ਸਵਰਾਜਬੀਰ

ਪੰਜਾਬੀ ਲੇਖਕ

ਡਾ. ਸਵਰਾਜਬੀਰ ( ਜਨਮ 22 ਅਪ੍ਰੈਲ 1958) ਕਵੀ, ਨਾਟਕਕਾਰ, ਸਾਬਕਾ ਸੰਪਾਦਕ ਅਤੇ ਸਾਬਕਾ ਅਧਿਕਾਰੀ ਹੈ। ਉਹ ਸਤੰਬਰ 2018 ਤੋਂ ਜਨਵਰੀ 2024 ਤਕ ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਸੀ। ਉਹ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ।[1] ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।[2]

ਸਵਰਾਜਬੀਰ
ਸਵਰਾਜਬੀਰ
ਸਵਰਾਜਬੀਰ
ਜਨਮਸਵਰਾਜਬੀਰ ਸਿੰਘ
(1958-04-22) 22 ਅਪ੍ਰੈਲ 1958 (ਉਮਰ 66)
ਮਲੋਵਾਲੀ, ਗੁਰਦਾਸਪੁਰ ਜ਼ਿਲ੍ਹਾ, ਪੰਜਾਬ, ਭਾਰਤ
ਕਿੱਤਾਨਾਟਕਕਾਰ,ਆਈ.ਪੀ.ਐਸ.ਅਧਿਕਾਰੀ,ਸੰਪਾਦਕ
ਸਰਗਰਮੀ ਦੇ ਸਾਲ1990 ਵਿਆਂ ਤੋ ਹੁਣ ਤੱਕ
ਡ. ਸਵਰਾਜਬੀਰ
# ਸਵਰਾਜਬੀਰ 2024 ਵਿੱਚ।

ਜੀਵਨ

ਸੋਧੋ

ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ। ਉਸ ਦੇ ਕਈ ਨਾਟਕ ਦੇਸ ਵਿਦੇਸ਼ ਵਿੱਚ ਖੇਡੇ ਜਾ ਚੁੱਕੇ ਹਨ।

ਨਾਟਕਕਾਰ

ਸੋਧੋ

ਡਾ. ਸਵਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿੱਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ।[3] ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ।[4]

ਸੰਪਾਦਕ

ਸੋਧੋ

ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ।[5] ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ।[6] ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ।[7][8] ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।[9]

ਰਚਨਾਵਾਂ

ਸੋਧੋ

ਕਾਵਿ-ਸੰਗ੍ਰਹਿ

ਸੋਧੋ
  • ਆਪੋ ਆਪਣੀ ਰਾਤ (1985)
  • ਸਾਹਾਂ ਥਾਣੀਂ (1989)
  • 23 ਮਾਰਚ

ਨਾਟਕ

ਸੋਧੋ
  • ਧਰਮ ਗੁਰੂ
  • ਮੇਦਨੀ
  • ਕ੍ਰਿਸ਼ਨ[10]
  • ਸ਼ਾਇਰੀ
  • ਕੱਲਰ
  • ਜਨ ਦਾ ਗੀਤ
  • ਹੱਕ
  • ਤਸਵੀਰਾਂ
  • ਅਗਨੀ ਕੁੰਡ
  • ਮੱਸਿਆ ਦੀ ਰਾਤ [2]

ਹਵਾਲੇ

ਸੋਧੋ
  1. "ਸਵਰਾਜਬੀਰ ਰਚਿਤ ਨਾਟਕ 'ਕ੍ਰਿਸ਼ਨ' (ਮਿਥਹਾਸ ਦਾ ਵਿਸਥਾਪਨ ਅਤੇ ਦਮਿਤ ਇਤਹਾਸ ਦੀ ਤਲਾਸ਼) ਡਾ. ਰਵਿੰਦਰ ਸਿੰਘ" (PDF). Archived from the original (PDF) on 2016-04-02. Retrieved 2013-11-23.
  2. 2.0 2.1 'ਮੱਸਿਆ ਦੀ ਰਾਤ'ਨਾਟਕ ਲਈ ਡਾ: ਸਵਰਾਜਬੀਰ ਨੂੰ ਸਾਹਿਤ ਅਕਾਦਮੀ ਅਵਾਰਡ
  3. ਜਸਵੀਰ ਸਮਰ. "ਸਵਰਾਜਬੀਰ, ਸਾਹਿਤ ਅਤੇ ਸਥਾਪਤੀ | Punjab Times". punjabtimesusa.com. Retrieved 2018-08-31.[permanent dead link]
  4. ਕੇਵਲ ਧਾਲੀਵਾਲ(ਸੰਪਾ) ਸਵਾਰਾਜਬੀਰ ਸਿਰਜਕ ਤੇ ਸਿਰਜਣਾ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ, 2015, ਪੰਨਾ- 9:1
  5. https://web.archive.org/web/20180904220554/https://www.tribuneindia.com/news/punjab/swaraj-bir-singh-joins-as-punjabi-tribune-editor/645895.html. Archived from the original on 2018-09-04. {{cite web}}: Missing or empty |title= (help)
  6. "ਪਰੰਪਰਾ ਅਤੇ ਨਵ-ਚੇਤਨਾ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-13. Retrieved 2018-10-13.[permanent dead link]
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :0
  8. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :1
  9. "ਸੰਸਥਾਵਾਂ ਦੀ ਅਧੋਗਤੀ". Tribune Punjabi (in ਹਿੰਦੀ). 2019-01-13. Retrieved 2019-01-13.[permanent dead link]
  10. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-04-02. Retrieved 2013-11-23.