ਸ਼ਾਹਿਦ ਅਹਿਮਦ ਦੇਹਲਵੀ

ਸ਼ਾਹਿਦ ਅਹਿਮਦ ਦੇਹਲਵੀ (ਉਰਦੂ : شاہد احمد دہلوی ‎ ਸ਼ਾਹਿਦ ਅਹਿਮਦ ਦਿਹਲਵੀ; 22 ਮਈ 1906 - 27 ਮਈ 1967) ਇੱਕ ਪਾਕਿਸਤਾਨੀ ਲੇਖਕ, ਸੰਪਾਦਕ ਅਤੇ ਅਨੁਵਾਦਕ ਸੀ। ਉਸ ਨੂੰ1963 ਵਿੱਚ ਉਸ ਦੀਆਂ ਸਾਹਿਤਕ ਸੇਵਾਵਾਂ ਲਈ ਪ੍ਰਾਈਡ ਆਫ ਪਰਫਾਰਮੈਂਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਉਰਦੂ ਨਾਵਲ ਲੇਖਕ ਅਤੇ ਧਾਰਮਿਕ ਸੁਧਾਰਕ ਨਜ਼ੀਰ ਅਹਿਮਦ ਦੇਹਲਵੀ ਦਾ ਪੋਤਾ ਸੀ।

ਜੀਵਨੀ

ਸੋਧੋ

ਸ਼ਾਹਿਦ ਅਹਿਮਦ ਦਾ ਜਨਮ 22 ਮਈ 1906 ਨੂੰ ਦਿੱਲੀ, ਬ੍ਰਿਟਿਸ਼ ਭਾਰਤ ਵਿੱਚ ਨਜ਼ੀਰ ਅਹਿਮਦ ਦੇਹਲਵੀ ਦੇ ਪੁੱਤਰ ਬਸ਼ੀਰੂਦੀਨ ਅਹਿਮਦ ਦੇਹਲਵੀ ਦੇ ਘਰ ਹੋਇਆ ਸੀ।[1][2]Magazine (2011-06-05). "COLUMN: Shahid Dehlvi — the writer & the musician". Dawn (in ਅੰਗਰੇਜ਼ੀ). Retrieved 2021-07-09.{{cite web}}: CS1 maint: url-status (link)</ref> 1930 ਵਿੱਚ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਦੇਹਲਵੀ ਨੇ ਮਾਸਿਕ ਸਾਕੀ ( ਉਰਦੂ ), [lower-alpha 1] ਇੱਕ ਸਾਹਿਤਕ ਮੈਗਜ਼ੀਨ ਸ਼ੁਰੂ ਕੀਤਾ।[1]ਮਾਸਿਕ ਸਾਕੀ ਵਿੱਚ ਦੇਹਲਵੀ ਦੇ ਲੇਖ਼ ਦਿੱਲੀ ਦੇ ਅਲੋਪ ਹੋ ਰਹੇ ਸਭਿਆਚਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ-ਮੁਸਲਿਮ ਸਭਿਆਚਾਰ ਦਾ ਪ੍ਰਤੀਕ ਮੰਨੀ ਜਾਂਦੀ ਪੁਰਾਣੀ ਦਿੱਲੀ ਆਜ਼ਾਦੀ ਵੇਲ਼ੇ ਦੇ ਖੂਨ-ਖਰਾਬੇ ਕਾਰਨ ਬਰਬਾਦ ਹੋ ਗਈ ਸੀ। ਅਕੀਲ ਅੱਬਾਸ ਜਾਫ਼ਰੀ ਨੇ ਆਪਣੇ ਲੇਖ਼ ਇੱਕ ਕਿਤਾਬ ਵਿੱਚ ਇਕੱਤਰ ਕੀਤੇ ਹਨ।

ਦੇਹਲਵੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਦਿੱਲੀ ਸ਼ਾਖਾ ਵੀ ਚਲਾਉਂਦਾ ਸੀ ਅਤੇ ਉਸ ਨੇ ਪ੍ਰਗਤੀਸ਼ੀਲ ਸਾਹਿਤ ਨੂੰ ਸਮਰਪਿਤ ਸ਼ਾਹਜਹਾਂ ਨਾਮਕ ਸਾਹਿਤਕ ਰਸਾਲਾ ਸ਼ੁਰੂ ਕੀਤਾ।[3]

ਦੇਹਲਵੀ ਨੂੰ ਸ਼ਾਸਤਰੀ ਸੰਗੀਤ ਵਿੱਚ ਦਿਲਚਸਪੀ ਸੀ ਅਤੇ ਉਸਨੇ ਦਿੱਲੀ ਘਰਾਣੇ ਦੇ ਉਸਤਾਦ ਚੰਦ ਖਾਨ ਕੋਲ਼ੋਂ ਇਹ ਕਲਾ ਸਿੱਖੀ ਅਤੇ ਐਸ ਅਹਿਮਦ ਦੇ ਨਾਮ ਨਾਲ ਆਲ ਇੰਡੀਆ ਰੇਡੀਓ ਉੱਤੇ ਸੰਗੀਤ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।[4] ਭਾਰਤ ਦੀ ਵੰਡ ਤੋਂ ਬਾਅਦ, ਉਹ ਕਰਾਚੀ ਚਲਾ ਗਿਆ ਜਿੱਥੇ ਉਸਨੇ ਰੇਡੀਓ ਪਾਕਿਸਤਾਨ ਲਈ ਕੰਮ ਕੀਤਾ।[5]

1963 ਵਿੱਚ, ਉਸਨੂੰ ਪਾਕਿਸਤਾਨ ਸਰਕਾਰ ਵਲੋਂ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਸ਼ਾਹਿਦ ਅਹਿਮਦ ਦੇਹਲਵੀ ਦੀ ਮੌਤ 27 ਮਈ 1967 ਨੂੰ ਕਰਾਚੀ ਵਿੱਚ ਹੋਈ ਅਤੇ ਉਸਨੂੰ ਗੁਲਸ਼ਨ-ਏ-ਇਕਬਾਲ ਕਬਰਸਤਾਨ ਵਿੱਚ ਦਫ਼ਨਾਇਆ ਗਿਆ।[5][6]

ਸਾਹਿਤਕ ਰਚਨਾਵਾਂ

ਸੋਧੋ

ਸ਼ਾਹਿਦ ਦੀਆਂ ਰਚਨਾਵਾਂ ਵਿੱਚ ਸ਼ਾਮਲ ਹਨ:[7]

  • ਉਜੜਾ ਦੀਆ
  • ਚੰਦ ਅਦਬੀ ਸ਼ਖਸੀਅਤੇਂ
  • ਬਜ਼ਮ-ਏ-ਖੁਸ਼ ਨਫਸੌ

ਹਵਾਲੇ

ਸੋਧੋ
  1. 1.0 1.1 1.2 Jafari 2010.
  2. Parekh, Rauf (2008-06-03). "A tale of changing times". Dawn (in ਅੰਗਰੇਜ਼ੀ). Retrieved 2021-07-08.{{cite web}}: CS1 maint: url-status (link)
  3. Jalil 2014.
  4. Magazine (2011-06-05). "COLUMN: Shahid Dehlvi — the writer & the musician". Dawn (in ਅੰਗਰੇਜ਼ੀ). Retrieved 2021-07-09.{{cite web}}: CS1 maint: url-status (link)
  5. 5.0 5.1 Pakistan 2015.
  6. Prof. Muhammad Aslam, Khaftagan of Karachi, Pakistan Research Institute, University of the Punjab, Lahore, November 1991, p.132 ( پروفیسر محمد اسلم، خفتگانِ کراچی، ادارہ تحقیقات پاکستان، دانشگاہ پنجاب لاہور، نومبر 1991، ص 132)
  7. "Books by Shahid Ahmad Dehlvi". WorldCat. Retrieved 13 July 2021.


ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found