ਸਵੇਤਲਾਨਾ ਅਲੈਕਸੇਵਿਚ

ਸਵੇਤਲਾਨਾ ਅਲੈਕਸਾਂਦਰੋਵਨਾ ਅਲੈਕਸੇਵਿਚ (ਰੂਸੀ: Светлана Александровна Алексиевич; ਬੇਲਾਰੂਸੀ: Святлана Аляксандраўна Алексіевіч; ਜਨਮ 31 ਮਈ 1948) ਇੱਕ ਬੇਲਾਰੂਸੀ ਪੱਤਰਕਾਰ, ਪੰਛੀ ਵਿਗਿਆਨੀ[1] ਅਤੇ ਵਾਰਤਕ ਲੇਖਿਕਾ ਹੈ। ਇਸਨੂੰ 2015 ਵਿੱਚ "ਅੱਜ ਦੇ ਜ਼ਮਾਨੇ ਵਿੱਚ ਦੁੱਖ ਅਤੇ ਹਿੰਮਤ ਦੀਆਂ ਸਮਾਰਕ ਇਸਦੀਆਂ ਬਹੁਸੁਰੀ ਲਿਖਤਾਂ ਲਈ" ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ।[2][3] ਇਹ ਇਨਾਮ ਜਿੱਤਣ ਵਾਲੀ ਇਹ ਪਹਿਲੀ ਪੱਤਰਕਾਰ ਅਤੇ ਪਹਿਲੀ ਬੇਲਾਰੂਸੀ ਲੇਖਿਕਾ(ਲੇਖਕ) ਹੈ।[4][5]

ਸਵੇਤਲਾਨਾ ਅਲੈਕਸੇਵਿਚ
2011 ਵਿੱਚ ਸਵੇਤਲਾਨਾ ਅਲੈਕਸੇਵਿਚ
2011 ਵਿੱਚ ਸਵੇਤਲਾਨਾ ਅਲੈਕਸੇਵਿਚ
ਮੂਲ ਨਾਮ
Святлана Аляксандраўна Алексіевіч
ਜਨਮਸਵੇਤਲਾਨਾ ਅਲੈਕਸਾਂਦਰੋਵਨਾ ਅਲੈਕਸੇਵਿਚ
(1948-05-31) ਮਈ 31, 1948 (ਉਮਰ 76)
ਸਤਾਨੀਸਲਾਵ, ਯੂਕਰੇਨੀ ਐਸਐਸਆਰ, ਸੋਵੀਅਤ ਯੂਨੀਅਨ
ਕਿੱਤਾਪੱਤਰਕਾਰ
ਲੇਖਕ
ਭਾਸ਼ਾਰੂਸੀ
ਰਾਸ਼ਟਰੀਅਤਾਬੇਲਾਰੂਸੀ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ (2015)
ਜਰਮਨ ਬੁੱਕ ਟਰੇਡ ਦਾ ਸ਼ਾਂਤੀ ਪੁਰਸਕਾਰ (2013)
ਮੇਦੇਸਿਸ ਇਨਾਮ (2013)
ਵੈੱਬਸਾਈਟ
http://alexievich.info/indexEN.html

ਜੀਵਨ

ਸੋਧੋ

ਇਸਦਾ ਜਨਮ ਯੂਕਰੇਨ ਦੇ ਸ਼ਹਿਰ ਸਤਾਨੀਸਲਾਵ(ਜਿਸਦਾ ਨਾਂ 1962 ਤੋਂ ਬਾਅਦ ਇਵਾਨੋ-ਫ਼ਰਾਂਕੀਵਸਕ ਹੈ) ਵਿੱਚ ਇੱਕ ਬੇਲਾਰੂਸੀ ਪਿਤਾ ਅਤੇ ਯੂਕਰੇਨੀ ਮਾਂ ਦੇ ਘਰ ਹੋਇਆ। ਇਹ ਬੇਲਾਰੂਸ ਵਿੱਚ ਵੱਡੀ ਹੋਈ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਸਨੇ ਕਈ ਸਥਾਨਕ ਅਖ਼ਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਇਸਨੇ ਮਿੰਸਕ ਵਿਖੇ ਨੇਮਾਨ ਨਾਂ ਦੇ ਸਾਹਿਤਕ ਰਸਾਲੇ ਵਿੱਚ ਨਾਮਾਨਿਗਾਰ ਵਜੋਂ ਕੰਮ ਕੀਤਾ।[6]

ਸਾਹਿਤਕ ਕੰਮ

ਸੋਧੋ

ਇਸਦੀਆਂ ਕਿਤਾਬਾਂ ਨੂੰ ਸੋਵੀਅਤ ਅਤੇ ਉੱਤਰ-ਸੋਵੀਅਤ ਵਿਅਕਤੀ ਦੇ ਭਾਵੁਕ ਇਤਿਹਾਸ ਦਾ ਸਾਹਿਤਕ ਰੋਜ਼ਨਾਮਚਾ ਹੈ ਜਿਸ ਵਿੱਚ ਉਸਨੇ ਕਈ ਇੰਟਰਵਿਊ ਸ਼ਾਮਿਲ ਕੀਤੇ ਹਨ।[7] ਇਸਦੀਆਂ ਸਭ ਤੋਂ ਮਸ਼ਹੂਰ ਲਿਖਤਾਂ ਵਿੱਚ "ਜ਼ਿੰਕੀ ਬੋਇਜ਼:ਸੋਵੀਅਤ ਵੋਆਇਸਿਜ਼ ਫ਼ਰੌਮ ਅ ਫ਼ੋਰਗੌਟਨ ਵਾਰ" ਹੈ ਜਿਸ ਅਫ਼ਗ਼ਾਨਿਸਤਾਨ ਦੀ ਜੰਗ ਨਾਲ ਸਬੰਧਿਤ ਬਿਰਤਾਂਤ ਸ਼ਾਮਿਲ ਹਨ ਅਤੇ ਇਸਦੇ ਨਾਲ ਹੀ ਚੇਰਨੋਬਿਲ ਆਫ਼ਤ ਨਾਲ ਸਬੰਧਿਤ "ਵੋਆਇਸਿਜ਼ ਫ਼ਰੌਮ ਚੇਰਨੋਬਿਲ" ਹੈ।

ਇਸਦੀ ਪਹਿਲੀ ਕਿਤਾਬ "ਵਾਰਜ਼ ਅਨਵੂਮਨਲੀ ਫ਼ੇਸ" 1985 ਵਿੱਚ ਛਪੀ। ਇਹ ਕਿਤਾਬ ਕਈ ਵਾਰ ਛੱਪ ਚੁੱਕੀ ਹੈ ਅਤੇ ਇਸਦੀਆਂ 20 ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।[8] ਇਸ ਕਿਤਾਬ ਵਿੱਚ ਔਰਤਾਂ ਵੱਲੋਂ ਦੂਜੇ ਵਿਸ਼ਵ ਯੁੱਧ ਦੇ ਅਜਿਹੇ ਪੱਖਾਂ ਬਾਰੇ ਗੱਲਾਂ ਸ਼ਾਮਲ ਹਨ ਜਿਹਨਾਂ ਬਾਰੇ ਪਹਿਲਾਂ ਕਦੇ ਗੱਲ ਨਹੀਂ ਹੋਈ।

ਸਨਮਾਨ

ਸੋਧੋ

ਇਸਨੂੰ ਕਈ ਮੱਹਤਵਪੂਰਨ ਸਨਮਾਨ ਮਿਲੇ ਹਨ ਜਿਵੇਂ ਕਿ:

ਹਵਾਲੇ

ਸੋਧੋ
  1. "Lenseye News Portal". Archived from the original on 2016-03-04. Retrieved 2015-10-08. {{cite web}}: Unknown parameter |dead-url= ignored (|url-status= suggested) (help)
  2. Blissett, Chelly.
  3. Treijs, Erica (8 October 2015). "Nobelpriset i litteratur till Svetlana Aleksijevitj". www.svd.se. Svenska Dagbladet. Retrieved 8 October 2015. {{cite web}}: Unknown parameter |trans_title= ignored (|trans-title= suggested) (help)
  4. "Svetlana Alexievich, investigative journalist from Belarus, wins Nobel Prize in Literature". Pbs.org. 2013-10-13. Retrieved 2015-10-08.
  5. Colin Dwyer (2015-06-28). "Belarusian Journalist Svetlana Alexievich Wins Literature Nobel: The Two-Way". NPR. Retrieved 2015-10-08.
  6. Brief biography of Svetlana Alexievich (Russian) Archived 2014-09-18 at the Wayback Machine., from Who is who in Belorussia
  7. Alter, Alexandra (October 8, 2015). "Svetlana Alexievich Wins Nobel Prize in Literature". The New York Times. Retrieved October 8, 2015.
  8. Osipovich, Alexander (19 March 2004). "True Stories". www.themoscowtimes.com. The Moscow Times. Archived from the original on 29 ਜੂਨ 2016. Retrieved 8 October 2015.
  9. "Svetlana Alexievich: Voices from Big Utopia". Archived from the original on ਅਕਤੂਬਰ 11, 2015. Retrieved January 10, 2014. {{cite web}}: Unknown parameter |dead-url= ignored (|url-status= suggested) (help)
  10. "Friedenspreis des deutschen Buchhandels 2013". Archived from the original on ਮਾਰਚ 3, 2016. Retrieved January 10, 2014. {{cite web}}: Unknown parameter |dead-url= ignored (|url-status= suggested) (help)
  11. msh/ipj (dpa, KNA) (20 June 2013). "Svetlana Alexievich of Belarus wins German literary prize". Deutsche Welle. Retrieved June 21, 2013.
  12. Armitstead, Claire; Flood, Alison; Bausells, Marta (8 October 2015). "Nobel prize in literature: Svetlana Alexievich wins 'for her polyphonic writings' – live". www.theguardian.com. The Guardian. Retrieved 8 October 2015.