ਸਿਰਦਾਰਿਓ ਖੇਤਰ (ਉਜ਼ਬੇਕ: Lua error in package.lua at line 80: module 'Module:Lang/data/iana scripts' not found.) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ ਅਤੇ ਇਸਦੀ ਰਾਜਧਾਨੀ ਗੁਲੀਸਤੋਨ ਹੈ। ਇਹ ਖੇਤਰ ਦੇਸ਼ ਦੇ ਕੇਂਦਰ ਵਿੱਚ ਸਿਰ ਦਰਿਆ ਦੇ ਖੱਬੇ ਕੰਢੇ ਉੱਤੇ ਪੈਂਦਾ ਹੈ। ਇਸਦੀ ਹੱਦ ਕਜ਼ਾਖਸਤਾਨ, ਤਾਜਿਕਸਤਾਨ, ਤਾਸ਼ਕੰਤ ਖੇਤਰ ਅਤੇ ਜਿਜ਼ਾਖ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਖੇਤਰਫਲ 5,100 km² ਹੈ, ਅਤੇ ਬਹੁਤਾ ਹਿੱਸਾ ਮਾਰੂਥਲ ਹੈ, ਜਿਸ ਵਿੱਚ ਖੇਤਰ ਦਾ ਵੱਡਾ ਹਿੱਸਾ ਮਿਰਜਾਚੋਲ ਸਤੈਪੀ ਨੇ ਘੇਰਿਆ ਹੋਇਆ ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 648100 ਹੈ।[1]

ਸਿਰਦਾਰਿਓ ਖੇਤਰ
ਸਿਰਦਾਰਿਓ ਵਿਲੋਇਤੀ
ਉਜ਼ਬੇਕਿਸਤਾਨ ਵਿੱਚ ਸਿਰਦਾਰਿਓ
ਉਜ਼ਬੇਕਿਸਤਾਨ ਵਿੱਚ ਸਿਰਦਾਰਿਓ
ਗੁਣਕ: 40°25′N 68°40′E / 40.417°N 68.667°E / 40.417; 68.667
ਦੇਸ਼ਉਜ਼ਬੇਕਿਸਤਾਨ
ਰਾਜਧਾਨੀਗੁਲੀਸਤੋਨ
ਸਰਕਾਰ
 • ਹੋਕਿਮਆਸ਼ੂਰੋਵ ਓਏਬੇਕ ਸ਼ੋਦਮੋਨਕੁਲੋਵਿਚ
ਖੇਤਰ
 • ਕੁੱਲ5,100 km2 (2,000 sq mi)
ਆਬਾਦੀ
 (2005)
 • ਕੁੱਲ6,48,100
 • ਘਣਤਾ130/km2 (330/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
 • ਗਰਮੀਆਂ (ਡੀਐਸਟੀ)ਯੂਟੀਸੀ+5 (ਮਾਪਿਆ ਨਹੀਂ ਗਿਆ)
ISO 3166 ਕੋਡUZ-SI
ਜ਼ਿਲ੍ਹੇ9
ਸ਼ਹਿਰ5
ਕਸਬੇ6
ਪਿੰਡ75

ਪ੍ਰਸ਼ਾਸਨ

ਸੋਧੋ

ਸਿਰਦਾਰਿਓ ਖੇਤਰ 9 ਪ੍ਰਸ਼ਾਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਗੁਲੀਸਤੋਨ ਹੈ ਜਿਸਦੀ ਅਬਾਦੀ 54000 ਦੇ ਕਰੀਬ ਹੈ। ਹੋਰ ਸ਼ਹਿਰਾਂ ਵਿੱਚ ਬਖ਼ਤ, ਬੋਯੋਵਤ, ਫ਼ਰਹੋਦ, ਕਾਹਰਾਮੋਨ, ਸੇਹੁਨ, ਸਿਰਦਾਰਿਓ, ਸ਼ੀਰੀਂ ਅਤੇ ਯੰਗੀਯੇਰ ਸ਼ਾਮਿਲ ਹਨ।

ਜ਼ਿਲ੍ਹੇ

ਸੋਧੋ
ਅੰਕ ਜ਼ਿਲ੍ਹੇ ਦਾ ਨਾਮ ਰਾਜਧਾਨੀ
1 ਅਕਾਲਤੀਨ ਜ਼ਿਲ੍ਹਾ ਸਰਦੋਬਾ
2 ਬੇਔਤ ਜ਼ਿਲ੍ਹਾ ਬੇਔਤ
3 ਗੁਲਿਸਤਾਨ ਜ਼ਿਲ੍ਹਾ ਦਹਿਕੋਨੋਬਾਦ
4 ਖ਼ਵਸਤ ਜ਼ਿਲ੍ਹਾ ਖ਼ਵਸਤ
5 ਮੇਖਨਾਤਾਬਾਦ ਜ਼ਿਲ੍ਹਾ ਕਖ਼ਰਾਮਨ
6 ਮਿਰਜ਼ਾਬਾਦ ਜ਼ਿਲ੍ਹਾ ਨਵਰੁਜ਼
7 ਸਾਇਖ਼ੁਨਾਬਾਦ ਜ਼ਿਲ੍ਹਾ ਸਾਇਖ਼ੁਨ
8 ਸ਼ਰੋਫ਼ ਰਾਸ਼ੀਦੋਵ ਜ਼ਿਲ੍ਹਾ ਪਖ਼ਤਾਬਾਦ
9 ਸਿਰਦਾਰਿਓ ਜ਼ਿਲ੍ਹਾ ਸਿਰਦਾਰਿਓ

ਜਲਵਾਯੂ

ਸੋਧੋ

ਇਸ ਖੇਤਰ ਦੀ ਜਲਵਾਯੂ ਮਹਾਂਦੀਪੀ ਹੈ ਜਿਸ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੁੰਦਾ ਹੈ।

ਆਰਥਿਕਤਾ

ਸੋਧੋ

ਇਸ ਖੇਤਰ ਦੀ ਆਰਥਿਕਤਾ ਮੁੱਖ ਤੌਰ ਤੇ ਕਪਾਹ ਅਤੇ ਅਨਾਜਾਂ ਦੀ ਖੇਤੀ ਉੱਪਰ ਟਿਕੀ ਹੋਈ ਹੈ, ਜਿਹੜੀਆਂ ਕਿ ਮੁੱਖ ਤੌਰ ਤੇ ਸਿੰਜਾਈ ਤੇ ਨਿਰਭਰ ਹਨ। ਇਸ ਤੋਂ ਇਲਾਵਾ ਲੋਕ ਪਸ਼ੂ-ਪਾਲਣ ਦਾ ਧੰਦਾ ਵੀ ਕਰਦੇ ਹਨ। ਛੋਟੀਆਂ ਫ਼ਸਲਾਂ ਵਿੱਚ ਘਾਹ ਵਾਲਾ ਚਾਰਾ, ਸਬਜ਼ੀਆਂ, ਖ਼ਰਬੂਜ਼ੇ ਅਤੇ ਤਰਬੂਜ਼, ਕੱਦੂ ਦੀਆਂ ਕਿਸਮਾਂ, ਆਲੂ, ਬਾਜਰਾ ਅਤੇ ਫ਼ਲਾਂ ਦੀਆਂ ਕਈ ਕਿਸਮਾਂ ਅਤੇ ਅੰਗੂਰ ਸ਼ਾਮਿਲ ਹਨ। ਉਦਯੋਗ ਵਿੱਚ ਨਿਰਮਾਣ ਕਰਨ ਵਾਲਾ ਸਮਾਨ, ਸਿੰਜਾਈ ਮਸ਼ੀਨਾਂ ਅਤੇ ਕਪਾਹ ਨਾਲ ਸਬੰਧਿਤ ਉਦਯੋਗ ਆਉਂਦੇ ਹਨ।

ਸਿਰਦਰਿਆ ਵਿੱਚ ਉਜ਼ਬੇਕਿਸਤਾਨ ਦਾ ਇੱਕ ਵੱਡਾ ਹਾਈਡਰੋਇਲੈਕਟ੍ਰਿਕ ਪਾਵਰ ਪਲਾਂਟ ਹੈ, ਜਿਹੜਾ ਕਿ ਦੇਸ਼ ਦੀ ਇੱਕ-ਤਿਹਾਈ ਬਿਜਲੀ ਪੈਦਾ ਕਰਦਾ ਹੈ।

ਆਸੇ-ਪਾਸੇ ਦੇ ਖੇਤਰ

ਸੋਧੋ

ਹਵਾਲੇ

ਸੋਧੋ
  1. The Republic of Uzbekistan: encyclopedic reference, Нурислам Тухлиев, Алла Кременцова, Ozbekiston milliy ensiklopediasi, 2007