ਸਰੋਜਨੀ ਮੇਹਤਾ
ਸਰੋਜਨੀ ਮੇਹਤਾ (1898-1977) ਗੁਜਰਾਤ, ਭਾਰਤ ਦੀ ਇੱਕ ਗੁਜਰਾਤੀ ਨਿੱਕੀ ਕਹਾਣੀ ਲੇਖਕ ਸੀ।
ਉਸਦਾ ਜਨਮ 1898 ਵਿੱਚ ਰਮਨਭਾਈ ਨੀਲਕੰਠ ਅਤੇ ਵਿਦਿਆਗੌਰੀ ਨੀਲਕੰਠ ਦੇ ਘਰ ਹੋਇਆ ਸੀ ਜੋ ਸਮਾਜ ਸੁਧਾਰਕ ਅਤੇ ਲੇਖਕ ਸਨ। ਉਸਨੇ 1919 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 1923 ਵਿੱਚ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਸਮਾਜ ਸ਼ਾਸਤਰ ਦੀ ਪੜ੍ਹਾਈ ਕੀਤੀ। ਉਸਨੇ ਵਨੀਤਾ ਵਿਸ਼ਰਾਮ, ਅਹਿਮਦਾਬਾਦ ਵਿਖੇ ਸੁਪਰਡੈਂਟ ਵਜੋਂ ਸੇਵਾ ਨਿਭਾਈ।[1] ਉਸਨੇ ਸੁਮੰਤ ਮਹਿਤਾ ਦੇ ਛੋਟੇ ਭਰਾ ਨਾਨਕ ਮਹਿਤਾ ਨਾਲ ਵਿਆਹ ਕਰਵਾ ਲਿਆ।[2]
ਉਸਨੇ ਲਘੂ ਕਹਾਣੀ ਸੰਗ੍ਰਹਿ ਲਿਖੇ ਸਨ: ਏਕਾਦਸ਼ੀ (1935), ਚਾਰ ਪਥਰਾਣੀ ਮਾਂ (1953) ਅਤੇ ਵਲਤਾ ਪਾਣੀ (1962)। ਉਸਨੇ ਸਮਾਜ, ਪਰਿਵਾਰ, ਬਾਲ ਵਿਆਹ ਅਤੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਬਾਰੇ ਲਿਖਿਆ।[1]
ਇਹ ਵੀ ਵੇਖੋ
ਸੋਧੋ- ਗੁਜਰਾਤੀ ਭਾਸ਼ਾ ਦੇ ਲੇਖਕਾਂ ਦੀ ਸੂਚੀ
ਹਵਾਲੇ
ਸੋਧੋ- ↑ 1.0 1.1 Chaudhari, Raghuveer; Dalal, Anila, eds. (2005). "લેખિકા-પરિચય" [Introduction of Women Writers]. વીસમી સદીનું ગુજરાતી નારીલેખન [20 Century Women's Writing's in Gujarati] (in ਗੁਜਰਾਤੀ) (1st ed.). New Delhi: Sahitya Akademi. p. 351. ISBN 8126020350. OCLC 70200087.Chaudhari, Raghuveer; Dalal, Anila, eds. (2005). "લેખિકા-પરિચય" [Introduction of Women Writers]. વીસમી સદીનું ગુજરાતી નારીલેખન [20 Century Women's Writing's in Gujarati] (in Gujarati) (1st ed.). New Delhi: Sahitya Akademi. p. 351. ISBN 8126020350. OCLC 70200087.
- ↑ Parikh, Shailaja Kalelkar (2013). Marching to a Different Beat: The Nilkanths of Gujarat. Ahmedabad: Akshara Prakashan. p. 150. ISBN 978-93-82255-35-2.