ਸਾਈਨ ਵੇਵ ਜਾਂ ਸਾਈਨੋਸੋਡ ਇੱਕ ਗਣਿਤਿਕ ਵਕਰ ਹੁੰਦੀ ਹੈ ਜਿਹੜੀ ਕਿ ਇੱਕ ਸ਼ਾਂਤ ਅਤੇ ਲਗਾਤਾਰ ਆਸੀਲੇਸ਼ਨ ਹੁੰਦੀ ਹੈ। ਸਾਈਨ ਵੇਵ ਇੱਕ ਕੰਟੀਨਿਊਸ ਵੇਵ ਹੁੰਦੀ ਹੈ। ਇਸਦਾ ਨਾਂ ਤਿਕੋਣਮਿਤੀ ਦੇ ਫ਼ੰਕਸ਼ਨ ਸਾਈਨ ਉੱਤੇ ਰੱਖਿਆ ਗਿਆ ਹੈ ਜਿਹੜੀ ਕਿ ਇਸਦਾ ਗਰਾਫ਼ ਹੁੰਦੀ ਹੈ। ਇਸਦੀ ਵਰਤੋਂ ਗਣਿਤ,ਭੌਤਿਕ ਵਿਗਿਆਨ, ਇੰਜੀਨੀਅਰਿੰਗ, ਸਿਗਨਲ ਪਰੋਸੈਸਿੰਗ ਅਤੇ ਹੋਰ ਵਿਸ਼ਿਆਂ ਵਿੱਚ ਕੀਤੀ ਜਾਂਦੀ ਹੈ। ਇਸਦੀ ਸਭ ਤੋਂ ਸਧਾਰਨ ਕਿਸਮ ਸਮੇਂ ਦੇ ਫ਼ੰਕਸ਼ਨ (t) ਨਾਲ ਇਸ ਤਰ੍ਹਾਂ ਹੈ:

ਸਾਈਨ ਅਤੇ ਕੋਸਾਈਨ ਦਾ ਗਰਾਫ ਜਿਸ ਵਿੱਚ ਇਹ ਦੋਵੇਂ ਫੰਕਸ਼ਨ ਸਾਈਨੋਸੋਡ ਦੇ ਵੱਖਰੇ ਫੇਜ਼ ਦਰਸਾਏ ਗਏ ਹਨ।

ਜਿੱਥੇ:

  • A = ਐਂਪਲੀਟਿਊਡ, ਹੈ ਜਿਹੜੀ ਕਿ ਤਰੰਗ ਦੀ ਸਭ ਤੋਂ ਉੱਚੀ ਚੋਟੀ ਹੁੰਦੀ ਹੈ।
  • f = ਫ਼ਰੀਕੁਐਂਸੀ ਹੈ, ਜਿਹੜੀ ਕਿ ਆਸੀਲੇਸ਼ਨ ਦੇ ਇੱਕ ਸੈਕਿੰਡ ਵਿੱਚ ਪੂਰੇ ਹੋਏ ਸਾਈਕਲਾਂ ਦੀ ਗਿਣਤੀ ਹੁੰਦੀ ਹੈ।
  • ω = 2πf, 'ਐਂਗੂਲਰ ਫ਼ਰੀਕੁਐਂਸੀ, ਫ਼ੰਕਸ਼ਨ ਦੇ ਸਮੇਂ ਅਨੁਸਾਰ ਬਦਲਣ ਦੀ ਦਰ ਜਿਸਦੀ ਇਕਾਈ ਪ੍ਰਤੀ ਸੈਕੰਡ ਰੇਡੀਅਨ ਹੈ।
  • = ਫ਼ੇਜ਼ ਹੈ, ਜਿਹੜਾ ਆਪਣੇ ਸਾਇਕਲ t = 0 'ਤੇ ਆਸੀਲੇਸ਼ਨ ਦੀ ਸਹੀ ਥਾਂ ਰੇਡੀਅਨਾਂ ਵਿੱਚ ਦਰਸਾਉਂਦਾ ਹੈ।
    • ਜਦੋਂ ਸਿਫ਼ਰ ਨਹੀਂ ਹੈ ਤਾਂ ਸਾਰੀ ਵੇਵਫ਼ਾਰਮ ਸਮੇਂ ਵਿੱਚ /ω ਸੈਕੰਡਾਂ ਦੀ ਮਾਤਰਾ ਨਾਲ ਬਦਲ ਗਈ ਲੱਗਦੀ ਹੈ। ਇੱਕ ਨੇਗੈਟਿਵ ਚਿੰਨ੍ਹ ਦੇਰ ਨੂੰ ਦਰਸਾਉਂਦਾ ਹੈ ਅਤੇ ਇੱਕ ਪਾਜ਼ੀਟਿਵ ਚਿੰਨ੍ਹ ਪਹਿਲ ਨੂੰ ਦਰਸਾਉਂਦਾ ਹੈ।
ਇੱਕ ਅਨਡੈਂਪਡ ਸਪਰਿੰਗ-ਭਾਰ ਸਿਸਟਮ ਜਿਹੜਾ ਕਿ ਇੱਕ ਸਾਈਨ ਵੇਵ ਨੂੰ ਹੀ ਦਰਸਾਉਂਦਾ ਹੈ।