ਸਰਹਿੰਦ ਦੀ ਲੜਾਈ:ਰਾਹੋਂ ਤੋਂ ਸਰਹਿੰਦ ਜਾ ਰਹੇ ਬਾਇਜ਼ੀਦ ਖ਼ਾਨ ਨੂੰ ਜਦ ਸਿਖਾਂ ਦੀ ਅਮੀਨਗੜ੍ਹ ਵਿੱਚ ਹਾਰ ਦੀ ਖ਼ਬਰ ਮਿਲੀ ਤਾਂ ਉਹ ਫ਼ੌਜ ਲੈ ਕੇ ਸਰਹਿੰਦ ਨੇੜੇ ਪੁੱਜ ਚੁੱਕਾ ਸੀ। ਉਸ ਨਾਲ ਉਸ ਦਾ ਭਤੀਜਾ ਸ਼ਮਸ ਖ਼ਾਨ ਵੀ ਸੀ। ਉਹ ਅਜੇ ਕੁੱਝ ਦਿਨ ਪਹਿਲਾਂ ਹੀ ਸਿੱਖਾਂ ਨੂੰ ਰਾਹੋਂ ਵਿੱਚ ਹਰਾ ਕੇ ਆਏ ਸਨ। ਇਸ ਕਰ ਕੇ ਉਹ ਤਕੜੇ ਹੌਸਲੇ ਅਤੇ ਉੱਚੀਆਂ ਹਵਾਵਾਂ ਵਿੱਚ ਸਨ। ਉਹ 12 ਅਕਤੂਬਰ, 1710 ਦੇ ਦਿਨ ਸਰਹਿੰਦ ਕੋਲ ਪੁੱਜ ਗਏ। ਇਸ ਵੇਲੇ ਸਰਹਿੰਦ ਵਿੱਚ ਬਹੁਤ ਥੋੜੀ ਜਹੀ ਹੀ ਸਿੱਖ ਫ਼ੌਜ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਇਸ ਵੇਲੇ ਸਰਹਿੰਦ ਵਿੱਚ ਨਹੀਂ ਸੀ। ਇਸ ਦੇ ਬਾਵਜੂਦ, ਅਗਲੇ ਦਿਨ, 13 ਅਕਤੂਬਰ ਨੂੰ, ਭਾਈ ਸੁੱਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ, ਸਿੱਖ ਫੌਜਾਂ ਨੇ, ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ, ਯਾਕੂਬ ਖ਼ਾਨ ਦੇ ਬਾਗ਼ ਵਿੱਚ ਤੇ ਇਸ ਦੇ ਬਾਹਰ ਖ਼ੂਬ ਲੋਹਾ ਲਿਆ। ਪਰ ਥੋੜੀ ਗਿਣਤੀ ਅਤੇ ਬਹੁਤ ਘੱਟ ਅਸਲਾ ਹੋਣ ਕਾਰਨ ਸਿੱਖ ਬਹੁਤੀ ਦੇਰ ਨਾ ਟਿਕ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹੱਟ ਕੇ ਸਰਹੰਦ ਦੇ ਕਿਲ੍ਹੇ ਵਿੱਚ ਜਾ ਵੜੇ ਪਰ ਸਿੱਖ ਬਹੁਤੀ ਦੇਰ ਕਿਲ੍ਹਾ ਵੀ ਕਾਬੂ ਵਿੱਚ ਨਾ ਰੱਖ ਸਕੇ ਅਤੇ ਦੋ ਦਿਨ ਦੀ ਲੜਾਈ ਮਗਰੋਂ ਹਨੇਰੇ ਵਿੱਚ ਘੇਰਾ ਤੋੜਦੇ ਹੋਏ ਖਰੜ ਵਲ ਭੱਜ ਗਏ।

ਸਰਹਿੰਦ ਦੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
ਮਿਤੀ12 ਅਕਤੂਬਰ, 1710, ਸਰਹਿੰਦ[1][2]
ਥਾਂ/ਟਿਕਾਣਾ
{{{place}}}
ਨਤੀਜਾ ਸਿੱਖਾਂ ਦੀ ਹਾਰ
Belligerents
ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਦੇ ਸਿੱਖ ਬਾਇਜ਼ੀਦ ਖ਼ਾਨ, ਸ਼ਮਸ ਖ਼ਾਨ
Commanders and leaders
ਬੰਦਾ ਸਿੰਘ ਬਹਾਦਰ ਯਾਕੂਬ ਖ਼ਾਨ
Strength
ਜਾਣਕਾਰੀ ਨਹੀਂ ਜਾਣਕਾਰੀ ਨਹੀਂ

ਹਵਾਲੇ ਸੋਧੋ

  1. Jacques, Tony. Dictionary of Battles and Sieges. Greenwood Press. p. 948. ISBN 978-0-313-33536-5.
  2. Jacques, p. 595