ਸ਼ਰਦ ਪਵਾਰ
ਸ਼ਰਦ ਗੋਵਿੰਦਰਾਓ ਪਵਾਰ (ਜਨਮ 12 ਦਸੰਬਰ 1940) ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਜਿਸ ਦੀ ਉਸ ਨੇ 1999 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਦੇ ਬਾਅਦ ਸਥਾਪਨਾ ਕੀਤੀ ਸੀ। ਉਹ ਪਹਿਲਾਂ ਤਿੰਨ ਵੱਖ ਵੱਖ ਮੌਕਿਆਂ ਤੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਅਤੇ ਬਾਅਦ ਨੂੰ ਭਾਰਤ ਸਰਕਾਰ ਵਿੱਚ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਅਹੁਦਿਆਂ ਤੇ ਵੀ ਰਿਹਾ। ਪਵਾਰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਬਾਰਾਮਤੀ ਦੇ ਸ਼ਹਿਰ ਨਾਲ ਸਬੰਧਤ ਹੈ। ਉਹ ਰਾਜ ਸਭਾ ਦਾ ਇੱਕ ਮੈਂਬਰ ਹੈ ਜਿਥੇ ਉਹ ਐਨਸੀਪੀ ਦੇ ਵਫਦ ਦੀ ਅਗਵਾਈ ਕਰਦਾ ਹੈ। ਉਹ ਕੌਮੀ ਰਾਜਨੀਤੀ ਵਿੱਚ ਵੱਡਾ ਆਗੂ ਹੋਣ ਦੇ ਨਾਲ ਨਾਲ ਮਹਾਰਾਸ਼ਟਰ ਦੀ ਖੇਤਰੀ ਸਿਆਸਤ ਵਿੱਚ ਵੀ ਉਚ ਪਦਵੀ ਦਾ ਧਾਰਨੀ ਹੈ।
ਸ਼ਰਦ ਗੋਵਿੰਦਰਾਓ ਪਵਾਰ | |
---|---|
शरद गोविंदराव पवार | |
ਰਾਜ ਸਭਾ ਮੈਂਬਰ ਮਹਾਰਾਸ਼ਟਰ ਤੋਂ | |
ਦਫ਼ਤਰ ਸੰਭਾਲਿਆ 3 ਅਪਰੈਲ 2014 | |
ਹਲਕਾ | ਮਹਾਰਾਸ਼ਟਰ |
ਮਹਾਰਾਸ਼ਟਰ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 18 ਜੁਲਾਈ 1978 – 17 ਫ਼ਰਵਰੀ 1980 | |
ਤੋਂ ਪਹਿਲਾਂ | ਵਸੰਤਦਾਦਾ ਪਾਟਿਲ |
ਤੋਂ ਬਾਅਦ | ਰਾਸ਼ਟਰਪਤੀ ਰਾਜ |
ਦਫ਼ਤਰ ਵਿੱਚ 26 ਜੂਨ 1988 – 25 ਜੂਨ 1991 | |
ਤੋਂ ਪਹਿਲਾਂ | ਸ਼ੰਕਰਰਾਓ ਚਵਾਨ |
ਤੋਂ ਬਾਅਦ | ਸੁਧਾਕਰਰਾਓ ਨਾਇਕ |
ਦਫ਼ਤਰ ਵਿੱਚ 6 ਮਾਰਚ 1993 – 14 ਮਾਰਚ 1995 | |
ਤੋਂ ਪਹਿਲਾਂ | ਸੁਧਾਕਰਰਾਓ ਨਾਇਕ |
ਤੋਂ ਬਾਅਦ | ਮਨੋਹਰ ਜੋਸ਼ੀ |
ਖੇਤੀਬਾੜੀ ਮੰਤਰੀ | |
ਦਫ਼ਤਰ ਵਿੱਚ 23 ਮਈ 2004 – 26 ਮਈ 2014 | |
ਤੋਂ ਪਹਿਲਾਂ | ਰਾਜਨਾਥ ਸਿੰਘ |
ਤੋਂ ਬਾਅਦ | ਰਾਧਾ ਮੋਹਨ ਸਿੰਘ |
Minister of Consumer Affairs, Food and Public Distribution | |
ਦਫ਼ਤਰ ਵਿੱਚ 2004–2011 | |
ਤੋਂ ਪਹਿਲਾਂ | ਸ਼ਰਦ ਯਾਦਵ |
ਤੋਂ ਬਾਅਦ | ਕੇ ਵੀ ਥਾਮਸ |
President, Bharat Scouts and Guides | |
ਦਫ਼ਤਰ ਵਿੱਚ 2001–2004 | |
ਤੋਂ ਪਹਿਲਾਂ | ਰਾਮੇਸ਼ਵਰ ਠਾਕੁਰ |
ਤੋਂ ਬਾਅਦ | ਰਾਮੇਸ਼ਵਰ ਠਾਕੁਰ |
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦਾ ਪ੍ਰਧਾਨ | |
ਦਫ਼ਤਰ ਵਿੱਚ 2010–2012 | |
ਤੋਂ ਪਹਿਲਾਂ | David Morgan |
ਤੋਂ ਬਾਅਦ | Alan Isaac |
ਭਾਰਤੀ ਪਾਰਲੀਮੈਂਟ ਮੈਂਬਰ (ਬਾਰਾਮਤੀ) | |
ਦਫ਼ਤਰ ਵਿੱਚ 1991–2009 | |
ਤੋਂ ਪਹਿਲਾਂ | ਅਜੀਤ ਪਵਾਰ |
ਤੋਂ ਬਾਅਦ | Supriya Sule |
ਨਿੱਜੀ ਜਾਣਕਾਰੀ | |
ਜਨਮ | constituency_MP 12 ਦਸੰਬਰ 1940 ਪੂਨਾ, ਮਹਾਰਾਸ਼ਟਰ |
ਮੌਤ | constituency_MP |
ਕਬਰਿਸਤਾਨ | constituency_MP |
ਸਿਆਸੀ ਪਾਰਟੀ | ਰਾਸ਼ਟਰਵਾਦੀ ਕਾਂਗਰਸ ਪਾਰਟੀ (1999–ਹੁਣ) |
ਹੋਰ ਰਾਜਨੀਤਕ ਸੰਬੰਧ | ਇੰਡੀਅਨ ਨੈਸ਼ਨਲ ਕਾਂਗਰਸ (1999 ਤੋਂ ਪਹਿਲਾਂ) |
ਜੀਵਨ ਸਾਥੀ | Pratibhatai Pawar |
ਬੱਚੇ | 1 ਧੀ – Supriya Sule |
ਮਾਪੇ |
|
ਰਿਹਾਇਸ਼ | ਬਾਰਾਮਤੀ, ਪੂਨਾ |
ਸਿੱਖਿਆ | 10ਵੀਂ ਪਾਸ ਐਸਐਸਸੀ 1958[1] |
ਪੇਸ਼ਾ | ਸਿਆਸਤਦਾਨ |
As of 29 ਅਕਤੂਬਰ, 2010 ਸਰੋਤ: [1] |
ਪਵਾਰ ਨੇ 2005 ਤੋਂ 2008 ਤੱਕ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਅਤੇ 2010 ਤੋਂ 2012 ਤੱਕ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ ਗਈ ਹੈ।[2] 17 ਜੂਨ 2015 ਨੂੰ ਉਹ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਮੁੜ-ਚੁਣਿਆ ਗਿਆ ਸੀ। ਇਸ ਸਥਾਨ, ਤੇ ਉਹ 2001 ਤੱਕ 2010 ਤੱਕ ਅਤੇ 2012 ਵਿੱਚ ਵੀ ਰਿਹਾ ਹੈ।[3]
ਜ਼ਿੰਦਗੀ
ਸੋਧੋਪਵਾਰ ਦਾ ਜਨਮ ਗੋਵਿੰਦਰਾਉ ਪਵਾਰ, ਜੋ ਬਾਰਾਮਤੀ ਕਿਸਾਨ ਸਹਿਕਾਰੀ (ਸਹਿਕਾਰੀ ਖਰੀਦ ਵਿਕਰੀ ਸੰਘ) ਵਿੱਚ ਕੰਮ ਕਰਦਾ ਸੀ, ਅਤੇ ਸ਼ਰਦਾਬਾਈ ਪਵਾਰ, ਜੋ ਬਾਰਾਮਤੀ ਤੋਂ ਦਸ ਕਿਲੋਮੀਟਰ ਦੂਰ ਪਰਿਵਾਰ ਦੇ ਫਾਰਮ ਦੀ ਦੇਖ ਰੇਖ ਕਰਦੀ ਸੀ, ਦੇ ਘਰ ਹੋਇਆ। ਪਵਾਰ ਕਾਮਰਸ ਦੇ ਬ੍ਰਿਹਾਨ ਮਹਾਰਾਸ਼ਟਰ ਕਾਲਜ (BMCC), ਪੁਣੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।
ਪਵਾਰ ਨੇ ਪ੍ਰਤਿਭਾ (ਜਨਮ ਸਮੇਂ ਸ਼ਿੰਦੇ) ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੀ ਇੱਕ ਧੀ, ਸੁਪ੍ਰਿਆ ਹੈ ਜੋ ਸਦਾਨੰਦ ਸੁਲੇ ਨਾਲ ਵਿਆਹੀ ਹੈ। ਸੁਪ੍ਰਿਆ ਇਸ ਵੇਲੇ 15ਵੀਂ ਲੋਕ ਸਭਾ ਚ ਬਾਰਾਮਤੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਪਵਾਰ ਦਾ ਭਤੀਜਾ ਅਜੀਤ ਪਵਾਰ, ਵੀ ਇੱਕ ਪ੍ਰਮੁੱਖ ਸਿਆਸਤਦਾਨ ਹੈ ਅਤੇ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਰਿਹਾ ਹੈ। ਸ਼ਰਦ ਪਵਾਰ ਦਾ ਛੋਟਾ ਭਰਾ, ਪ੍ਰਤਾਪ ਪਵਾਰ ਹੈ ਜੋ ਇੱਕ ਪ੍ਰਭਾਵਸ਼ਾਲੀ ਮਰਾਠੀ ਰੋਜ਼ਾਨਾ ਅਖਬਾਰ ਕਢਦਾ ਹੈ।
ਹਵਾਲੇ
ਸੋਧੋ- ↑ PAWAR SHARADCHANDRA GOVINDRAO(Nationalist Congress Party(NCP)):Constituency- Madha(ਮਹਾਰਾਸ਼ਟਰ) - Affidavit Information of Candidate:. Myneta.info. Retrieved on 2014-05-21.
- ↑ Indian Sharad Pawar becomes new ICC president: BBC
- ↑ Kotian, Harish (18 June 2015). "Sharad Pawar re-elected Mumbai Cricket Association president". Rediff.com. Retrieved 18 June 2015.