ਸ਼ਵੇਤਾ ਬੱਚਨ ਨੰਦਾ
ਸ਼ਵੇਤਾ ਬੱਚਨ ਨੰਦਾ (ਅੰਗ੍ਰੇਜ਼ੀ: Shweta Bachchan Nanda; ਜਨਮ 17 ਮਾਰਚ 1974) ਇੱਕ ਭਾਰਤੀ ਕਾਲਮਨਵੀਸ, ਲੇਖਕ, ਅਤੇ ਸਾਬਕਾ ਮਾਡਲ ਹੈ।[1][2][3] ਉਹ ਡੇਲੀ ਨਿਊਜ਼ ਐਂਡ ਐਨਾਲਿਸਿਸ ਅਤੇ ਵੋਗ ਇੰਡੀਆ ਲਈ ਇੱਕ ਕਾਲਮਨਵੀਸ ਰਹੀ ਹੈ, ਅਤੇ ਸਭ ਤੋਂ ਵੱਧ ਵਿਕਣ ਵਾਲੇ ਨਾਵਲ ਪੈਰਾਡਾਈਜ਼ ਟਾਵਰਜ਼ ਦੀ ਲੇਖਕ ਹੈ।[4] ਉਸਨੇ ਟੈਲੀਵਿਜ਼ਨ ਇਸ਼ਤਿਹਾਰਾਂ ਲਈ ਇੱਕ ਮਾਡਲ ਵਜੋਂ ਕੰਮ ਕੀਤਾ ਹੈ, ਅਤੇ 2018 ਵਿੱਚ ਆਪਣਾ ਫੈਸ਼ਨ ਲੇਬਲ, MXS ਲਾਂਚ ਕੀਤਾ।[5]
ਸ਼ਵੇਤਾ ਬੱਚਨ | |
---|---|
ਜਨਮ | ਸ਼ਵੇਤਾ ਬੱਚਨ 17 ਮਾਰਚ 1974 ਬੰਬੇ, ਮਹਾਰਾਸ਼ਟਰ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਬੋਸਟਨ ਯੂਨੀਵਰਸਿਟੀ |
ਪੇਸ਼ਾ | ਪੱਤਰਕਾਰ, ਮੇਜ਼ਬਾਨ, ਮਾਡਲ |
ਸਰਗਰਮੀ ਦੇ ਸਾਲ | 2006–ਮੌਜੂਦ |
ਜੀਵਨ ਸਾਥੀ |
ਨਿਖਿਲ ਨੰਦਾ (ਵਿ. 1997) |
ਬੱਚੇ | 2 |
ਪਰਿਵਾਰ | ਬੱਚਨ ਪਰਿਵਾਰ |
ਨਿੱਜੀ ਜੀਵਨ
ਸੋਧੋਸ਼ਵੇਤਾ ਦਾ ਜਨਮ 17 ਮਾਰਚ 1974 ਨੂੰ ਅਦਾਕਾਰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਘਰ ਹੋਇਆ ਸੀ।[6][7] ਸ਼ਵੇਤਾ ਨੇ 16 ਫਰਵਰੀ 1997 ਨੂੰ ਐਸਕਾਰਟਸ ਗਰੁੱਪ ਦੇ ਕਾਰੋਬਾਰੀ ਨਿਖਿਲ ਨੰਦਾ ਨਾਲ ਵਿਆਹ ਕੀਤਾ, ਜੋ ਕਿ ਹਿੰਦੀ ਫਿਲਮ ਅਭਿਨੇਤਾ-ਨਿਰਮਾਤਾ ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਅਤੇ ਰਾਜਨ ਨੰਦਾ ਦਾ ਪੁੱਤਰ ਹੈ।[8][9] ਇਸ ਜੋੜੇ ਦੇ ਦੋ ਬੱਚੇ ਹਨ, ਬੇਟੀ ਨਵਿਆ ਨਵੇਲੀ ਨੰਦਾ (ਜਨਮ ਦਸੰਬਰ 1997), ਅਤੇ ਪੁੱਤਰ ਅਗਸਤਿਆ ਨੰਦਾ (ਜਨਮ ਨਵੰਬਰ 2000)। ਉਸਨੇ ਬੋਸਟਨ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।[10]
ਹਵਾਲੇ
ਸੋਧੋ- ↑ "Wear it like Shweta". The Tribune (in ਅੰਗਰੇਜ਼ੀ). 21 June 2018. Retrieved 10 December 2020.
- ↑ "Amitabh And Jaya Bachchan Cheer For Daughter Shweta at Her Book Launch". NDTV.com. Archived from the original on 11 October 2018. Retrieved 11 October 2018.
- ↑ "Shweta Bachchan Nanda: Another power-house from the Bachchan family". mid-day.com. 14 August 2018. Archived from the original on 22 September 2018. Retrieved 22 September 2018.
- ↑ "Shweta Bachchan-Nanda". HarperCollins Publishers India. Retrieved 5 December 2020.
- ↑ Vyavahare, Renuka (21 May 2018). "Shweta Bachchan Nanda teams up with father Amitabh Bachchan on screen for the first time!". The Times of India. Archived from the original on 22 September 2018. Retrieved 22 September 2018.
- ↑ Roy, Piyush (2019). Bollywood FAQ: All That's Left to Know About the Greatest Film Story Never Told (in ਅੰਗਰੇਜ਼ੀ). Rowman & Littlefield. p. 164. ISBN 978-1-4930-5083-3.
- ↑ "Shweta Bachchan turns 46: Brother Abhishek teases her in his birthday post". India Today (in ਅੰਗਰੇਜ਼ੀ). 17 March 2020. Retrieved 5 December 2020.
- ↑ Kanyal, Jyoti (27 September 2020). "Amitabh Bachchan shares pics with Shweta Bachchan Nanda on Daughters' Day". India Today (in ਅੰਗਰੇਜ਼ੀ). Retrieved 5 December 2020.
- ↑ Basu, Nilanjana (12 August 2019). "Browsing Through Shweta Bachchan Nanda's Wedding Album". NDTV.com. Retrieved 5 December 2020.
- ↑ "I don't have the talent to be a heroine: Shweta Nanda". Hindustan Times (in ਅੰਗਰੇਜ਼ੀ). 3 November 2012. Retrieved 10 December 2020.