ਸਾਕਸ਼ੀ ਗੁਲਾਟੀ
ਸਾਕਸ਼ੀ ਗੁਲਾਟੀ ਇੱਕ ਭਾਰਤੀ ਮਾਡਲ ਅਤੇ ਫ਼ਿਲਮ ਅਦਾਕਾਰਾ ਹੈ। ਉਹ ਫੈਮੀਨਾ ਮਿਸ ਇੰਡੀਆ 2007 ਦੀ ਰਨਰ-ਅਪ ਸੀ, ਉਸਨੇ ਰਾਮ ਗੋਪਾਲ ਵਰਮਾ ਦੀ 2008 ਦੀ ਫ਼ਿਲਮ ਕੰਟਰੈਕਟ[2][3] ਨਾਲ ਹਿੰਦੀ ਸਿਨੇਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਹ 'ਦ ਫ਼ਿਲਮ ਇਮੋਸ਼ਨਲ ਅਤਿਆਚਾਰ' (2010), ਅਤੇ ਤੇਲਗੂ ਫ਼ਿਲਮ ਕੇ.ਐਸ.ਡੀ. ਅਪਾਲਰਾਜ (2011) ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ।[4]
ਸਾਕਸ਼ੀ ਗੁਲਾਟੀ | |
---|---|
ਜਨਮ | 10 ਮਾਰਚ 1989 |
ਪੇਸ਼ਾ | ਅਦਾਕਾਰਾ, ਮਾਡਲ |
ਕੱਦ | 5 ft 8 in (1.73 m)[1] |
ਉਹ ਹਿੰਦੀ ਵਿੱਚ ਇੱਕ ਰੋਮਾਂਸ ਵਾਲੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਅਤੇ ਜੀ.ਅਸ਼ੋਕ ਦੀ ਦਿਸ਼ਾ ਵਿੱਚ ਸ੍ਰੀ ਵਿਘਨੇਸ਼ ਕਾਰਤਿਕ ਸਿਨੇਮਾ ਬੈਨਰ 'ਤੇ ਇੱਕ ਤੇਲਗੂ ਫ਼ਿਲਮ ਚਿੱਤਰੰਗਾਡਾ[5] ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ।
ਸ਼ੁਰੂਆਤੀ ਜੀਵਨ
ਸੋਧੋਸਾਕਸ਼ੀ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੀ ਅਤੇ ਆਰਮੀ ਪਿਛੋਕੜ ਤੋਂ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ (ਹੋਂਜ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸਨੇ ਫਿਰ ਅਦਾਕਾਰੀ, ਕਥਕ ਅਤੇ ਸਲਸਾ ਵਿੱਚ ਸਿਖਲਾਈ ਪ੍ਰਾਪਤ ਕੀਤੀ।
ਉਹ ਇੱਕ ਸਿਖਲਾਈ ਪ੍ਰਾਪਤ ਤੈਰਾਕ ਅਤੇ ਘੋੜਾ-ਸਵਾਰ ਹੈ।[6]
ਫੈਮੀਨਾ ਮਿਸ ਇੰਡੀਆ 2007 ਤੋਂ ਇਲਾਵਾ ਸਾਕਸ਼ੀ ਇੱਕ ਵਧੀਆ ਮਾਡਲ ਹੈ ਅਤੇ ਉਹ ਵਿਲਜ਼ ਲਾਈਫਸਟਰੀ ਫੈਸ਼ਨ ਵੀਕ ਅਤੇ ਮਾਨਵ ਗੰਗਵਾਨੀ, ਨੀਟਾ ਲੂਲਾ, ਆਸ਼ਿਮਾ ਲੀਨਾ ਅਤੇ ਨਿਸ਼ਕਾ ਲੱਲਾ ਵਰਗੇ ਪ੍ਰਮੁੱਖ ਫੈਸ਼ਨ ਡਿਜ਼ਾਈਨਰ ਲਈ ਰੈਂਪ 'ਤੇ ਚਲ ਚੁੱਕੀ ਹੈ। ਉਹ ਸੈਮਸੰਗ, ਬੇਨੇਟਨ ਅਤੇ ਦਿੱਲੀ ਟਾਈਮਜ਼ ਜਿਹੇ ਬ੍ਰਾਂਡਾਂ ਲਈ ਬਹੁਤ ਸਾਰੇ ਪ੍ਰਿੰਟ ਮੁਹਿੰਮਾਂ ਵਿੱਚ ਜਾਹਿਰ ਹੋਈ ਹੈ। ਸਾਕਸ਼ੀ ਨੇ ਪੋਂਡਸ ਅਤੇ ਦਿਵਾ ਸਾੜੀ ਵਰਗੇ ਬ੍ਰਾਂਡਾਂ ਲਈ ਵਿਡੀਓ ਵਿਗਿਆਪਨ ਵੀ ਕੀਤੇ ਹਨ।
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
2007 | ਦਿੱਲੀ ਹਾਇਟ | ਸਵੀਟੀ | ਹਿੰਦੀ |
2008 | ਕੰਟਰੈਕਟ | ਈਯਾ | ਹਿੰਦੀ |
2010 | ਦ ਫ਼ਿਲਮ ਇਮੋਸ਼ਨਲ ਅਤਿਆਚਾਰ | ਐਸ਼ਵਰਿਆ | ਹਿੰਦੀ |
2011 | ਕੇ.ਐਸ.ਡੀ. ਅਪਾਲਰਾਜ | ਕਨਿਸ਼ਕਾ | ਤੇਲਗੂ |
2017 | ਚਿਤਰੰਗਡਾ | ਸਮਯੁਕਤਾ | ਤੇਲਗੂ |
2017 | "ਦੁਸ਼ਮਨ" | ਰਹੇਆ | ਪੰਜਾਬੀ |
ਹਵਾਲੇ
ਸੋਧੋ- ↑ "SAKSHI GULATI - PROFILE". The Times of India. 3 September 2013. Archived from the original on 3 ਅਪ੍ਰੈਲ 2015. Retrieved 20 August 2007.
{{cite web}}
: Check date values in:|archive-date=
(help) - ↑ "Contract with Bollywood". The Hindu. 5 July 2008. Retrieved 22 August 2015.
- ↑ "Sakshi Gulati looks sexy in a photoshoot". Times Internet.
- ↑ "Sakshi Gulati". IMDb.
- ↑ "'Chitrangada' wrapped up". Y Talkies. 3 September 2013. Archived from the original on 4 ਮਾਰਚ 2016. Retrieved 17 August 2015.
{{cite web}}
: Unknown parameter|dead-url=
ignored (|url-status=
suggested) (help) - ↑ "Telly actor Nishant Malkani celebrates birthday with friends". Mid Day. 3 September 2013. Retrieved 22 August 2015.