਪਤੀ | ਰਾਜੇਂਦਰ ਪ੍ਰਸਾਦ |
ਤੋਂ ਪਹਿਲਾਂ | ਪਦਵੀ ਸਥਾਪਤ |
ਤੋਂ ਬਾਅਦ | ਜ਼ਾਕਿਰ ਹੁਸੈਨ |
ਨਿੱਜੀ ਜਾਣਕਾਰੀ | |
ਜਨਮ | ਤੀਰੁੱਟਨੀ, ਬਰਤਾਨਵੀ ਰਾਜ (ਹੁਣ ਭਾਰਤ) | 5 ਸਤੰਬਰ 1888
ਮੌਤ | 17 ਅਪ੍ਰੈਲ 1975 ਚੇਨੱਈ, ਭਾਰਤ | (ਉਮਰ 86)
ਸਿਆਸੀ ਪਾਰਟੀ | ਆਜ਼ਾਦ |
ਜੀਵਨ ਸਾਥੀ | ਸਿਵਾਕਾਮੂ ਰਾਧਾਕ੍ਰਿਸ਼ਣਨ |
ਬੱਚੇ | 5 ਲੜਕੀਆਂ 1 ਲੜਕਾ |
ਅਲਮਾ ਮਾਤਰ | Voorhees College ਮਦਰਾਸ ਕ੍ਰਿਸਚੀਅਨ ਕਾਲਜ |
ਪੇਸ਼ਾ | ਦਾਰਸ਼ਨਿਕ ਪ੍ਰੋਫੈਸਰ |
ਜੀਵਨ
ਸੋਧੋਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ। ਡਾਕਟਰ ਰਾਧਾਕ੍ਰਿਸ਼ਣਨ ਨੇ ਆਪਣੇ ਜੀਵਨ ਦੇ ਮਹੱਤਵਪੂਰਣ 40 ਸਾਲ ਅਧਿਆਪਕ ਦੇ ਰੂਪ ਵਿੱਚ ਬਤੀਤ ਕੀਤੇ। ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ ਅਤੇ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਣਨ ਦਾ ਜਨਮ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਦਰਸ਼ਨ
ਸੋਧੋਰਾਧਾਕ੍ਰਿਸ਼ਨਨ ਨੇ ਪੂਰਬੀ ਅਤੇ ਪੱਛਮੀ ਚਿੰਤਨ ਵਿਚਾਲੇ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ। ਉਸਨੇ ਬਿਨ੍ਹਾਂ ਪੜ੍ਹੇ ਪੂਰਬੀ ਚਿੰਤਨ ਦੀ ਕੀਤੀ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ।
ਅਦਵੈਤ ਵੇਦਾਂਤ
ਸੋਧੋਰਾਧਾਕ੍ਰਿਸ਼ਨਨ ਨਵ-ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।[1]
ਅਧਿਆਪਕ ਦਿਵਸ
ਸੋਧੋਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਆਂ ਜਵਾਬ ਦਿੱਤਾ, ਮੇਰਾ ਜਨਮਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਦਾ ਜਨਮਦਿਨ ਉਦੋਂ ਤੋਂ ਹੀ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਬਾਹਰੀ ਕੜੀਆਂ
ਸੋਧੋ- ਸਰਵਪੱਲੀ ਰਾਧਾਕ੍ਰਿਸ਼ਣਨ - ਜੀਵਨ ਅਤੇ ਲੇਖ (ਅੰਗ੍ਰੇਜੀ ਵਿੱਚ) Archived 2006-02-09 at the Wayback Machine.