ਸਲੀਮ ਕਿਦਵਈ
ਸਲੀਮ ਕਿਦਵਈ (ਜਨਮ 1951, ਲਖਨਊ, ਭਾਰਤ) ਮੱਧਕਾਲੀਨ ਇਤਿਹਾਸਕਾਰ, ਗੇਅ ਅਧਿਐਨ ਵਿਦਵਾਨ ਅਤੇ ਇੱਕ ਅਨੁਵਾਦਕ ਹੈ।[1] ਉਨ੍ਹਾਂ ਨੇ 1993 ਤੱਕ ਰਾਮਜਸ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਾਇਆ ਅਤੇ ਹੁਣ ਇੱਕ ਸੁਤੰਤਰ ਵਿਦਵਾਨ ਹੈ। ਐਲਬੀਬੀਟੀ ਕਮਿਊਨਿਟੀ ਦੇ ਮੈਂਬਰ ਦੇ ਰੂਪ ਵਿੱਚ ਜਨਤਕ ਰੂਪ ਵਿੱਚ ਬੋਲਣ ਲਈ ਉਹ ਪਹਿਲਾ ਵਿਦਿਅਕ ਸ਼ਾਸਤਰੀ ਸੀ। ਉਸ ਦੇ ਹੋਰ ਅਕਾਦਮਿਕ ਖੇਤਰਾਂ ਵਿੱਚ ਮੁਗਲ ਰਾਜਨੀਤੀ ਅਤੇ ਸਭਿਆਚਾਰ, ਤਵੀਫਿਆਂ ਦਾ ਇਤਿਹਾਸ ਅਤੇ ਉੱਤਰੀ ਭਾਰਤੀ ਸੰਗੀਤ ਸ਼ਾਮਲ ਹਨ। ਰੂਥ ਵਨੀਤਾ ਨਾਲ ਮਿਲ ਕੇ 'ਸੇਮ-ਸੈਕਸ ਲਵ ਇਨ ਇੰਡੀਆ: ਰੀਡਿੰਗ ਫਰਾਮ ਲਿਟਰੇਚਰ ਐਂਡ ਹਿਸਟਰੀ ਦਾ ਸਹਿ-ਸੰਪਾਦਕ ਵੀ ਕੀਤਾ (ਨਿਊਯਾਰਕ: ਪਲਗਰੇਵ, ਨਵੀਂ ਦਿੱਲੀ: ਮੈਕਮਿਲਨ, 2000)। ਇਸ ਤੋਂ ਬਿਨਾਂ ਇਨ੍ਹਾਂ ਨੇ ਗਾਇਕ ਮਲਿਕ ਪੁਖਰਾਜ ਦੀ ਆਤਮ-ਕਥਾ 'ਸੋਂਗ ਸੰਹ ਟਰੂ' ਦਾ ਅੰਗਰੇਜ਼ੀ ਅਨੁਵਾਦ ਕੀਤਾ।[2]
ਪੁਸਤਕਾਂ
ਸੋਧੋ- ਵਨਿਤਾ, ਰੂਥ ਅਤੇ ਸਲੀਮ ਕਿਦਵਈ 'ਸੇਮ-ਸੈਕਸ ਲਵ ਇਨ ਇੰਡੀਆ: ਰੀਡਿੰਗ ਫਰਾਮ ਲਿਟਰੇਚਰ ਐਂਡ ਹਿਸਟਰੀ, ਨਿਊਯਾਰਕ: ਪਲਗਰੇਵ, ਨਵੀਂ ਦਿੱਲੀ: ਮੈਕਮਿਲਨ, 2000, ISBN 0-312-22169-X0-312-22169-X
ਹਵਾਲੇ
ਸੋਧੋ- ↑ "Gay historians: Ruth Vanita and Saleem Kidwai". Retrieved 6 June 2015.
- ↑ Ayyar, Raj. "Saleem Kidwai Uncovers the Many Faces of Gay India". GayToday. Retrieved 2007-04-06.