ਸ਼ੁਨ ਕੁਆਂਗ
ਸ਼ੁਨ ਕੁਆਂਗ (/ˈʃʊn ˈkwɑːŋ/; ਚੀਨੀ: 荀況; ਪਿਨਯਿਨ: Xún Kuàng [ɕy̌n kʰwɑ̂ŋ]; ਲਗਭਗ 310 ਤੋਂ 235 ਈ.ਪੂ., ਹੋਰ ਲਗਭਗ 314 ਈ.ਪੂ. ਤੋਂ 217 ਈ.ਪੂ.),[1] ਜਿਸਨੂੰ ਦੁਨੀਆ ਭਰ ਵਿੱਚ ਸ਼ੁਨਜ਼ੀ ((/ˈʃʊnˈdziː/; ਚੀਨੀ: 荀子; ਪਿਨਯਿਨ: Xúnzǐ; ਵੇਡ–ਗਾਈਲਜ਼: Hsün-tzu, "Master Xun")) ਵੀ ਕਿਹਾ ਜਾਂਦਾ ਹੈ, ਇੱਕ ਚੀਨੀ ਕਨਫ਼ਿਊਸ਼ਿਆਈ ਦਾਰਸ਼ਨਿਕ ਸੀ ਜਿਹੜਾ ਕਿ ਝਗੜਦੇ ਰਾਜਾਂ ਦੇ ਕਾਲ ਦੇ ਸਮੇਂ ਦੌਰਾਨ ਰਿਹਾ ਸੀ ਅਤੇ ਉਸਨੇ ਸੌ ਵਿਚਾਰਧਾਰਾਵਾਂ ਵਿੱਚ ਯੋਗਦਾਨ ਪਾਇਆ ਸੀ। ਸ਼ੁਨਜ਼ੀ ਕਿਤਾਬ ਉਸਦੀ ਲਿਖੀ ਹੋਈ ਮੰਨੀ ਗਈ ਹੈ। ਸ਼ੁਨਜ਼ੀ ਦੇ ਸਿਧਾਂਤਾਂ ਨੇ ਹਾਨ ਸਾਮਰਾਜ ਦੇ ਸਿਧਾਂਤਾਂ ਦੀ ਬਣਤਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ, ਪਰ ਤੁੰਗ ਸਾਮਰਾਜ ਦੇ ਸਮੇਂ ਉਸਦਾ ਪ੍ਰਭਾਵ ਮੈਨਸ਼ੀਅਸ ਦੇ ਹੋਣ ਕਰਕੇ ਬਹੁਤ ਘਟ ਗਿਆ ਸੀ।[2] ਉਸਨੇ ਕਨਫ਼ਿਊਸ਼ੀਅਸ, ਮੈਨਸ਼ੀਅਸ ਅਤੇ ਜ਼ੁਆਂਗ ਜ਼ੋਊ ਤੋਂ ਲੈ ਕੇ ਮੋਜ਼ੀ, ਹੁਈ ਸ਼ੀ ਅਤੇ ਗੌੌਂਗਸਨ ਲੌਂਗ ਅਤੇ ਚੀਨੀ ਕਾਨੂੰਨਵਾਦੀਆਂ ਸ਼ੈਨ ਬੁਹਾਈ ਅਤੇ ਸ਼ੈਨ ਡਾਓ ਦੀਆਂ ਸ਼ਖ਼ਸ਼ੀਅਤਾਂ ਤੱਕ ਗੱਲ ਕੀਤੀ ਹੈ।[3] ਸ਼ੁਨਜ਼ੀ ਨੇ ਲਾਓਜ਼ੀ ਦੇ ਨਾਮ ਦਾ ਮੁੱਢਲੀ ਚੀਨੀ ਇਤਿਹਾਸ ਵਿੱਚ ਪਹਿਲੀ ਵਾਰ ਜ਼ਿਕਰ ਕੀਤਾ ਸੀ,[4] ਅਤੇ ਉਸਨੇ ਤਾਓਵਾਦੀ ਪਰਿਭਾਸ਼ਿਕ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ, ਭਾਵੇਂ ਉਹਨਾਂ ਦੇ ਸਿਧਾਂਤਾਂ ਨੂੰ ਉਸਨੇ ਨਕਾਰ ਦਿੱਤਾ ਸੀ।[5]
ਸ਼ੁਨ ਕੁਆਂਗ | |
---|---|
ਜਨਮ | ਲਗਭਗ 313 ਈ.ਪੂ. |
ਮੌਤ | ਲਗਭਗ 238 ਈ.ਪੂ. (ਉਮਰ 74–75) |
ਪੇਸ਼ਾ | ਕਨਫ਼ਿਊਸ਼ਿਅਸਵਾਦ ਫ਼ਿਲਾਸਫ਼ਰ |
ਵਿਰੋਧੀ | ਮੈਨਸ਼ੀਅਸ, ਜ਼ੀਸੀ |
ਜੀਵਨ
ਸੋਧੋਸ਼ੁਨਜ਼ੀ ਦਾ ਜਨਮ ਦਾ ਨਾਮ ਸ਼ੁਨ ਕੁਆਂਗ ਸੀ। ਕੁਝ ਲਿਖਤਾਂ ਵਿੱਚ ਉਸਦਾ ਪਿਛਲਾ ਨਾਮ ਸ਼ੁਨ ਦੀ ਬਜਾਏ ਸੁਨ ਹੈ। ਹਰਬਰਟ ਜਾਈਲਸ ਅਤੇ ਜੌਨ ਨੌਬਲੌਕ ਦੋਵਾਂ ਨੇ ਅਨੁਸਾਰ ਹਾਨ ਸਾਮਰਾਜ ਦੇ ਰਾਜੇ ਜ਼ੁਆਨ ਦੇ ਸਮੇਂ ਸ਼ੁਨ ਦਾ ਇਸਤੇਮਾਲ ਤੇ ਮਨਾਹੀ ਸੀ। [6][7]
ਸ਼ੁਨਜ਼ੀ ਦੇ ਮੁੱਢਲੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਉਸਦੇ ਵੰਸ਼ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਿਮਾ ਕਿਆਨ ਦੇ ਅਨੁਸਾਰ ਉਸਦਾ ਜਨਮ ਜ਼ਾਓ ਵਿੱਚ ਹੋਇਆ ਸੀ ਅਤੇ ਐਂਜ਼ੇ ਕਾਊਂਟੀ ਦੁਆਰਾ ਉਸਦੇ ਮੰਨੇ ਗਏ ਜਨਮ-ਸਥਾਨ ਤੇ ਇੱਕ ਵੱਡਾ ਯਾਦਗਾਰੀ ਹਾਲ ਬਣਾਇਆ ਗਿਆ ਹੈ। ਉਹ ਸਭ ਤੋਂ ਪਹਿਲਾਂ 50 ਵਰ੍ਹਿਆਂ ਦੀ ਉਮਰ ਤੋਂ ਲਗਭਗ 264 ਈ.ਪੂ. ਤੋਂ ਜਾਣਿਆ ਜਾਣ ਲੱਗਾ, ਜਦੋਂ ਉਹ ਕੀ ਦੇ ਰਾਜ ਵਿੱਚ ਗਿਆ ਅਤੇ ਜਿਕਸੀਆ ਅਕੈਡਮੀ ਵਿੱਚ ਪੜ੍ਹਾਉਣ ਲੱਗਾ। ਸ਼ੁਨਜ਼ੀ ਕੀ ਰਾਜ ਵਿੱਚ ਸਨਮਾਨਿਤ ਹਸਤੀ ਸੀ, ਅਤੇ ਕੀ ਦਾ ਰਾਜੇ ਜ਼ਿਆਂਗ ਦੁਆਰਾ ਉਸਨੂੰ ਅਧਿਆਪਕ ਦੀ ਉਪਾਧੀ ਦਿੱਤੀ ਗਈ ਸੀ।
ਫ਼ਲਸਫ਼ਾ
ਸੋਧੋਸ਼ੁਨਜ਼ੀ ਨੇ ਜ਼ੋਊ ਸਾਮਰਾਜ ਦਾ ਅੰਤ ਅਤੇ ਕਿਨ ਰਾਜ ਦੀ ਚੜ੍ਹਾਈ ਵੇਖੀ- ਜਿਸਨੇ ਰਾਜ ਦੇ ਕਾਬੂ ਉੱਪਰ ਕੇਂਦਰਿਤ ਸਿਧਾਂਤਾਂ ਨੂੰ ਕਾਨੂੰਨ ਅਤੇ ਸਜ਼ਾ ਨਾਲ ਲਾਗੂ ਕੀਤਾ। [2]
ਸ਼ੈਂਗ ਯੈਂਗ ਦੇ ਵਾਂਗ, ਸ਼ੁਨਜ਼ੀ ਮੰਨਦਾ ਸੀ ਕਿ ਇਨਸਾਨੀਅਤ ਦਾ ਜਨਮ ਦੇ ਸਮੇਂ ਦਾ ਝੁਕਾਅ ਬੁਰਾ ਸੀ ਅਤੇ ਜਿਹਨਾਂ ਨੂੰ ਠੀਕ ਕਰਨ ਲਈ ਨੈਤਿਕ ਮਾਪਾਂ ਦਾ ਸਹਾਰਾ ਲਿਆ ਗਿਆ ਸੀ। ਇਸ ਕਰਕੇ ਸ਼ੁਨਜ਼ੀ ਦਾ ਕਨਫ਼ਿਊਸ਼ੀਅਸਵਾਦ, ਮੈਨਸ਼ੀਅਸ ਦੇ ਕਨਫ਼ਿਊਸ਼ੀਅਸਵਾਦ ਨਾਲੋਂ ਵਧੇਰੇ ਵਿਹਾਰਿਕ ਪ੍ਰਭਾਵ ਪਾਉਂਦਾ ਹੈ।[8][9] [10]
ਹਵਾਲੇ
ਸੋਧੋ- ↑ Knechtges & Shih 2014, p. 1757.
- ↑ 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Karyn Lai 2017. p.55. An Introduction to Chinese Philosophy. https://books.google.com/books?id=3M1WDgAAQBAJ&pg=PA55
- ↑ Tae Hyun KIM 2010 p.18, Other Laozi Parallels in the Hanfeizi
- ↑ Robins, Dan, "Xunzi", 8. Epistemology, The Stanford Encyclopedia of Philosophy (Spring 2017 Edition), Edward N. Zalta (ed.), https://plato.stanford.edu/archives/spr2017/entries/xunzi/
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Robins, Dan, "Xunzi", 2. The Way of the Sage Kings, The Stanford Encyclopedia of Philosophy (Spring 2017 Edition), Edward N. Zalta (ed.), https://plato.stanford.edu/archives/spr2017/entries/xunzi/
- ↑ Manso, William C. (1987). "Incipient Chinese Bureaucracy and Its Ideological Rationale: The Confucianism of Hsün Tzǔ". Dialectical Anthropology. 12 (3): 271–284.
- ↑ Burton Watson 2003. Xunzi: Basic Writings. https://books.google.com/books?id=0SE2AAAAQBAJ&pg=PA6
- Robins, Dan, "Xunzi", 2. The Way of the Sage Kings, The Stanford Encyclopedia of Philosophy (Spring 2017 Edition), Edward N. Zalta (ed.), https://plato.stanford.edu/archives/spr2017/entries/xunzi/
<ref>
tag defined in <references>
has no name attribute.